ਲੁਧਿਆਣਾ : ਲੁਧਿਆਣਾ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਕਿਸਾਨ ਯੂਨੀਅਨ ਵੱਲੋਂ ਮੁਫਤ ਕਰ ਦਿੱਤਾ ਗਿਆ ਹੈ ਅਤੇ 11 ਵਜੇ ਦੇ ਕਰੀਬ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਟੋਲ ਪਲਾਜ਼ਾ ਤੇ ਲੱਗੇ ਬੂਥ ਤੇ ਕਬਜ਼ਾ ਕਰ ਲਿਆ ਅਤੇ ਉੱਥੇ ਬੈਠੇ ਮੁਲਾਜ਼ਮਾਂ ਨੂੰ ਭੇਜ ਦਿੱਤਾ ਅਤੇ ਟੋਲ ਪਲਾਜ਼ੇ ਦੇ ਬੈਰੀਅਰ ਉੱਪਰ ਚੱਕ ਕੇ ਉਹਨਾਂ ਨੂੰ ਮੁਫਤ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਤੇ ਆਗੂ ਪਹੁੰਚੇ ਹੋਏ ਸਨ। ਭਾਰਤੀ ਕਿਸਾਨ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਾਂਝੇ ਤੌਰ ਤੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਜਿਸ ਕਰਕੇ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਦੋ ਸਾਲ ਪਹਿਲਾਂ ਇਸ ਦੀ ਮਿਆਦ ਖਤਮ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਇਸਨੂੰ ਖਤਮ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅਜਿਹਾ ਇਹ ਕੀ ਸੁਵਿਧਾਵਾਂ ਲੋਕਾਂ ਨੂੰ ਦੇ ਰਹੇ ਹਨ ਜੋ ਇੱਕ ਸਾਲ ਦੇ ਵਿੱਚ ਤਿੰਨ ਵਾਰੀ ਇਹਨਾਂ ਨੇ ਟੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਹੈ।
ਕੁਝ ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਭਰਨਾ ਪੈਂਦਾ ਵਾਧੂ ਟੋਲ : ਕਿਸਾਨ ਆਗੂਆਂ ਨੇ ਕਿਹਾ ਹੈ ਕਿ ਲਗਾਤਾਰ ਇਸ ਕੋਲ ਦੇ ਕਰਕੇ ਲੋਕ ਪਰੇਸ਼ਾਨ ਹਨ ਜਿਸ ਨੇ ਲੁਧਿਆਣਾ ਤੋਂ ਫਿਲੌਰ ਜਾਣਾ ਹੈ ਉਸ ਦਾ 200 ਰੁ ਦਾ ਪੈਟਰੋਲ ਲੱਗਦਾ ਹੈ ਜਦੋਂ ਕਿ ਟੋਲ ਪਲਾਜ਼ਾ ₹400 ਲੈਂਦਾ ਹੈ ਜੇਕਰ ਤੁਹਾਡੇ ਕੋਲ ਫਾਸਟ ਟੈਗ ਨਹੀਂ ਹੈ ਉਹਨਾਂ ਕਿਹਾ ਕਿ 220 ਰੁਪਏ ਇੱਕ ਪਾਸੇ ਦਾ ਕਿਰਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਣਮਿੱਥੇ ਸਮੇਂ ਲਈ ਉਹਨਾਂ ਵੱਲੋਂ ਇੱਥੇ ਧਰਨਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਸਬੰਧੀ ਨੈਸ਼ਨਲ ਹਾਈਵੇ ਅਥੋਰਟੀ ਨੂੰ ਵੀ ਲਿਖ ਕੇ ਭੇਜਿਆ ਹੈ।
ਲਗਾਤਾਰ ਤੀਜੀ ਵਾਰ ਵਧਾਏ ਜਾ ਰਹੇ ਰੇਟ : ਦੱਸ ਦਈਏ ਕਿ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਸਤਲੁਜ ਦਰਿਆ 'ਤੇ ਲੱਗਿਆ ਹੋਇਆ ਹੈ ਅਤੇ ਜੋ ਲੁਧਿਆਣਾ ਅਤੇ ਜਲੰਧਰ ਦੇ ਵਿਚਕਾਰ ਸਥਿਤ ਹੈ ਲੁਧਿਆਣਾ ਤੋਂ ਜਾਣ ਵਾਲਾ ਸਾਰਾ ਹੀ ਟਰੈਫਿਕ ਇਸੇ ਟੋਲ ਪਲਾਜ਼ਾ ਤੋਂ ਹੋ ਕੇ ਲੰਘਦਾ ਹੈ ਅਤੇ ਇਹ ਟੋਲ ਪਲਾਜ਼ਾ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਵਿੱਚੋਂ ਇੱਕ ਹੈ। ਛੋਟੀ ਕਾਰ ਦਾ ਇੱਕ ਸਾਈਡ ਦਾ ਕਿਰਾਇਆ 220 ਰੁਪਏ ਜਦੋਂ ਕਿ ਅਣਜਾਣ ਦਾ ਕਿਰਾਇਆ 330 ਰੁਪਏ ਹੈ ਇਸੇ ਤਰਾਂ ਮਹੀਨੇ ਦਾ ਪਾਸ 7360 ਰੁਪਏ। ਇਸੇ ਤਰਾਂ ਹੈਵੀ ਵ੍ਹੀਕਲ ਜਿਵੇਂ ਮਿੰਨੀ ਬੱਸ ਕਮਰਸ਼ੀਅਲ ਵਾਹਨ ਦਾ ਕਿਰਾਇਆ ਇੱਕ ਪਾਸੇ ਦਾ 355 ਰੁਪਏ ਦੋਵੇਂ ਪਾਸੇ 535 ਰੁਪਏ 11885 ਦਾ ਪਾਸ ਬਣਦਾ ਹੈ।