ETV Bharat / state

Sidhu Moose Wala News: ‘ਜੇਲ੍ਹਾਂ ਵਿੱਚੋਂ ਗੈਂਗਸਟਰ ਸ਼ਰੇਆਮ ਵੀਡੀਓ 'ਤੇ ਪੋਸਟਾਂ ਪਾ ਕੇ ਸਰਕਾਰ ਨੂੰ ਕਰਦੇ ਨੇ ਚੈਂਲੇਜ’

author img

By ETV Bharat Punjabi Team

Published : Dec 3, 2023, 6:31 PM IST

Sidhu Moosewala's father on Gangsters: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇ ਵਾਲਾ ਦੀ ਹਵੇਲੀ ਪਹੁੰਚੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ਵਿੱਚ ਅਦਾਲਤ ਵੱਲੋਂ ਆਪਣੇ ਆਪ ਹੀ ਬੜੇ ਧਿਆਨ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

Sidhu Moosewala's father Balkaur Singh on Gangsters who are challenging the government from jails
ਜੇਲ੍ਹਾਂ ਵਿੱਚੋਂ ਗੈਂਗਸਟਰ ਸ਼ਰੇਆਮ ਵੀਡੀਓ 'ਤੇ ਪੋਸਟਾਂ ਪਾ ਕੇ ਸਰਕਾਰ ਨੂੰ ਕਰਦੇ ਚੈਂਲੇਜ : ਬਲਕੌਰ ਸਿੰਘ

ਮੂਸੇਵਾਲਾ ਦੇ ਪਿਤਾ ਨੇ ਸਰਕਾਰ ਉੱਤੇ ਚੁੱਕੇ ਸਵਾਲ

ਮਾਨਸਾ : ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਿੱਧੂ ਮੂਸੇ ਵਾਲਾ ਦੀ ਹਵੇਲੀ ਪਹੁੰਚੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਿੱਧੂ ਮੂਸੇਵਾਲਾ ਕੇਸ ਵਿੱਚ ਅਦਾਲਤ ਵੱਲੋਂ ਆਪਣੇ ਆਪ ਹੀ ਬੜੇ ਧਿਆਨ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮਾਨਯੋਗ ਅਦਾਲਤ ਦਾ ਧੰਨਵਾਦ ਕਰਿਆ ਤੇ ਕਿਹਾ ਕਿ ਪੰਜਾਬ ਸਰਕਾਰ ਅਜੇ ਵੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਿਵੇਂ ਪਹਿਲਾਂ ਢਿੱਲ ਵਰਤੀ ਜਾ ਰਹੀ ਸੀ, ਹੁਣ ਵੀ ਉਸੇ ਤਰ੍ਹਾਂ ਹੀ ਸਰਕਾਰ ਦੋਸ਼ੀਆਂ ਨੂੰ ਲੈ ਕੇ ਨਰਮਾਈ ਵਰਤ ਰਹੀ ਹੈ। ਜਿਹੜੇ ਪਾਪੀ ਨੇ ਦੋਸ਼ੀਆਂ ਦੇ ਲਈ ਹਥਿਆਰ ਮੁਹੱਈਆ ਕਰਵਾਏ ਸਨ, ਮਾਨਯੋਗ ਅਦਾਲਤ ਵੱਲੋਂ ਪੰਜ ਵਾਰ ਕਹਿਣ ਉੱਤੇ ਅਜੇ ਵੀ ਉਸ ਨੂੰ ਕੋਰਟ ਵਿੱਚ ਪੇਸ਼ ਨਹੀਂ ਕੀਤਾ ਗਿਆ ਹੈ।

'ਗੈਂਗਸਟਰ ਸਰਕਾਰ ਦੇ ਜਵਾਈ': ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅੱਜ ਕੱਲ੍ਹ ਦੇ ਨੌਜਵਾਨ ਗੈਂਗਸਟਰ ਬਣ ਕੇ ਇੱਕ ਕਤਲ ਕਰਕੇ ਡੀਸੀ ਵਰਗੀ ਫੀਲਿੰਗ ਚੱਕੀ ਫਿਰਦੇ ਹਨ। ਜਿੱਥੇ ਪਹਿਲਾ ਲੋਕ ਅਜਿਹੇ ਕੰਮ ਕਰਨ ਤੇ ਸ਼ਰਮਿੰਦਗੀ ਮਹਿਸੂਸ ਕਰਦੇ ਸੀ। ਬਲਕੋਰ ਸਿੰਘ ਨੇ ਕਿਹਾ ਕਿ ਪਹਿਲਾਂ ਮਾਨਸਾ ਫਿਰ ਸੰਗਰੂਰ ਤੇ ਹੁਣ ਫਰੀਦਕੋਟ ਜੇਲ੍ਹ ਵਿੱਚੋਂ ਗੈਂਗਸਟਰ ਸ਼ਰੇਆਮ ਵੀਡੀਓ ਵਾਇਰਲ ਕਰ ਰਹੇ ਹਨ। ਉਹਨਾਂ ਗੈਂਗਸਟਰਾਂ ਨੇ ਵੀਡੀਓ ਪਾ ਕੇ ਕੈਪਸ਼ਨ ਦੇ ਵਿੱਚ ਲਿਖਿਆ ਕਿ' ਸਰਕਾਰ ਦੇ ਜਵਾਈ' ਹਾਂ, ਇਹ ਕਿੰਨੀ ਸ਼ਰਮ ਵਾਲੀ ਗੱਲ ਹੈ। ਫਰੀਦਕੋਟ ਜੇਲ੍ਹ ਵੀਡੀਓ ਦੀ ਡੀਐਸਪੀ ਵਰਿਆਮ ਸਿੰਘ ਵੱਲੋਂ ਪੁਸ਼ਟੀ ਵੀ ਕਰ ਦਿੱਤੀ ਹੈ ਕਿ ਇਹ ਵੀਡੀਓ ਜੇਲ੍ਹ ਦੀ ਹੀ ਹੈ। ਫਿਰ ਵੀ ਪੰਜਾਬ ਸਰਕਾਰ ਇਨ੍ਹਾਂ ਗੈਂਗਸਟਰਾਂ ਨੂੰ ਰੋਕਣ ਲਈ ਕੋਈ ਵੀ ਕਾਰਵਾਈ ਕਰਦੀ ਦਿਖਾਈ ਨਹੀਂ ਦੇ ਰਹੀ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਜਿਹੜੀ ਗੱਲ ਗੈਂਗਸਟਰਾਂ ਨੇ ਕੈਪਸ਼ਨ ਵਿੱਚ ਲਿਖੀ ਹੈ ‘ਸਰਕਾਰ ਦੇ ਜਵਾਈ’ ਉਹ ਕਿਤੇ ਨਾ ਕਿਤੇ ਬਿਲਕੁਲ ਠੀਕ ਲੱਗ ਰਹੀ ਹੈ। ਕਿਉਂਕਿ ਸਰਕਾਰ ਨੇ ਜੇਲ੍ਹਾਂ ਨੂੰ ਆਰਾਮਘਰ ਬਣਾ ਦਿੱਤਾ ਹੈ।

ਕਿਸੇ ਦਾ ਵੀ ਭਵਿੱਖ ਸੁਰੱਖਿਤ ਦਿਖਾਈ ਨਹੀਂ ਦੇ ਰਿਹਾ : ਉਹਨਾਂ ਨੇ ਕਿਹਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਹਨੇਰਾ ਹੋ ਗਿਆ ਹੈ, ਕਿਸੇ ਦਾ ਵੀ ਹੁਣ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਦਾ ਵੀ ਭਵਿੱਖ ਸੁਰੱਖਿਤ ਦਿਖਾਈ ਨਹੀਂ ਦੇ ਰਿਹਾ ਤੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਪੰਜ ਸਾਲਾਂ ਲਈ ਕੰਡੇ ਬੀਜ ਲਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.