ETV Bharat / state

Playground In Cemetery : ਪਿੰਡ ਦੇ ਖੇਡ ਮੈਦਾਨ 'ਚ ਬੈਠੇ ਹੁੰਦੇ ਨਸ਼ੇੜੀ, ਪਿੰਡ ਦੇ ਕੁੜੀਆਂ-ਮੁੰਡੇ ਸ਼ਮਸ਼ਾਨ ਘਾਟ 'ਚ ਲੈ ਰਹੇ ਅਥਲੈਟਿਕ ਸਣੇ ਹੋਰ ਖੇਡਾਂ ਦੀ ਕੋਚਿੰਗ

author img

By ETV Bharat Punjabi Team

Published : Sep 18, 2023, 1:57 PM IST

ਅਕਸਰ ਕਿਹਾ ਜਾਂਦਾ ਹੈ ਕਿ ਕੁੜੀਆਂ ਨੂੰ ਸ਼ਮਸ਼ਾਨ ਘਾਟ ਨਹੀਂ ਜਾਣਾ ਚਾਹੀਦਾ, ਪਰ ਮਾਨਸਾ ਦੇ ਪਿੰਡ ਸਮਾਉਂ ਵਿੱਚ ਮੁੰਡੇ-ਕੁੜੀਆਂ ਕੋਲ ਇੱਥੇ ਜਾਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਗਰਾਉਂਡ ਨਾ ਹੋਣ ਕਾਰਨ ਕੁੜੀਆਂ-ਮੰਡੇ ਸ਼ਮਸ਼ਾਨਘਾਟ ਵਿੱਚ ਖੇਡਾਂ ਦੀ ਤਿਆਰੀ (Playground In Cemetery In Mansa) ਕਰਨ ਲਈ ਮਜਬੂਰ ਹਨ।

Playground In Cemetery, Village Samaon, Mansa
ਸ਼ਮਸ਼ਾਨਘਾਟ ਵਿੱਚ ਖੇਡਾਂ ਦੀ ਤਿਆਰੀ

Playground In Cemetery : ਬੱਚੇ ਸ਼ਮਸ਼ਾਨ ਘਾਟ 'ਚ ਲੈ ਰਹੇ ਅਥਲੈਟਿਕ ਅਤੇ ਹੋਰ ਖੇਡਾਂ ਦੀ ਕੋਚਿੰਗ

ਮਾਨਸਾ: ਜ਼ਿਲ੍ਹੇ ਦੇ ਸੁਚਾ ਸਿੰਘ ਸੂਰਮਾ ਦੇ ਪਿੰਡ ਸਮਾਉ ਦੇ ਬੱਚਿਆਂ ਵਿੱਚ ਖੇਡ ਪ੍ਰਤੀ ਦਿਲਚਸਪੀ ਇੰਨੀ ਜ਼ਿਆਦਾ ਹੈ ਕਿ ਉਨ੍ਹਾਂ ਕੋਲ ਖੇਡ ਦਾ ਮੈਦਾਨ ਹੁੰਦਿਆ ਹੋਇਆ ਵੀ ਸ਼ਮਸ਼ਾਨ ਘਾਟ ਜਾਣਾ ਠੀਕ ਸਮਝਿਆ। ਕੋਚ ਅਤੇ ਬੱਚਿਆਂ ਮੁਤਾਬਕ ਜੋ ਇੱਕ ਖੇਡ ਦਾ ਮੈਦਾਨ ਮਿਲਿਆ ਸੀ, ਉੱਥੇ ਨਸ਼ੇੜੀ ਬੈਠੇ ਹੁੰਦੇ ਹਨ, ਜੋ ਕਿ ਕੁੜੀਆਂ ਲਈ ਸੁਰੱਖਿਅਤ ਨਹੀਂ ਹੈ। ਇਸ ਤੋਂ ਬਾਅਦ ਮੁੰਡੇ-ਕੁੜੀਆਂ ਦੇ ਮਾਤਾ-ਪਿਤਾ ਅਤੇ ਕੋਚ ਦਰਸ਼ਨ ਸਿੰਘ ਦੀ ਸਲਾਹ ਤੋਂ ਬਾਅਦ ਬੱਚਿਆਂ ਲਈ ਸ਼ਮਸ਼ਾਨ ਘਾਟ ਵਾਲੀ ਥਾਂ ਦੀ ਚੋਣ (Village Samaon Of Mansa) ਕੀਤੀ ਗਈ।

ਸ਼ਮਸ਼ਾਨ ਘਾਟ ਹੀ ਕਿਉ : ਬੱਚਿਆਂ ਨੂੰ ਅਥਲੈਟਿਕ ਅਤੇ ਹੋਰ ਖੇਡਾਂ ਦੀ ਕੋਚਿੰਗ ਦੇਣ ਵਾਲੇ ਕੋਚ ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਸਕੂਲ ਵਿੱਚ ਪਹਿਲਾਂ ਖੇਡ ਦਾ ਮੈਦਾਨ ਮਿਲਿਆ, ਪਰ ਉੱਥੇ ਮਾਹੌਲ ਚੰਗਾ ਨਹੀਂ ਸੀ। ਮੈਦਾਨ ਵਿੱਚ ਅਕਸਰ ਨੌਜਵਾਨ ਨਸ਼ੇ ਕਰਦੇ ਸੀ, ਜੋ ਕਿ ਦੇਰ-ਸਵੇਰੇ ਖੇਡ ਅਭਿਆਸ ਕਰਨ ਆਉਂਦੀਆਂ ਕੁੜੀਆਂ ਲਈ ਸੁਰੱਖਿਅਤ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੜਕਾਂ ਉੱਤੇ ਵੀ ਅਭਿਆਸ ਕੀਤਾ, ਪਰ ਗੱਲ ਨਹੀਂ ਬਣੀ । ਫਿਰ ਆਖੀਰ ਬੱਚਿਆਂ ਦੇ ਪਰਿਵਾਰਾਂ ਨਾਲ ਗੱਲ ਕਰਕੇ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਖੇਡ ਦੇ ਮੈਦਾਨ ਵਜੋਂ ਵੀ ਵਰਤਣਾ ਸ਼ੁਰੂ ਕੀਤਾ। ਬੱਚੇ ਵੀ ਇੱਥੇ ਆ ਕੇ ਮਨ ਲਾ ਕੇ ਖੇਡ ਦਾ ਅਭਿਆਸ ਕਰਦੇ ਹਨ।

Playground In Cemetery, Village Samaon, Mansa
ਅਭਿਆਸ ਕਰਨ ਆਉਂਦੀ ਬੱਚੀ

ਪਹਿਲਾਂ ਡਰ ਲੱਗਦਾ ਸੀ, ਹੁਣ ਨਹੀਂ: ਕੋਚਿੰਗ ਲੈਣ ਆਉਂਦੀਆਂ ਕੁੜੀਆਂ ਨੇ ਦੱਸਿਆ ਕਿ ਪਹਿਲਾਂ ਉਹ ਸ਼ਮਸ਼ਾਨ ਘਾਟ ਵਿੱਚ ਜਦੋਂ ਆਉਂਦੇ ਸੀ, ਤਾਂ ਡਰ ਲੱਗਦਾ ਸੀ। ਫਿਰ ਕੋਚ ਨੇ ਸਮਝਾਇਆ ਕਿ ਭੂਤ ਪ੍ਰੇਤ ਕੁੱਝ ਨਹੀਂ ਹੁੰਦਾ, ਇਹ ਸਿਰਫ਼ ਮਨ ਦਾ ਵਹਿਮ ਹੈ। ਕੁੜੀਆਂ ਨੇ ਕਿਹਾ ਕਿ, ਹੁਣ ਅਸੀਂ ਤੜਕੇ ਸਵੇਰੇ ਵੀ ਆਉਂਦੇ ਹਾਂ ਅਤੇ ਸ਼ਾਮ ਨੂੰ ਕਈ ਵਾਰ ਦੇਰ ਤੱਕ ਅਭਿਆਸ (Playground in mansa) ਕਰਦੇ ਹਾਂ। ਪਰ, ਹੁਣ ਡਰ ਨਹੀਂ ਲੱਗਦਾ।

ਬੱਚੇ ਜਨਮਦਿਨ ਤੋਂ ਲੈ ਕੇ ਤਿਉਹਾਰ ਵੀ ਇੱਥੇ ਮਨਾ ਰਹੇ: ਕੋਚ ਦਰਸ਼ਨ ਸਿੰਘ ਨੇ ਦੱਸਿਆ ਕਿ ਹੁਣ ਬੱਚਿਆਂ ਦੇ ਮਨਾਂ ਚੋਂ ਅਜਿਹਾ ਡਰ ਨਿਕਲ ਚੁੱਕਾ ਹੈ। ਬੱਚੇ ਇੱਥੇ ਜੀ ਜਾਨ ਨਾਲ ਮਿਹਨਤ ਕਰਦੇ ਹਨ। ਕਈ ਖੇਡਾਂ ਵਿੱਚ ਹਿੱਸਾ ਵੀ ਲੈ ਰਹੇ ਹਨ ਅਤੇ ਇਨਾਮ ਵੀ ਜਿੱਤੇ ਹਨ। ਇੱਥੇ ਤੱਕ ਕਿ ਬੱਚੇ ਅਪਣਾ ਜਨਮਦਿਨ ਜਾਂ ਕੋਈ (Playground In Cemetery) ਤਿਉਹਾਰ ਹੋਵੇ ਤਾਂ ਇੱਥੇ ਸ਼ਮਸ਼ਾਨ ਘਾਟ ਵਿੱਚ ਹੀ ਪਾਰਟੀ ਵੀ ਕਰ ਲੈਂਦੇ ਹਨ।

Playground In Cemetery, Village Samaon, Mansa
ਕੋਚ ਦਰਸ਼ਨ ਸਿੰਘ ਦੀ ਮੰਗ

ਪੰਜਾਬ ਸਰਕਾਰ ਕੋਲੋਂ ਮੰਗ: ਬੱਚਿਆਂ ਅਤੇ ਕੋਚ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇੱਕ ਚੰਗਾ ਖੇਡ ਦਾ ਮੈਦਾਨ ਮੁਹਈਆ ਕਰਵਾਇਆ ਜਾਵੇ, ਤਾਂ ਜੋ ਬੱਚਿਆਂ ਦੀ ਖੇਡ ਪ੍ਰਤੀ ਦਿਲਚਸਪੀ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਬੱਚੇ ਖੇਡ ਦਾ ਮੈਦਾਨ ਨਾ ਹੋਣ ਉੱਤੇ ਸ਼ਮਸ਼ਾਨ ਘਾਟ ਵਿੱਚ ਹੀ ਤਿਆਰੀ ਕਰਕੇ ਹੋਰਨਾਂ ਨੂੰ ਇਹ ਸੇਧ ਵੀ ਦੇ ਰਹੇ ਹਨ ਕਿ ਜੇਕਰ ਸੁਪਨਾ ਸੱਚ ਕਰਨ ਜਜ਼ਬਾ ਹੋਵੇ, ਤਾਂ ਫਿਰ ਹਰ ਚੀਜ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪਰ, ਸਾਡੇ ਕੋਲ ਹੋਰ ਥਾਂ ਹੋਵੇ ਤਾਂ, ਉਹ ਦੌੜਾਂ ਦੇ ਮੁਕਾਬਲੇ ਦਾ ਦਾਇਰਾ ਵੀ ਵਧਾ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.