ETV Bharat / state

ਮਾਨਸਾ ਪੁਲਿਸ ਵੱਲੋਂ 6 ਲੱਖ 22 ਹਜ਼ਾਰ ਦੀ ਜਾਅਲੀ ਕਰੰਸੀ ਬਰਾਮਦ, 3 ਕਾਬੂ

author img

By

Published : Nov 19, 2019, 6:26 PM IST

ਮਾਨਸਾ ਪੁਲਿਸ ਨੇ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ 6 ਲੱਖ 22 ਹਜ਼ਾਰ ਦੀ ਜਾਅਲੀ ਕਰੰਸੀ ਨਾਲ ਕਾਬੂ ਕੀਤਾ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਨਾਕਾਬੰਦੀ ਕਰ ਫੜੇ ਦੋਸ਼ੀ।

ਫ਼ੋਟੋ

ਮਾਨਸਾ: ਪੁਲਿਸ ਨੇ ਭਾਰਤੀ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਤਿੰਨ ਲੋਕਾਂ ਨੂੰ 6 ਲੱਖ 22 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਨੂੰ ਜਾਅਲੀ ਨੋਟ ਛਾਪਣ ਲਈ ਇਸਤੇਮਾਲ ਕੀਤਾ ਜਾਣ ਵਾਲਾ ਸਮਾਨ, ਪ੍ਰਿੰਟਰ ਕਮ ਸਕੈਨਰ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਫੜੇ ਗਏ ਤਿੰਨੇ ਦੋਸ਼ੀ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ।

ਵੇਖੋ ਵੀਡੀਓ

ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ 2 ਲੱਖ 50 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ। ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪ੍ਰੀਤਮ ਸਿੰਘ, ਚਰਨਜੀਤ ਸਿੰਘ ਅਤੇ ਦਾਰਾ ਸਿੰਘ ਦੇ ਖਿਲਾਫ਼ ਥਾਣਾ ਸਦਰ ਮਾਨਸਾ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ: ਜਗਮੇਲ ਸਿੰਘ ਦਾ ਹੋਇਆ ਪੋਸਟਮਾਰਟਮ, ਮ੍ਰਿਤਕ ਦੇਹ ਨੂੰ ਲਿਜਾਇਆ ਜਾ ਰਿਹਾ ਪਿੰਡ

ਨਾਕੇਬੰਦੀ ਦੌਰਾਨ ਪੁਲਿਸ ਨੇ ਦੋਸ਼ੀਆਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ 2 ਲੱਖ 50 ਹਜ਼ਾਰ 500 ਦੀ ਜਾਅਲੀ ਕਰੰਸੀ ਲੈ ਕੇ ਜਾ ਰਹੇ ਸਨ। ਡੀਐੱਸਪੀ ਨੇ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਇਨ੍ਹਾਂ ਦੀ ਨਿਸ਼ਾਨਦੇਹੀ ਤੇ 3 ਲੱਖ 63 ਹਜ਼ਾਰ 500 ਦੀ ਹੋਰ ਰਾਸ਼ੀ ਬਰਾਮਦ ਕੀਤੀ ਹੈ।

Intro:ਮਾਨਸਾ ਪੁਲੀਸ ਨੇ ਭਾਰਤੀ ਜਾਅਲੀ ਕਰੰਸੀ ਦਾ ਧੰਦਾ ਕਰਨ ਵਾਲੇ ਤਿੰਨ ਲੋਕਾਂ ਨੂੰ 6 ਲੱਖ 22 ਹਜ਼ਾਰ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਨ੍ਹਾਂ ਕੋਲੋਂ ਜਾਅਲੀ ਨੋਟ ਛਾਪਣ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਸਾਮਾਨ ਪ੍ਰਿੰਟਰ ਕਮ ਸਕੈਨਰ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਵੱਲੋਂ ਪਕੜੇ ਗਏ ਤਿੰਨੇ ਵਿਅਕਤੀਆਂ ਸੰਗਰੂਰ ਜ਼ਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ


Body:ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਭੋਲੇ ਬਣੇ ਲੋਕਾਂ ਨਾਲ ਧੋਖਾਧੜੀ ਨਾਲ ਜਾਅਲੀ ਕਰੰਸੀ ਨੂੰ ਅਸਲੀ ਦੱਸ ਕੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਨਾਕਾਬੰਦੀ ਕਰਕੇ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਚਰਨਜੀਤ ਸਿੰਘ ਨੂੰ 2 ਲੱਖ 50 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਅਤੇ ਇਨ੍ਹਾਂ ਦੀ ਜਾਣਕਾਰੀ ਤੇ ਦਾਰਾ ਸਿੰਘ ਨੂੰ 8 ਹਜ਼ਾਰ 500 ਦੀ ਜਾਲੀ ਕਰੰਸੀ ਬਰਾਮਦ ਕਰਕੇ ਕਾਬੂ ਕੀਤਾ ਹੈ ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਮਿਲਣ ਤੇ ਪ੍ਰੀਤਮ ਸਿੰਘ ਚਰਨਜੀਤ ਸਿੰਘ ਅਤੇ ਦਾਰਾ ਸਿੰਘ ਦੇ ਖਿਲਾਫ਼ ਥਾਣਾ ਸਦਰ ਮਾਨਸਾ ਵਿਖੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਪ੍ਰੀਤਮ ਸਿੰਘ ਤੇ ਚਰਨਜੀਤ ਸਿੰਘ ਜਾਅਲੀ ਕਰੰਸੀ ਦੇਣ ਆ ਰਹੀ ਸੀ ਤਾਂ ਉਨ੍ਹਾਂ ਤੋਂ 2 ਲੱਖ ਪੰਜਾਹ ਹਜ਼ਾਰ ਪੰਜ ਸੌ ਦੇ ਕਰੰਸੀ ਸਿਹਤ ਕਾਬੂ ਕੀਤਾ ਗਿਆ ਅਤੇ ਫਿਰ ਦਾਰਾ ਸਿੰਘ ਤੋਂ 8 ਹਜ਼ਾਰ 500 ਦੇ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਇਨ੍ਹਾਂ ਦੱਸਿਆ ਕਿ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਇਨ੍ਹਾਂ ਦੀ ਨਿਸ਼ਾਨਦੇਹੀ ਤੇ 3 ਲੱਖ 63 ਹਜ਼ਾਰ ਪੰਜ ਸੌ ਦੀ ਹੋਰ ਰਾਸ਼ੀ ਪੁਲਿਸ ਨੇ ਇਨ੍ਹਾਂ ਪਾਸੋਂ ਜਾਅਲੀ ਨੋਟ ਛਾਪਣ ਦੇ ਲਈ ਇਸਤੇਮਾਲ ਕੀਤਾ ਜਾਣ ਵਾਲਾ ਸਾਮਾਨ ਡੋਰੀ ਤਾਰ ਕਾਰਜ ਪ੍ਰਿੰਟਰ ਕਮ ਸਕੈਨਰ ਅਤੇ ਮੁੜ ਸਿੰਘ ਸਮੇਤ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ਦੱਸਿਆ ਕਿ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੋਸ਼ੀਆਂ ਨੇ ਇਹ ਕਰਮਸਰ ਅੱਗੇ ਕਿੱਥੇ ਦੇਖੀ ਹੈ ਅਤੇ ਕਿਸੇ ਨਾਲ ਠੱਗੀ ਮਾਰੀ ਹੈ

ਬਾਈਟ ਹਰਜਿੰਦਰ ਸਿੰਘ ਗਿੱਲ ਡੀਐੱਸਪੀ ਮਾਨਸਾ

Report Kuldip Dhaliwal Mansa


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.