ਧੀਆਂ ਦੀ ਲੋਹੜੀ ਮੌਕੇ ਧੀਆਂ ਦਾ ਸਿਲਾਈ ਮਸ਼ੀਨਾਂ ਨਾਲ ਕੀਤਾ ਵਿਸ਼ੇਸ਼ ਸਨਮਾਨ

author img

By

Published : Jan 12, 2023, 7:35 PM IST

Mata Sundari Girls College Mansa

ਮਾਨਸਾ ਦੇ ਮਾਤਾ ਸੁੰਦਰੀ ਗਰਲਜ ਕਾਲਜ ਵਿਖੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਵੱਲੋਂ ਧੀਆਂ ਦੀ ਲੋਹੜੀ ਦਾ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਸਿਲਾਈ ਸੈਂਟਰਾਂ ਵਿੱਚ ਸਿਲਾਈ ਦਾ ਕੰਮ ਸਿੱਖ ਰਹੀਆਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾ ਦਿੱਤੀ ਗਈਆਂ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 18 ਧੀਆਂ ਦਾ ਵਿਸ਼ੇਸ ਸਨਾਮਨ ਕੀਤਾ ਗਿਆ।

ਧੀਆਂ ਦੀ ਲੋਹੜੀ ਮੌਕੇ ਧੀਆਂ ਦਾ ਸਿਲਾਈ ਮਸ਼ੀਨਾਂ ਨਾਲ ਕੀਤਾ ਵਿਸ਼ੇਸ਼ ਸਨਮਾਨ

ਮਾਨਸਾ: ਪੁਰਾਤਨ ਸਮੇਂ ਵਿੱਚ ਸਿਰਫ਼ ਮੁੰਡਿਆਂ ਦੀ ਲੋਹੜੀ ਹੀ ਮਨਾਈ ਜਾਂਦੀ ਸੀ। ਪਰ ਅਜੋਕੇ ਦੌਰ ਵਿੱਚ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਵੀ ਫਰਕ ਦੇਖਣ ਨੂੰ ਨਹੀਂ ਮਿਲਦਾ। ਇਸ ਦੀ ਮਿਸਾਲ ਤਹਿਤ ਮਾਨਸਾ ਦੇ ਮਾਤਾ ਸੁੰਦਰੀ ਗਰਲਜ ਕਾਲਜ ਵਿਖੇ ਐਂਟੀ ਕਰੱਪਸ਼ਨ ਐਸੋਸੀਏਸ਼ਨ ਵੱਲੋਂ ਧੀਆਂ ਦੀ ਲੋਹੜੀ ਦਾ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਸਿਲਾਈ ਸੈਂਟਰਾਂ ਵਿੱਚ ਸਿਲਾਈ ਦਾ ਕੰਮ ਸਿੱਖ ਰਹੀਆਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾ ਦਿੱਤੀ ਗਈਆਂ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ 18 ਧੀਆਂ ਦਾ ਵਿਸ਼ੇਸ ਸਨਾਮਨ ਕੀਤਾ ਗਿਆ।

ਲੋਹੜੀ ਨੇ ਧੀਆਂ ਤੇ ਪੁੱਤਰਾਂ ਵਿੱਚ ਫਰਕ ਨੂੰ ਹੀ ਮਿਟਾ ਦਿੱਤਾ:- ਇਸ ਦੌਰਾਨ ਹੀ ਧੀਆਂ ਦੇ ਲੋਹੜੀ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਡਾ ਸਮਾਜ ਕਿੰਨ੍ਹਾ ਬਦਲ ਚੁੱਕਾ ਹੈ। ਉਨ੍ਹਾਂ ਕਿਹਾ ਪੁਰਾਣੇ ਸਮੇਂ ਵਿੱਚ ਸਿਰਫ਼ ਮੁੰਡਿਆਂ ਦੀ ਹੀ ਲੋਹੜੀ ਮਨਾਈ ਜਾਂਦੀ ਸੀ। ਪਰ ਅੱਜ ਇਸ ਲੋਹੜੀ ਨੇ ਧੀਆਂ ਅਤੇ ਪੁੱਤਰਾਂ ਵਿੱਚ ਫਰਕ ਨੂੰ ਹੀ ਮਿਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਧੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਲੰਘ ਗਈਆਂ ਹਨ। ਬਲਦੀਪ ਕੌਰ ਨੇ ਕਿਹਾ ਕਿ ਜੋ ਮਾਨ-ਸਨਮਾਨ ਪਹਿਲਾ ਮੁੰਡਿਆਂ ਨੂੰ ਮਿਲਦਾ ਸੀ, ਉਹ ਮਾਨ-ਸਨਮਾਨ ਅੱਜ ਕੁੜੀਆਂ ਲੈ ਰਹੀਆਂ ਹਨ।

ਧੀਆਂ ਸਾਡੇ ਸਿਰ ਦਾ ਤਾਜ਼:- ਇਸ ਦੌਰਾਨ ਹੀ ਵਿਧਾਇਕ ਗੁਰਪ੍ਰੀਤ ਬਣਾਵਾਲੀ ਨੇ ਧੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਧੀਆਂ ਨੂੰ ਬੋਝ ਮੰਨਿਆ ਜਾਂਦਾ ਸੀ, ਪਰ ਅੱਜ ਧੀਆਂ ਸਾਡੀ ਸ਼ਾਨ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਮੱਲਾ ਮਾਰਨ ਵਾਲੀਆਂ ਧੀਆਂ ਨੂੰ ਅੱਜ ਸਨਮਾਨ ਕੀਤਾ ਜਾ ਰਿਹਾ ਹੈ। ਵਿਧਾਇਕ ਗੁਰਪ੍ਰੀਤ ਬਣਾਵਾਲੀ ਨੇ ਕਿਹਾ ਪੁੱਤ ਜ਼ਮੀਨਾਂ ਵੰਡਾਉਂਦੇ ਹਨ ਤੇ ਧੀਆਂ ਦੁੱਖ ਵੰਡਾਉਦਿਆਂ ਹਨ। ਉਨ੍ਹਾਂ ਕਿਹਾ ਕਿ ਧੀਆਂ ਦੇ ਸਿਰ ਉੱਤੇ ਹੀ ਇਹ ਸੰਸਾਰ ਚੱਲ ਰਿਹਾ ਹੈ, ਜੋ ਕਿ ਵੱਖ-ਵੱਖ ਸਮੇਂ ਵਿੱਚ ਵੱਖ-ਵੱਖ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਆਓ ਧੀਆਂ ਨੂੰ ਕੁੱਖ ਵਿੱਚ ਨਾ ਮਾਰਨ ਦੀ ਸੌਂਹ ਖਾਈਏ,ਕਿਉਂਕਿ ਧੀਆਂ ਸਾਡੇ ਸਿਰ ਦਾ ਤਾਜ਼ ਹੁੰਦੀਆਂ ਹਨ।


ਇਹ ਵੀ ਪੜੋ:- ਲੋਹੜੀ ਦੇ ਤਿਉਹਾਰ ਦੇ ਮੱਦੇਨਜ਼ਰ 'ਖਾਲਸਾ ਕਾਲਜ ਅੰਮ੍ਰਿਤਸਰ' ਵਿੱਚ ਕਰਵਾਏ ਪਤੰਗਬਾਜ਼ੀ ਮੁਕਾਬਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.