ਫ਼ਸਲੀ ਬਦਲਾਅ ਵੱਲ ਮੁੜੇ ਮਾਨਸਾ ਦੇ ਕਿਸਾਨ, ਸਬਜ਼ੀਆਂ ਦੀ ਕਰਨ ਲੱਗੇ ਕਾਸ਼ਤ

author img

By

Published : Jan 1, 2023, 8:09 AM IST

Farmers of Mansa turned to crop change

ਮਾਨਸਾ ਜ਼ਿਲ੍ਹੇ ਦੇ ਕਿਸਾਨ ਫ਼ਸਲਾਂ ਦੇ ਵਿੱਚ ਬਦਲਾਅ ਲਿਆ (Farmers of Mansa turned to crop change) ਰਹੇ ਹਨ। ਜ਼ਿਲ੍ਹੇ ਵਿੱਚ ਕਿਸਾਨਾਂ ਨੇ 2 ਹਜ਼ਾਰ ਏਕੜ ਵਿੱਚ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਕਾਸ਼ਤ ਕੀਤੀ (started cultivating vegetables) ਹੈ, ਜਿੱਥੇ ਕਿਸਾਨ ਪਾਣੀ ਦੀ ਬੱਚਤ ਕਰ ਰਹੇ ਹਨ ਉਥੇ ਹੀ ਕਿਸਾਨਾਂ ਨੇ ਸਰਕਾਰ ਤੋਂ ਸਬਸਿਡੀ ਤੇ ਮੰਡੀਕਰਨ ਦੀ ਮੰਗ ਕੀਤੀ ਹੈ।

ਫ਼ਸਲੀ ਬਦਲਾਅ ਵੱਲ ਮੁੜੇ ਮਾਨਸਾ ਦੇ ਕਿਸਾਨ

ਮਾਨਸਾ: ਪੰਜਾਬ ਸਰਕਾਰ ਕਿਸਾਨਾਂ ਨੂੰ ਫ਼ਸਲੀ ਬਦਲਾਅ ਵੱਲ ਲੈ ਕੇ ਜਾਣ ਦੇ ਲਈ ਜਾਗਰੂਕ ਕਰ ਰਹੀ ਹੈ ਤਾਂ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ (Farmers of Mansa turned to crop change) ਸਕੇ। ਮਾਨਸਾ ਜ਼ਿਲ੍ਹੇ ਦੇ ਕਿਸਾਨ ਫ਼ਸਲੀ ਬਦਲਾਅ ਵੱਲ ਆ ਗਏ ਹਨ। ਪਿੰਡ ਭੈਣੀਬਾਘਾ ਦੇ ਵਿੱਚ ਕਿਸਾਨਾਂ ਨੇ 2 ਹਜ਼ਾਰ ਏਕੜ ਦੇ ਵਿੱਚ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਕਾਸ਼ਤ (started cultivating vegetables) ਕੀਤੀ ਹੈ।

ਇਹ ਵੀ ਪੜੋ: ਨਵੇਂ ਵਰ੍ਹੇ ਦੀ ਆਮਦ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਆਈ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋ ਰਹੀ ਹੈ ਨਤਮਸਤਕ

ਮਿਹਨਤ ਦੇ ਨਾਲ ਨਾਲ ਚੰਗੀ ਕਮਾਈ: ਕਿਸਾਨਾਂ ਦਾ ਕਹਿਣਾ ਹੈ ਕਿ ਇਸ ਫ਼ਸਲ ਤੇ ਮਿਹਨਤ ਦੇ ਨਾਲ ਨਾਲ ਕਮਾਈ ਵੀ ਚੰਗੀ ਹੈ। ਉਹਨਾਂ ਦੱਸਿਆ ਕਿ ਬਾਹਰੀ ਵਪਾਰੀਆਂ ਖੁਦ ਉਨ੍ਹਾਂ ਦੇ ਖੇਤਾਂ ਵਿਚੋਂ ਫ਼ਸਲ ਉਠਾਕੇ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸ਼ਿਮਲਾ ਮਿਰਚ ਦਿੱਲੀ ਤੋ ਇਲਾਵਾ ਜੈਪੁਰ, ਸ੍ਰੀਨਗਰ, ਕਲਕੱਤਾ, ਲਖਨਊ ਆਦਿ ਵੱਡੇ ਸ਼ਹਿਰਾ ਵਿੱਚ ਜਾਦੀ ਹੈ, ਪਰ ਮੰਡੀਕਰਨ ਨਾ ਹੋਣ ਦੇ ਕਾਰਨ ਕਿਸਾਨਾਂ ਨੂੰ ਨਿਰਾਸ਼ਾ ਦਾ ਸਹਮਣਾ ਕਰਨਾ ਪੈਂਦਾ ਹੈ।

ਕਿਸਾਨਾਂ ਨੇ ਕਿਹਾ ਕਿ ਪ੍ਰਤੀ ਏਕੜ ਤੇ 80 ਤੋ 90 ਹਜ਼ਾਰ ਰੁਪਏ ਖਰਚ ਹੋ ਜਾਂਦਾ ਹੈ ਜਿਸ ਉੱਤੇ ਕੋਹਰੇ ਤੋਂ ਬਚਾਉਣ ਦੇ ਲਈ ਲਿਫਾਫੇ ਦੀ ਤੇ ਲੋਹੇ ਦੇ ਰਿੰਗਾ ਦੀ ਜਰੂਰਤ ਵੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਆਮਦਨ ਵੀ ਚੰਗੀ ਹੁੰਦੀ ਹੈ ਪਰ ਸਰਕਾਰ ਉਨ੍ਹਾਂ ਨੂੰ ਸਬਸਿਡੀ ਦੇਵੇ ਤਾਂ ਕਿ ਕਿਸਾਨ ਇਨ੍ਹਾਂ ਫ਼ਸਲਾਂ ਤੋ ਮੂੰਹ ਨਾ ਮੋੜੇ ਤੇ ਕਿਸਾਨਾਂ ਨੂੰ ਚੰਗਾ ਮੰਡੀਕਰਨ ਦਿੱਤਾ ਜਾਵੇ।




ਬਾਗਵਾਨੀ ਵਿਭਾਗ ਦੇ ਸਹਾਇਕ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਕਿਸਾਨ ਹੁਣ ਕਣਕ ਝੋਨੇ ਦੇ ਚੱਕਰ ਚੋ ਨਿਕਲਕੇ ਫ਼ਸਲੀ ਵਿਭਿੰਨਤਾ ਵੱਲ ਆਉਣ ਲੱਗੇ ਹਨ ਤੇ ਮਾਨਸਾ ਦੇ ਪਿੰਡ ਭੈਣੀਬਾਘਾ ਤੇ ਸਰਦੂਲਗੜ੍ਹ ਦੇ ਨਜਦੀਕੀ ਪਿੰਡ ਆਹਲੂਪੁਰ ਵਿੱਚ ਵੱਡੇ ਪੱਧਰ ਉੱਤੇ ਕਿਸਾਨਾਂ ਨੇ ਸ਼ਿਮਲਾ ਮਿਰਚ ਤੇ ਖਰਬੂਜੇ ਦੀ ਕਾਸ਼ਤ ਕੀਤੀ ਸੀ ਤੇ ਪਿਛਲੇ ਸਾਲ ਚੰਗਾ ਮੁਨਾਫ਼ਾ ਵੀ ਲਿਆ ਹੈ ਜਿਸਦੇ ਕਾਰਨ ਵਾਰ ਰਕਬਾ ਵਧਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਗ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਤੇ ਚੰਗਾ ਮੁਨਾਫਾ ਲੈਣ।


ਇਹ ਵੀ ਪੜੋ: New Year Special: ਨਵੇਂ ਸਾਲ 'ਤੇ ਆਪਣੇ ਦੋਸਤਾਂ ਨੂੰ ਦਿਓ ਇਹ ਸ਼ਾਨਦਾਰ ਤੋਹਫ਼ੇ, ਤੁਹਾਨੂੰ ਸਾਰਾ ਸਾਲ ਕਰੇਗਾ ਯਾਦ

ETV Bharat Logo

Copyright © 2024 Ushodaya Enterprises Pvt. Ltd., All Rights Reserved.