ETV Bharat / state

ਦਿੱਲੀ ਫਿਰੋਜ਼ਪੁਰ ਰੇਲ ਲਾਈਨ ਕਿਸਾਨਾਂ ਨੇ ਕੀਤੀ ਜਾਮ,ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

author img

By

Published : Oct 7, 2022, 6:47 PM IST

Farmers jammed the Delhi Ferozepur rail line at Mansa, raised slogans against the Punjab government
ਮਾਨਸਾ ਵਿਖੇ ਦਿੱਲੀ ਫਿਰੋਜ਼ਪੁਰ ਰੇਲ ਲਾਈਨ ਕਿਸਾਨਾਂ ਨੇ ਕੀਤੀ ਜਾਮ,ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਮਾਨਸਾ ਵਿੱਚ ਕਿਸਾਨਾਂ ਨੇ ਰੇਲਵੇ ਲਾਈਨ ਨੂੰ ਜਾਮ (Railway line jam) ਕਰਕੇ ਪੰਜਾਬ ਸਰਕਾਰ ਖ਼ਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੂੰ ਰੇਲਵੇ ਨੇ ਪਾਣੀ ਦੇ ਸਪਲਾਈ ਲਈ ਇੱਕ ਕਰੋੜ 25 ਲੱਖ ਰੁਪਏ ਭਰਨ (One crore 25 lakh rupees ) ਲਈ ਕਿਹਾ ਹੈ ਅਤੇ ਕਿਸਾਨ ਪੰਜਾਬ ਸਰਕਾਰ ਨੂੰ ਇਹ ਰਕਮ ਭਰਨ ਲਈ ਕਹਿ ਰਹੇ ਹਨ।

ਮਾਨਸਾ: ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੇ ਬੀਕੇਯੂ ਉਗਰਾਹਾਂ (BKU UGRAHAN ) ਦੀ ਅਗਵਾਈ ਹੇਠ 12 ਵਜੇ ਤੋਂ ਰੇਲ ਲਾਈਨਾਂ ਉੱਤੇ ਧਰਨਾ (Sit on rail lines) ਲਗਾਕੇ ਰੇਲ ਆਵਾਜਾਈ ਬੰਦ ਕਰ ਦਿੱਤੀ । ਦਰਅਸਲ ਮਾਨਸਾ ਦੇ ਦੋ ਪਿੰਡਾਂ ਖੋਖਰ ਖੁਰਦ ਅਤੇ ਖੋਖਰ ਕਲਾਂ ਦੇ ਨਹਿਰੀ ਪਾਣੀ ਵਾਲੇ ਮੋਘੇ (Moghe with canal water ) ਅਲੱਗ ਅਲੱਗ ਕਰ ਦੇਣ ਤੇ ਖੋਖਰ ਖੁਰਦ ਦੇ ਕਿਸਾਨਾਂ ਨੂੰ ਰੇਲਵੇ ਲਾਈਨ ਥੱਲਿਓਂ ਪਾਈਪ (Pipe under the railway line) ਲੰਘਾਉਣ ਲਈ ਰੇਲਵੇ ਵਿਭਾਗ ਵੱਲੋਂ ਇੱਕ ਕਰੋੜ 25 ਲੱਖ ਰੁਪਏ ਭਰਨ ਲਈ ਕਿਹਾ ਗਿਆ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇੰਨੀ ਵੱਡੀ ਰਕਮ ਭਰਨ ਤੋਂ ਅਸਮਰੱਥ ਹਨ ਅਤੇ ਸਰਕਾਰ ਜਾਂ ਤਾਂ ਇਸ ਰਕਮ ਨੂੰ ਮੁਆਫ ਕਰੇ ਜਾ ਫਿਰ ਰਕਮ ਦੀ ਖੁੱਦ ਅਦਾਇਗੀ ਕਰੇ। ਕਿਸਾਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਅਪੀਲ ਕਰਨ ਉੱਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਹੁਣ ਉਨ੍ਹਾਂ ਨੇ ਆਪਣੀ ਗੱਲ ਮਨਵਾਉਣ ਲਈ ਰੇਲ ਲਾਈਨ ਉੱਤੇ ਧਰਨਾ ਲਗਾਇਆ (Sit on rail lines) ਹੈ।

ਮਾਨਸਾ ਵਿਖੇ ਦਿੱਲੀ ਫਿਰੋਜ਼ਪੁਰ ਰੇਲ ਲਾਈਨ ਕਿਸਾਨਾਂ ਨੇ ਕੀਤੀ ਜਾਮ,ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਕਿਸਾਨ ਆਗੂ ਭਾਨ ਸਿੰਘ ਤੇ ਜੋਗਿੰਦਰ ਸਿੰਘ ਨੇ ਕਿਹਾ ਕਿ ਪਿੰਡ ਖੋਖਰ ਖੁਰਦ ਦੇ ਕਿਸਾਨਾਂ ਨੂੰ ਨਹਿਰੀ ਪਾਣੀ (canal water) ਦੇਣ ਲਈ ਰੇਲਵੇ ਲਾਈਨ ਦੇ ਥੱਲਿਓ ਪਾਈਪ ਪਾਈ ਜਾਣੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਰੇਲਵੇ ਵਿਭਾਗ ਤੋਂ ਇਸਦੀ ਮਨਜੂਰੀ ਲੈ ਲਈ ਹੈ ਅਤੇ ਰੇਲਵੇ ਵਿਭਾਗ ਵੱਲੋਂ ਕਿਸਾਨਾਂ ਨੂੰ 1 ਕਰੋੜ 25 ਲੱਖ ਰੁਪਏ ਭਰਨ ਲਈ ਕਿਹਾ ਗਿਆ ਹੈ, ਪਰ ਕਿਸਾਨ ਇੰਨੀ ਵੱਡੀ ਰਕਮ ਭਰਨ ਤੋਂ ਅਸਮਰਥ ਹਨ।

ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਜਥੇਬੰਦੀ ਨਾਲ ਸੰਪਰਕ ਕਰਨ ਤੋਂ ਪਹਿਲਾਂ ਪ੍ਰਸ਼ਾਸ਼ਨ ਨੂੰ ਮੰਗ ਪੱਤਰ (Demand letter to the administration ) ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ 23 ਅਗਸਤ ਨੂੰ ਰੇਲ ਦਾ ਚੱਕਾ ਜਾਮ ਕੀਤਾ ਗਿਆ ਸੀ, ਜਿਸ ਉੱਤੇ ਪ੍ਰਸ਼ਾਸਨ ਨੇ ਇੱਕ ਮਹੀਨੇ ਦੇ ਅੰਦਰ ਇਸ ਮਾਮਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ ਕੋਈ ਹੱਲ ਨਹੀਂ ਹੋਇਆ, ਜਿਸ ਕਰਕੇ ਅੱਜ ਮੁੜ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ: ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦਾ ਸਨਮਾਨ,ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਲਿਆ ਅਹਿਦ

ETV Bharat Logo

Copyright © 2024 Ushodaya Enterprises Pvt. Ltd., All Rights Reserved.