ਕੈਬਨਿਟ ਮੰਤਰੀ ਦਾ ਐਲਾਨ, ਨਜ਼ਾਇਜ਼ ਤਰੀਕੇ ਨਾਲ ਪੈਨਸ਼ਨਾਂ ਲੈਣ ਵਾਲਿਆਂ 'ਤੇ ਹੋਵੇਗਾ ਐਕਸ਼ਨ

ਕੈਬਨਿਟ ਮੰਤਰੀ ਦਾ ਐਲਾਨ, ਨਜ਼ਾਇਜ਼ ਤਰੀਕੇ ਨਾਲ ਪੈਨਸ਼ਨਾਂ ਲੈਣ ਵਾਲਿਆਂ 'ਤੇ ਹੋਵੇਗਾ ਐਕਸ਼ਨ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਾਨਸਾ ਵਿੱਚ ਕਿਹਾ ਕਿ ਜੋ ਲੋਕ ਮ੍ਰਿਤਕ ਦੀਆਂ ਪੈਨਸ਼ਨਾਂ ਹਾਲੇ ਵੀ ਹੋਰ ਲੋਕ ਲੈ ਰਹੇ ਸਨ ਉਨ੍ਹਾਂ ਪੈਨਸ਼ਨਾਂ ਨੂੰ ਕੱਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜੋ ਕੋਈ ਵੀ ਗਲਤ ਤਰੀਕੇ ਨਾਲ ਪੈਨਸ਼ਲ ਲੈ ਰਿਹਾ ਹੋਵੇਗੀ ਉਸ 'ਤੇ ਐਕਸ਼ਨ ਲਿਆ ਜਾਵੇਗਾ।
ਮਾਨਸਾ: ਕੈਬਨਿਟ ਮੰਤਰੀ ਬਲਜੀਤ ਕੌਰ ਮਾਨਸਾ ਦੇ ਵਿਕਾਸ ਦੌਰਾਨ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਨ ਲਈ ਪਹੁੰਚੇ। ਉਨ੍ਹਾਂ ਮਾਨਸਾ ਦੇ ਵਿਕਾਸ ਵਿੱਚ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਵੱਖ ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਗਲਤ ਤਰੀਕੇ ਨਾਲ ਪੈਨਸ਼ਨ ਲੈਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਨਜ਼ਾਇਜ਼ ਤਰੀਕੇ ਨਾਲ ਪੈਨਸ਼ਨ ਲੈਣ ਵਾਲਿਆਂ 'ਤੇ ਐਕਸ਼ਨ: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਪੰਜਾਬ ਭਰ ਦੇ ਵਿੱਚ 60 ਹਜ਼ਾਰ ਦੇ ਕਰੀਬ ਲੋਕਾਂ ਦੀ ਪਹਿਚਾਣ ਕੀਤੀ ਹੈ। ਜੋ ਪੈਨਸ਼ਨ ਦੇ ਯੋਗ ਨਹੀ ਹਨ ਉਨ੍ਹਾ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਜਿਹੜੇ ਪਹਿਲਾ ਮ੍ਰਿਤਕ ਲੋਕਾਂ ਦੇ ਨਾ ਉਤੇ ਪ੍ਰਤੀ ਮਹੀਨਾ 14 ਤੋ 15 ਕਰੋੜ ਰਾਸ਼ੀ ਜਾ ਰਹੀ ਸੀ ਉਹ ਪੈਨਸ਼ਨ ਕੱਟ ਦਿੱਤੀ ਗਈ ਹੈ। ਇਸ ਦੇ ਨਾਲ ਵਿਭਾਗ ਨੂੰ ਵੀ ਫਾਇਦਾ ਹੋਵੇਗਾ ਅਤੇ ਅਸਲ ਲੋਕ ਜੋ ਸਕੀਮ ਤੋ ਵਾਂਝੇ ਰਹਿ ਜਾਂਦੇ ਸੀ ਹੁਣ ਉਨ੍ਹਾਂ ਦੇ ਖਾਤਿਆਂ ਵਿੱਚ ਪੈਸਾ ਜਾਵੇਗਾ।
ਮਾਨਸਾ ਦੀਆਂ ਸਮੱਸਿਆਵਾਂ ਦੀ ਹੋਵੇਗਾ ਹੱਲ: ਇਸ ਦੇ ਨਾਲ ਹੀ ਉਨ੍ਹਾ ਦੱਸਿਆ ਕਿ ਮਾਨਸਾ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਹੋਵੇਗਾ। ਬੇਸ਼ੱਕ ਸੀਵਰੇਜ ਸਿਸਟਮ ਦੀ ਗੱਲ ਹੋਵੇ ਜਾ ਫਿਰ ਲੋਕਾਂ ਦੀਆਂ ਸਮੱਸਿਆਵਾਂ ਹੋਣ ਜਲਦ ਹੀ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮਾਨਸਾ ਓਲਡਹੋਮ ਦਾ ਵੀ ਉਹ ਵਿਜਟ ਕਰਨਗੇ। ਇਸ ਤੋ ਇਲਾਵਾ ਵਿਭਾਗ ਦੀਆਂ ਸਕੀਮਾਂ ਪ੍ਰਤੀ ਗੱਲ ਕਰਦਿਆਂ ਉਨ੍ਹਾ ਦੱਸਿਆ ਕਿ ਪੰਜਾਬ ਦੇ ਵਿੱਚ ਕੱਟੇ ਗਏ ਰਾਸ਼ਨ ਕਾਰਡ ਦੀ ਪੜਚੋਲ ਕੀਤੀ ਜਾ ਰਹੀ ਹੈ। ਮਾਨਸਾ ਜਿਲ੍ਹੇ ਵਿੱਚ ਵੀ ਕੰਮ ਜਾਰੀ ਹੈ ਜੋ ਲੋਕ ਇਸ ਸਕੀਮ ਦਾ ਗਲਤ ਲਾਭ ਲੈ ਰਹੇ ਸਨ। ਉਨ੍ਹਾ ਦੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸ਼ਗਨ ਸਕੀਮ ਤੋ ਜੋ ਪਰਿਵਾਰ ਵਾਂਝੇ ਹਨ ਜਲਦ ਹੀ ਉਨ੍ਹਾ ਦੇ ਖਾਤਿਆਂ ਵਿੱਚ ਸ਼ਗਨ ਸਕੀਮ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ:- ਸੁਖਬੀਰ ਬਾਦਲ ਕੱਢ ਲਿਆਏ ਨਵਾਂ ਮੁੱਦਾ, ਪੜ੍ਹੋ ਹੁਣ ੰਜਾਬ ਯੂਨੀਵਰਿਸਟੀ ਦੇ ਹੱਕ 'ਚ ਮਾਰਿਆ ਹਾਂ ਦਾ ਨਾਅਰਾ
