ETV Bharat / state

Mansa News : ਜਦੋਂ ਤੱਕ ਮੇਰੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲਦਾ, ਮੈਂ ਸਰਕਾਰ ਖਿਲਾਫ ਬੋਲਦਾ ਰਹਾਂਗਾ: ਬਲਕੌਰ ਸਿੰਘ

author img

By ETV Bharat Punjabi Team

Published : Sep 10, 2023, 5:39 PM IST

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਗਲਤੀ ਦੇ ਨਾਲ ਮੇਰੇ ਪੁੱਤਰ ਦੀ ਮੌਤ ਹੋਈ ਹੈ। ਕਿਉਂਕਿ ਸੈਂਟਰ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ, ਸਰਕਾਰ ਨੇ ਸਾਡੀ ਸੁਰੱਖਿਆ ਵੀ ਵਾਪਿਸ ਲੈ ਲਈ।

Balkaur Sidhu said until Sidhu Musewala gets justice, I will continue to speak against the government.
Mansa News : ਜਦੋਂ ਤੱਕ ਮੇਰੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲਦਾ, ਮੈਂ ਸਰਕਾਰ ਖਿਲਾਫ ਬੋਲਦਾ ਰਹਾਂਗਾ: ਬਲਕੌਰ ਸਿੰਘ

ਜਦੋਂ ਤੱਕ ਮੇਰੇ ਪੁੱਤਰ ਨੂੰ ਇਨਸਾਫ਼ ਨਹੀਂ ਮਿਲਦਾ ਮੈਂ ਸਰਕਾਰ ਖਿਲਾਫ ਬੋਲਦਾ ਰਹਾਂਗਾ

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਐਤਵਾਰ ਦੇ ਦਿਨ ਦੇਸ਼-ਵਿਦੇਸ਼ ਦੇ ਵਿਚੋਂ ਹਵੇਲੀ ਵਿੱਚ ਆਏ ਪੁੱਤਰ ਦੇ ਪ੍ਰਸ਼ੰਸਕਾਂ ਦੀ ਵੱਡੀ ਗਿਣਤੀ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਹਰ ਵਾਰ ਉਨ੍ਹਾਂ ਕੋਲ ਸਿਰਫ ਉਹਨਾਂ ਕਿਹਾ ਕਿ ਜਦੋਂ ਤੱਕ ਪੁੱਤਰ ਨੂੰ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗਾ। ਉਹਨਾਂ ਕਿਹਾ ਕਿ ਮੈਂ ਬਹੁਤ ਵਾਰ ਸਰਕਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਚਿੱਠੀਆਂ ਵੀ ਲਿਖੀਆਂ ਪਰ ਮੇਰੇ ਨਾਲ ਅੱਜ ਤੱਕ ਮੁੱਖ ਮੰਤਰੀ ਨੇ ਮੇਰੇ ਨਾਲ ਮਿਲਣਾ ਜ਼ਰੂਰੀ ਨਹੀਂ ਸਮਝਿਆ।

ਮੁੱਖ ਮੰਤਰੀ ਮੇਰੇ ਨਾਲ ਮਿਲਣਾ ਨਹੀਂ ਚਾਹੁੰਦੇ: ਸ਼ਾਇਦ ਮੈਂ ਇਨ੍ਹਾਂ ਬਦਨਸੀਬ ਹੋਵਾਂਗਾ, ਜਿਸ ਕਾਰਨ ਮੁੱਖ ਮੰਤਰੀ ਮੇਰੇ ਨਾਲ ਮਿਲਣਾ ਨਹੀਂ ਚਾਹੁੰਦੇ, ਉਹਨਾਂ ਕਿਹਾ ਕਿ ਮੈਂ ਕੁਝ ਵਿਅਕਤੀਆਂ ਨੂੰ ਐਫ ਆਈ ਆਰ ਵਿੱਚ ਸ਼ਾਮਿਲ ਕਰਨ ਦੀ ਵੀ ਅਪੀਲ ਕਰ ਚੁੱਕਿਆ ਹਾਂ। ਪਰ ਉਨ੍ਹਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਵਿਅਕਤੀ ਇਨਵੈਸਟੀਗੇਸ਼ਨ ਵਿੱਚ ਸਹੀ ਪਾਏ ਜਾਂਦੇ ਹਨ, ਤਾਂ ਉਨ੍ਹਾਂ ਨੂੰ ਬਾਹਰ ਕਰ ਦਿਓ ਮੈਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ। ਬਲਕੌਰ ਸਿੰਘ ਨੇ ਕਿਹਾ ਮੇਰੇ ਪੁੱਤਰ ਨੂੰ ਕਤਲ ਕਰਨ ਵਾਲਿਆਂ ਨੂੰ 20 ਸਤੰਬਰ ਦੀ ਅਗਲੀ ਪੇਸ਼ੀ 'ਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਤੇ ਚਲਾਨ ਚਾਰਜ ਫਰੇਮ ਹੋ ਜਾਵੇਗਾ ਅਤੇ ਅਗਲੀ ਕਾਰਵਾਈ ਸ਼ੁਰੂ ਹੋ ਜਾਵੇਗੀ। ਜਿਸ ਨਾਲ ਉਨ੍ਹਾਂ ਦੋਸ਼ੀਆਂ ਨੂੰ ਸਜਾ ਮਿਲੇਗੀ, ਸਾਨੂੰ ਮਾਣਯੋਗ ਅਦਾਲਤਾਂ ਦੇ ਪੂਰਾ ਵਿਸ਼ਵਾਸ ਹੈ ਕਿ ਇਨਸਾਫ ਜਰੂਰ ਮਿਲੇਗਾ।

ਮੇਰੇ ਪੁੱਤ ਦੀ ਸੁਰੱਖਿਆ ਨੂੰ ਜਨਤਕ ਕਰਕੇ ਕਤਲ ਕੀਤਾ : ਉਨ੍ਹਾਂ ਕਿਹਾ ਸੈਂਟਰ ਦੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਦੋ ਵਿਅਕਤੀਆਂ ਦੀ ਜਾਨ ਨੂੰ ਖਤਰਾ ਦੱਸਿਆ ਸੀ ਜਿਹਨਾਂ ਵਿੱਚ ਸਿੱਧੂ ਵਾਲਾ ਵੀ ਸ਼ਾਮਿਲ ਸੀ। ਪਰ ਸਰਕਾਰ ਨੇ ਮੇਰੇ ਪੁੱਤਰ ਨੂੰ ਸੁਰੱਖਿਆ ਦੇਣ ਦੀ ਬਜਾਏ ਸੁਰੱਖਿਆ ਵਾਪਿਸ ਲੈ ਲਈ ਅਤੇ ਉਸ ਨੂੰ ਜਨਤਕ ਕਰ ਦਿੱਤਾ। ਸਰਕਾਰ ਵੱਲੋਂ ਉਨ੍ਹਾਂ ਲੋਕਾਂ ਤੱਕ ਇਹ ਸੂਚਨਾ ਪਹੁੰਚਾ ਦਿੱਤੀ। ਜਿਸ ਕਾਰਨ ਦੋ ਮਾਡਿਉਲ ਬਣਾ ਕੇ ਮੇਰੇ ਪੁੱਤਰ ਨੂੰ ਕਤਲ ਕਰ ਦਿੱਤਾ। ਉਹਨਾਂ ਕਿਹਾ ਕੇ ਲਾਰੈਂਸ ਬਿਸ਼ਨੋਈ ਦੀ ਇੰਟਰਵੀਊ ਸਬੰਧੀ ਅੱਜ ਤੱਕ ਸਰਕਾਰ ਨੇ ਕੁੱਝ ਵੀ ਨਹੀਂ ਕੀਤਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਲੱਖਾਂ ਰੁਪਏ ਦੀਆਂ ਫਿਰੌਤੀਆਂ ਲੈ ਰਿਹਾ ਹੈ ਅਤੇ ਜੇਲਾਂ ਦੇ ਵਿੱਚ ਜੱਗੂ ਭਗਵਾਨਪੁਰੀਆ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਸਵਾਲ ਜ਼ਰੂਰ ਕਰਿਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.