Death due to Drug Overdose: ਲੁਧਿਆਣਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, ਲਾਸ਼ ਨਜ਼ਦੀਕ ਮਿਲੀ ਸਰਿੰਜ

author img

By

Published : May 21, 2023, 12:08 PM IST

Youth dies due to drug overdose in Ludhiana

ਲੁਧਿਆਣਾ ਦੇ 33 ਫੁੱਟ ਰੋਡ ਦੀ ਦਿਵਯ ਕਾਲੋਨੀ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਦੀ ਲਾਸ਼ ਦੇ ਕੋਲ ਇੱਕ ਸਰਿੰਜ ਪਈ ਹੋਈ ਮਿਲੀ ਹੈ।

ਲੁਧਿਆਣਾ ਦਿਵਯ ਕਾਲੋਨੀ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ

ਲੁਧਿਆਣਾ : ਪੰਜਾਬ ਵਿੱਚ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਤੇ ਉਥੇ ਹੀ ਦੂਜੇ ਪਾਸੇ ਸਰਕਾਰ ਤੇ ਪ੍ਰਸ਼ਾਸਨ ਇਸ ਵੱਲ ਧਿਆਨ ਦੇਣ ਦੀ ਬਜਾਏ ਲੋਕਾਂ ਨੂੰ ਮੁਫ਼ਤ ਦੀਆਂ ਸਹੂਲਤਾਂ ਦੇਣ ਵੱਲ ਵਿਅਸਤ ਹੈ। ਤਾਜ਼ਾ ਮਾਮਲਾ ਲੁਧਿਆਣਾ ਦਾ ਹੈ, ਜਿੱਥੋਂ ਦੇ 33 ਫੁੱਟ ਰੋਡ ਉਤੇ ਸਥਿਤ ਦਿਵਯ ਕਾਲੋਨੀ ਵਿਚ ਅੱਜ ਸਵੇਰੇ ਭੇਤਭਰੇ ਹਾਲਾਤ ਵਿਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਅਤੇ ਵੀਡੀਓ ਦੇ ਵਿਚ ਵੇਖਿਆ ਜਾ ਸਕਦਾ ਹੈ ਕਿ ਨੌਜਵਾਨ ਦੇ ਕੋਲ ਇਕ ਸਰਿੰਜ ਪਈ ਹੈ, ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਸ਼ੇ ਦੀ ਓਵਰਡੋਜ਼ ਕਰਕੇ ਹੀ ਉਸ ਦੀ ਮੌਤ ਹੋਈ ਹੈ, ਜਿਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਥੋਂ ਦੇ ਇੰਚਾਰਜ ਵੱਲੋਂ ਆ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਮ੍ਰਿਤਕ ਨੌਜਵਾਨ ਦੇ ਨਜ਼ਦੀਕ ਮਿਲੀ ਸਰਿੰਜ : ਇਲਾਕੇ ਵਿਚ ਲਾਸ਼ ਮਿਲਣ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਈ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਸ਼ਨਾਖਤ ਕੀਤੀ ਜਾ ਰਹੀ ਹੈ, ਪਰ ਮ੍ਰਿਤਕ ਦੇ ਕੋਲ ਪਈ ਸਰਿੰਜ ਇਸ ਗੱਲ ਦੀ ਗਵਾਹੀ ਭਰਦੀ ਜ਼ਰੂਰ ਨਜ਼ਰ ਆ ਰਹੀ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੋਵੇਗੀ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਕਾਲੋਨੀ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਵੀ ਹੈ ਅਤੇ ਕੀਤਾ ਵੀ ਜਾਂਦਾ ਹੈ, ਪਰ ਪੁਲਿਸ ਅਤੇ ਪ੍ਰਸ਼ਾਸਨ ਹੱਥ ਉਤੇ ਹੱਥ ਧਰ ਕੇ ਬੈਠੇ ਹਨ। ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਚਿੱਟਾ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ, ਪਰ ਇਸ ਨੂੰ ਵੇਚਣ ਵਾਲਿਆਂ ਉਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ।

  1. ਪੰਜਾਬ ਪੁਲਿਸ ਅਧਿਕਾਰੀਆਂ ਦੀ ਮੈੱਸ 'ਚੋਂ 300 ਕਿਲੋ ਦੀ ਵਿਰਾਸਤੀ ਤੋਪ ਚੋਰੀ, 15 ਦਿਨ ਬਾਅਦ ਹੋਇਆ ਖੁਲਾਸਾ
  2. ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਜਪਾ ਦੀ ਰਣਨੀਤੀ ਕੀ ? ਹਰਦੀਪ ਪੁਰੀ ਦੇ ਬਿਆਨ ਨੇ ਕੀਤਾ ਇਸ਼ਾਰਾ, ਖਾਸ ਰਿਪੋਰਟ
  3. 70th Convocation of Panjab University: ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ PHD ਉਮੀਦਵਾਰਾਂ ਨੂੰ ਵੰਡੀਆਂ ਡਿਗਰੀਆਂ

ਪੰਜਾਬ ਵਿੱਚ ਲਗਾਤਾਰ ਨਸ਼ੇ ਦੀ ਭੇਟ ਚੜ੍ਹ ਰਹੇ ਨੌਜਵਾਨ : ਲੁਧਿਆਣਾ ਵਿੱਚ ਇੱਕ ਹਫ਼ਤੇ ਵਿੱਚ ਨਸ਼ੇ ਦੀ ਓਵਰਡੋਜ਼ ਦੇ ਨਾਲ ਦੂਜੀ ਮੌਤ ਹੈ। ਇਸ ਤੋਂ ਪਹਿਲਾਂ ਧਾਂਦਰਾ ਰੋਡ ਉਤੇ ਸਥਿਤ ਇਕ ਨੌਜਵਾਨ ਦੀ ਖਾਲੀ ਪਲਾਟ ਵਿੱਚ ਲਾਸ਼ ਮਿਲੀ ਸੀ। ਉਸ ਕੋਲੋਂ ਵੀ ਸਰਿੰਜ ਬਰਾਮਦ ਹੋਈ ਸੀ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਸੀ ਕਿ ਉਹ ਨਸ਼ੇ ਦਾ ਆਦੀ ਸੀ। ਲੁਧਿਆਣਾ ਵਿਚ ਵੀ ਇਕ ਹਫਤੇ ਅੰਦਰ ਨਸ਼ੇ ਦੇ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਦੇ ਹੋਰਨਾਂ ਹਿੱਸਿਆਂ ਵਿਚ ਵੀ ਲਗਾਤਾਰ ਨਸ਼ੇ ਦਾ ਕਹਿਰ ਜਾਰੀ ਹੈ। ਹਾਲਾਂਕਿ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਲਗਾਤਾਰ ਦਾਅਵੇ ਜ਼ਰੂਰ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਵੱਲੋਂ ਵੱਡੇ ਪੱਧਰ ਉਤੇ ਨਸ਼ੇ ਦੇ ਖਿਲਾਫ਼ ਮੁਹਿੰਮ ਚਲਾ ਕੇ ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਨੌਜਵਾਨ ਇਸ ਗੱਲ ਦੀ ਗਵਾਹ ਹਨ ਕਿ ਪੰਜਾਬ ਦੇ ਵਿਚ ਨਸ਼ਾ ਵਿਕ ਰਿਹਾ ਹੈ ਅਤੇ ਨੌਜਵਾਨ ਨਸ਼ੇ ਦੀ ਭੇਟ ਵੀ ਚੜ੍ਹ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.