ETV Bharat / state

Modified Tractor: ਮੌਡੀਫਾਈ ਕੀਤਾ ਟਰੈਕਟਰ ਚਲਾਉਣ ਵਾਲਾ ਸ਼ੌਂਕੀ ਨੌਜਵਾਨ ਚੜ੍ਹਿਆ ਪੁਲਿਸ ਦੇ ਧੱਕੇ, ਜਾਣੋ ਕੀ ਹੈ ਮਾਮਲਾ

author img

By

Published : May 12, 2023, 6:07 PM IST

ਲੁਧਿਆਣਾ ਦੇ ਇੱਕ ਨੌਜਵਾਨ ਨੇ ਆਪਣੇ ਟਰੈਕਟਰ ਨੂੰ ਕਰੀਬ 15 ਫੁੱਟ ਦੀ ਉੱਚਾਈ ਨਾਲ 52 ਸਪੀਕਰ ਲਾਏ ਹੋਏ ਹਨ। ਅਗਲੇ ਪਾਸੇ ਵੱਖਰਾ ਬੰਪਰ ਲਗਾ ਕੇ ਪ੍ਰੈੱਸ਼ਰ ਹਾਰਨ ਲਾਏ ਹੋਏ ਹਨ। ਇੰਨਾ ਹੀ ਨਹੀਂ, ਟਰੈਕਟਰ ਦੇ ਵੱਡੇ ਚੌੜੇ ਟਾਇਰ ਪਾਏ ਹੋਏ ਹਨ ਜਿਸ ਕਾਰਨ ਪੁਲਿਸ ਨੇ ਇਸ ਨੌਜਵਾਨ ਦਾ ਟਰੈਕਟਰ ਜ਼ਬਤ ਕੀਤਾ ਹੈ ਅਤੇ ਕਿਹਾ ਕਿ ਭਾਰੀ ਜ਼ੁਰਮਾਨਾ ਲਾਇਆ ਜਾਵੇਗਾ ਤੇ ਫਿਰ ਹੀ ਛੱਡਿਆ ਜਾਵੇਗਾ।

Young man from khanna taken into custody with modified tractor
Modified Tractor: ਸ਼ੌਂਕੀ ਨੌਜਵਾਨ ਚੜ੍ਹਿਆ ਪੁਲਿਸ ਦੇ ਧੱਕੇ,ਟਰੈਕਟਰ ਸਣੇ ਨੌਜਵਾਨ ਲਿਆ ਹਿਰਾਸਤ 'ਚ

Modified Tractor: ਮੌਡੀਫਾਈ ਕੀਤਾ ਟਰੈਕਟਰ ਚਲਾਉਣ ਵਾਲਾ ਸ਼ੌਂਕੀ ਨੌਜਵਾਨ ਚੜ੍ਹਿਆ ਪੁਲਿਸ ਦੇ ਧੱਕੇ, ਜਾਣੋ ਕੀ ਹੈ ਮਾਮਲਾ

ਲੁਧਿਆਣਾ : ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਕਈ ਵਾਰ ਇਹ ਸ਼ੌਕ ਮਹਿੰਗੇ ਵੀ ਪੈ ਜਾਂਦੇ ਹਨ। ਫਿਰ ਇਹ ਸ਼ੌਂਕ ਇੰਨਾ ਮਹਿੰਗਾ ਪੈ ਜਾਂਦਾ ਕਿ ਉਸ ਦਾ ਹਰਜਾਨਾ ਭਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੇ ਟਰੈਕਟਰ ਨੂੰ ਬਾਖੂਬੀ ਤਰੀਕੇ ਨਾਲ ਮੌਡੀਫਾਈ ਕਰਵਾਇਆ, 50 ਤੋਂ ਵੱਧ ਸਪੀਕਰ ਲਗਵਾਏ, ਇਥੋਂ ਤੱਕ ਕਿ ਟਰੈਕਟਰ ਦੇ ਸਟੇਅਰਿੰਗ ਨੂੰ ਵੀ ਬਾਖੂਬੀ ਤਰੀਕੇ ਨਾਲ ਮੋਟੀ ਚੇਨ ਦਾ ਬਣਵਾਇਆ। ਇਹ ਦਿੱਖ ਭਾਵੇਂ ਹੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤੀ ਹੋਵੇ। ਚਰਚਾ ਦਾ ਵਿਸ਼ਾ ਬਣੀ ਹੋਵੇ ਪਰ ਖੰਨਾ ਦੇ ਰਹਿਣ ਵਾਲੇ ਇਸ ਸ਼ੌਂਕੀਨ ਨੌਜਵਾਨ ਨੂੰ ਇਹ ਸਭ ਕਾਫੀ ਨੁਕਸਾਨ ਦਿਹ ਸਾਬਿਤ ਹੋਇਆ ਹੈ। ਦਰਅਸਲ, ਪੁਲਿਸ ਮੁਤਾਬਿਕ ਨੌਜਵਾਨ ਨੇ ਟਰੈਕਟਰ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮੋਡੀਫ਼ਾਈ ਕੀਤਾ ਹੈ। ਇਸ ਕਰਕੇ ਸ਼ੌਂਕ ਹੁਣ ਮਹਿੰਗਾ ਪਿਆ।

  1. Sirhind Fateh Diwas: ਸਰਹਿੰਦ ਫਤਿਹ ਦਿਵਸ 'ਤੇ ਮੁੱਖ ਮੰਤਰੀ ਮਾਨ ਨੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ
  2. ਪੰਜਾਬ 'ਚ ਉਦਯੋਗਿਕ ਨਿਵੇਸ਼ ਕਰਨ ਵਾਲਿਆਂ ਲਈ ਸਰਕਾਰ ਦਾ ਵੱਡਾ ਫ਼ੈਸਲਾ, ਹਰੇ ਰੰਗ ਦਾ ਅਸ਼ਟਾਮ ਪੇਪਰ ਕਰਵਾਇਆ ਜਾਵੇਗਾ ਮੁਹੱਈਆ
  3. Drug addiction: 5 STAR ਹੋਟਲਾਂ ਵਰਗੇ ਹੋਣਗੇ ਪੰਜਾਬ ਦੇ ਨਸ਼ਾ ਮੁਕਤੀ ਕੇਂਦਰ ! ਵੱਡੇ ਬਦਲਾਅ ਦੀ ਤਿਆਰੀ 'ਚ ਸਰਕਾਰ- ਖਾਸ ਰਿਪੋਰਟ

ਡੀਜੇ ਨਾਲੋਂ ਵੀ ਵੱਧ ਸਪੀਕਰ ਲਾਏ: ਨੌਜਵਾਨ ਨੇ ਟਰੈਕਟਰ ਉਪਰ 52 ਸਪੀਕਰ ਲਾਏ ਹੋਏ ਹਨ। ਉੱਚੀ ਆਵਾਜ਼ 'ਚ ਸਪੀਕਰ ਚਲਾ ਕੇ ਸਕੂਲਾਂ, ਕਾਲਜਾਂ ਅਤੇ ਦਫਤਰਾਂ ਦੇ ਬਾਹਰ ਗੇੜੀਆਂ ਲਾਈਆਂ ਜਾਂਦੀਆਂ ਸੀ। ਟਰੈਕਟਰ ਦੀ ਉੱਚਾਈ ਟਰੱਕ ਨਾਲੋਂ ਵੀ ਵੱਧ ਰੱਖੀ ਹੋਈ ਹੈ ਜਿਸ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ। ਪਹਿਲਾਂ ਟਰੈਕਟਰ ਨੂੰ ਮੋਡੀਫ਼ਾਈ ਕਰਨ ਬਾਰੇ ਦੱਸੀਏ ਤਾਂ ਨੌਜਵਾਨ ਨੇ ਟਰੈਕਟਰ ਉਪਰ ਡੀਜੇ ਨਾਲੋਂ ਵੀ ਵੱਧ ਸਪੀਕਰ ਲਾਏ ਹੋਏ ਹਨ। ਕਰੀਬ 15 ਫੁੱਟ ਦੀ ਉੱਚਾਈ ਨਾਲ 52 ਸਪੀਕਰ ਲਾਏ ਹੋਏ ਹਨ। ਅਗਲੇ ਪਾਸੇ ਵੱਖਰਾ ਬੰਪਰ ਲਗਾ ਕੇ ਪ੍ਰੈੱਸ਼ਰ ਹਾਰਨ ਲਾਏ ਹੋਏ ਹਨ। ਇੰਨਾ ਹੀ ਨਹੀਂ, ਟਰੈਕਟਰ ਦੇ ਵੱਡੇ ਚੌੜੇ ਟਾਇਰ ਪਾਏ ਹੋਏ ਹਨ।

ਥਾਣੇ ਦਾ ਬੋਰਡ ਵੀ ਉਪਰ ਚੁੱਕਣਾ ਪਿਆ: ਇੰਨਾ ਸਭ ਨੂੰ ਦੇਖਦੇ ਹੋਏ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਇਹ ਨੌਜਵਾਨ ਰੋਜ਼ਾਨਾ ਹੀ ਉੱਚੀ ਸਪੀਕਰ ਲਗਾ ਕੇ ਗੇੜੀਆਂ ਲਾਉਂਦਾ ਹੈ। ਇਸਨੂੰ ਕਈ ਵਾਰ ਵਾਰਨਿੰਗ ਵੀ ਦਿੱਤੀ ਗਈ ਸੀ। ਹੁਣ ਜਦੋਂ ਲਲਹੇੜੀ ਚੌਂਕ ਕੋਲ ਇਸ ਨੌਜਵਾਨ ਨੂੰ ਰੁਕਣ ਲਈ ਕਿਹਾ ਗਿਆ ਤਾਂ ਇਹ ਟਰੈਕਟਰ ਭਜਾ ਕੇ ਲੈ ਗਿਆ। ਇਸਨੂੰ ਪਿੱਛਾ ਕਰਕੇ ਫੜਿਆ ਗਿਆ। ਟਰੈਕਟਰ ਨੂੰ ਥਾਣੇ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਉੱਚਾਈ ਇੰਨੀ ਹੈ ਕਿ ਜਦੋਂ ਟਰੈਕਟਰ ਨੂੰ ਥਾਣੇ ਲਿਆਂਦਾ ਗਿਆ ਤਾਂ ਗੇਟ ਉਪਰ ਲਗਾਇਆ ਥਾਣੇ ਦਾ ਬੋਰਡ ਵੀ ਉਪਰ ਚੁੱਕਣਾ ਪਿਆ। ਟ੍ਰੈਫਿਕ ਇੰਚਾਰਜ ਨੇ ਕਿਹਾ ਕਿ ਇਸਦੀ ਆਰਸੀ ਰੱਦ ਹੋਣੀ ਚਾਹੀਦੀ ਹੈ ਕਿਉੰਕਿ ਅਜਿਹੇ ਵਾਹਨ ਜਿੱਥੇ ਪ੍ਰਦੂਸ਼ਣ ਫੈਲਾ ਰਹੇ ਹਨ ਓਥੇ ਹੀ ਲੋਕਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਇਸ ਦਾ ਵੱਡਾ ਜ਼ੁਰਮਾਨਾ ਹੈ ਇਸ ਲਈ ਨੌਜਵਾਨਾਂ ਨੂੰ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.