ETV Bharat / state

ਲੁਧਿਆਣਾ ਤੋਂ ਕਿਹੜਾ ਵਿਧਾਇਕ ਹੋ ਸਕਦਾ ਹੈ ਆਪ ਦੇ ਮੰਤਰੀ ਮੰਡਲ ’ਚ ਸ਼ਾਮਿਲ ? ਵੇਖੋ ਖਾਸ ਰਿਪੋਰਟ...

author img

By

Published : Mar 12, 2022, 6:04 PM IST

ਆਪ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਨੂੰ ਲੈਕੇ ਲੁਧਿਆਣਾ ਦੇ ਆਪ ਵਿਧਾਇਕਾਂ ਦੀ ਪ੍ਰਤੀਕਿਰਿਆ
ਆਪ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਨੂੰ ਲੈਕੇ ਲੁਧਿਆਣਾ ਦੇ ਆਪ ਵਿਧਾਇਕਾਂ ਦੀ ਪ੍ਰਤੀਕਿਰਿਆ

ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਵਿੱਚ ਆਪ ਨੂੰ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਹੋਈ ਹੈ। ਲੁਧਿਆਣਾ ਵਿੱਚ ਆਪ ਨੂੰ 14 ਵਿੱਚੋਂ 13 ਸੀਟਾਂ ਉੱਪਰ ਜਿੱਤ ਹਾਸਿਲ ਹੋਈ ਹੈ। ਇਸਦੇ ਚੱਲਦੇ ਹੀ ਆਪ ਦੀ ਕੈਬਨਿਟ (AAP cabinet) ਵਿੱਚ ਲੁਧਿਆਣਾ ਦੇ ਕਿਹੜੇ ਵਿਧਾਇਕ ਮੰਤਰੀ ਬਣਨਗੇ ਉਸ ਨੂੰ ਲੈਕੇ ਚਰਚਾ ਤੇਜ਼ ਹੋ ਗਈ ਹੈ। ਇਸ ਨੂੰ ਲੈਕੇ ਲੁਧਿਆਣਾ ਵਿਧਾਇਕਾਂ ਨਾਲ ਖਾਸ ਗੱਲਬਾਤ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਂ ਦਿੱਤੀਆਂ ਹਨ।

ਲੁਧਿਆਣਾ: ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ। 16 ਮਾਰਚ ਨੂੰ ਭਗਵੰਤ ਮਾਨ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੋਂ ਆਪਣੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਇਸ ਦੌਰਾਨ ਇਹ ਵੀ ਮੰਨਿਆ ਜਾ ਰਿਹਾ ਹੈ ਕੈਬਨਿਟ ਦੀ ਪਹਿਲੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ ਅਤੇ ਉਹ ਭਗਵੰਤ ਮਾਨ ਦੇ ਨਾਲ ਹੀ ਮੰਤਰੀ ਅਹੁਦੇ ਦੀ ਚੁੱਕ ਚੁੱਕ ਸਕਦੇ ਹਨ।

ਮਾਲਵੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਮਾਲਵੇ ਵਿੱਚ ਕਈ ਉੱਘੇ ਲੀਡਰਾਂ ਦੇ ਨਾਂ ਪਹਿਲੀ ਕੈਬਿਨਟ ਦੀ ਸੂਚੀ ’ਚ ਸ਼ਾਮਿਲ ਹੋ ਸਕਦੇ ਹਨ। ਜੇਕਰ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਕੈਬਨਿਟ ਦੀ ਕੀਤੀ ਜਾਵੇ ਤਾਂ 16 ਮੰਤਰੀਆਂ ਨੂੰ ਪਹਿਲੀ ਕੈਬਨਿਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮਲ ਕੀਤਾ ਸੀ ਜਿਸ ਵਿੱਚ 10 ਮੰਤਰੀ ਮਾਲਵਾ ਖੇਤਰ ਨਾਲ ਸਬੰਧਿਤ ਸਨ।

ਕਾਂਗਰਸ ਸਰਕਾਰ ’ਚ ਲੁਧਿਆਣਾ ਦੇ ਮੰਤਰੀ

ਆਪ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਨੂੰ ਲੈਕੇ ਲੁਧਿਆਣਾ ਦੇ ਆਪ ਵਿਧਾਇਕਾਂ ਦੀ ਪ੍ਰਤੀਕਿਰਿਆ

ਲੁਧਿਆਣਾ ਮਾਲਵਾ ਖੇਤਰ ਦਾ ਸਭ ਤੋਂ ਵੱਡਾ ਇਲਾਕਾ ਹੈ। ਇਕੱਲੇ ਲੁਧਿਆਣਾ ਵਿੱਚ ਹੀ 14 ਵਿਧਾਨ ਸਭਾ ਹਲਕੇ ਆਉਂਦੇ ਹਨ ਜੇਕਰ ਪਿਛਲੀ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਕੈਬਨਿਟ ਵਿੱਚ ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਸ਼ਾਮਿਲ ਕੀਤਾ ਗਿਆ ਸੀ। ਉਨ੍ਹਾਂ ਨੂੰ ਫੂਡ ਸਿਵਲ ਸਪਲਾਈ ਅਤੇ ਕੰਜ਼ਿਊਮਰ ਅਫੇਅਰ ਮਹਿਕਮਾ ਦਿੱਤਾ ਗਿਆ ਸੀ। ਇਸ ਤੋਂਂ ਬਾਅਦ 2021 ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਬਿਨਟ ਦਾ ਮੁੜ ਤੋਂ ਵਿਸਥਾਰ ਹੋਇਆ ਅਤੇ ਇਸ ਵਾਰ ਮੁੜ ਤੋਂ ਭਾਰਤ ਭੂਸ਼ਣ ਆਸ਼ੂ ਕੈਬਨਿਟ ’ਚ ਬਣੇ ਰਹੇ। ਨਾਲ ਹੀ ਖੰਨਾ ਤੋਂ ਵਿਧਾਇਕ ਗੁਰਕੀਰਤ ਕੋਟਲੀ ਨੂੰ ਵੀ ਇੰਡਸਟਰੀ ਮਿਨਿਸਟਰ ਬਣਾਇਆ ਗਿਆ ਸੀ।

ਕੈਬਨਿਟ ਦੀ ਰੇਸ 'ਚ ਕੌਣ ਕੌਣ ?

ਲੁਧਿਆਣਾ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਤਾਦਾਦ ਅਜਿਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੈ ਜੋ ਜਾਂ ਤਾਂ ਕਾਂਗਰਸ ਛੱਡ ਕੇ ਆਏ ਸਨ ਜਾਂ ਫਿਰ ਅਕਾਲੀ ਦਲ ਤੋਂ। ਹੁਣ ਉਨ੍ਹਾਂ ’ਤੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਕਿੰਨਾ ਕੁ ਵਿਸ਼ਵਾਸ ਜਤਾਉਂਦੀ ਹੈ ਇਹ ਵੀ ਇੱਕ ਵੱਡਾ ਸਵਾਲ ਹੈ। ਪਰ ਜੇਕਰ ਆਮ ਆਦਮੀ ਪਾਰਟੀ ਦੀ ਕੈਬਨਿਟ ’ਚ ਲੁਧਿਆਣਾ ਤੋਂ ਵਿਧਾਇਕਾਂ ਦੀ ਰੇਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮੋਹਰੀ ਵਿਰੋਧੀ ਧਿਰ ਦੇ ਵਿੱਚ ਡਿਪਟੀ ਲੀਡਰ ਰਹੀ ਸਰਬਜੀਤ ਕੌਰ ਮਾਣੂਕੇ ਹੈ ਜੋ ਜਗਰਾਉਂ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਪਾਰਟੀ ਦੀ ਵਿਧਾਇਕਾ ਬਣੀ ਹੈ। ਸਰਬਜੀਤ ਕੌਰ ਆਮ ਆਦਮੀ ਪਾਰਟੀ ਦੀ ਪੁਰਾਣੀ ਲੀਡਰ ਹੈ।

ਕੈਬਨਿਟ ’ਚ ਸ਼ਾਮਿਲ ਹੋਣ ਨੂੰ ਲੈਕੇ ਆਪ ਵਿਧਾਇਕਾਂ ਦੀ ਪ੍ਰਤੀਕਿਰਿਆ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨਾਲ ਜਦੋਂ ਲੁਧਿਆਣਾ ਵਿੱਚ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੇਗੀ ਉਹ ਉਸ ’ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਲੁਧਿਆਣਾ ਤੋਂ ਮਦਨ ਲਾਲ ਬੱਗਾ ਆਮ ਆਦਮੀ ਪਾਰਟੀ ਲੁਧਿਆਣਾ ਉੱਤਰੀ ਤੋਂ ਕਾਂਗਰਸ ਦੇ ਪੰਜ ਵਾਰ ਵਿਧਾਇਕ ਰਹੇ ਰਾਕੇਸ਼ ਪਾਂਡੇ ਨੂੰ ਹਰਾ ਕੇ ਵਿਧਾਨ ਸਭਾ ਪਹੁੰਚੇ ਹਨ। ਉਨ੍ਹਾਂ ਨੂੰ ਜਦੋਂ ਕੈਬਨਿਟ ਚ ਸ਼ਾਮਲ ਹੋਣ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਫੈਸਲਾ ਹਾਈਕਮਾਨ ਕਰੇਗੀ।

ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਅੰਦਰ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਗਿੱਲ ਹਲਕੇ ਤੋਂ ਬਣੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵਿਧਾਇਕ ਬਣਾ ਦਿੱਤਾ ਇਹ ਵੀ ਵੱਡੀ ਗੱਲ ਹੈ। ਸੈਂਟਰ ਹਲਕੇ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਸੁਰਿੰਦਰ ਡਾਵਰ ਨੂੰ ਹਰਾਉਣ ਵਾਲੇ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਫੈਸਲਾ ਹਾਈਕਮਾਨ ਦੇ ਹੱਥ ਹੈ ਉਨ੍ਹਾਂ ਨੇ ਅਹੁਦਿਆਂ ਲਈ ਚੋਣ ਨਹੀਂ ਲੜੀ ਸਗੋਂ ਲੋਕਾਂ ਦੀ ਸੇਵਾ ਲਈ ਚੋਣ ਲੜੀ ਹੈ।

ਇਹ ਵੀ ਪੜ੍ਹੋ: ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.