ETV Bharat / city

ਜਿੱਤ ਦਾਅਵੇ, ਪਰ ਜ਼ਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ

author img

By

Published : Mar 12, 2022, 2:08 PM IST

ਸਰਕਾਰ ਬਣਾਉਣ ਦੇ ਦਾਅਵਿਆਂ ਵਿੱਚ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੀ ਜਮਾਨਤ ਵੀ ਨਹੀਂ ਬਚੀਆਂ (main political parties:many lost security amidst victory claims)। ਬਦਲਾਅ ਦੀ ਹਨੇਰੀ ਵਿੱਚ ਪੰਜਾਬ ਦੀਆਂ ਮੁੱਖ ਪਾਰਟੀਆਂ ਵੱਡੇ ਭੁੱਲੇਖੇ ਵਿੱਚ ਰਹੀਆਂ ਇਸ ਕਦਰ ਰਹੀਆਂ ਕਿ ਕਿਸੇ ਵੇਲੇ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਮੁੱਖ ਪਾਰਟੀਆਂ ਦੇ ਕਈ ਉਮੀਦਵਾਰ ਜਮਾਨਤਾਂ ਵੀ ਨਹੀਂ ਬਚਾ ਸਕੇ।

ਜਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰਾਂ
ਜਮਾਨਤ ਵੀ ਨਹੀਂ ਬਚਾ ਸਕੇ ਮੁੱਖ ਪਾਰਟੀਆਂ ਦੇ ਕਈ ਉਮੀਦਵਾਰਾਂ

ਚੰਡੀਗੜ੍ਹ: ਪੰਜਾਬ ਵਿੱਚ ਬਦਲਾਅ ਦੀ ਹਨੇਰੀ ’ਚ ਐਤਕੀਂ ਦਰਜਨਾਂ ਸਿਆਸੀ ਥੰਮ੍ਹ ਆਪਣੀ ਜ਼ਮਾਨਤ ਬਚਾਉਣ ’ਚ ਅਸਮਰੱਥ ਰਹੇ (big faces failed to retain security) ਹਨ। ਵੱਡੀ ਗੱਲ ਇਹ ਕਿ ਇਹ ਉਮੀਦਵਾਰ ਆਜ਼ਾਦ ਉਮੀਦਵਾਰ ਨਾ ਹੋ ਕੇ ਪਾਰਟੀਆਂ ਨਾਲ ਸਬੰਧਤ ਹਨ। ਪਾਰਟੀਆਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਦੇ 54, ਅਕਾਲੀ ਦਲ ਦੇ 27 ਤੇ ਕਾਂਗਰਸ ਦੇ 30 ਉਮੀਦਵਾਰਾਂ ਦੀ ਜਮਾਨਤਾਂ ਜਬਤ ਹੋ ਗਈਆਂ ਹਨ।

ਇਨ੍ਹਾਂ ਪਾਰਟੀਆਂ ਹੱਥ ਲੱਗੀ ਵੱਡੀ ਨਮੋਸ਼ੀ

ਪੰਜਾਬ ਲੋਕ ਕਾਂਗਰਸ ਦੇ ਜਿਾਦਾਤਰ ਉਮੀਦਵਾਰਾਂ ਦੀਆਂ ਜਮਾਨਤਾਂ ਨਹੀਂ ਬਚ ਸਕੀਆਂ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪਰਮਿੰਦਰ ਸਿੰਘ ਢੀਂਡਸਾ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ। ਬਹੁਜਨ ਸਮਾਜ ਪਾਰਟੀ 20 ਸੀਟਾਂ ’ਤੇ ਚੋਣ ਲੜੀ ਸੀ ਤੇ ਇਸ ਦੇ 12 ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਗਈਆਂ (bsp candidates lost security)। ਹੂੰਝਾ ਫੇਰੂ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਵੀ ਇੱਕ ਉਮੀਦਵਾਰ ਹੱਥ ਨਮੋਸ਼ੀ ਲੱਗੀ। ਭੁਲੱਥ ਤੋਂ ਰਾਣਾ ਰਣਜੀਤ ਸਿੰਘ ਜਮਾਨਤ ਨਹੀਂ ਬਚਾ ਪਾਏ।

ਅਕਾਲੀ ਦਲ

ਅਕਾਲੀ ਦਲ ਤੋਂ ਮੁੱਖ ਤੌਰ ’ਤੇ ਵੱਡੇ ਚਿਹਰਿਆਂ ਵਿੱਚ ਲਹਿਰਾ ਗਾਗਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਲੁਧਿਆਣਾ (ਪੱਛਮੀ) ਤੋਂ ਮਹੇਸ਼ ਇੰਦਰ ਸਿੰਘ ਗਰੇਵਾਲ, ਲੁਧਿਆਣਾ ਪੂਰਵੀ ਤੋਂ ਆਰ.ਡੀ .ਸ਼ਰਮਾ, ਧੂਰੀ ਤੋਂ ਪ੍ਰਕਾਸ਼ ਚੰਦ ਗਰਗ, ਆਤਮਨਗਰ ਤੋਂ ਹਰੀਸ਼ ਰਾਏ ਢਾਂਡਾ, ਅੰਮ੍ਰਿਤਸਰ ਪੂਰਬੀ ਤੋਂ ਦਲਬੀਰ ਸਿੰਘ, ਫਤਿਹਗੜ੍ਹ ਸਾਹਿਬ ਤੋਂ ਜਗਦੀਪ ਸਿੰਘ ਚੀਮਾ, ਫਾਜ਼ਿਲਕਾ ਤੋਂ ਹੰਸ ਰਾਜ ਜੋਸ਼ਨ, ਮਲੇਰ ਕੋਟਲਾ ਤੋਂ ਨੁਸਤਰਤ ਖਾਨ, ਸੁਜਾਨਪੁਰ ਤੋਂ ਰਾਜ ਕੁਮਾਰ ਗੁਪਤਾ ਤੇ ਸੁਨਾਮ ਤੋਂ ਬਲਦੇਵ ਸਿੰਘ ਮਾਨ ਸ਼ਾਮਲ ਹਨ।

ਕਾਂਗਰਸ

ਕਾਂਗਰਸ ਪਾਰਟੀ ਦੇ ਵੀ ਕਈ ਉਮੀਦਵਾਰ ਆਪਣੀਆਂ ਜਮਾਨਤਾਂ ਨਹੀਂ ਬਚਾ ਸਕੇ। ਮੁੱਖ ਤੌਰ ’ਤੇ ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂਵਾਲਾ, ਲੰਬੀ ਤੋਂ ਜਗਪਾਲ ਸਿੰਘ, ਮੁਕਤਸਰ ਤੋਂ ਸਾਬਕਾ ਮੁੱਖ ਮੰਤਰੀ ਮਰਹੂਮ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ, ਦਿਰਭਾ ਤੋਂ ਅਜੈਬ ਸਿੰਘ ਰਟੌਲ, ਨਵਾਂ ਸ਼ਹਿਰ ਤੋਂ ਸਤਵੀਰ ਸਿੰਘ ਪਾਲੀ ਝੀਕੀ, ਪਟਿਆਲਾ ਸ਼ਹਿਰੀ ਤੋਂ ਵਿਸ਼ਨੂ ਸ਼ਰਮਾ, ਸ਼ੁਤਰਾਣਾ ਤੋਂ ਦਰਬਾਰਾ ਸਿੰਘ ਆਦਿ ਦੀਆਂ ਜਮਾਨਤਾਂ ਜਬਤ ਹੋ ਗਈਆਂ।

ਭਾਜਪਾ

ਪੰਜਾਬ ਲੋਕ ਕਾਂਗਸ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰੀ ਭਾਰਤੀ ਜਨਤਾ ਪਾਰਟੀ ਨੂੰ ਵੀ ਵੱਡੀ ਨਮੋਸ਼ੀ ਝੱਲਣੀ ਪਈ। ਇਸ ਦੇ ਕਈ ਵੱਡੇ ਚਿਹਰਿਆਂ ਦੀਆਂ ਜਮਾਨਤਾਂ ਜਬਤ ਹੋ ਗਈਆੰ ਤੇ ਕੁਲ 54 ਉਮੀਦਵਾਰ ਆਪਣੀ ਜਮਾਨਤਾਂ ਨਹੀਂ ਬਚਾ ਸਕੇ। ਪਾਰਟੀ ਵੱਲੋਂ 76 ਉਮੀਦਵਾਰ ਚੋਣ ਮੈਦਾਨ ਵਿੱਚ ਸੀ। ਮੁੱਖ ਤੌਰ ’ਤੇ ਵੱਡੇ ਚਿਹਰਿਆਂ ਵਿੱਚ ਅਮਲੋਹ ਤੋਂ ਉਮੀਦਵਾਰ ਕੰਵਰਵੀਰ ਸਿੰਘ ਟੌਹੜਾ ਦੀ ਵੀ ਜ਼ਮਾਨਤ ਜ਼ਬਤ ਹੋਈ ਹੈ।

ਕੰਵਰਵੀਰ ਸਿੰਘ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਹੈ। ਜ਼ਮਾਨਤ ਜ਼ਬਤ ਕਰਾਉਣ ਵਾਲੇ ਉੱਘੇ ਭਾਜਪਾ ਆਗੂਆਂ ਵਿੱਚ ਅੰਮ੍ਰਿਤਸਰ (ਪੂਰਬ) ਤੋਂ ਡਾ. ਜਗਮੋਹਨ ਰਾਜੂ, ਬਠਿੰਡਾ (ਸ਼ਹਿਰੀ) ਹਲਕੇ ਤੋਂ ਰਾਜ ਨੰਬਰਦਾਰ, ਹਲਕਾ ਗਿੱਲ ਤੋਂ ਸੁੱਚਾ ਰਾਮ ਲੱਧੜ, ਹਲਕਾ ਮੋਗਾ ਤੋਂ ਡਾ. ਹਰਜੋਤ ਕਮਲ ਤੇ ਹਲਕਾ ਰੋਪੜ ਤੋਂ ਇਕਬਾਲ ਸਿੰਘ ਲਾਲਪੁਰਾ ਦੇ ਨਾਮ ਸ਼ਾਮਲ ਹਨ।

ਬਾਦਲ ਪਰਿਵਾਰ ’ਚੋਂ ਸੁਖਬੀਰ ਨੂੰ ਹੀ ਪੈਂਦੀਆਂ ਵੱਧ ਵੋਟਾਂ

ਵੋਟਾਂ ਦੇ ਹਿਸਾਬ ਨਾਲ ਬਾਦਲ ਪਰਿਵਾਰ ’ਤੇ ਝਾਤ ਮਾਰੀ ਜਾਵੇ ਤਾਂ ਪਿਛਲੀਆਂ ਦੋ ਚੋਣਾਂ ਦੇ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਸੁਖਬੀਰ ਬਾਦਲ ਹੀ ਸਾਰਿਆਂ ਨਾਲੋਂ ਵੱਧ ਵੋਟਾਂ ਹਾਸਲ ਕਰਦੇ (sukhbir gets more votes)ਰਹੇ ਹਨ। ਹਾਲਾਂਕਿ ਉਹ ਇਸ ਵਾਰ ਚੋਣ ਹਾਰ ਗਏ ਹਨ ਪਰ ਫੇਰ ਵੀ ਪਰਿਵਾਰਕ ਮੈਂਬਰਾਂ ਵਿੱਚੋਂ ਉਨ੍ਹਾਂ ਦੀਆਂ ਵੋਟਾਂ ਹੀ ਵੱਧ ਰਹੀਆਂ ਹਨ। ਉਨ੍ਹਾਂ ਨੂੰ ਜਲਾਲਾਬਾਦ ਤੋਂ ਇਸ ਵਾਰ 60525 ਵੋਟਾਂ ਮਿਲੀਆਂ ਜਦੋਂਕਿ 2017 ਵਿੱਚ ਉਨ੍ਹਾਂ ਨੇ 75271 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਮਾਤ ਦਿੱਤੀ ਸੀ। ਇਸ ਵਾਰ ਆਮ ਆਦਮੀ ਪਾਰਟੀ ਦਾ ਆਮ ਉਮੀਦਵਾਰ ਸੁਖਬੀਰ ਬਾਦਲ ਦੇ ਮੁਕਾਬਲੇ 914555 ਵੋਟਾਂ ਲੈ ਗਿਆ ਤੇ ਸੁਖਬੀਰ ਚੋਣ ਹਾਰ ਗਏ।

ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਵਾਰ 54917 ਵੋਟਾਂ ਪਈਆਂ ਜਦੋਂਕਿ 2017 ਵਿੱਚ ਇਹ ਗਿਣਤੀ 66375 ਸੀ। ਪਿਛਲੀ ਵਾਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਸੀ ਤੇ ਇਸ ਵਾਰ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਗੁਰਮੀਤ ਸਿੰਘ ਖੁੱਡੀਆਂ ਨੇ ਬਾਦਲ ਨੂੰ ਹਰਾ ਦਿੱਤਾ। ਮਜੀਠਾ ਤੋਂ ਬਿਕਰਮ ਮਜੀਠਾ ਨੂੰ ਪਿਛਲੀ ਵਾਰ 65803 ਵੋਟਾਂ ਹਾਸਲ ਹੋਈਆਂ ਸੀ ਤੇ ਉਹ ਜੇਤੂ ਰਹੇ ਸੀ ਤੇ ਇਸ ਵਾਰ ਪੰਜਾਬ ਵਿੱਚ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਪਰਿਵਾਰ ਦੀ ਲਾਜ ਰੱਖੀ ਤੇ 5707 ਵੋਟਾਂ ਹਾਸਲ ਕਰਕੇ ਉਹ ਜੇਤੂ ਰਹੇ। ਪੱਟੀ ਤੋਂ ਬਾਦਲ ਪਰਿਵਾਰ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਸ ਵਾਰ ਵੀ ਚੋਣ ਹਾਰ ਗਏ ਹਨ। ਉਨ੍ਹਾਂ ਇਸ ਵਾਰ 46324 ਵੋਟਾਂ ਮਿਲੀਆਂ ਤੇ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੱਲਰ ਜੇਤੂ ਰਹੇ। ਪਿਛਲੀ ਵਾਰ ਕੈਰੋਂ ਨੂੰ 56254 ਵੋਟਾਂ ਮਿਲੀਆਂ ਸੀ ਤੇ ਕਾਂਗਰਸ ਦੇ ਹਰਮਿੰਦਰ ਗਿੱਲ ਜੇਤੂ ਰਹੇ ਸੀ।

ਇਹ ਵੀ ਪੜ੍ਹੋ:ਪੰਜਾਬ ‘ਚ ਅੱਜ ਤੋਂ ਚੋਣ ਜ਼ਾਬਤਾ ਖਤਮ

ETV Bharat Logo

Copyright © 2024 Ushodaya Enterprises Pvt. Ltd., All Rights Reserved.