ETV Bharat / state

India Canada Relation: ਭਾਰਤ ਤੇ ਕੈਨੇਡਾ ਵਿਚਕਾਰ ਤਲਖੀਆਂ ਦਾ ਵਪਾਰ 'ਤੇ ਪਵੇਗਾ ਕਿੰਨਾ ਅਸਰ, ਦੋਵਾਂ ਮੁਲਕਾਂ 'ਚੋਂ ਕਿਸਨੂੰ ਹੋਵੇਗਾ ਨੁਕਸਾਨ, ਇਸ ਰਿਪੋਰਟ ਰਾਹੀਂ ਸਮਝੋ...

author img

By ETV Bharat Punjabi Team

Published : Sep 21, 2023, 10:18 PM IST

ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ? ਜਿਆਦਾ ਨੁਕਸਾਨ ਕੈਨੇਡਾ ਨੂੰ ਜਾਂ ਭਾਰਤ ਨੂੰ, ਅੰਕੜਿਆਂ ਰਾਹੀਂ ਸਮਝੋ ਇਸ ਰਿਪੋਰਟ 'ਚ, ਕਿਉਂ ਭਾਰਤ ਨੂੰ ਨਹੀਂ ਪੈਂਦਾ ਕੋਈ ਬਹੁਤਾ ਫਰਕ...

ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ ?
ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ ?

ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ ?



ਲੁਧਿਆਣਾ: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਦਿਨੋਂ ਦਿਨ ਤਲਖੀ ਵਧਦੀ ਜਾ ਰਹੀ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ 'ਚ ਵਪਾਰ 'ਤੇ ਵੀ ਪੈ ਸਕਦਾ ਹੈ। ਜੇਕਰ ਦੋਹਾਂ ਮੁਲਕਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦਾ ਲਗਭਗ ਕੁੱਲ ਵਪਾਰ ਦਾ 0.70 ਫੀਸਦੀ ਹਿੱਸੇਦਾਰੀ ਕੈਨੇਡਾ ਦੇ ਨਾਲ ਹੈ ਜੋ ਕਿ ਇੱਕ ਫੀਸਦੀ ਤੋਂ ਵੀ ਘੱਟ ਹੈ। ਹਾਲਾਂਕਿ ਦੋਹਾਂ ਮੁਲਕਾਂ ਦੇ ਵਿਚਕਾਰ ਇੰਪੋਰਟ ਅਤੇ ਐਕਸਪੋਟ ਦੀ ਦਰ ਲਗਭਗ ਬਰਾਬਰ ਹੈ। ਹਰ ਸਾਲ ਦੋਵਾਂ ਮੁਲਕਾਂ ਦੇ ਵਿਚਕਾਰ ਲਗਭਗ ਐਵਰੇਜ 64 ਹਜ਼ਾਰ ਕਰੋੜ ਦਾ ਵਪਾਰ ਹੁੰਦਾ ਹੈ ,ਜਿਸ 'ਚ ਭਾਰਤ ਤੋਂ 32 ਹਜ਼ਾਰ ਕਰੋੜ ਤੋਂ ਕੁਝ ਜਿਆਦਾ ਜਦੋਂ ਕੇ ਕੈਨੇਡਾ ਤੋਂ 31.87 ਹਜ਼ਾਰ ਕਰੋੜ ਦੇ ਕਰੀਬ ਇੰਪੋਰਟ ਹੁੰਦਾ ਹੈ। ਭਾਰਤ ਦੀ ਵੱਡੀ ਅਰਥ ਵਿਵਸਥਾ ਹੋਣ ਕਰਕੇ ਕੈਨੇਡਾ ਦੇ ਨਾਲ ਭਾਰਤ ਦੇ ਵਪਾਰ ਨਾਲ ਭਾਰਤ ਨੂੰ ਕੋਈ ਬਹੁਤਾ ਨੁਕਸਾਨ ਤਾਂ ਨਹੀਂ ਹੋਵੇਗਾ ਪਰ ਸਿੱਧੇ ਅਤੇ ਅਸਿੱਧੇ ਤੌਰ 'ਤੇ ਪੰਜਾਬ ਦਾ ਵਪਾਰ ਜ਼ਰੂਰ ਕੈਨੇਡਾ ਦੇ ਨਾਲ ਜੁੜਿਆ ਹੋਇਆ ਹੈ। ਜੇਕਰ ਦੋਹਾਂ ਮੁਲਕਾਂ ਦੇ ਵਿਚਕਾਰ ਇਹ ਤਲਖੀ ਜ਼ਿਆਦਾ ਲੰਬੇ ਸਮੇਂ ਤੱਕ ਰਹਿੰਦੀ ਹੈ ਤਾਂ ਅੱਗੇ ਜਾ ਕੇ ਵਪਾਰੀਆਂ ਨੂੰ ਇਸਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ ?
ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ ?
ਕਿਹੜਾ-ਕਿਹੜਾ ਵਪਾਰ: ਜੇਕਰ ਭਾਰਤ ਤੋਂ ਕੈਨੇਡਾ ਜਾਣ ਵਾਲੇ ਸਮਾਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੋਂ ਬਣੇ ਕੱਪੜੇ, ਚਮੜੇ ਦਾ ਸਮਾਨ, ਦਵਾਈਆਂ, ਕੈਮੀਕਲ, ਆਟੋ ਪਾਰਟਸ, ਜੂਲਰੀ ਅਤੇ ਖੇਤੀਬਾੜੀ ਵਿੱਚ ਵਰਤਿਆ ਜਾਣ ਵਾਲਾ ਸਮਾਨ ਆਦਿ ਕੈਨੇਡਾ ਸਪਲਾਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਗੱਲ ਕੈਨੇਡਾ ਤੋਂ ਇੰਪੋਰਟ ਕਰਨ ਵਾਲੇ ਸਮਾਨ ਦੀ ਕੀਤੀ ਜਾਵੇ ਤਾਂ ਭਾਰਤ ਵਿਚ ਕੈਨੇਡਾ ਵੱਡੇ ਪੱਧਰ 'ਤੇ ਖਾਣ ਵਾਲੇ ਤੇਲ, ਪੇਪਰ, ਕੀਟਨਾਸ਼ਕ ਆਦਿ ਸ਼ਾਮਿਲ ਹਨ। ਦੋਵੇਂ ਮੁਲਕਾਂ ਵਿਚਾਲੇ ਭਾਵੇਂ ਬਰਾਬਰ ਦਾ ਵਪਾਰ ਹੁੰਦਾ ਹੈ ਪਰ ਭਾਰਤ ਦੀ ਅਰਥਵਿਸਥਾ ਕੈਨੇਡਾ ਨਾਲੋਂ ਜਿਆਦਾ ਵੱਡੀ ਹੈ ਭਾਰਤ ਦਾ ਵਪਾਰ ਕੈਨੇਡਾ ਨਾਲੋਂ ਜਿਆਦਾ ਬਾਕੀ ਦੁਨੀਆਂ ਦੇ ਮੁਲਕਾਂ ਦੇ ਨਾਲ ਜਿਆਦਾ ਹੈ। ਭਾਰਤ ਕੈਨੇਡਾ ਤੋਂ ਦਾਲਾਂ ਖਰੀਦਦਾ ਹੈ ਹਾਲਾਂਕਿ ਦਾਲਾਂ ਭਾਰਤ 'ਚ ਵੀ ਹੁੰਦੀਆਂ ਨੇ ਪਰ ਕੁਲ ਪੈਦਾਵਰ ਨਾਲੋਂ ਜਿਆਦਾ ਖਪਤ ਭਾਰਤ 'ਚ ਹੈ। ਹਾਲਾਂਕਿ ਭਾਰਤ ਦੇ ਅਜਿਹੇ ਮੁਲਕਾਂ ਦੇ ਨਾਲ ਵੀ ਚੰਗੇ ਸਬੰਧ ਹਨ ਜੋਕਿ ਭਾਰਤ ਨੂੰ ਦਾਲਾਂ ਸਪਲਾਈ ਕਰ ਸਕਦੇ ਹਨ।



ਸਿੱਖਿਆ ਦਾ ਖੇਤਰ: ਸਿੱਖਿਆ ਤੋਂ ਆਮਦਨ ਦੇ ਖੇਤਰ 'ਚ ਕੈਨੇਡਾ ਭਾਰਤ 'ਤੇ ਜਿਆਦਾ ਨਿਰਭਰ ਹੈ। ਹਰ ਸਾਲ ਹਜ਼ਾਰਾਂ ਹੀ ਭਾਰਤੀ ਵਿਦਿਆਰਥੀ ਕੈਨੇਡਾ ਦੇ ਵਿੱਚ ਸਿੱਖਿਆ ਹਾਸਿਲ ਕਰਨ ਦੇ ਲਈ ਜਾਂਦੇ ਹਨ। ਕੈਨੇਡਾ ਦੀ ਇਕੋਨੋਮੀ ਦਾ ਇੱਕ ਵੱਡਾ ਹਿੱਸਾ ਯੂਨੀਵਰਸਿਟੀ ਦੀਆਂ ਫੀਸਾਂ ਤੋਂ ਹੋਣ ਵਾਲੀ ਕਮਾਈ ਵੀ ਹੈ। ਕੈਨੇਡਾ ਦੇ ਵਿੱਚ ਲੇਬਰ ਦੀ ਵੱਡੀ ਕਮੀ ਹੈ। ਜਿਸ ਕਰਕੇ ਕੈਨੇਡਾ ਸਰਕਾਰ ਵਲੋ ਵੀਜ਼ਾ 'ਚ ਵੱਡੀਆਂ ਛੋਟਾਂ ਦਿੱਤੀਆਂ ਜਾ ਰਹੀਆਂ ਨੇ। ਨਵੀਂ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਕੈਨੇਡਾ ਦੀ ਸਰਕਾਰ ਨੇ 2023 ਤੱਕ 82,880 ਐਕਸਪ੍ਰੈਸ ਐਂਟਰੀ, 2024 ਤੱਕ 1 ਲੱਖ 9 ਹਜ਼ਾਰ ਦੇ ਕਰੀਬ ਐਂਟਰੀ ਅਤੇ 2025 ਤੱਕ 1 ਲੱਖ 14 ਹਜ਼ਾਰ ਨੂੰ ਐਂਟਰੀ ਦੇਣ ਦਾ ਪਲਾਨ ਤਿਆਰ ਕੀਤਾ ਸੀ। ਜਿਸ ਵਿਚ ਭਾਰਤ ਤੋਂ ਜਾਣ ਵਾਲੇ ਖਾਸ ਕਰਕੇ ਪੰਜਾਬ ਤੋਂ ਜਾਣ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਹੈ।

ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ ?
ਭਾਰਤ ਅਤੇ ਕੈਨੇਡਾ ਵਿਚਕਾਰ ਵਧੀ ਤਲਖੀ ਦਾ ਵਪਾਰ 'ਤੇ ਕਿੰਨਾ ਹੋਵੇਗਾ ਅਸਰ ?

ਕਿਹੜੇ ਦੇਸ਼ ਨੂੰ ਨੁਕਸਾਨ: ਮਾਹਿਰਾਂ ਦੇ ਮੁਤਾਬਿਕ ਜੇਕਰ ਭਾਰਤ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਅਮਰੀਕਾ, ਇੰਗਲੈਂਡ, ਰਾਸ਼ੀਆ ਅਤੇ ਹੋਰਨਾਂ ਵੱਡੇ ਮੁਲਕਾਂ ਦੇ ਨਾਲ ਵੀ ਚੰਗੇ ਸਬੰਧ ਨੇ ਜਦੋਂ ਕਿ ਕੈਨੇਡਾ ਦੇ ਬਰਤਾਨੀਆ ਅਤੇ ਅਮਰੀਕਾ ਨਾਲ ਚੰਗੇ ਸਬੰਧ ਨੇ। ਵਪਾਰ ਨੂੰ ਲੈਕੇ ਭਾਰਤ ਦੇ ਕੁਲ ਵਪਾਰ ਦਾ 1 ਫ਼ੀਸਦੀ ਤੋਂ ਵੀ ਘੱਟ ਹਿੱਸੇ ਦਾ ਕੈਨੇਡਾ ਭਾਗੀਦਾਰੀ ਹੈ ਜਦੋਂ ਕਿ ਕੈਨੇਡਾ ਨੂੰ ਭਾਰਤੀ ਲੇਬਰ, ਭਾਰਤੀ ਵਿਦਿਆਰਥੀਆਂ, ਕੈਮੀਕਲ ਅਤੇ ਕੱਪੜੇ, ਚਮੜੇ ਦੇ ਸਮਾਨ ਦੀ ਲੋੜ ਰਹਿੰਦੀ ਹੈ। ਜਦੋਂ ਕਿ ਭਾਰਤ ਜ਼ਿਆਦਤਰ ਕੀਟਨਾਸ਼ਕ ਅਤੇ ਦਾਲਾਂ ਹੀ ਕੈਨੇਡਾ ਤੋਂ ਮੰਗਵਾਉਂਦਾ ਹੈ। ਵਪਾਰ ਦਾ ਨੁਕਸਾਨ ਕੈਨੇਡਾ ਨੂੰ ਭਾਰਤ ਨਾਲੋਂ ਜਿਆਦਾ ਹੋਵੇਗਾ, ਇਸ ਤੋਂ ਇਲਾਵਾ ਬਾਹਰ ਜਾਣ ਵਾਲੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਅਤੇ ਕੈਨੇਡਾ ਦੀਆਂ 600 ਕੰਪਨੀਆਂ ਜੋਕਿ ਭਾਰਤ 'ਚ ਕੰਮ ਕਰ ਰਹੀਆਂ ਨੇ ਉਨ੍ਹਾਂ 'ਤੇ ਵੀ ਬੰਦ ਹੋਣ ਦੀ ਤਲਵਾਰ ਲਟਕ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.