ਇਸ ਵਾਰ ਦੁਸਹਿਰੇ ਮੌਕੇ ਟੁੱਟੇਗਾ ਰਿਕਾਰਡ, ਬਣੇਗਾ 105 ਫੁੱਟ ਦਾ ਰਾਵਣ

author img

By

Published : Sep 26, 2022, 1:57 PM IST

Updated : Sep 26, 2022, 5:38 PM IST

Ravana of 105 in Ludhiana

ਲੁਧਿਆਣਾ ਵਿੱਚ ਇਸ ਵਾਰ ਦੁਸਹਿਰਾ ਕਮੇਟੀ ਵੱਲੋਂ ਆਪਣੇ ਪੁਰਾਣੇ ਰਿਕਾਰਡ ਤੋੜਦਿਆਂ 105 ਫੁੱਟ ਦਾ ਰਾਵਣ ਬਣਾਇਆ (Ravana of 105 in Ludhiana) ਜਾਵੇਗਾ। ਇਸ ਰਾਵਣ ਨੂੰ ਤਿਆਰ ਕਰਨ ਲਈ ਆਗਰਾ ਤੋੋਂ ਕਾਰੀਗਰ ਬੁਲਾਏ ਗਏ ਹਨ ਜੋ ਰਾਵਣ ਦੇ ਪੁਤਲੇ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਤਿਆਰ ਕਰ ਰਹੇ (Dussehra news in Ludhiana) ਹਨ।

ਲੁਧਿਆਣਾ: ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿੱਚ ਬੀਤੇ ਕਈ ਦਹਾਕਿਆਂ ਤੋਂ ਦਸਹਿਰਾ ਮਨਾਇਆ ਜਾਂਦਾ ਹੈ, ਇਸ ਵਾਰ ਇਹ ਦੁਸਹਿਰਾ ਇਸ ਕਰਕੇ ਵੀ ਖਾਸ ਹੈ ਕਿਉਂਕਿ ਦਸਹਿਰਾ ਕਮੇਟੀ ਵੱਲੋਂ ਇਸ ਵਾਰ ਆਪਣੇ ਹੀ ਪੁਰਾਣੇ ਰਿਕਾਰਡ ਤੋੜਦਿਆਂ 105 ਫੁੱਟ ਦਾ ਰਾਵਣ ਬਣਾਇਆ ਜਾ (Ravana of 105 in Ludhiana) ਰਿਹਾ ਹੈ, ਜੋ ਅੱਜ ਤੱਕ ਕਦੇ ਵੀ ਨਹੀਂ ਬਣਾਇਆ ਗਿਆ, ਰਾਵਣ ਦੇ ਪੁਤਲੇ ਨੂੰ ਤਿਆਰ ਕਰਨ ਲਈ ਵਿਸ਼ੇਸ਼ ਤੌਰ ਤੇ ਆਗਰਾ ਤੋਂ ਕਾਰੀਗਰ ਮੰਗਵਾਏ ਗਏ ਹਨ ਜੋ ਰਾਵਣ ਦੇ ਪੁਤਲੇ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਤਿਆਰ ਕਰ ਰਹੇ ਹਨ।




ਇਸ ਵਾਰ ਦੁਸਹਿਰੇ ਮੌਕੇ ਟੁੱਟੇਗਾ ਰਿਕਾਰਡ





ਲੁਧਿਆਣਾ ਅਤੇ ਪੰਜਾਬ ਦੇ ਨਾਲ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਵੀ ਇਹ ਪੁਤਲੇ ਸਪਲਾਈ ਕੀਤੇ (Dussehra news in Ludhiana) ਜਾਂਦੇ ਹਨ। ਇਹ ਪਰਿਵਾਰ ਬੀਤੇ ਕਈ ਸਾਲਾਂ ਇਹ ਪੁਸ਼ਤੈਨੀ ਕੰਮ ਕਰ ਰਿਹਾ ਹੈ। ਉਥੇ ਹੀ ਮੁਹਾਲੀ ਹਾਦਸੇ ਤੋਂ ਬਾਅਦ ਝੂਲਿਆਂ ਨੂੰ ਲੈ ਕੇ ਵੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਇਸ ਤੇ ਨਿਗਰਾਨੀ ਰੱਖੇਗੀ।




ਇਸ ਵਾਰ ਦੁਸਹਿਰੇ ਮੌਕੇ ਟੁੱਟੇਗਾ ਰਿਕਾਰਡ



105 ਫੁੱਟ ਦਾ ਰਾਵਣ: ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚ ਇਸ ਵਾਰ ਪੁਰਾਣੇ ਰਿਕਾਰਡ ਤੋੜ ਕੇ 105 ਫੁੱਟ ਦਾ ਰਾਵਣ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਇੱਕ ਮਹੀਨਾ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ। ਇਸ ਰਾਵਣ ਨੂੰ ਵਿਸ਼ੇਸ਼ ਤੌਰ ਤੇ ਲੜਾਕੂਆਂ ਵਾਲੇ ਕੱਪੜੇ ਪਾਏ ਜਾਣਗੇ ਇਸ ਤੋਂ ਇਲਾਵਾ ਰਾਵਣ ਬਣਾਉਣ ਲਈ ਜੋ ਕਾਗਜ਼ ਵਰਤਿਆ ਜਾਂਦਾ ਹੈ ਉਹ ਵੀ ਆਗਰਾ ਅਤੇ ਹੋਰਨਾਂ ਸੂਬਿਆਂ ਤੋਂ ਮੰਗਵਾਇਆ ਜਾਂਦਾ ਹੈ, ਰਾਵਣ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਵੀ ਬਣਾਏ ਜਾ ਰਹੇ ਨੇ ਦੁਸ਼ਹਿਰਾ ਕਮੇਟੀ ਦੇ ਮੁੱਖ ਮੈਂਬਰ ਨੇ ਦੱਸਿਆ ਕਿ ਪਹਿਲਾਂ 90 ਫੁੱਟ ਤੱਕ ਦਾ ਰਾਵਣ ਬਣਾਇਆ ਜਾਂਦਾ ਸੀ ਪਰ ਇਸ ਵਾਰ ਇਸ ਦਾ ਕੱਦ ਹੋਰ ਵਧਾਇਆ ਗਿਆ ਹੈ ਕਿਉਂਕਿ ਲੋਕਾਂ ਦੇ ਵਿਚ ਦਸਹਿਰੇ ਨੂੰ ਲੈ ਕੇ ਕਾਫੀ ਉਤਸ਼ਾਹ ਹੈ ਅਤੇ ਲੁਧਿਆਣਾ ਦੇ ਵਿੱਚ ਮਾਹੌਲ ਵੀ ਚੰਗਾ ਹੈ।



ਬਣੇਗਾ 105 ਫੁੱਟ ਦਾ ਰਾਵਣ
This time the record will be broken on the occasion of Dussehra in Ludhiana







ਆਗਰਾ ਦੇ ਕਾਰੀਗਰ:
ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿਚ ਕਈ ਸਾਲਾ ਤੋਂ ਆਗਰਾ ਤੋਂ ਅਲੀ ਅਸਗਰ ਦਾ ਪਰਿਵਾਰ ਆ ਕੇ ਰਾਵਣ ਅਤੇ ਕੁੰਭਕਰਨ ਦੇ ਨਾਲ ਮੇਘਨਾਥ ਦੇ ਪੁਤਲੇ ਬਣਾ ਰਿਹਾ ਹੈ। ਇਸ ਪਰਿਵਾਰ ਦਾ ਇਹ ਪੁਸ਼ਤੈਨੀ ਕੰਮ ਹੈ ਅਤੇ ਕਈ ਸਾਲਾਂ ਤੋ ਇਹ ਪਰਿਵਾਰ ਇਸ ਧੰਦੇ ਵਿਚ ਲੱਗਿਆ ਹੋਇਆ ਹੈ, ਰਾਵਣ ਦੇ ਪੁਤਲੇ ਬਣਾ ਰਹੇ ਕਾਰੀਗਰ ਨੇ ਦੱਸਿਆ ਕਿ ਅਸੀਂ ਦੂਰ ਜਾ ਕੇ ਪੁਤਲੇ ਵੀ ਬਣਾਉਂਦੇ ਹਾਂ ਹੁਣ ਸਾਡਾ ਮੁੱਖ ਠੇਕੇਦਾਰ ਅਲੀ ਅਸਗਰ ਮੁੱਲਾਂਪੁਰ ਗਿਆ ਹੈ। ਉਨ੍ਹਾਂ ਕਿਹਾ ਕਿ ਓਥੇ ਵੀ ਰਾਵਣ ਦੇ ਪੁਤਲੇ ਤਿਆਰ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਮੁਸਲਿਮ ਪਰਿਵਾਰ ਹੋਣ ਦੇ ਬਾਵਜੂਦ ਹਿੰਦੂ ਆਸਥਾ ਦੇ ਨਾਲ ਜੁੜੇ ਇਸ ਤਿਉਹਾਰ ਨੂੰ ਮਨਾਉਣ ਲਈ ਉਹ ਆਪਣਾ ਯੋਗਦਾਨ ਦੇ ਰਹੇ ਹਨ। ਰਾਵਣ ਦਾ ਪੁਤਲਾ ਵੀ ਰਿਮੋਟ ਵਾਲਾ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਰਿਮੋਟ ਦਾ ਬਟਨ ਦੁਰੋ ਹੀ ਦਬਾ ਕੇ ਇਸ ਪੁਤਲੇ ਨੂੰ ਫੂਕਿਆ ਜਾ ਸਕੇ। ਓਥੇ ਹੀ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ 50-50 ਫੁੱਟ ਦੇ ਤਿਆਰ ਕੀਤੇ ਜਾ ਰਹੇ ਹਨ।




ਬਣੇਗਾ 105 ਫੁੱਟ ਦਾ ਰਾਵਣ
This time the record will be broken on the occasion of Dussehra in Ludhiana



ਅੱਜ ਤੋਂ ਸ਼ੁਰੂ ਸਮਾਗਮ: ਦੁਸ਼ਹਿਰੇ ਨੂੰ ਲੈ ਕੇ ਹੁਣ ਤੋਂ ਦਰੇਸੀ ਗਰਾਊਂਡ ਦੇ ਵਿਚ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਅੱਜ ਲੁਧਿਆਣਾ ਦੇ ਪ੍ਰਾਚੀਨ ਠਾਕੁਰ ਦੁਆਰਾ ਮੰਦਰ ਤੋਂ ਵਿਸ਼ੇਸ਼ ਡੋਲਾ ਆਉਂਦਾ ਹੈ। ਜਿਸ ਤੋਂ ਬਾਅਦ ਮੰਦਿਰ ਦੇ ਵਿੱਚ ਜੋਤ ਜਗਾਉਣ ਤੋਂ ਬਾਅਦ ਸਮਾਗਮਾਂ ਦੀ ਸ਼ੁਰੂਆਤ ਹੋ ਜਾਂਦੀ ਹੈ। ਦਸਹਿਰਾ ਕਮੇਟੀ ਦੇ ਮੁੱਖ ਮੈਂਬਰ ਮਰਵਾਹਾ ਨੇ ਦੱਸਿਆ ਕਿ ਕਮੇਟੀ ਸਭ ਤੋਂ ਪੁਰਾਤਨ ਹੈ ਅਤੇ ਇੱਥੇ ਪੰਜਾਬ ਦੇ ਅੰਦਰ ਸਭ ਤੋਂ ਪ੍ਰਾਚੀਨ ਢੰਗ ਦੇ ਨਾਲ ਦੁਸਹਿਰਾ ਮਨਾਇਆ ਜਾਂਦਾ ਹੈ।





ਬਣੇਗਾ 105 ਫੁੱਟ ਦਾ ਰਾਵਣ
This time the record will be broken on the occasion of Dussehra in Ludhiana



ਮੋਹਾਲੀ ਹਾਦਸੇ ਤੋਂ ਬਾਅਦ ਵਧਾਈ ਸੁਰੱਖਿਆ: ਬੀਤੇ ਦਿਨ੍ਹੀਂ ਮੋਹਾਲੀ ਦੇ ਵਿਚ ਇਕ ਝੂਲਾ ਡਿਗ ਜਾਣ ਕਰਕੇ ਵਾਪਰੇ ਹਾਦਸੇ ਤੋਂ ਬਾਅਦ ਹੁਣ ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿੱਚ ਵੀ ਝੂਲਿਆਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ, ਦੁਸਹਿਰਾ ਕਮੇਟੀ ਦੇ ਮੁੱਖ ਮੈਂਬਰ ਨੇ ਦੱਸਿਆ ਕਿ ਇਸ ਸਬੰਧੀ ਬਕਾਇਦਾ ਇਕ ਕਮੇਟੀ ਬਣਾਈ ਗਈ ਹੈ। ਜੋ ਦਸ਼ਹਿਰਾ ਗਰਾਉਂਡ ਵਿੱਚ ਲੱਗੇ ਮੇਲੇ ਤੇ ਨਜ਼ਰਸਾਨੀ ਹੋਵੇਗੀ ਅਤੇ ਉਨ੍ਹਾਂ ਦੱਸਿਆ ਕਿ ਹਰ ਰੋਜ਼ ਪਹਿਲਾਂ ਅਸੀਂ ਸਵੇਰੇ ਸਾਰੇ ਝੂਲੇ ਚਲਾਕੀ ਟੈਸਟ ਕਰਦੇ ਹਨ। ਉਸ ਤੋਂ ਬਾਅਦ ਹੀ ਆਮ ਲੋਕਾਂ ਲਈ ਇਨ੍ਹਾਂ ਦੀ ਸ਼ੁਰੂਆਤ ਕੀਤੀ ਜਾਂਦੀ ਹੈ।


ਇਹ ਵੀ ਪੜ੍ਹੋ: ਹਨੂੰਮਾਨ ਮੰਦਰ ਵਿੱਚ ਲੰਗੂਰ ਮੇਲਾ ਹੋਇਆ ਸ਼ੁਰੂ, ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂ


Last Updated :Sep 26, 2022, 5:38 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.