ETV Bharat / state

ਅਕਾਲੀ ਦਲ ਨੇ ਬੈਂਸ ਨੂੰ ਹਰਾਉਣ ਲਈ ਚੋਣ ਮੈਦਾਨ ‘ਚ ਉਤਾਰਿਆ ਇਹ ਵਕੀਲ

author img

By

Published : Oct 6, 2021, 5:14 PM IST

Updated : Oct 6, 2021, 9:57 PM IST

ਅਕਾਲੀ ਦਲ ਨੇ ਬੈਂਸ ਨੂੰ ਹਰਾਉਣ ਲਈ ਚੋਣ ਮੈਦਾਨ ‘ਚ ਉਤਾਰਿਆ ਇਹ ਵਕੀਲ
ਅਕਾਲੀ ਦਲ ਨੇ ਬੈਂਸ ਨੂੰ ਹਰਾਉਣ ਲਈ ਚੋਣ ਮੈਦਾਨ ‘ਚ ਉਤਾਰਿਆ ਇਹ ਵਕੀਲ

ਆਤਮ ਨਗਰ ਤੋਂ ਅਕਾਲੀ ਦਲ ( Akali Dal) ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ (Harish Rai Dhanda) ਨੇ ਕਿਹਾ ਉਹ ਸਿਆਸਤ ਛੱਡ ਚੁੱਕੇ ਸੀ ਪਰ ਬੈਂਸ ਨੇ ਉਨ੍ਹਾਂ ਨੂੰ ਮੁੜ ਚੋਣ ਮੈਦਾਨ ‘ਚ ਆਉਣ ਦੇ ਲਈ ਮਜ਼ਬੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬੈਂਸ ਨੂੰ ਹਰਾਉਣ ਲਈ ਉਨ੍ਹਾਂ ਨੇ ਹਲਕਾ ਆਤਮ ਨਗਰ ਨੂੰ ਚੁਣਿਆ ਹੈ।

ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਐਲਾਨੀ ਗਈ ਆਪਣੀ ਪਹਿਲੀ ਉਮੀਦਵਾਰਾਂ ਦੀ ਸੂਚੀ ਵਿੱਚ ਲੁਧਿਆਣਾ ਤੋਂ 9 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਆਤਮ ਨਗਰ ਹਲਕੇ ਤੋਂ ਅਕਾਲੀ ਦਲ ਵੱਲੋਂ ਸੀਨੀਅਰ ਵਕੀਲ ਹਰੀਸ਼ ਰਾਏ ਢਾਂਡਾ (Harish Rai Dhanda) ਨੂੰ ਆਪਣਾ ਉਮੀਦਵਾਰ ਬਣਾਇਆ ਗਿਆ। ਸਾਡੀ ਟੀਮ ਵੱਲੋਂ ਹਰੀਸ਼ ਰਾਏ ਢਾਂਡਾ (Harish Rai Dhanda) ਨਾਲ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੀਆਂ ਚੋਣ ਸਰਗਰਮੀਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ।

ਅਕਾਲੀ ਦਲ ਨੇ ਬੈਂਸ ਨੂੰ ਹਰਾਉਣ ਲਈ ਚੋਣ ਮੈਦਾਨ ‘ਚ ਉਤਾਰਿਆ ਇਹ ਵਕੀਲ

ਇਸ ਗੱਲਬਾਤ ਦੌਰਾਨ ਉਨ੍ਹਾਂ ਕਈ ਵੱਡੇ ਖੁਲਾਸੇ ਕਰਦਿਆਂ ਕਿਹਾ ਕਿ ਉਹ ਸਿਆਸਤ ਛੱਡ ਚੁੱਕੇ ਸੀ ਪਰ ਜਦੋਂ ਇੱਕ ਪੀੜਤਾ ਇਨਸਾਫ਼ ਲਈ ਉਨ੍ਹਾਂ ਕੋਲ ਆਈ ਤਾਂ ਉਨ੍ਹਾਂ ਤੋਂ ਰਿਹਾ ਨਹੀਂ ਗਿਆ ਜਿਸਤੋਂ ਬਾਅਦ ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ (Simarjit Singh Bains) ਦੇ ਖਿਲਾਫ਼ ਲੜਾਈ ਸ਼ੁਰੂ ਕੀਤੀ ਅਤੇ ਬੈਂਸ ਦੇ ਸਮਰਥਕਾਂ ਨੇ ਜੋ ਉਨ੍ਹਾਂ ਨੂੰ ਅਪਸ਼ਬਦ ਬੋਲੇ ਉਨ੍ਹਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਿਸਤੋਂ ਬਾਅਦ ਉਨ੍ਹਾਂ ਨੇ ਬੈਂਸ ਨੂੰ ਉਸੇ ਦੇ ਹਲਕੇ ‘ਚ ਜਾ ਕੇ ਮਾਤ ਦੇਣ ਦਾ ਫੈਸਲਾ ਲਿਆ।

ਹਰੀਸ਼ ਰਾਏ ਢਾਂਡਾ (Harish Rai Dhanda) ਨੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਚੋਣਾਂ ਲੜੋ ਅਤੇ ਲਗਾਤਾਰ ਕਈ ਵਾਰ ਉਨ੍ਹਾਂ ਨੂੰ ਕਹਿਣ ‘ਤੇ ਉਨ੍ਹਾਂ ਨੇ ਫਿਰ ਬੈਂਸ ਦੇ ਹਲਕੇ ਤੋਂ ਹੀ ਉਸ ਨਾਲ ਸਿੱਧੀ ਟੱਕਰ ਲੈਣ ਦਾ ਫੈਸਲਾ ਲਿਆ। ਉਨ੍ਹਾਂ ਮੁੜ ਤੋਂ ਬਲਾਤਕਾਰ ਦੇ ਮੁੱਦੇ ‘ਤੇ ਨਾ ਸਿਰਫ਼ ਬੈਂਸ ਨੂੰ ਘੇਰਿਆ ਸਗੋਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਲਈ ਸਿਮਰਜੀਤ ਬੈਂਸ ਵਰਗੇ ਵਿਧਾਇਕ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ਦਾ ਤਾਂ ਸਿਮਰਜੀਤ ਬੈਂਸ ਨੇ ਕੋਈ ਵਿਕਾਸ ਨਹੀਂ ਕਰਵਾਇਆ ਪਰ ਆਪਣਾ ਜ਼ਰੂਰ ਵਿਕਾਸ ਕਰਵਾ ਲਿਆ ਹੈ। ਉਨ੍ਹਾਂ ਬੈਂਸ ਤੇ ਇਲਜ਼ਾਮ ਲਗਾਏ ਕਿ ਬੈਂਸ ਦੀ ਕਰੋੜਾਂ ਰੁਪਏ ‘ਚ ਜਾਇਦਾਦ ਪਹੁੰਚ ਗਈ।

ਉਨ੍ਹਾਂ ਕਿਹਾ ਕਿ ਬੈਂਸ ਭਰਾਵਾਂ ‘ਤੇ ਬਿਜਲੀ ਚੋਰੀ ਦੇ ਇਲਜ਼ਾਮ ਲੱਗੇ ਹਨ ਉਹ ਵੀ ਉਸ ਨੂੰ ਸਾਬਤ ਕਰਕੇ ਦਿਖਾਉਣਗੇ ਹਾਲਾਂਕਿ ਹਰੀਸ਼ ਰਾਏ ਢਾਂਡਾ ਨੇ ਮੰਨਿਆ ਕਿ ਸਿਮਰਜੀਤ ਬੈਂਸ ਮਜ਼ਬੂਤ ਮੁਕਾਬਲਾ ਰਹੇਗਾ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਅਣਡਿਫੀਟਿਡ ਨਹੀਂ ਹਨ। ਹਰੀਸ਼ ਰਾਏ ਢਾਂਡਾ ਨੇ ਦੱਸਿਆ ਕਿ ਜਦੋਂ ਉਹ ਕੋਰਟ ‘ਚ ਹੁੰਦੇ ਹਨ ਤਾਂ ਆਪਣੇ ਕਲਾਇੰਟਾਂ ਦੇ ਪ੍ਰਤੀ ਪੂਰੀ ਤਰ੍ਹਾਂ ਜ਼ਿੰਮੇਵਾਰੀ ਦੇ ਨਾਲ ਸੇਵਾ ਨਿਭਾਉਂਦੇ ਰਹੇ ਅਤੇ ਹੁਣ ਜਦੋਂ ਉਨ੍ਹਾਂ ਨੇ ਮੁੜ ਤੋਂ ਸਿਆਸੀ ਟੱਕਰ ਲਈ ਹੈ ਤਾਂ ਉਹ ਤਨ ਮਨ ਤੋਂ ਲੋਕਾਂ ਦੀ ਸੇਵਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬੈਂਸ ਭਰਾਵਾਂ ਦਾ ਪਰਦਾ ਫਾਸ਼ ਕਰਕੇ ਰੱਖਣਗੇ ਅਤੇ ਆਤਮ ਨਗਰ ਹਲਕੇ ਦੇ ਲੋਕਾਂ ਨੂੰ ਉਨ੍ਹਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣਗੇ।

ਇਹ ਵੀ ਪੜ੍ਹੋ:ਕਾਂਗਰਸ ਸਰਕਾਰਾਂ ਨੇ ਲਖੀਮਪੁਰ ਪੀੜਤਾਂ ਨੂੰ ਦਿੱਤਾ ਵੱਡਾ ਮੁਆਵਜ਼ਾ

Last Updated :Oct 6, 2021, 9:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.