ETV Bharat / state

ਲੁਧਿਆਣਾ ਵਿੱਚ ਸਾਢੇ 8 ਕਰੋੜ ਦੀ ਲੁੱਟ ਦਾ ਮਾਮਲਾ: ਸ਼ੱਕ ਦੇ ਅਧਾਰ 'ਤੇ 3 ਮੁਲਜ਼ਮ ਹਿਰਾਸਤ 'ਚ ਲਏ

author img

By

Published : Jun 12, 2023, 9:11 AM IST

Updated : Jun 12, 2023, 10:32 AM IST

ਲੁਧਿਆਣਾ ਤੋਂ ਪਿਛਲੀਂ ਦਿਨੀਂ ਸਾਢੇ 8 ਕਰੋੜ ਦੀ ਕੈਸ਼ ਵਾਲੀ ਵੈਨ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਕੋਟਕਪੂਰਾ ਤੋਂ 3 ਲੋਕਾਂ ਨੂੰ ਰਾਉਂਡਅਪ ਕੀਤਾ ਹੈ। ਟੋਲ ਪਲਾਜਾ ਤੋਂ ਬਿਨਾਂ ਪਰਚੀ ਕਟਵਾਏ ਗੱਡੀ ਲੰਘਾਉਣ ਕਾਰਨ ਉਹ ਸ਼ੱਕ ਦੇ ਘੇਰੇ ਵਿੱਚ ਹਨ।

ludhiana cash van loot
ludhiana cash van loot

ਲੁਧਿਆਣਾ: ਲੁਧਿਆਣਾ ਦੀ ATM ਕੈਸ਼ ਕੰਪਨੀ 'ਚੋਂ 7 ਕਰੋੜ ਨਹੀਂ ਸਗੋਂ 8.49 ਕਰੋੜ ਰੁਪਏ ਲੁੱਟੇ ਗਏ। ਕੰਪਨੀ ਨੇ ਇਸ ਰਕਮ ਬਾਰੇ ਪੁਲਿਸ ਨੂੰ ਦੱਸਿਆ ਹੈ। ਇਸ ਮਾਮਲੇ ਵਿੱਚ ਮੁੱਲਾਪੁਰ ਨੇੜੇ ਟੋਲ ਬੈਰੀਅਰ ਤੋਂ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਸੀ। 9 ਜੂਨ ਨੂੰ ਦੁਪਹਿਰ 3.32 ਵਜੇ ਦੋ ਕਾਰਾਂ ਸਵਿਫਟ ਅਤੇ ਸਵਿਫਟ ਡਿਜ਼ਾਇਰ ਵਿੱਚ ਸਵਾਰ ਲੋਕਾਂ ਵੱਲੋਂ ਟੋਲ ਬੈਰੀਅਰ ਤੋੜ ਦਿੱਤਾ ਗਿਆ ਸੀ। ਪੁਲਿਸ ਸਾਰਾ ਦਿਨ ਇਨ੍ਹਾਂ ਦੋਵਾਂ ਵਾਹਨਾਂ ਦਾ ਪਤਾ ਲਾਉਣ ਵਿੱਚ ਲੱਗੀ ਰਹੀ। ਦੇਰ ਸ਼ਾਮ ਇਨ੍ਹਾਂ ਦੋਵਾਂ ਵਾਹਨਾਂ ਦੇ ਮਾਲਕਾਂ ਦਾ ਪਤਾ ਲੱਗ ਗਿਆ। ਕੋਟਕਪੂਰਾ ਤੋਂ 3 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ, ਜੋ ਮੋਗਾ ਦੇ ਰਹਿਣ ਵਾਲੇ ਨਿਕਲੇ ਹਨ।

ਸਵਿਫਟ ਕਾਰ ਵਾਲੇ ਨੌਜਵਾਨ ਨਿਕਲੇ ਨਸ਼ੇੜੀ : ਮੀਡੀਆ ਰਿਪੋਰਟਾਂ ਮੁਤਾਬਕ, ਦੋਵੇਂ ਕਾਰਾਂ ਵਿੱਚ ਸਵਾਰ ਨੌਜਵਾਨ ਨਸ਼ੇ ਦੇ ਆਦੀ ਪਾਏ ਗਏ। ਉਨ੍ਹਾਂ ਨੇ ਘਰ ਜਾਣ ਦੀ ਜਲਦਬਾਜ਼ੀ ਅਤੇ ਨਸ਼ੇ ਦੀ ਹਾਲਤ ਕਾਰਨ ਬੈਰੀਅਰਜ਼ ਨੂੰ ਤੋੜ ਦਿੱਤਾ। ਫਿਲਹਾਲ ਪੁਲਿਸ ਕੋਲ ਇੱਕ ਹੀ ਲੀਡ ਸੀ, ਜੋ ਟੁੱਟ ਗਈ ਹੈ। ਪੁਲਿਸ ਹੁਣ ਸਿਆਜ਼ ਅਤੇ ਅਸੇਂਟ ਕਾਰਾਂ 'ਤੇ ਕੰਮ ਕਰ ਰਹੀ ਹੈ। ਪੁਲਿਸ ਟੀਮਾਂ ਰਾਏਕੋਟ, ਬਠਿੰਡਾ, ਜਗਰਾਉਂ, ਮੋਗਾ ਅਤੇ ਫਿਰੋਜ਼ਪੁਰ ਆਦਿ ਸ਼ਹਿਰਾਂ ਵਿੱਚ ਤਲਾਸ਼ ਕਰ ਰਹੀਆਂ ਹਨ। ਇਨ੍ਹਾਂ ਸ਼ਹਿਰਾਂ ਵਿੱਚੋਂ ਸ਼ੱਕੀ ਵਾਹਨਾਂ ਦੇ ਸੀਸੀਟੀਵੀ ਆਦਿ ਦੀ ਸਕੈਨਿੰਗ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਸ਼ੁਕਰਵਾਰ ਦੇਰ ਰਾਤ ਨੂੰ ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸੀਐਮਐਸ (ਕੈਸ਼ ਮੈਨੇਜਮੈਂਟ ਫਰਮ) ਕੰਪਨੀ ਦੇ ਦਫ਼ਤਰ ਵਿੱਚ ਖੜੀ ਕੈਸ਼ ਵੈਨ ਲੁੱਟੀ ਗਈ। 10 ਹਥਿਆਰਬੰਦ ਬਦਮਾਸ਼ਾਂ ਨੇ ਲੁਧਿਆਣਾ 'ਚ ਕੈਸ਼ ਵੈਨ ਵਿੱਚੋਂ ਕਰੀਬ ਸਾਢੇ ਅੱਠ ਕਰੋੜ ਰੁਪਏ ਦੀ ਭਾਰੀ ਨਕਦੀ ਦੀ ਲੁੱਟ ਕੀਤੀ ਹੈ। ਦੱਸ ਦੇਈਏ ਕਿ ਜਿਸ ਵੈਨ 'ਚੋਂ ਲੁਟੇਰਿਆਂ ਨੇ ਸੱਤ ਕਰੋੜ ਰੁਪਏ ਲੁੱਟੇ ਸਨ, ਉਹ ਫਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਪੰਡੋਰੀ ਨੇੜੇ ਮਿਲੀ ਹੈ। ਲੁਧਿਆਣਾ ਤੋਂ ਫ਼ਿਰੋਜ਼ਪੁਰ ਵੱਲ ਜਾਂਦੇ ਸਮੇਂ ਲੁਟੇਰਿਆਂ ਨੇ ਵੈਨ ਨੂੰ ਪਿੰਡ ਪੰਡੋਰੀ ਨੇੜੇ ਹਾਈਵੇ 'ਤੇ ਉਤਾਰ ਦਿੱਤਾ ਅਤੇ ਪਿੱਛੇ ਛੱਡ ਕੇ ਫਰਾਰ ਹੋ ਗਏ।

ਖਾਲੀ ਕੈਸ਼ ਵੈਨ ਛੱਡ ਕੇ ਮੁਲਜ਼ਮਾਂ ਨੇ ਦਿੱਤਾ ਚਕਮਾ: ਪੁਲਿਸ ਹੁਣ ਇਸ ਕੋਣ ਤੋਂ ਜਾਂਚ ਕਰ ਰਹੀ ਹੈ ਕਿ ਸ਼ਾਇਦ ਲੁਟੇਰੇ ਪਿੰਡ ਮੁੱਲਾਪੁਰ ਪੰਡੋਰੀ ਵਿਖੇ ਖਾਲੀ ਕੈਸ਼ ਵੈਨ ਛੱਡ ਕੇ ਪੁਲਿਸ ਨੂੰ ਚਕਮਾ ਦੇਣ ਲਈ ਕਿਸੇ ਹੋਰ ਗੱਡੀ ਵਿਚ ਲੁਧਿਆਣਾ ਵੱਲ ਯੂ-ਟਰਨ ਲੈ ਗਏ। ਇਸ ਦੌਰਾਨ ਦੋਰਾਹਾ, ਖੰਨਾ ਅਤੇ ਫਿਲੌਰ, ਫਗਵਾੜਾ ਆਦਿ ਕਸਬਿਆਂ ਅਤੇ ਸ਼ਹਿਰਾਂ ਦੇ ਹਾਈਵੇਅ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਕੰਪਨੀ ਦਾ ਜੁਗਾੜੂ ਸੁਰੱਖਿਆ ਸਿਸਟਮ !: ਸੀਐਮਐਸ ਕੰਪਨੀ ਨੇ ਉੱਚ ਸੁਰੱਖਿਆ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ। ਕਰੋੜਾਂ ਰੁਪਏ ਨੂੰ ਖੁੱਲ੍ਹੇ ਵਿੱਚ ਰੱਖਣਾ ਸਰਾਸਰ ਲਾਪਰਵਾਹੀ ਵੀ ਹੈ। ਸਵਾਲ ਇਹ ਉੱਠਦਾ ਹੈ ਕਿ ਰਾਤ 1.30 ਵਜੇ ਦੇ ਕਰੋੜਾਂ ਦੀ ਨਕਦੀ ਖੁੱਲ੍ਹੇ 'ਚ ਕਿਉਂ ਰੱਖੀ ਗਈ।

ਕੰਪਨੀ ਦੇ ਸੈਂਸਰ ਸਿਸਟਮ ਵੀ ਦੇਸੀ ਜੁਗਾੜ ਲਾ ਕੇ ਬਣਾਏ ਗਏ ਹਨ। ਤਾਰ ਕੱਟਣ ਤੋਂ ਬਾਅਦ ਅਲਾਰਮ ਵੱਜਣਾ ਚਾਹੀਦਾ ਸੀ, ਪਰ ਉਹ ਬੰਦ ਹੋ ਗਿਆ। ਇਸ ਦੇ ਨਾਲ ਹੀ, ਇਸ ਸੈਂਸਰ ਸਿਸਟਮ ਨੂੰ ਅੰਗੂਠੇ ਦੇ ਨਿਸ਼ਾਨ ਜਾਂ ਕਾਰਡ ਬਾਰ ਕੋਡ ਨਾਲ ਖੋਲ੍ਹਿਆ ਜਾਣਾ ਚਾਹੀਦਾ ਹੈ, ਜਦੋਂ ਇਹ ਆਮ ਤਾਰਾਂ ਨਾਲ ਜੁੜਿਆ ਹੋਇਆ ਸੀ।

Last Updated :Jun 12, 2023, 10:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.