ETV Bharat / state

Suicide Attempt By Student : ਲੁਧਿਆਣਾ 'ਚ ਸਕੂਲੀ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਗੋਤਾਖੋਰਾਂ ਦੀ ਮਦਦ ਨਾਲ ਬਚਾਇਆ

author img

By ETV Bharat Punjabi Team

Published : Sep 11, 2023, 7:07 PM IST

ਲੁਧਿਆਣਾ ਵਿੱਚ ਇੱਕ ਸਕੂਲੀ ਵਿਦਿਆਰਥੀ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਗੋਤਾਖੋਰਾਂ ਨੇ ਵਿਦਿਆਰਥੀ ਦੀ ਜਾਨ ਬਚਾਈ ਹੈ। (Suicide Attempt By Student)

Suicide attempt by a school student in Ludhiana
Suicide Attempt By Student : ਲੁਧਿਆਣਾ 'ਚ ਸਕੂਲੀ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼, ਗੋਤਾਖੋਰਾਂ ਦੀ ਮਦਦ ਨਾਲ ਬਚਾਇਆ

ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਸਬੰਧੀ ਜਾਣਕਾਰੀ ਦਿੰਦਾ ਹੋਇਆ ਗੋਤਾਖੋਰ।

ਲੁਧਿਆਣਾ : ਲੁਧਿਆਣਾ ਦੇ ਦੁੱਗਰੀ ਪੁਲ ਦੇ ਨੇੜੇ ਉਸ ਸਮੇਂ ਵੱਡਾ (Suicide Attempt By Student) ਹੰਗਾਮਾ ਹੋ ਗਿਆ ਜਦੋਂ ਕਰੀਬ 15 ਸਾਲ ਦੇ ਨਿਜੀ ਸਕੂਲ ਦੇ ਵਿਦਿਆਰਥੀ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਬੱਚੇ ਨੂੰ ਨਹਿਰ ਵਿੱਚ ਛਾਲ ਮਾਰਦੇ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ, ਜਿਸ ਤੋਂ ਬਾਅਦ ਗੋਤਾਖੋਰਾਂ ਵੱਲੋਂ ਬੱਚੇ ਨੂੰ ਸਹੀ ਸਲਾਮਤ ਨਹਿਰ ਤੋਂ ਬਾਹਰ ਕੱਢ ਲਿਆ ਗਿਆ। ਬੱਚੇ ਦੀ ਹਾਲਤ ਠੀਕ ਦੱਸੀ ਜਾ ਰਹੀ, ਜਿਸਦੀ ਵੀਡਿਓ ਵੀ ਵਾਇਰਲ ਹੋ ਰਹੀ ਹੈ। ਪਰਿਵਾਰ ਨੇ ਬੱਚੇ ਦੀ ਵੀਡਿਓ ਬਣਾਉਣ ਤੋਂ ਇਨਕਾਰ ਕੀਤਾ ਅਤੇ ਬੱਚੇ ਨੂੰ ਲੈਕੇ ਚਲੇ ਗਏ।

ਪਰਿਵਾਰ ਵੱਲੋਂ ਮੀਡੀਆ ਕਰਮੀਆਂ ਨਾਲ ਬਦਸਲੂਕੀ : ਇਸ ਦੌਰਾਨ ਜਦੋਂ ਮੌਕੇ ਉੱਤੇ ਕਵਰੇਜ਼ ਕਰਨ ਲਈ ਮੀਡੀਆਕਰਮੀ (Accident at Dugri Bridge in Ludhiana) ਪਹੁੰਚੇ ਤਾਂ ਪਰਿਵਾਰ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਅਤੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬੱਚੇ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਅਤੇ ਦੁਪਹਿਰ ਵੇਲੇ ਛੁੱਟੀ ਦੌਰਾਨ ਉਸ ਨੇ ਨਹਿਰ ਵਿੱਚ ਛਾਲ ਮਾਰੀ ਹੈ। ਹਾਲਾਂਕਿ ਉਸਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ ਹੈ। ਸਾਰੇ ਹੀ ਨਿੱਜੀ ਸਕੂਲਾਂ ਦੇ ਵਿੱਚ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਵਿਦਿਆਰਥੀ ਕਾਫੀ ਪ੍ਰੇਸ਼ਾਨ ਲੱਗ ਰਿਹਾ ਸੀ। ਉਸ ਉੱਤੇ ਪੜਾਈ ਦਾ ਦਬਾਅ ਸੀ ਜਾਂ ਫਿਰ ਕੁਝ ਹੋਰ, ਇਸ ਬਾਰੇ ਹਾਲੇ ਪਤਾ ਨਹੀਂ ਚੱਲ ਸਕਿਆ ਹੈ।


ਮੌਕੇ ਉੱਤੇ ਮੌਜੂਦ ਗੋਤਾਖੋਰਾਂ ਨੇ ਦੱਸਿਆ ਕਿ ਬੱਚੇ ਨੇ ਗਿੱਲ ਨਹਿਰ ਦੇ ਨੇੜੇ ਛਾਲ ਮਾਰੀ ਹੈ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਹ ਰੁੜ੍ਹਦਾ ਹੋਇਆ ਦੁੱਗਰੀ ਨਹਿਰ ਤੱਕ ਪਹੁੰਚ ਗਿਆ ਸੀ। ਗੋਤਾਖੋਰ ਨੇ ਕਿਹਾ ਕਿ ਬਹੁਤ ਮੁਸ਼ਕਿਲ ਦੇ ਨਾਲ ਉਸਨੇ ਵਿਦਿਆਰਥੀ ਦੀ ਜਾਨ ਬਚਾਈ ਕਿਉਂਕਿ ਨਹਿਰ ਦੇ ਨੇੜੇ ਤੇੜੇ ਕੋਈ ਕੂੜਾ ਸੁੱਟ ਨਾ ਸਕੇ, ਇਸ ਕਰਕੇ ਜਾਲੀਆਂ ਲਗਾਈਆਂ ਗਈਆਂ ਹਨ। ਪੰਜ-ਪੰਜ ਫੁੱਟ ਉੱਚੀਆਂ ਜਾਲੀਆਂ ਟੱਪ ਕੇ ਉਸਨੇ ਬੱਚੇ ਦੀ ਜਾਨ ਬਚਾਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.