ਲੁਧਿਆਣਾ ਦੇ ਸਾਹਨੇਵਾਲ ਥਾਣੇ ਦਾ SHO ਲਾਈਨ ਹਾਜ਼ਰ, ਚੋਰੀ ਦੇ ਸਾਮਾਨ ਨਾਲ ਭਰੇ ਟਰੱਕ ਨੂੰ ਫੜਨ 'ਤੇ ਨਹੀਂ ਹੋਈ ਕਾਰਵਾਈ ਤਾਂ...

author img

By

Published : Nov 13, 2022, 7:27 PM IST

SHO of Sahnewal police station was spot on line
SHO of Sahnewal police station was spot on line ()

ਥਾਣਾ ਸਾਹਨੇਵਾਲ ਦੇ ਐਸਐਚਓ 'ਤੇ ਏਸੀਪੀ ਵੈਭਵ ਸਹਿਗਲ ਵਲੋਂ ਕਾਰਵਾਈ ਕੀਤੀ ਗਈ ਹੈ। ਐਸ.ਐਚ.ਓ ਕੰਵਲਜੀਤ ਸਿੰਘ ਵਲੋਂ ਚੋਰੀ ਦੇ ਸਾਮਾਨ ਨਾਲ ਭਰੇ ਟਰੱਕ ਨੂੰ ਫੜਨ 'ਤੇ ਕੋਈ ਕਾਰਵਾਈ ਨਾ ਕਰਨ 'ਤੇ ਇਹ ਐਕਸ਼ਨ ਲਿਆ ਗਿਆ ਹੈ।

ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿੱਚ ਥਾਣਾ ਸਾਹਨੇਵਾਲ ਦੇ ਐਸਐਚਓ ਕੰਵਲਜੀਤ ਸਿੰਘ ਨੂੰ ਏਸੀਪੀ ਵੱਲੋਂ ਲਾਈਨ ਹਾਜ਼ਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਕੰਵਲਜੀਤ ਸਿੰਘ ਵੱਲੋਂ ਬੀਤੀ ਰਾਤ ਪਿੰਡ ਕਨੇਚ ਨੇੜੇ ਇੱਕ ਟਰੱਕ ਨੂੰ ਚੈਕਿੰਗ ਲਈ ਰੋਕਿਆ ਗਿਆ। ਟਰੱਕ ਵਿੱਚ ਲੋਡ ਕੀਤਾ ਸਾਮਾਨ ਚੋਰੀ ਦਾ ਸੀ ਪਰ ਉਨ੍ਹਾਂ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ। ਮਾਮਲੇ ਵਿੱਚ ਜੋ ਕਾਰਵਾਈ ਹੋਣੀ ਚਾਹੀਦੀ ਸੀ ਉਹ ਵੀ ਨਹੀਂ ਕੀਤੀ ਗਈ।

ਐਸਐਚਓ ਨੂੰ ਕੀਤਾ ਲਾਈਨ ਹਾਜ਼ਰ: ਐਸ.ਐਚ.ਓ ਕੰਵਲਜੀਤ ਸਿੰਘ ਵੱਲੋਂ ਰੋਕੇ ਗਏ ਟਰੱਕ ਅਤੇ ਚੋਰੀ ਹੋਏ ਸਮਾਨ ਬਾਰੇ ਉਚ ਅਧਿਕਾਰੀਆਂ ਨੂੰ ਕਿਸੇ ਨੇ ਸੂਚਨਾ ਦੇ ਦਿੱਤੀ। ਜਿਸ ਤੋਂ ਬਾਅਦ ਏਸੀਪੀ ਵੈਭਵ ਸਹਿਗਲ ਨੇ ਕਾਰਵਾਈ ਕਰਦੇ ਹੋਏ ਐਸਐਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ। ਐਸਐਚਓ ਕੰਵਲਜੀਤ ਸਿੰਘ ਨੂੰ ਜਾਂਚ ਅਧੀਨ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ।

ACP ਵਲੋਂ ਲਿਆ ਗਿਆ ਐਕਸ਼ਨ: ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਪਤਾ ਲੱਗਾ ਹੈ ਕਿ ਐਸਐਚਓ ਕੰਵਲਜੀਤ ਸਿੰਘ ਨੇ ਕੁਝ ਚੋਰੀ ਦਾ ਸਾਮਾਨ ਫੜਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਨਹੀਂ ਲਿਆਂਦਾ। ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਏ.ਸੀ.ਪੀ. ਨੇ ਐਕਸ਼ਨ ਲਿਆ ਹੈ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਐਸਐਚਓ ਕੰਵਲਜੀਤ ਸਿੰਘ ਨੂੰ ਵੀ ਜਾਂਚ ਦੇ ਘੇਰੇ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਸਿੱਧੂ ਦੇ ਪਿਤਾ ਦੀ ਪੰਜਾਬ ਸਰਕਾਰ ਨੂੰ ਅਪੀਲ, 'ਸਮਾਂ ਰਹਿੰਦੇ ਪੰਜਾਬ ਨੂੰ ਬਚਾ ਲਓ'

ETV Bharat Logo

Copyright © 2024 Ushodaya Enterprises Pvt. Ltd., All Rights Reserved.