ETV Bharat / state

ਸਿੱਧੂ ਮੂਸੇਵਾਲਾ ਕਤਲਕਾਂਡ: ਅਕਾਲੀ ਦਲ ਦੇ ਸਾਬਕਾ ਮੰਤਰੀ ਦੇ ਭਤੀਜੇ ਨੂੰ ਫੜਾਉਣ ਵਾਲੇ ਸਤਬੀਰ ਸਿੰਘ ਦੀ ਜੇਲ੍ਹ ’ਚ ਕੁੱਟਮਾਰ

author img

By

Published : Jul 9, 2022, 10:45 PM IST

ਮੂਸੇਵਾਲਾ ਮਾਮਲੇ ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ਵਿੱਚ ਹੋਈ ਕੁੱਟਮਾਰ
ਮੂਸੇਵਾਲਾ ਮਾਮਲੇ ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ਵਿੱਚ ਹੋਈ ਕੁੱਟਮਾਰ

ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅਕਾਲੀ ਦਲ ਦੇ ਸਾਬਕਾ ਮੰਤਰੀ ਦੇ ਭਤੀਜੇ ਨੂੰ ਫੜਾਉਣ ਵਾਲੇ ਸਤਬੀਰ ਸਿੰਘ ਦੀ ਜੇਲ੍ਹ ’ਚ ਕੁੱਟਮਾਰ ਹੋਈ ਹੈ।ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਬੰਬੀਹਾ ਗਰੁੱਪ ਦੇ ਮੈਂਬਰਾਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਹੈ। ਜ਼ਖ਼ਮੀ ਹਾਲਤ ਵਿੱਚ ਮੁਲਜ਼ਮਾਂ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਉਸਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ ਹੈ।

ਲੁਧਿਆਣਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਇੱਕ ਵਾਰ ਮੁੜ ਤੋਂ ਸੁਰਖੀਆਂ ਵਿੱਚ ਹੈ। ਸਿੱਧੂ ਮੂਸੇ ਵਾਲਾ ਕਤਲ ਮਾਮਲੇ ਵਿੱਚ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜੇ ਗਏ ਸਤਬੀਰ ਸਿੰਘ ’ਤੇ ਹਮਲਾ ਹੋਇਆ। ਉਸ ਦੀ ਜੇਲ੍ਹ ਦੇ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਾਣਕਾਰੀ ਅਨੁਸਾਰ ਉਸਦੇ ਸਿਰ ’ਤੇ ਸੱਟਾਂ ਲੱਗੀਆਂ ਹਨ ਅਤੇ ਸਿਵਲ ਹਸਪਤਾਲ ਲਿਆ ਕੇ ਉਸ ਦੇ ਸਿਰ ’ਤੇ ਟਾਂਕੇ ਵੀ ਲਵਾਉਣੇ ਪਏ ਹਨ ਜਿਸ ਦੀ ਪੁਸ਼ਟੀ ਐੱਸ ਐੱਚ ਓ ਨੇ ਕੀਤੀ ਹੈ।

ਮੂਸੇਵਾਲਾ ਮਾਮਲੇ ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ਵਿੱਚ ਹੋਈ ਕੁੱਟਮਾਰ
ਮੂਸੇਵਾਲਾ ਮਾਮਲੇ ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ਵਿੱਚ ਹੋਈ ਕੁੱਟਮਾਰ

ਸੂਤਰਾਂ ਦੇ ਮੁਤਾਬਕ ਇਹ ਹਮਲਾ ਬੰਬੀਹਾ ਗਰੁੱਪ ਦੇ ਪਹਿਲਾਂ ਤੋਂ ਹੀ ਜੇਲ੍ਹ ਵਿੱਚ ਬੰਦ ਮੈਂਬਰਾਂ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਇਸ ਦੀ ਪੁਸ਼ਟੀ ਪੁਲਿਸ ਅਧਿਕਾਰੀਆਂ ਨੇ ਨਹੀਂ ਕੀਤੀ ਪਰ ਸਤਬੀਰ ਨੂੰ ਬੀਤੇ ਦਿਨੀਂ ਹੀ ਲੁਧਿਆਣਾ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਸਿੱਧੂ ਮੂਸੇ ਵਾਲੇ ਦੇ ਕਤਲ ਮਾਮਲੇ ਵਿੱਚ ਹਥਿਆਰ ਮੁਹੱਈਆ ਕਰਵਾਉਣ ਦੇ ਲਿੰਕ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅੱਜ ਹੀ ਸਤਬੀਰ ਕੋਲੋਂ ਨਿਸ਼ਾਨਦੇਹੀ ਦੇ ਦੌਰਾਨ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਥੋੜ੍ਹੀ ਦੇਰ ਪਹਿਲਾਂ ਹੀ ਉਸ ਦਾ ਰਿਮਾਂਡ ਪੁਲੀਸ ਨੂੰ ਦੋ ਦਿਨ ਦਾ ਮਿਲਿਆ ਸੀ ਅਤੇ ਇਸ ਦੌਰਾਨ ਜੇਲ੍ਹ ’ਚੋਂ ਸਤਬੀਰ ਦੀ ਕੁੱਟਮਾਰ ਦੀ ਖਬਰ ਸਾਹਮਣੇ ਆਈ।

ਮੂਸੇਵਾਲਾ ਮਾਮਲੇ ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ਵਿੱਚ ਹੋਈ ਕੁੱਟਮਾਰ
ਮੂਸੇਵਾਲਾ ਮਾਮਲੇ ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ਵਿੱਚ ਹੋਈ ਕੁੱਟਮਾਰ

ਸਖ਼ਤ ਸੁਰੱਖਿਆ ਦੇ ਵਿੱਚ ਸਤਬੀਰ ਸਿੰਘ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਡਵੀਜ਼ਨ ਨੰਬਰ ਤੋਂ ਨਰਦੇਵ ਸਿੰਘ ਨੇ ਕਿਹਾ ਕਿ ਇਸ ’ਤੇ ਹਮਲਾ ਜੇਲ੍ਹ ਵਿਚ ਹੋਇਆ ਹੈ ਅਤੇ ਸਿਰ ਤੇ ਸੱਟਾਂ ਲੱਗੀਆਂ ਹਨ। ਹਸਪਤਾਲ ਵਿੱਚ ਦੋ ਤਿੰਨ ਟਾਂਕੇ ਵੀ ਲਗਵਾਏ ਗਏ ਹਨ। ਉਨ੍ਹਾਂ ਕਿਹਾ ਇਹ ਹਮਲਾ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ।

ਮੂਸੇਵਾਲਾ ਮਾਮਲੇ ਚ ਗ੍ਰਿਫਤਾਰ ਸਤਬੀਰ ਦੀ ਜੇਲ੍ਹ ਵਿੱਚ ਹੋਈ ਕੁੱਟਮਾਰ

ਹਾਲਾਂਕਿ ਇਸ ਦੌਰਾਨ ਪੱਤਰਕਾਰਾਂ ਵੱਲੋਂ ਸਤਬੀਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਕੁਝ ਵੀ ਨਹੀਂ ਬੋਲਿਆ। ਸਤਬੀਰ ਦੇ ਸਿਰ ’ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਸ ਦੇ ਸਿਰ ’ਤੇ ਹੀ ਸੱਟਾਂ ਲੱਗਣ ਦੀ ਐਸਐਚਓ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਡੰਡੇ ਨਾਲ ਉਸ ਦੀ ਕੁੱਟਮਾਰ ਕੀਤੀ ਲੱਗਦੀ ਹੈ ਸਿਰ ’ਤੇ ਗੁੱਝੀਆਂ ਸੱਟਾਂ ਲੱਗੀਆਂ ਹਨ।

ਕਾਬਿਲੇਗੌਰ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਫਿਲਹਾਲ ਕਿਸੇ ਗੈਂਗ ਵੱਲੋਂ ਨਹੀਂ ਕੀਤੀ ਗਈ ਪਰ ਸੂਤਰਾਂ ਦੇ ਹਵਾਲੇ ਤੋਂ ਹੀ ਜਾਣਕਾਰੀ ਮਿਲ ਰਹੀ ਹੈ ਕਿ ਬੰਬੀਹਾ ਗਰੁੱਪ ਵੱਲੋਂ ਪਹਿਲਾਂ ਤੋਂ ਹੀ ਜੇਲ੍ਹ ’ਚ ਬੰਦ ਕੈਦੀਆਂ ਨੇ ਹੀ ਸਤਬੀਰ ’ਤੇ ਹਮਲਾ ਕੀਤਾ ਹੈ। ਸਤਬੀਰ ਦੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਸਬੰਧ ਸਾਹਮਣੇ ਆਏ ਸਨ ਅਤੇ ਬਲਦੇਵ ਚੌਧਰੀ ਦੀ ਨਿਸ਼ਾਨਦੇਹੀ ਤੋਂ ਬਾਅਦ ਹੀ ਉਸ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਮਾਮਲੇ ਵਿਚ ਅੱਜ ਹੀ ਮੌਜੂਦਾ ਬੀਡੀਪੀਓ ਸੰਦੀਪ ਸਿੰਘ ਕਾਹਲੋਂ ਦੀ ਗ੍ਰਿਫ਼ਤਾਰੀ ਹੋਈ ਹੈ ਅਤੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਸ਼ਾਰਪ ਸ਼ੂਟਰਾਂ ਨੂੰ ਹਥਿਆਰ ਪਹੁੰਚਾਉਣ ਦਾ ਪੁਲਿਸ ਨੂੰ ਸੰਦੀਪ ਕਾਹਲੋਂ ਅਤੇ ਉਸ ਦੇ ਹੋਰ ਸਾਥੀਆਂ ’ਤੇ ਸ਼ੱਕ ਹੈ।

ਇਹ ਵੀ ਪੜ੍ਹੋ: MUSEWALA MURDER CASE: 2 ਸ਼ੂਟਰਾਂ ਦੇ ਪੁਲਿਸ ਰਿਮਾਂਡ 'ਚ 5 ਦਿਨ ਦਾ ਵਾਧਾ

ETV Bharat Logo

Copyright © 2024 Ushodaya Enterprises Pvt. Ltd., All Rights Reserved.