ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਮੁਲਾਜ਼ਮ ਆਪਣੀ ਵਰਦੀ ਸਾਂਭਣ 'ਚ ਨਾਕਾਮ !

author img

By

Published : Nov 21, 2022, 7:54 AM IST

Updated : Nov 21, 2022, 9:24 AM IST

police caps found from dustbin, Police Commissioner Office Ludhiana

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਵਰਦੀ ਦੀ ਬੇਅਦਬੀ ਵੇਖਣ ਨੂੰ ਮਿਲੀ ਹੈ। ਕੂੜੇ ਵਿੱਚ ਪੁਲਿਸ ਦੀਆਂ ਟੋਪੀਆਂ ਮਿਲੀਆਂ ਹਨ। ਮੁਲਾਜ਼ਮ ਆਪਣੀ ਅਣਗਹਿਲੀ ਦਾ ਭਾਂਡਾ ਸਫਾਈ ਵਾਲੇ (police caps found from dustbin) ਦੇ ਸਿਰ ਫੋੜਦੇ ਹੋਏ ਵਿਖਾਈ ਦਿੱਤੇ।

ਲੁਧਿਆਣਾ: ਪੰਜਾਬ ਪੁਲਿਸ ਅਕਸਰ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਲੁਧਿਆਣਾ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਇੱਕ ਅਣਗਹਿਲੀ ਸਾਹਮਣੇ ਆਈ ਹੈ, ਜਿੱਥੇ ਪੁਲਿਸ ਵਰਦੀ ਨਾਲ ਦੀਆਂ ਟੋਪੀਆਂ ਕੂੜੇ ਵਿੱਚ ਸੁੱਟੀਆਂ ਬਰਾਮਦ ਹੋਈਆਂ ਹਨ। ਦੋ ਤਿੰਨ ਟੋਪੀਆਂ ਪੁਲਿਸ ਕਮਿਸ਼ਨਰ ਦਫ਼ਤਰ ਦੇ ਕੂੜੇਦਾਨ ਚੋਂ ਮਿਲੀਆਂ ਹਨ।

ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਮੁਲਾਜ਼ਮ ਆਪਣੀ ਵਰਦੀ ਸਾਂਭਣ 'ਚ ਨਾਕਾਮ !

ਸਫਾਈ ਵਾਲੇ ਉੱਤੇ ਮੜ੍ਹੇ ਦੋਸ਼: ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਫ਼ਤਰ ਤੋਂ ਇਸ ਤਰ੍ਹਾਂ ਕੂੜੇਦਾਨ ਚੋਂ ਟੋਪੀਆਂ ਬਰਾਮਦ ਹੋਣੀਆਂ, ਕਿਤੇ ਨਾ ਕਿਤੇ ਹੁਣ ਪੁਲਿਸ ਮੁਲਾਜ਼ਮਾਂ ਦੀ ਆਪਣੀ ਵਰਦੀ ਪ੍ਰਤੀ ਸਤਿਕਾਰ ਅਤੇ ਇੱਜ਼ਤ 'ਤੇ ਸਵਾਲ ਖੜੇ ਕਰ ਰਹੀ ਹੈ। ਮੌਕੇ ਤੋਂ ਕਈ ਟੋਪੀਆਂ (police caps found from dustbin) ਬਰਾਮਦ ਹੋਈਆਂ ਅਤੇ ਪੁਲਿਸ ਮੁਲਾਜ਼ਮ ਇਸ ਵਿੱਚ ਸਫਾਈ ਕਰਮਚਾਰੀਆਂ ਨੂੰ ਦੋਸ਼ ਦਿੰਦੇ ਵਿਖਾਈ ਦਿੱਤੇ। ਮੀਡੀਆ ਪਹੁੰਚਣ 'ਤੇ ਕੁੱਝ ਨੇ ਤਾਂ ਚੁੱਪੀ ਵੱਟ ਲਈ, ਕਈ ਹੋਰ ਬਹਾਨੇ ਲਾਉਂਦੇ ਵਿਖਾਈ ਦਿੱਤੇ।

police caps found from dustbin, Police Commissioner Office Ludhiana
ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਮੁਲਾਜ਼ਮ ਆਪਣੀ ਵਰਦੀ ਸਾਂਭਣ 'ਚ ਨਾਕਾਮ !

ਬਹਾਨੇ ਲਾਉਂਦੇ ਵਿਖਾਈ ਦਿੱਤੇ ਮੁਲਾਜ਼ਮ: ਇਹ ਟੋਪੀਆਂ ਦਾ ਇਸ ਤਰਾਂ ਕੂੜੇਦਾਨ ਚੋਂ ਮਿਲਣਾ, ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੀ ਹੈ, ਕਿਉਂਕਿ ਇੱਕ ਜਵਾਨ ਦਾ ਕਰਤੱਵ ਆਪਣੀ ਵਰਦੀ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਵੀ ਹੁੰਦਾ ਹੈ। ਮੌਕੇ 'ਤੇ ਮੌਜੂਦ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ, ਤਾਂ ਉਹ ਬਹਾਨੇ ਲਾਉਂਦੇ ਵਿਖਾਈ ਦਿੱਤੇ। ਲੁਧਿਆਣਾ ਪੁਲਿਸ ਦੀ ਸਰਵਉੱਚ ਅਫ਼ਸਰ ਦੇ ਦਫ਼ਤਰ ਤੋਂ ਇਸ ਤਰ੍ਹਾਂ ਵਰਦੀ ਦੇ ਹਿੱਸੇ ਕੂੜੇ ਚੋਂ ਬਰਾਮਦ ਹੋਣ ਨਾਲ ਮੁੱਦਾ ਹੋਰ ਗੰਭੀਰ ਜਾਪਦਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਪੁਲਿਸ ਆਪਣੀ ਵਰਦੀ ਦੀ ਰਾਖੀ ਵਿੱਚ ਨਾਕਾਮ ਹੁੰਦੀ ਵਿਖਾਈ ਦੇ ਰਹੀ ਹੈ, ਹਾਲਾਂਕਿ ਪੁਲਿਸ ਮੁਲਾਜ਼ਮ ਇਸ ਨੂੰ ਸਫ਼ਾਈ ਕਰਮਚਾਰੀ ਦੀ ਗ਼ਲਤੀ ਦੱਸ ਰਹੇ ਹਨ।

ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਕਿਸਾਨਾਂ ਦਾ ਅਪਮਾਨ ਕੀਤਾ, ਮਾਫੀ ਮੰਗਣੀ ਚਾਹੀਦੀ : ਡੱਲੇਵਾਲ

Last Updated :Nov 21, 2022, 9:24 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.