ETV Bharat / state

ਇੰਟਰਨੈਸ਼ਨਲ ਯੋਗਾ ਡੇਅ ਮੌਕੇ ਯੋਗ ਸ਼ਿਵਰ ਦਾ ਪ੍ਰਬੰਧ, ਥਾਂ-ਥਾਂ ਲੱਗੇ ਕੈਂਪ, ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਉੱਤੇ ਕੱਸਿਆ ਤੰਜ਼

author img

By

Published : Jun 21, 2023, 12:31 PM IST

ਲੁਧਿਆਣਾ ਦੇ ਮੋਤੀ ਨਗਰ ਵਿੱਚ ਇੰਟਰਨੈਸ਼ਨਲ ਯੋਗਾ ਡੇਅ ਮੌਕੇ ਯੋਗ ਸ਼ਿਵਰ ਦਾ ਆਯੋਜਨ ਕੀਤਾ ਗਿਆ। ਇਸ ਯੋਗ ਸ਼ਿਵਰ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਯੋਗ ਗੁਰੂਆਂ ਨੇ ਤੰਦਰੁਸਤ ਰਹਿਣ ਲਈ ਸਭ ਨੂੰ ਯੋਗ ਕਰਨ ਦੀ ਸਲਾਹ ਦਿੱਤੀ।

People did yoga in Ludhiana and Bathinda on the occasion of International Yoga Day
ਇੰਟਰਨੈਸ਼ਨਲ ਯੋਗਾ ਡੇਅ ਮੌਕੇ ਯੋਗ ਸ਼ਿਵਰ ਦਾ ਪ੍ਰਬੰਧ, ਥਾਂ ਥਾਂ ਲੱਗੇ ਕੈਂਪ, ਬੱਚਿਆਂ, ਬਜ਼ੁਰਗਾਂ ਅਤੇ ਨੌਜਵਾਨਾਂ ਨੇ ਕੀਤਾ ਯੋਗ

ਇੰਟਰਨੈਸ਼ਨਲ ਯੋਗਾ ਡੇਅ ਮਨਾਇਆ ਗਿਆ

ਲੁਧਿਆਣਾ/ਬਠਿੰਡਾ: ਇੰਟਰਨੈਸ਼ਨਲ ਯੋਗਾ ਦਿਵਸ ਮੌਕੇ ਦੇਸ਼ ਭਰ ਵਿੱਚ ਅੱਜ ਯੋਗਾ ਦੇ ਸ਼ਿਵਰ ਲੱਗ ਰਹੇ ਨੇ। ਲੁਧਿਆਣਾ ਦੇ ਮੋਤੀ ਨਗਰ ਵਿਖੇ ਐਨਐਸਐਸ ਯੂਨਿਟ ਅਤੇ ਸਿੱਧ ਸਮਾਧੀ ਯੋਗ ਦੇ ਸਹਿਯੋਗ ਨਾਲ ਯੋਗ ਸ਼ਿਵਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਬੱਚਿਆ ਨੇ ਹਿੱਸਾ ਲਿਆ। ਜਿਨ੍ਹਾਂ ਵਲੋਂ ਯੋਗਾ ਕੀਤਾ ਗਿਆ ਅਤੇ ਲੋਕਾਂ ਨੂੰ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ। ਉੱਧਰ ਇਸ ਮੌਕੇ ਇਸ ਯੋਗਾ ਕੈਂਪ ਵਿੱਚ ਧੀਰਜ ਸ਼ਰਮਾ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ।



ਬਿਮਾਰੀਆਂ ਦੂਰ ਹੁੰਦੀਆਂ: ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਇੰਟਰਨੈਸ਼ਨਲ ਯੋਗਾ ਦਿਵਸ ਮੌਕੇ ਐੱਨ ਐੱਸ ਐੱਸ ਮੋਤੀ ਨਗਰ ਯੂਨਿਟ ਅਤੇ ਸਿਧ ਸਮਾਧਿ ਯੋਗ ਦੇ ਸਹਿਯੋਗ ਨਾਲ ਯੋਗ ਸ਼ਿਵਰ ਦਾ ਪ੍ਰਬੰਧ ਕੀਤਾ ਗਿਆ। ਯੋਗਾ ਕੈਂਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਯੋਗ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਤੰਦਰੁਸਤ ਰੱਖਣਾ ਹੈ। ਉਨ੍ਹਾਂ ਕਿਹਾ ਕਿ ਯੋਗ ਦੇ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਜੋ ਹਰੇਕ ਵਿਅਕਤੀ ਲਈ ਜ਼ਰੂਰੀ ਹੈ।


ਸਕੂਲਾਂ ਅਤੇ ਕਾਲਜਾਂ ਤੱਕ ਯੋਗਾ: ਅੱਜ ਭਾਰਤ ਯੋਗ ਦੇ ਅੰਦਰ ਵਿਸ਼ਵ ਗੁਰੂ ਬਣਿਆ ਹੈ ਪੂਰੇ ਵਿਸ਼ਵ ਨੇ ਯੋਗਾ ਨੂੰ ਅਪਣਾਇਆ ਹੈ। ਅੱਜ ਵਿਸ਼ਵ ਭਰ ਵਿੱਚ ਲੋਕ ਯੋਗਾ ਪ੍ਰਤੀ ਜਾਗਰੂਕ ਹੋਏ ਨੇ ਅਤੇ ਯੋਗਾ ਦਾ ਅਭਿਆਸ ਕਰ ਰਹੇ ਨੇ। ਜਦੋਂ ਕਿ ਦੂਜੇ ਪਾਸੇ ਯੋਗਾ ਭਾਰਤ ਦੇ ਪੁਰਾਣੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਸਾਡੇ ਰਿਸ਼ੀ ਮੁਨੀਆਂ ਨੇ ਵੀ ਅਪਣਾਇਆ ਸੀ। ਅਜੋਕੇ ਡਿਪ੍ਰੈਸ਼ਨ ਦੇ ਯੁੱਗ ਵਿੱਚ ਯੋਗਾ ਹੀ ਇਸ ਦਾ ਰਾਮਬਾਣ ਇਲਾਜ ਹੈ। ਭਾਰਤ ਵਿੱਚ ਯੋਗਾ ਨੂੰ ਵਿਸ਼ੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਤਾਂ ਜੋ ਸਕੂਲਾਂ ਅਤੇ ਕਾਲਜਾਂ ਤੱਕ ਯੋਗਾ ਨੂੰ ਪਹੁੰਚਿਆ ਜਾ ਸਕੇ।



ਬਠਿੰਡਾ 'ਚ ਭਾਜਪਾ ਨੇ ਮਨਾਇਆ ਯੋਗ ਦਿਵਸ: ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਬਠਿੰਡਾ ਦੇ ਗਨੇਸ਼ਾ ਬਸਤੀ ਵਿਖੇ ਪਾਰਕ ਵਿੱਚ ਯੋਗਾ ਕਰਨ ਪਹੁੰਚੇ ਅਤੇ ਭਾਜਪਾ ਵਰਕਰਾਂ ਨਾਲ ਉਨ੍ਹਾਂ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਉੱਤੇ ਯੋਗਾ ਕੀਤਾ ਗਿਆ। ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਯੋਗ ਪ੍ਰਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ, ਜਿਸ ਨਾਲ ਮਨੁੱਖ ਦਾ ਦਿਮਾਗ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਉਨ੍ਹਾਂ ਕਿਹਾ ਦੇਸ਼ ਭਰ ਵਿੱਚ ਲੋਕਾਂ ਨੂੰ ਯੋਗ ਪ੍ਰਤੀ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਪਿਛਲੇ 9 ਸਾਲਾਂ ਤੋਂ ਲਗਾਤਾਰ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਪੰਜਾਬ ਸਰਕਾਰ ਉੱਤੇ ਤੰਜ ਕੱਸਦੇ ਹੋਏ ਕਿਹਾ ਕਿ ਸਾਰਾ ਦੇਸ਼ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਰਿਹਾ ਹੈ, ਪਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਦਿਨ ਪਹਿਲਾਂ ਪਤਾ ਨਹੀਂ ਕਿਉਂ ਯੋਗਾ ਦਿਵਸ ਮਨਾ ਲਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਸਭ ਤੋਂ ਵੱਧ ਯੋਗਾ ਕਰਨ ਦੀ ਲੋੜ ਹੈ ਤਾਂ ਜੋ ਉਹ ਦਿਮਾਗ ਪੱਖੋਂ ਅਤੇ ਸਿਹਤ ਦੇ ਤੌਰ ਤੇ ਤੰਦਰੁਸਤ ਹੋ ਸਕਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.