ETV Bharat / state

ਤੇਜ਼ ਝੱਖੜ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ, ਪੋਲਟਰੀ ਫਾਰਮ ਦੀ ਡਿੱਗੀ ਸ਼ੈੱਡ, 3 ਹਜ਼ਾਰ ਚੂਚਿਆਂ ਦੀ ਮੌਤ

author img

By

Published : Jun 21, 2023, 11:27 AM IST

ਗੁਰਦਾਸਪੁਰ ਦੇ ਮੁਕੰਦਪੁਰ ਪਿੰਡ ਵਿਚ ਤੇਜ਼ ਰਫਤਾਰ ਨਾਲ ਆਏ ਤੂਫ਼ਾਨ ਕਾਰਨ ਹੀ ਕਿਸਾਨ ਰਜਿੰਦਰ ਸਿੰਘ ਦੇ ਦੋ ਪੋਲਟਰੀ ਫਾਰਮ ਦੀਆਂ ਸ਼ੈਡਾ ਉੱਡਣ ਕਾਰਨ ਫਾਰਮ ਵਿੱਚ ਪਾਲਣ ਲਈ ਰੱਖੇ 6500 ਚੂਚਿਆਂ ਵਿੱਚੋਂ 3000 ਦੇ ਕਰੀਬ ਚੂਚਿਆਂ ਦੀ ਮੌਤ ਗਈ।

Poultry farm shed collapsed due to strong storm, 3 thousand chicks died in Gurdaspur
ਤੇਜ਼ ਝੱਖੜ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ

ਗੁਰਦਾਸਪੁਰ ਦੇ ਮੁਕੰਦਪੁਰ ਪਿੰਡ ਵਿਚ ਤੇਜ਼ ਝੱਖੜ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ

ਗੁਰਦਾਸਪੁਰ : ਬਿਤੀ ਦੇਰ ਰਾਤ ਗੁਰਦਾਸਪੁਰ ਦੇ ਪਿੰਡ ਮੁਕੰਦਪੁਰ ਵਿਚ ਤੇਜ਼ ਰਫਤਾਰ ਨਾਲ ਆਏ ਤੂਫ਼ਾਨ ਨੇ ਜਿੱਥੇ ਰਾਹ ਵਿੱਚ ਲੱਗੇ ਦਰੱਖਤਾਂ ਨੂੰ ਲੋਕਾਂ ਦੀਆਂ ਛੱਤਾਂ ਨੂੰ ਵੱਡੇ ਪੱਧਰ ਉਤੇ ਨੁਕਸਾਨ ਪਹੁੰਚਾਇਆ ਹੈ, ਉਥੇ ਹੀ ਕਿਸਾਨ ਰਜਿੰਦਰ ਸਿੰਘ, ਜੋ ਪੋਲਟਰੀ ਫਾਰਮਿੰਗ ਦਾ ਕੰਮ ਕਰਦਾ ਹੈ, ਉਸਦੇ ਦੋ ਪੋਲਟਰੀ ਫਾਰਮ ਦੀਆਂ ਸ਼ੈਡਾ ਉੱਡਣ ਕਾਰਨ ਉਸਦਾ ਵੱਡੇ ਪੱਧਰ ਉਤੇ ਨੁਕਸਾਨ ਹੋਇਆ ਹੈ।

ਕਿਸਾਨ ਦੇ ਪੁੱਤਰ ਤੇ ਨੌਕਰ ਉਤੇ ਵੀ ਡਿੱਗੀ ਸ਼ੈੱਡ : ਕਿਸਾਨ ਦੇ ਦੱਸਣ ਅਨੁਸਾਰ ਪੋਲਟਰੀ ਫਾਰਮ ਦੀਆਂ ਸ਼ੈਡਾ ਉੱਠਣ ਅਤੇ ਮਲਬੇ ਹੇਠ ਦਬਨ ਨਾਲ ਪੋਲਟਰੀ ਫਾਰਮ ਵਿੱਚ ਪਾਲਣ ਲਈ ਰੱਖੇ 6500 ਚੂਚਿਆਂ ਵਿੱਚੋਂ 3000 ਦੇ ਕਰੀਬ ਚੂਚਿਆਂ ਦੀ ਮੌਤ ਗਈ। ਚੂਚਿਆਂ ਦੀ ਮੌਤ ਹੋਣ ਕਾਰਨ ਉਸਦਾ ਤਕਰੀਬਨ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਰਜਿੰਦਰ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਦਾ 22 ਸਾਲਾ ਲੜਕਾ ਜਸ਼ਨਪ੍ਰੀਤ ਅਤੇ ਇੱਕ ਨੌਕਰ ਸ਼ੈੱਡ ਵਿੱਚ ਕੰਮ ਕਰ ਰਹੇ ਸਨ। ਸ਼ੈੱਡ ਦੀ ਕੰਧ ਦੋਹਾਂ 'ਤੇ ਡਿੱਗ ਗਈ, ਜਿਸ ਨਾਲ ਉਸ ਦੇ ਲੜਕੇ ਦੇ ਸਿਰ 'ਤੇ ਸੱਟ ਲੱਗ ਗਈ ਜਦਕਿ ਨੌਕਰ ਦੀ ਬਾਂਹ ਟੁੱਟ ਗਈ।

ਸਰਕਾਰ ਪਾਸੋਂ ਕੀਤੀ ਆਰਥਿਕ ਮਦਦ ਦੀ ਫਰਿਆਦ : ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਝੱਖੜ ਕਾਰਨ ਉਨ੍ਹਾਂ ਦਾ 35 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਟੁੱਟੇ ਹੋਏ ਸ਼ੈੱਡਾਂ ਦਾ ਮਲਬਾ ਚੁੱਕਣ 'ਤੇ 50 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਆਉਣ ਵਾਲਾ ਹ। ਪੀੜਤ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਕੁਝ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ, ਨਹੀਂ ਤਾਂ ਉਹ ਦਿਹਾੜੀਦਾਰ ਮਜ਼ਦੂਰੀ ਕਰਨ ਲਈ ਮਜਬੂਰ ਹੋਣਗੇ। ਉਸ ਨੇ ਦੱਸਿਆ ਕਿ ਮੌਕੇ ਉਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਜਾਇਜ਼ਾ ਲੈਕੇ ਜਾ ਚੁੱਕੇ ਹਨ ਅਤੇ ਕਿਹਾ ਕਿ ਇਸ ਦੀ ਰਿਪੋਰਟ ਬਣਾ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਭੇਜੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.