ETV Bharat / state

ਪੀਡੀਏ ਜ਼ਿਮਨੀ ਚੋਣਾਂ ਲਈ 27 ਸਤੰਬਰ ਨੂੰ ਕਰੇਗੀ ਉਮੀਦਵਾਰਾਂ ਦਾ ਐਲਾਨ

author img

By

Published : Sep 25, 2019, 8:22 PM IST

ਸਿਮਰਜੀਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਯਾਨੀ ਪੀਡੀਏ ਸ਼ੁੱਕਰਵਾਰ ਨੂੰ ਜ਼ਿਮਨੀ ਚੋਣਾਂ ਲਈ ਚਾਰੋਂ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਮੀਦਵਾਰ ਪੈਰਾਸ਼ੂਟ ਉਮੀਦਵਾਰ ਨਹੀਂ ਹੋਣਗੇ।

ਸਿਮਰਜੀਤ ਬੈਂਸ

ਲੁਧਿਆਣਾ: ਪੰਜਾਬ ਵਿੱਚ ਜ਼ਿਮਨੀ ਚੋਣਾਂ ਦੀ ਐਲਾਨ ਹੁੰਦਿਆਂ ਸਾਰੀਆਂ ਪਾਰਟੀਆਂ ਨੇ ਸਰਗਰਮੀਆਂ ਵਧਾ ਦਿੱਤੀਆਂ ਹਨ। ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵੀ ਸ਼ੁੱਕਰਵਾਰ ਨੂੰ ਬੈਠਕ ਕਰਨ ਜਾ ਰਹੀ ਹੈ। ਇਸ ਬੈਠਕ ਵਿੱਚ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।

ਸਿਮਰਜੀਤ ਬੈਂਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਯਾਨੀ ਪੀਡੀਏ ਸ਼ੁੱਕਰਵਾਰ ਨੂੰ ਜ਼ਿਮਨੀ ਚੋਣ ਲਈ ਚਾਰੋਂ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ। ਸਿਮਰਜੀਤ ਨੇ ਬੈਂਸ ਨੇ ਕਿਹਾ ਕਿ ਛੇਤੀ ਹੀ ਇੱਕ ਮੱਤ ਹੋ ਕੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਮੀਦਵਾਰ ਪੈਰਾਸ਼ੂਟ ਉਮੀਦਵਾਰ ਨਹੀਂ ਹੋਣਗੇ।

ਵੇਖੋ ਵੀਡੀਓ

ਸਿਮਰਜੀਤ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ। ਇਸ ਕਰਕੇ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾ ਕਿਹਾ ਕਿ ਸਰਕਾਰ ਜ਼ਿਮਨੀ ਚੋਣਾਂ ਵਿੱਚ ਪੂਰੀ ਧੱਕੇਸ਼ਾਹੀ ਕਰਨ ਦੀ ਵੀ ਕੋਸ਼ਿਸ਼ ਕਰੇਗੀ ਪਰ ਵੋਟਰ ਹੁਣ ਜਾਗਰੂਕ ਹਨ। ਉਨ੍ਹਾਂ ਨੇ ਆਪਣਾ ਮਨ ਸਾਫ਼ ਕਰ ਲਿਆ ਹੈ।

ਇਹ ਵੀ ਪੜੋ:ਆਪ ਨੇ ਜ਼ਿਮਨੀ ਚੋਣਾਂ ਲਈ ਐਲਾਨੇ ਉਮੀਦਵਾਰ

ਇਸ ਮੌਕੇ ਬੈਂਸ ਨੇ ਬੇਅਦਬੀਆਂ ਨੂੰ ਲੈ ਕੇ ਮੁੜ ਤੋਂ ਕਾਂਗਰਸ ਦੀ ਜਾਂਚ 'ਤੇ ਸਵਾਲ ਖੜ੍ਹੇ ਕੀਤੇ ਉਨ੍ਹਾਂ ਕਿਹਾ ਕਿ ਕਾਂਗਰਸ ਖੁਦ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਕਰਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਪਹਿਲਾਂ ਹੀ ਇਹ ਪੂਰੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ। ਸੋ ਸਿਮਰਜੀਤ ਬੈਂਸ ਨੇ ਸਾਫ ਕਰ ਦਿੱਤਾ ਹੈ ਕਿ ਪੀਡੀਏ ਸਾਂਝੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ।

Intro:Hl..ਸਿਮਰਜੀਤ ਬੈਂਸ ਨੇ ਕੀਤਾ ਐਲਾਨ ਪੀਡੀਏ ਪਰਸੋਂ ਕਰ ਸਕਦਾ ਹੈ ਉਮੀਦਵਾਰਾਂ ਦਾ ਐਲਾਨ..


Anchor...ਪੰਜਾਬ ਡੈਮੋਕਰੇਟਿਕ ਅਲਾਇਨਜ਼ ਯਾਨੀ ਪੀਡੀਏ ਪਰਸੋਂ ਜ਼ਿਮਨੀ ਚੋਣ ਲਈ ਚਾਰਾਂ ਉਮੀਦਵਾਰਾਂ ਦਾ ਐਲਾਨ ਕਰ ਸਕਦਾ ਹੈ, ਇਹ ਦਾਵਾ ਕੀਤਾ ਹੈ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ..ਬੈਂਸ ਨੇ ਕਿਹਾ ਕਿ ਜਲਦ ਹੀ ਇੱਕ ਮੱਤ ਹੋ ਕੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ ਪਰ ਨਾਲ ਨੇ ਕਿਹਾ ਕਿ ਉਮੀਦਵਾਰ ਪੈਰਾਸ਼ੂਟ ਉਮੀਦਵਾਰ ਨਹੀਂ ਹੋਣਗੇ..





Body:Vo...1 ਸਿਮਰਜੀਤ ਬੈਂਸ ਤੇ ਪੰਜਾਬ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਉਨ੍ਹਾਂ ਚੋਂ ਕੋਈ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਇਸ ਕਰਕੇ ਇਸ ਜ਼ਿਮਨੀ ਚੋਣ ਚ ਕਾਂਗਰਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ,  ਨਾਲ ਹੀ ਬੈਂਸ ਨੇ ਕਿਹਾ ਕਿ ਸਰਕਾਰ ਜ਼ਿਮਨੀ ਚੋਣ ਚ ਪੂਰੀ ਧੱਕੇਸ਼ਾਹੀ ਕਰਨ ਦੀ ਵੀ ਕੋਸ਼ਿਸ਼ ਕਰੇਗੀ ਪਰ ਵੋਟਰ ਹੁਣ ਜਾਗਰੂਕ ਨੇ, ਉਨ੍ਹਾਂ ਨੇ ਆਪਣਾ ਮਨ ਸਾਫ਼ ਕਰ ਲਿਆ ਹੈ..ਇਸ ਮੌਕੇ ਬੈਂਸ ਨੇ ਬੇਅਦਬੀਆਂ ਨੂੰ ਲੈ ਕੇ ਮੁੜ ਤੋਂ ਕਾਂਗਰਸ ਦੀ ਜਾਂਚ ਤੇ ਸਵਾਲ ਖੜ੍ਹੇ ਕੀਤੇ ਉਨ੍ਹਾਂ ਕਿਹਾ ਕਿ ਕਾਂਗਰਸ ਖੁਦ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਕਰਕੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਪਹਿਲਾਂ ਹੀ ਇਹ ਪੂਰੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਗਈ...


Byte..ਸਿਮਰਜੀਤ ਬੈਂਸ ਮੁਖੀ ਲੋਕ ਇਨਸਾਫ ਪਾਰਟੀ





Conclusion:Clozing...ਸੋ ਇੱਕ ਪਾਸੇ ਜਿੱਥੇ ਸਿਮਰਜੀਤ ਬੈਂਸ ਨੇ ਸਾਫ ਕਰ ਦਿੱਤਾ ਹੈ ਕਿ ਪੀਡੀਏ ਸਾਂਝੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇਗੀ ਉਥੇ ਹੀ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਨੇ...

ETV Bharat Logo

Copyright © 2024 Ushodaya Enterprises Pvt. Ltd., All Rights Reserved.