Online service of NOC: ਜ਼ਮੀਨ ਖਰੀਦਣ ਤੋਂ ਪਹਿਲਾਂ ਐੱਨਓਸੀ ਜ਼ਰੂਰੀ, ਪਰ ਲੋਕਾਂ ਨੂੰ ਨਹੀਂ ਮਿਲ ਰਹੀ ਐੱਨਓਸੀ ਦੀ ਆਨਲਾਈਨ ਸੇਵਾ, ਅਧਿਕਾਰੀ ਨੇ ਦਿੱਤੀ ਸਫ਼ਾਈ

author img

By

Published : Jan 24, 2023, 7:10 PM IST

Online service of NOC for land purchase in Ludhiana has not started

ਜ਼ਮੀਨ ਖਰੀਦਣ ਤੋਂ ਪਹਿਲਾਂ ਖਰੀਦਦਾਰ ਹਮੇਸ਼ਾ ਜ਼ਮੀਨ ਦੀ ਐੱਨਓਸੀ ਨੂੰ ਲੈਕੇ ਪੂਰਾ ਸਪੱਸ਼ਟ ਹੋਣਾ ਚਾਹੁੰਦਾ ਹੈ ਅਤੇ ਪੰਜਾਬ ਸਰਕਾਰ ਨੇ ਸੱਤਾ ਵਿੱਚ ਕਾਬਿਜ਼ ਹੋਣ ਮਗਰੋਂ 21 ਦਿਨ ਅੰਦਰ ਲੋਕਾਂ ਨੂੰ ਘਰ ਬੈਠੇ ਆਨਲਾਈਨ ਪੋਰਟਲ ਰਾਹੀਂ ਐੱਨਓਸੀ ਮੁਹੱਈਆ ਕਰਵਾਉਣ ਦੀ ਗੱਲ ਕਹੀ ਸੀ ਜੋ ਹੁਣ ਤੱਕ ਨਹੀਂ ਹੋ ਸਕਿਆ। ਇਸ ਮਾਮਲੇ ਉੱਤੇ ਲੁਧਿਆਣਾ ਦੇ ਵਿੱਚ ਸਬੰਧਿਤ ਅਧਿਕਾਰੀ ਅਮਰਿੰਦਰ ਸਿੰਘ ਮੱਲੀ ਨੇ ਕਿਹਾ ਹੈ ਕਿ ਆਨਲਾਈਨ ਪੋਰਟਲ ਵਿੱਚ ਤਕਨੀਕੀ ਖ਼ਰਾਬੀ ਹੋਣ ਕਰਕੇ ਸੇਵਾ ਹੁਣ ਤੱਕ ਚਾਲੂ ਨਹੀਂ ਹੋਈ ਅਤੇ ਰਹਿੰਦੀਆਂ ਕਮੀਆਂ ਦੂਰ ਕਰਕੇ ਲੋਕਾਂ ਨੂੰ ਜਲਦ ਸਹੂਲਤ ਦਿੱਤੀ ਜਾਵੇਗੀ।

Online service of NOC: ਜ਼ਮੀਨ ਖਰੀਦਣ ਤੋਂ ਪਹਿਲਾਂ ਐੱਨਓਸੀ ਜ਼ਰੂਰੀ,ਪਰ ਲੋਕਾਂ ਨੂੰ ਨਹੀਂ ਮਿਲ ਰਹੀ ਐੱਨਓਸੀ ਦੀ ਆਨਲਾਈਨ ਸੇਵਾ, ਅਧਿਕਾਰੀ ਨੇ ਦਿੱਤੀ ਸਫ਼ਾਈ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 21 ਦਿਨਾਂ ਵਿੱਚ ਲੋਕਾਂ ਨੂੰ ਘਰ ਬੈਠਿਆਂ ਹੀ ਜ਼ਮੀਨ ਖਰੀਦਣ ਅਤੇ ਨਵੀਂ ਉਸਾਰੀ ਸਬੰਧੀ ਐਨਓਸੀ ਮੁਹੱਈਆ ਕਰਵਾਈ ਜਾਵੇਗੀ, ਪਰ ਲੋਕਾਂ ਨੂੰ ਐਨਓਸੀ ਹਾਸਿਲ ਕਰਨ ਵਿੱਚ ਕਾਫ਼ੀ ਦੇਰੀ ਲੱਗ ਰਹੀ ਹੈ, ਜਿਸ ਨੂੰ ਲੈ ਕੇ ਲੁਧਿਆਣਾ ਦੇ ਗਲਾਡਾ ਦੇ ਏ ਸੀ ਏ ਅਮਰਿੰਦਰ ਸਿੰਘ ਮੱਲੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਪੋਰਟਲ ਦੇ ਵਿੱਚ ਹਾਲੇ ਕੁਝ ਕਮੀਆਂ ਹੋਣ ਕਰਕੇ ਇਸ ਵਿੱਚ ਦੇਰੀ ਹੁੰਦੀ ਹੈ।

21 ਦਿਨਾਂ ਦੇ ਵਿਚ ਐਨਓਸੀ: ਉਨ੍ਹਾਂ ਕਿਹਾ ਕਿ ਅਸੀਂ ਸਿਸਟਮ ਨੂੰ ਦਰੁਸਤ ਕਰ ਰਹੇ ਹਾਂ 21 ਦਿਨਾਂ ਦੇ ਵਿਚ ਐਨਓਸੀ ਮਿਲ ਜਾਣਾ ਸੰਭਵ ਹੈ, ਪਰ ਇਸ ਸਬੰਧੀ ਕੁਝ ਕਮੀਆਂ ਜ਼ਰੂਰ ਨੇ ਜਿਨ੍ਹਾਂ ਨੂੰ ਅਸੀਂ ਪੂਰਾ ਕਰ ਰਹੇ ਹਾਂ। ਉਨਾਂ ਕਿਹਾ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਨਗੇ ਕਿ ਜਦੋਂ ਤੱਕ ਆਨਲਾਈ ਪ੍ਰਕਿਰਿਆ ਹੋਰ ਸੁਖਾਲਾ ਨਹੀਂ ਹੋ ਜਾਂਦੀ ਉਹ ਸਾਨੂੰ ਸਮਰਥਨ ਦੇਣ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਸਮੇਂ ਦੀ ਕੀਮਤ ਸਮਝਦੇ ਹਾਂ, ਪਰ ਐਨ ਓ ਸੀ ਜਾਰੀ ਕਰ ਦੇਣਾ ਇਕ ਜ਼ਿੰਮੇਵਾਰੀ ਵਾਲਾ ਕੰਮ ਹੈ ਇਸ ਕਰਕੇ ਸਾਰੇ ਹੀ ਪਹਿਲੂਆਂ ਦੀ ਜਾਂਚ ਹੋਣਾ ਜਰੂਰੀ ਹੈ। ਜਿਸ ਕਰਕੇ ਇਸ ਪ੍ਰਕਿਰਿਆ ਦੇ ਵਿੱਚ ਦੇਰੀ ਲੱਗ ਰਹੀ ਹੈ।



ਲੋਕ ਸਮਝਣ ਪ੍ਰਕਿਰਿਆ: ਗਲਾਡਾ ਦੇ ਸੀ ਏ ਨੇ ਦੱਸਿਆ ਕਿ ਅਸੀਂ ਇਸ ਨੂੰ ਸੁਖਾਲਾ ਕਰਨ ਲਈ ਤਹਿਸੀਲਦਾਰ ਅਤੇ ਰੇਵਿਨਿਉ ਵਿਭਾਗ ਲਈ ਵੀ ਪੋਰਟਲ ਵਿੱਚ ਤਜਵੀਜ਼ ਰੱਖ ਰਹੇ ਹਾਂ, ਜਿਸ ਨਾਲ ਉਨ੍ਹਾਂ ਕੋਲੋ ਅਸਾਨੀ ਨਾਲ ਰਿਪੋਰਟਾਂ ਆ ਜਾਣਗੀਆਂ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਖੁਦ ਜਿੱਦ ਕਰਕੇ ਆਪਣੇ ਦਸਤਾਵੇਜ਼ ਖੁਦ ਰਿਪੋਰਟ ਕਰਵਾਉਣ ਲਈ ਲਿਜਾਂਦੇ ਨੇ ਇਸ ਕਰਕੇ ਓਹ ਦਫਤਰਾਂ ਵਿੱਚ ਆਉਂਦੇ ਨੇ, ਪਰ ਅਸੀਂ ਕਿਸੇ ਨੂੰ ਵੀ ਖੁਦ ਆਪਣੇ ਹੱਥਾਂ ਨਾਲ ਕੋਈ ਕੰਮ ਕਰਨ ਲਈ ਨਹੀਂ ਕਹਿੰਦੇ, ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਨ ਕੇ ਓਹ ਇਸ ਪ੍ਰਕਿਰਿਆ ਨੂੰ ਸਮਝਣ ਤਾਂ ਕੇ ਉਨ੍ਹਾ ਦੇ ਕੰਮ ਅਸਾਨੀ ਨਾਲ ਹੋ ਸਕਣ ।


ਅਮਰਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਐਨਓਸੀ ਸ਼ੁਰੂ ਕਰਨ ਨਾਲ ਲੋਕਾਂ ਦਾ ਫਾਇਦਾ ਹੋ ਹੋਵੇਗਾ ਅਤੇ ਘੱਟੋ ਘੱਟ ਉਨ੍ਹਾ ਨੂੰ ਇਸ ਗੱਲ ਦਾ ਪਤਾ ਲੱਗ ਸਕੇਗਾ ਕੇ ਉਹ ਜਿੱਥੇ ਥਾਂ ਖਰੀਦ ਰਹੇ ਨੇ ਉਹ ਗੈਰ ਕਾਨੂੰਨੀ ਹੈ ਜਾਂ ਮਾਨਤਾ ਪ੍ਰਾਪਤ ਹੈ ਅਤੇ ਇਸ ਨਾਲ ਲੋਕਾਂ ਦੇ ਪੈਸੇ ਨਹੀਂ ਡੁੱਬਣਗੇ। ਉਨ੍ਹਾਂ ਕਿਹਾ ਕਿ ਜਿਹੜੀਆਂ ਕਲੋਨੀਆਂ 2018 ਤੋਂ ਪਹਿਲਾਂ ਹੋਂਦ ਵਿੱਚ ਆਈਆਂ ਹਨ ਅਸੀਂ ਉਨ੍ਹਾ ਨੂੰ ਐਨਓਸੀ ਜਾਰੀ ਕਰ ਰਹੇ ਹਾਂ, ਭਾਵੇਂ ਉਹ ਮਾਨਤਾ ਪ੍ਰਾਪਤ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ 2018 ਤੋਂ ਬਾਅਦ ਹੋਂਦ ਵਿੱਚ ਆਈਆਂ ਕਲੋਨੀਆਂ ਵਿੱਚ ਲੋਕ ਘਰ ਜਾ ਪਲਾਟ ਨਾ ਲੈਣ ਕਿਉਂਕਿ ਇਸ ਨਾਲ ਉਨ੍ਹਾਂ ਦੇ ਪੈਸੇ ਖਰਾਬ ਹੋ ਸਕਦੇ ਨੇ।

ਇਹ ਵੀ ਪੜ੍ਹੋ: Posters of Navjot Sidhu in Ludhiana: ਲੁਧਿਆਣਾ 'ਚ ਪੋਸਟਰ ਬੁਆਏ ਬਣੇ ਨਵਜੋਤ ਸਿੱਧੂ, 26 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਸੰਭਾਵਨਾ, ਭਾਰਤ ਜੋੜੋ ਯਾਤਰਾ 'ਚ ਕਰ ਸਕਦੇ ਨੇ ਸ਼ਿਰਕਤ



ਲੋਕਾਂ ਨੂੰ ਅਪੀਲ: ਅਮਰਿੰਦਰ ਮੱਲ੍ਹੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਨ ਓ ਸੀ ਲੈਕੇ ਜਾਇਜ਼ ਥਾਂ ਉੱਤੇ ਹੀ ਆਪਣੇ ਘਰ ਦੀ ਉਸਾਰੀ ਕਰਨ, ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਵਾਂ ਪਰੋਸੈਸਰ ਸ਼ੁਰੂ ਹੁੰਦਾ ਹੈ ਉਸ ਨੂੰ ਥੋੜਾ ਸਮਾਂ ਜ਼ਰੂਰ ਲੱਗਦਾ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਉਸ ਨੂੰ ਸਮਝ ਨਹੀਂ ਪਾਉਂਦੇ ਅਤੇ ਵਿਭਾਗ ਵੱਲੋਂ ਵੀ ਉਸ ਵਿੱਚ ਕੁੱਝ ਕਮੀਆਂ ਜ਼ਰੂਰ ਹੁੰਦੀਆਂ ਨੇ। ਇਸ ਕਰਕੇ ਉਨ੍ਹਾਂ ਕਿਹਾ ਕਿ ਪੋਰਟਲ ਦੇ ਵਿੱਚ ਸੁਧਾਰ ਲਗਾਤਾਰ ਜਾਰੀ ਹੈ ਜਿਸ ਲਈ ਸਰਕਾਰ ਅਤੇ ਸਾਰੇ ਵਿਭਾਗ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਵਚਨਬੱਧ ਹਨ ਅਤੇ ਇਸ ਲਈ ਅਸੀਂ ਦਿਨ ਰਾਤ ਯਤਨ ਕਰ ਰਹੇ ਹਨ ।

ETV Bharat Logo

Copyright © 2024 Ushodaya Enterprises Pvt. Ltd., All Rights Reserved.