Businessman kidnapped: ਫ਼ਿਲਮੀ ਅੰਦਾਜ਼ 'ਚ ਲੁਧਿਆਣਾ ਦੇ ਕੱਪੜਾ ਵਪਾਰੀ ਨੂੰ ਅਗਵਾਹ ਕਰ ਕੇ ਮਾਰੀ ਗੋਲੀ
Published: Nov 18, 2023, 2:39 PM

Businessman kidnapped: ਫ਼ਿਲਮੀ ਅੰਦਾਜ਼ 'ਚ ਲੁਧਿਆਣਾ ਦੇ ਕੱਪੜਾ ਵਪਾਰੀ ਨੂੰ ਅਗਵਾਹ ਕਰ ਕੇ ਮਾਰੀ ਗੋਲੀ
Published: Nov 18, 2023, 2:39 PM
ਲੁਧਿਆਣਾ 'ਚ ਫਿਲਮੀ ਅੰਦਾਜ਼ 'ਚ ਕਾਰੋਬਾਰੀ ਨੂੰ ਅਗਵਾਹ ਕਰ ਕੇ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੀ ਸੁਚਣਾ ਮਿਲਦੇ ਹੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਜਾਂਚ ਆਰੰਭ ਦਿੱਤੀ।(Ludhiana's businessman was kidnapped a)
ਲੁਧਿਆਣਾ: ਪੰਜਾਬ ਦੀ ਕਾਨੂੰਨ ਵਿਵਸਥਾ ਲਾਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ, ਜਿਸ ਦਾ ਜਵਾਬ ਅਜੇ ਤੱਕ ਕਿਸੇ ਨੂੰ ਮਿਲਿਆ ਨਹੀਂ ਕਿ, ਇੱਕ ਹੋਰ ਅਜਿਹੀ ਵਾਰਦਾਤ ਸਾਹਮਣੇ ਆ ਗਈ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵਾਰ ਮੁੜ੍ਹ ਤੋਂ ਸਵਾਲ ਖੜ੍ਹੇ ਹੋ ਗਏ ਨੇ। ਦਰਅਸਲ ਲੁਧਿਆਣਾ ਦੇ ਨੂਰਵਾਲਾ ਪਿੰਡ ਲੱਡੂ ਕਲੋਨੀ ਫੈਕਟਰੀ ਏਰੀਆ 'ਚ ਫਿਲਮੀ ਅੰਦਾਜ਼ ਵਿੱਚ ਇੱਕ ਕੱਪੜਾ ਵਪਾਰੀ ਨੂੰ ਬਦਮਾਸ਼ਾਂ ਨੇ ਅਗਵਾਹ ਕਰ ਲਿਆ ਅਤੇ ਉਸ ਦੇ ਪਰਿਵਾਰ ਤੋਂ ਫਿਰੋਤੀ ਦੀ ਮੰਗੀ ਕੀਤੀ। ਇਸ ਦਾ ਪਤਾ ਲੱਗਦੇ ਹੀ ਜਦੋਂ ਪਰਿਵਾਰ ਨੇ ਪੁਲਿਸ ਨੁੰ ਸੁਚਿਤ ਕੀਤਾ ਤਾਂ ਬਦਮਾਸ਼ਾਂ ਨੇ ਕਾਰੋਬਾਰੀ ਸੰਭਵ ਜੈਨ ਨੂੰ ਗੋਲੀ ਮਾਰ ਕੇ ਲੁਧਿਆਣਾ ਦੇ ਜਗਰਾਉਂ ਪੁੱਲ੍ਹ ਨੇੜੇ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਫਿਲਹਾਲ ਅਣਪਛਾਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਕਾਰੋਬਾਰੀ ਦੀ ਗੱਡੀ ਵਿੱਚ ਹੀ ਕੀਤਾ ਸੀ ਅਗਵਾਹ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏ ਸੀ ਪੀ ਨੇ ਦੱਸਿਆ ਕਿ ਲੁਟੇਰਿਆਂ ਨੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਏਸੀਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏਸੀਪੀ ਸੁਮਿਤ ਸੂਦ ਨੇ ਅੱਗੇ ਦੱਸਿਆ ਕਿ ਕਾਰੋਬਾਰੀ ਨੂੰ ਮੁਲਜ਼ਮਾਂ ਨੇ ਜਿਸ ਗੱਡੀ ਵਿੱਚ ਅਗਵਾ ਕੀਤਾ ਉਹ ਵਪਾਰੀ ਦੀ ਹੀ ਗੱਡੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਐਬੂਲੈਂਸ ਮੰਗਵਾ ਕੇ ਜਗਰਾਉਂ ਪੁੱਲ੍ਹ ਨੇੜੇ ਤੋਂ ਵਪਾਰੀ ਨੂੰ ਜ਼ਖਮੀ ਹਾਲਤ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ। ਉਹਨਾਂ ਦੱਸਿਆ ਕਿ ਫਿਲਹਾਲ ਸੰਭਵ ਜੈਨ ਦੀ ਹਾਲਤ ਠੀਕ ਹੈ।
- Road Accident: ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਤਿੰਨ ਗੰਭੀਰ ਜ਼ਖ਼ਮੀ, ਕਾਰ ਵਿੱਚੋਂ ਨਜਾਇਜ਼ ਸ਼ਰਾਬ ਬਰਾਮਦ
- ਮਨਪ੍ਰੀਤ ਬਾਦਲ ਦੀ ਕਰੀਬੀ ਮੇਅਰ ਰਮਨ ਗੋਇਲ ਖਿਲਾਫ਼ ਬੇਭਰੋਸਗੀ ਮਤਾ ਪਾਸ ਕਰਨ ਤੋਂ ਬਾਅਦ ਨਵੇਂ ਮੇਅਰ ਦੀ ਚੋਣ ਕਾਂਗਰਸ ਲਈ ਚੁਣੌਤੀ
- ਸਰਕਾਰੀ ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਮੌਕੇ ਅੰਮ੍ਰਿਤਸਰ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਨੇ ਵੱਡਾ ਐਲਾਨ
ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਅਜਿਹੀ ਵਾਰਦਾਤ ਹੋਈ ਹੈ, ਲੁਧਿਆਣਾ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਪੁਲਿਸ ਇਸ ਮਾਮਲੇ ਵਿੱਚ ਕਿਸ ਪੜਾਅ ਤੱਕ ਪਹੁੰਚਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅਜਿਹੀਆਂ ਵਾਰਦਾਤਾਂ ਕੀਤੇ ਨਾ ਕੀਤੇ ਸੂਬਾ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਨੂੰ ਜ਼ਰੂਰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ, ਕਿ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਕਿਉਂ ਹੋ ਰਹੇ ਹਨ।
