ETV Bharat / state

ਅੰਮ੍ਰਿਤਪਾਲ ਨੂੰ ਲੈਕੇ ਲੁਧਿਆਣਾ ਪੁਲਿਸ ਹੋਈ ਚੌਕਸ, ਇਸ ਇਲਾਕੇ 'ਚ ਲਗਾਈ ਧਾਰਾ 144

author img

By

Published : Mar 20, 2023, 5:04 PM IST

Ludhiana police alerted about Amritpal
ਅੰਮ੍ਰਿਤਪਾਲ ਨੂੰ ਲੈਕੇ ਲੁਧਿਆਣਾ ਪੁਲਿਸ ਹੋਈ ਚੌਕਸ, ਇਸ ਇਲਾਕੇ 'ਚ ਲਗਾਈ ਧਾਰਾ 144

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਚਾਚੇ ਵੱਲੋਂ ਕੀਤੇ ਗਏ ਖ਼ੁਲਾਸਿਆਂ ਤੋਂ ਬਾਅਦ ਹੁਣ ਲੁਧਿਆਣਾ ਵਿੱਚ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਨੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਧਾਰਾ 144 ਵੀ ਲਗਾਈ ਗਈ ਹੈ।

ਅੰਮ੍ਰਿਤਪਾਲ ਨੂੰ ਲੈਕੇ ਲੁਧਿਆਣਾ ਪੁਲਿਸ ਹੋਈ ਚੌਕਸ, ਇਸ ਇਲਾਕੇ 'ਚ ਲਗਾਈ ਧਾਰਾ 144

ਲੁਧਿਆਣਾ: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿੱਥੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਉਸ ਦੇ ਚਾਚੇ ਵੱਲੋਂ ਕਈ ਖੁਲਾਸੇ ਕੀਤੇ ਗਏ ਨੇ ਜਿਸ ਨੂੰ ਜੋੜ ਕੇ ਪੁਲਿਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਚਾਚੇ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਉਸ ਦੇ ਮਹਿਤਪੁਰ ਇਲਾਕੇ ਦੇ ਵਿੱਚ ਗਾਇਬ ਹੋਣ ਦੀ ਖ਼ਬਰ ਹੈ ਜਿਸ ਤੋਂ ਬਾਅਦ ਲੁਧਿਆਣਾ ਦਿਹਾਤੀ ਪੁਲਿਸ ਚੌਕਸ ਹੋ ਗਈ ਹੈ। ਲੁਧਿਆਣਾ ਰੇਂਜ ਆਈ ਜੀ ਨੇ ਕਿਹਾ ਹੈ ਕਿ ਐੱਸਐੱਸਪੀ ਦਿਹਾਤੀ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਲੁਧਿਆਣਾ ਵਿੱਚ ਦਾਖਲ ਹੋਣ ਵਾਲੇ ਇਲਾਕਿਆਂ ਦੇ ਵਿੱਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ ।



ਧਰਨੇ ਪ੍ਰਦਰਸ਼ਨ ਤੋਂ ਸਾਫ਼ ਮਨਾਹੀਂ: ਆਈਜੀ ਰੇਂਜ ਲੁਧਿਆਣਾ ਨੇ ਕਿਹਾ ਹੈ ਕਿ ਜ਼ਿਲ੍ਹੇ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਧਾਰਾ 144 ਧਾਰਾ ਲਾਗੂ ਹੈ ਅਤੇ ਕਿਸੇ ਤਰ੍ਹਾਂ ਦੇ ਵੀ ਧਰਨੇ ਪ੍ਰਦਰਸ਼ਨ ਉੱਤੇ ਸਾਫ਼ ਮਨਾਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਕਦਮ ਚੁੱਕਦਾ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਬੀਤੇ ਦਿਨ ਧਰਨਾ ਪ੍ਰਦਰਸ਼ਨ ਕਰਨ ਆਏ ਕੁੱਝ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਆਈ ਜੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਫੈਲਾਉਣ ਵਾਲੇ ਉੱਤੇ ਵੀ ਸਖ਼ਤ ਕਾਰਵਾਈ ਹੋਵੇਗੀ ਅਤੇ ਪੁਲਿਸ ਦੀਆਂ ਸੋਸ਼ਲ ਮੀਡੀਆ ਟੀਮਾਂ ਨੇ ਲਗਾਤਾਰ ਹਰ ਇੱਕ ਗਤੀਵਿਧੀ ਉੱਤੇ ਨਜ਼ਰ ਬਣਾਈ ਹੋਈ ਹੈ।



ਸਰਚ ਅਪ੍ਰੇਸ਼ਨ: ਉਨ੍ਹਾ ਕਿਹਾ ਕਿ ਫਿਲਹਾਲ ਜਲੰਧਰ ਪੁਲਿਸ ਨੇ ਸਾਡੀ ਦਿਹਾਤੀ ਪੁਲਿਸ ਤੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਕਿ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਪਰ ਜੇਕਰ ਕਿਸੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਮਿਲੇਗੀ ਤਾਂ ਪੁਲਿਸ ਪੂਰੀ ਤਿਆਰ ਬਰ ਤਿਆਰ ਹੈ। ਨਾਲ ਹੀ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਜਥੇਬੰਦੀਆਂ ਦੇ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਤਾਂ ਉਨ੍ਹਾ ਕਿਹਾ ਕਿ ਸਾਨੂੰ ਸਭ ਕਾਰਪੋਰੇਟ ਕਰ ਰਹੇ ਨੇ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਹੈ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਕਿਸੇ ਕਿਸਮ ਦੀ ਹਲਚਲ ਹੋਣ ਉਤੇ ਤੁਰੰਤ ਪੁਲਿਸ ਨੂੰ ਸੁਚੇਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਲੰਧਰ ਅਤੇ ਮੋਗਾ ਦੀ ਪੁਲਿਸ ਨਾਲ ਸੰਪਰਕ ਵਿੱਚ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਲੋੜ ਪੈਂਦੀ ਹੈ ਤਾਂ ਉਹ ਉਨ੍ਹਾਂ ਦਾ ਸਾਥ ਦੇਣ ਲਈ ਹਮੇਸ਼ਾ ਹਾਜ਼ਿਰ ਹਨ।

ਇਹ ਵੀ ਪੜ੍ਹੋ: Amritpal Singh SUV: ਨਸ਼ੇ ਦੇ ਨਾਲ ਹੁਣ ਕਿਉਂ ਜੁੜ ਰਿਹਾ ਅੰਮ੍ਰਿਤਪਾਲ ਸਿੰਘ ਦਾ ਨਾਂ, ਪੜ੍ਹੋ ਤੋਹਫੇ 'ਚ ਕਿਸਨੇ ਦਿੱਤੀ ਮਰਸਡੀਜ਼ ਗੱਡੀ



ETV Bharat Logo

Copyright © 2024 Ushodaya Enterprises Pvt. Ltd., All Rights Reserved.