ETV Bharat / state

Smart Cabinet For Corona Patients: ਵਿਦਿਆਰਥੀਆਂ ਨੇ ਬਣਾਈ ਸਮਾਰਟ ਕੈਬਨਿਟ, ਕੋਰੋਨਾ ਪੀੜਤਾਂ ਲਈ ਇਸ ਤਰ੍ਹਾਂ ਕਰੇਗੀ ਕੰਮ

author img

By

Published : Apr 4, 2023, 11:32 AM IST

Updated : Apr 4, 2023, 11:59 AM IST

ਲੁਧਿਆਣਾ ਦੇ ਵਿਦਿਆਰਥੀਆਂ ਨੇ ਕੋਰੋਨਾ ਤੋਂ ਬਚਣ ਲਈ ਸਮਾਰਟ ਕੈਬਨਿਟ ਬਣਾਈ ਹੈ। ਇਹ ਬਿਨ੍ਹਾਂ ਹੱਥ ਲਾਏ ਸਾਰੇ ਕੰਮ ਕਰੇਗੀ। ਜਾਣੋ ਹੋਰ ਕੀ ਹੈ ਵਿਸ਼ੇਸ਼ਤਾ...

Smart Cabinet For Corona Patients
Smart Cabinet For Corona Patients

Smart Cabinet For Corona Patients: ਬਿਨਾਂ ਹੱਥ ਲਾਏ ਸਾਰੇ ਕੰਮ ਕਰੇਗੀ ਇਹ ਸਮਾਰਟ ਕੈਬਨਿਟ, ਕੋਰੋਨਾ ਪੀੜਤਾਂ ਲਈ ਖਾਸ ਪੇਸ਼ਕਸ਼

ਲੁਧਿਆਣਾ: ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜੇਕਰ ਗੱਲ, ਪੰਜਾਬ ਦੀ ਕੀਤੀ ਜਾਵੇ, ਤਾਂ ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦੇ ਮਾਮਲੇ ਇਕ ਦਮ ਵੱਧ ਰਹੇ ਹਨ। ਬੀਤੇ ਦਿਨ, ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ 3 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਦੂਜੇ ਪਾਸੇ, ਸਿਹਤ ਮਹਿਕਮਾ ਇਸ ਨੂੰ ਲੈਕੇ ਪ੍ਰਬੰਧ ਕਰ ਰਿਹਾ ਹੈ। ਉੱਥੇ ਹੀ, ਲੁਧਿਆਣਾ ਵਿੱਚ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰੋਬੋਟਿਕ ਲੈਬ ਵਿੱਚ ਇਕ ਅਜਿਹੀ ਸਮਾਰਟ ਕੈਬਨਿਟ ਬਣਾਈ ਗਈ ਹੈ ਜਿਸ ਵਿੱਚ ਆਟੋਮੈਟਿਕ ਸਿਸਟਮ ਨਾਲ ਤੁਸੀਂ ਆਪਣੇ ਹੱਥ ਸੇਨੇਟਾਇਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਕੈਬਿਨਟ ਖੋਲ੍ਹਣ ਲਈ ਹੱਥ ਲਾਉਣ ਦੀ ਵੀ ਲੋੜ ਨਹੀਂ ਪਵੇਗੀ।

ਕੀ ਹੈ ਵਿਸ਼ੇਸ਼ਤਾ: ਇਸ ਸਮਾਰਟ ਕੈਬਨਿਟ ਵਿਚ ਸੈਂਸਰ ਲੱਗੇ ਹੋਏ ਹਨ, ਜੋ ਆਪਣੇ ਆਪ 20 ਸੈਕਿੰਡ ਤੱਕ ਤੁਹਾਡੇ ਹੱਥਾਂ ਨੂੰ ਪੂਰੀ ਤਰਾਂ ਸਾਫ ਕਰਨ ਤੋਂ ਬਾਅਦ ਆਪਣੇ ਆਪ ਬੰਦ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਅੰਦਰ ਪਈਆਂ ਦਵਾਈਆਂ ਦਾ ਟੈਂਪਰੇਚਰ ਦੱਸ ਸਕਦਾ ਹੈ। ਅੱਗੇ ਜਾ ਕੇ ਇਸ ਨੂੰ ਤਾਪਮਾਨ ਬਣਾਏ ਰੱਖਣ ਲਈ ਵੀ ਵਰਤਿਆ ਜਾ ਸਕਦਾ। ਖਾਸ ਕਰਕੇ ਇਸ ਕੈਬਨਿਟ ਨੂੰ ਬਜ਼ੁਰਗਾਂ ਅਤੇ ਨੇਤਰਹੀਣਾਂ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ ਇੱਕ ਐਪ ਦੇ ਨਾਲ ਜੋੜ ਕੇ ਵਰਤਿਆ ਜਾ ਸਕਦਾ ਹੈ। ਕਿਹੜੀ ਦਵਾਈ ਲੈਣੀ ਹੈ, ਉਸ ਦਾ ਰੀਮਾਈਂਡਰ ਲਗਾ ਕੇ, ਜਦੋਂ ਕੈਬਨਿਟ ਖੋਲ੍ਹੀ ਜਾਵੇਗੀ, ਤਾਂ ਉਹ ਦਵਾਈ ਬਹਾਰ ਆਵੇਗੀ।

ਫੌਜ ਤੋਂ ਸੇਵਾਮੁਕਤ ਵਿਦਿਆਰਥੀ: ਯੂਨੀਵਰਸਿਟੀ ਦੇ ਵੱਖ-ਵੱਖ ਵਿਦਿਆਰਥੀਆਂ ਵੱਲੋਂ ਲਗਭਗ ਇੱਕ ਮਹੀਨੇ ਦੀ ਮਿਹਨਤ ਦੇ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਤਿਆਰ ਕਰਨ ਦੇ ਯੂਨੀਵਰਸਿਟੀ ਦੇ ਬੀ.ਟੈਕ ਤੀਜੇ ਸਾਲ ਦੇ ਵਿਦਿਆਰਥੀ ਪਰਮਿੰਦਰ ਸਿੰਘ ਬਾਲੀ ਦਾ ਅਹਿਮ ਰੋਲ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਪਰਮਿੰਦਰ ਸਿੰਘ ਨੇ 16 ਸਾਲ, ਭਾਰਤੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਈ ਹੈ ਅਤੇ ਰਿਟਾਇਰਮੈਂਟ ਲੈ ਕੇ ਮੁੜ ਤੋਂ ਪੜ੍ਹਨ ਲਈ ਆਇਆ ਹੈ। ਉਸ ਨੇ ਬੀਟੈਕ ਕਰਨੀ ਸ਼ੁਰੂ ਕੀਤੀ ਅਤੇ ਤੀਜੇ ਸਾਲ ਵਿੱਚ ਉਸ ਨੇ ਇਸ ਦੀ ਤਿਆਰੀ ਕੀਤੀ ਹੈ।

ਕਿਨਾਂ ਸਮਾਂ ਲੱਗਾ, ਕਿੰਨਾਂ ਖ਼ਰਚਾ : ਵਿਭਾਗ ਮੁੱਖੀ ਡਾਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਡਲ ਨੂੰ ਇੱਕ ਮਹੀਨੇ ਵਿੱਚ ਤਿਆਰ ਕੀਤਾ ਗਿਆ ਹੈ। ਇਸ ਉੱਤੇ ਕੁੱਲ 10 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਹੈ। ਲੈਬ ਵਿੱਚ ਮੌਜੂਦ 3ਡੀ ਪ੍ਰਿੰਟਰ ਨਾਲ ਇਸ ਨੂੰ ਤਿਆਰ ਕੀਤਾ ਗਿਆ ਹੈ ਅਤੇ ਜਦੋਂ ਇਸ ਦੀ ਵੱਡੇ ਪੱਧਰ ਉੱਤੇ ਪ੍ਰੋਡਕਸ਼ਨ ਹੋਵੇਗੀ, ਤਾਂ ਇਸ ਦੀ ਲਾਗਤ ਘੱਟ ਕੇ 5 ਹਜ਼ਾਰ ਰੁਪਏ ਤੱਕ ਰਹਿ ਜਾਵੇਗੀ ਜਿਸ ਨੂੰ ਅਸਾਨੀ ਨਾਲ ਹਰ ਕੋਈ ਲੈ ਸਕਦਾ ਹੈ। ਇਸ ਨੂੰ ਹਸਪਤਾਲਾਂ ਲਈ ਵੀ ਵਰਤਿਆ ਜਾ ਸਕਦਾ ਹੈ। ਦੋ ਹਸਪਤਾਲਾਂ ਨੇ ਪਹਿਲਾਂ ਹੀ ਯੂਨੀਵਰਸਿਟੀ ਤੱਕ ਪਹੁੰਚ ਕਰਕੇ ਇਸ ਸਬੰਧੀ ਮੰਗ ਕੀਤੀ ਹੈ। ਇਸ ਦਾ ਮਾਡਲ ਅਗਲੇ ਮਹੀਨੇ ਤਿਆਰ ਕਰ ਕੇ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Arshdeep Singh Bihu Dance: ਕ੍ਰਿਕਟਰ ਅਰਸ਼ਦੀਪ ਨੇ ਗੁਹਾਟੀ ਪਹੁੰਚ ਕੀਤਾ ਬੀਹੂ ਡਾਂਸ, ਦੇਖੋ ਵੀਡੀਓ

etv play button
Last Updated :Apr 4, 2023, 11:59 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.