ETV Bharat / sports

Arshdeep Singh Bihu Dance: ਕ੍ਰਿਕਟਰ ਅਰਸ਼ਦੀਪ ਨੇ ਗੁਹਾਟੀ ਪਹੁੰਚ ਕੀਤਾ ਬੀਹੂ ਡਾਂਸ, ਦੇਖੋ ਵੀਡੀਓ

author img

By

Published : Apr 4, 2023, 8:36 AM IST

Updated : Apr 4, 2023, 9:59 AM IST

ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਸੋਮਵਾਰ ਨੂੰ ਦੋਵੇਂ ਟੀਮਾਂ ਗੁਹਾਟੀ ਪਹੁੰਚੀਆਂ ਹਨ। 5 ਅਪ੍ਰੈਲ ਨੂੰ ਆਈਪੀਐਲ ਮੈਚ ਵਿੱਚ ਇੱਕ ਦੂਜੇ ਨਾਲ ਭਿੜਨਗੀਆਂ। ਇਸ ਮੌਕੇ ਗੁਹਾਟੀ ਪਹੁੰਚੇ ਭਾਰਤੀ ਕ੍ਰਿਕਟਰ ਅਰਸ਼ਦੀਪ ਨੇ ਬੇਹਦ ਹੀ ਸੁੰਦਰ ਢੰਗ ਨਾਲ ਬੀਹੂ ਡਾਂਸ ਕੀਤਾ।

Arshdeep Singh Bihu Dance
Arshdeep Singh Bihu Dance

Arshdeep Singh Bihu Dance: ਕ੍ਰਿਕਟਰ ਅਰਸ਼ਦੀਪ ਨੇ ਗੁਹਾਟੀ ਪਹੁੰਚ ਕੀਤਾ ਬੀਹੂ ਡਾਂਸ, ਦੇਖੋ ਵੀਡੀਓ

ਗੁਹਾਟੀ/ਅਸਾਮ: ਪੰਜਾਬ ਕਿੰਗਜ਼ ਦੇ ਖਿਡਾਰੀ ਅਰਸ਼ਦੀਪ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਅਸਾਮ ਦਾ ਲੋਕ ਨਾਚ ਬੀਹੂ ਕਰਦੇ ਵਿਖਾਈ ਦੇ ਰਹੇ ਹਨ। ਅਰਸ਼ਦੀਪ ਨੇ ਬਹੁਤ ਹੀ ਵਧੀਆਂ ਢੰਗ ਨਾਲ ਇਹ ਨਾਚ ਉੱਥੇ ਮੌਜੂਦ ਕੁੜੀਆਂ ਨਾਲ ਕੀਤਾ। ਇਹ ਪਿਆਰੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਆਈਪੀਐਲ ਮੈਚ 5 ਅਪ੍ਰੈਲ, 2023, ਬੁੱਧਵਾਰ ਨੂੰ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲੇਗਾ।

ਪੰਜਾਬ ਕਿੰਗਜ਼ ਨੇ ਸ਼ੇਅਰ ਕੀਤੀ ਵੀਡੀਓ: ਪੰਜਾਬ ਕਿੰਗਜ਼ ਨੇ ਅਰਸ਼ਦੀਪ ਸਿੰਘ ਦੀ ਬੀਹੂ ਡਾਂਸ ਕਰਦੇ ਹੋਏ ਦੀ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਕਿ, 'ਦ ਲਾਇਨਜ਼ ਹੈਵ ਅਰਾਈਵਡ।' ਇੱਥੇ ਗੁਹਾਟੀ ਪਹੁੰਚੇ ਖਿਡਾਰੀਆਂ ਦਾ ਸਵਾਗਤ ਕਰਨ ਲਈ ਲੋਕ ਨਾਚ ਬੀਹੂ ਪੇਸ਼ ਕੀਤਾ ਜਾ ਰਿਹਾ ਸੀ। ਉਸ ਸਮੇਂ ਅਰਸ਼ਦੀਪ ਵੀ ਉਨ੍ਹਾਂ ਨਾਲ ਮਿਲ ਕੇ ਡਾਂਸ ਕਰਨ ਲੱਗੇ। ਇਹ ਵੀਡੀਓ ਪੰਜਾਬ ਕਿੰਗਜ਼ ਨੇ ਟਵਿੱਟਰ ਉੱਤੇ ਸ਼ੇਅਰ ਕਰ ਦਿੱਤੀ।

ਫੈਨਜ਼ ਨੇ ਕੀਤੇ ਕੁਮੈਂਟ- 'ਛਾ ਗਏ ਵੀਰੇ' : ਅਰਸ਼ਦੀਪ ਸਿੰਘ ਵੱਲੋਂ ਬੀਹੂ ਕਰਦੇ ਨਾਚ ਦੀ ਵੀਡੀਓ ਉੱਤੇ ਫੈਨਜ਼ ਵੱਲੋਂ ਕੁਮੈਂਟਾਂ ਦੀ ਝੜੀ ਲਾ ਦਿੱਤੀ ਗਈ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ-'ਮਲਟੀ ਟੈਲੰਟਿੰਡ (ਲਾਇਨ ਇਮੋਜੀ) ਅਰਸ਼'। ਇਕ ਹੋਰ ਯੂਜ਼ਰ ਨੇ ਲਿਖਿਆ- 'ਦਿਸ ਗਾਏ ਇਜ਼ ਏ ਵਾਈਬ' । ਕਿਸੇ ਯੂਜ਼ਰ ਨੇ 'ਕਿਊਟਦੀਪ', 'ਛਾ ਗਏ ਵੀਰੇ' ਤੇ ਕਿਸੇ ਨੇ ਲਿਖਿਆ ਕਿ- 'ਬੱਲੇ ਸ਼ੇਰਾਂ ਬਸ ਏਸੇ ਹੀ ਬੈਟਸਮੈਨ ਕੋ ਨਚਾਨਾ ਹੈ ਗਰਾਊਂਡ ਮੇਂ'।

ਏਸੀਏ ਸਟੇਡੀਅਮ, ਬਰਸਾਪਾਰਾ ਵਿੱਚ ਹੋਵੇਗਾ ਮੁਕਾਬਲਾ: ਦੋਵੇਂ ਟੀਮਾਂ, ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼, ਜੋ ਕਿ ਗੁਹਾਟੀ ਵਿੱਚ ਇੱਕ ਆਈਪੀਐਲ ਮੈਚ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ। ਸੋਮਵਾਰ ਨੂੰ ਸ਼ਹਿਰ ਵਿੱਚ ਪਹੁੰਚੀਆਂ ਹਨ। ਇਹ ਮੈਚ 5 ਅਪ੍ਰੈਲ ਨੂੰ ਏਸੀਏ ਸਟੇਡੀਅਮ, ਬਰਸਾਪਾਰਾ ਵਿਖੇ ਹੋਵੇਗਾ। ਰਾਜਸਥਾਨ ਰਾਇਲਸ ਮੁਕਾਬਲੇ ਦੇ ਆਪਣੇ ਦੂਜੇ ਅਤੇ ਤੀਜੇ ਮੈਚਾਂ ਲਈ ਏਸੀਏ ਸਟੇਡੀਅਮ, ਬਾਰਸਾਪਾਰਾ ਨੂੰ ਆਪਣੇ ਘਰੇਲੂ ਮੈਦਾਨ ਵਜੋਂ ਵਰਤੇਗਾ।

ਗੁਹਾਟੀ ਆਈਪੀਐਲ ਮੈਚ ਦੀ ਪਹਿਲੀ ਵਾਰ ਕਰੇਗਾ ਮੇਜ਼ਬਾਨੀ: ਗੁਹਾਟੀ 'ਚ ਪਹਿਲੇ ਮੈਚ 'ਚ ਰਾਜਸਥਾਨ ਰਾਇਲਜ਼ ਦਾ ਸਾਹਮਣਾ ਪੰਜਾਬ ਕਿੰਗਜ਼ ਨਾਲ ਹੋਵੇਗਾ ਅਤੇ ਅਗਲਾ ਮੈਚ 'ਚ 8 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਨਾਲ ਹੋਵੇਗਾ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਗੁਹਾਟੀ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਵੀ ਰਾਜਸਥਾਨ ਰਾਇਲਜ਼ ਨੇ ਗੁਹਾਟੀ ਵਿੱਚ ਆਪਣੇ ਕੁਝ ਘਰੇਲੂ ਮੈਚ ਖੇਡਣ ਦੀ ਯੋਜਨਾ ਬਣਾਈ ਸੀ, ਪਰ ਕੋਵਿਡ-19 ਕਾਰਨ ਇਹ ਯੋਜਨਾ ਸਾਕਾਰ ਨਹੀਂ ਹੋ ਸਕੀ ਸੀ।

ਖੇਡ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਸਥਾਨ ਰਾਇਲਜ਼ ਏਸੀਏ ਸਟੇਡੀਅਮ, ਬਾਰਸਾਪਾਰਾ ਨੂੰ ਇੱਕ ਨਵਾਂ ਰੂਪ ਦੇ ਰਿਹਾ ਹੈ। ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦੇ ਹੋਰਡਿੰਗ ਪਹਿਲਾਂ ਹੀ ਸਟੇਡੀਅਮ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਸਨ। ਉਨ੍ਹਾਂ ਨੇ ਮੈਚ ਦੀਆਂ ਟਿਕਟਾਂ ਨੂੰ ਔਫਲਾਈਨ ਵੇਚਣ ਦਾ ਵੀ ਫੈਸਲਾ ਕੀਤਾ ਅਤੇ ਸ਼ਹਿਰ ਵਿੱਚ ਪਹਿਲਾਂ ਹੀ ਦੋ ਕਾਊਂਟਰ ਖੋਲ੍ਹੇ ਹਨ। ਇੱਕ ਆਰਜੀ ਬਰੂਹਾ ਸਪੋਰਟਸ ਕੰਪਲੈਕਸ ਵਿੱਚ ਕੰਮ ਕਰ ਰਿਹਾ ਹੈ ਅਤੇ ਦੂਜਾ ਫੈਂਸੀ ਬਾਜ਼ਾਰ ਵਿੱਚ ਮੌਜੂਦ ਹੈ।

ਇਹ ਵੀ ਪੜ੍ਹੋ: Twitter Blue Bird Logo Change: ਮਸਕ ਨੇ ਬਦਲਿਆ ਟਵਿੱਟਰ ਦਾ ਲੋਗੋ, ਚਿੜੀ ਦੀ ਥਾਂ ਲਗਾਈ ਕੁੱਤੇ ਦੀ ਫੋਟੋ

Last Updated : Apr 4, 2023, 9:59 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.