ETV Bharat / state

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਇੱਕ ਹੋਰ ਦਾਅ !

author img

By

Published : Sep 30, 2021, 4:00 PM IST

Updated : Sep 30, 2021, 5:21 PM IST

ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਲੁਧਿਆਣਾ ਦੇ ਵਿੱਚ ਸਰਕਾਰ ਬਣਨ ਦੀ ਦੂਜੀ ਗਾਰੰਟੀ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਸਰਕਾਰ ਬਣਨ ਤੇ ਪੰਜਾਬ ਦੇ ਲੋਕਾਂ ਨੂੰ ਮੁਫਤ ਦੇ ਵਿੱਚ ਸਿਹਤ ਸਹੂਲਤਾਂ (Health facilities) ਦੇਣ ਦੀ ਗੱਲ ਕਹੀ ਹੈ।

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਇੱਕ ਹੋਰ ਦਾਅ !
ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਇੱਕ ਹੋਰ ਦਾਅ !

ਲੁਧਿਆਣਾ: ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਲੁਧਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਵੱਲੋਂ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੀ ਗਾਰੰਟੀ ਵਿੱਚ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਸਿਹਤ ਸੁਵਿਧਾਵਾਂ ਨੂੰ ਲੈ ਕੇ ਫੋਕਸ ਕੀਤਾ ਗਿਆ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਦੂਜੀ ਗਰੰਟੀ ਅੰਦਰ 6 ਗਾਰੰਟੀਆਂ ਦੇਣ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਮੁਫ਼ਤ ਇਲਾਜ, ਮੁਫ਼ਤ ਦਵਾਈਆਂ, ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਮੁਹੱਲਾ ਕਲੀਨਿਕ, ਵੱਡੇ ਹਸਪਤਾਲਾਂ ਨੂੰ ਦਰੁਸਤ ਕਰਨਾ ਪੰਜਾਬ ਦੇ ਲੋਕਾਂ ਦੀ ਸਿਹਤ ਕਾਰਡ ਬਣਾਉਣ ਆਦਿ ਵਰਗੇ ਐਲਾਨ ਸ਼ਾਮਿਲ ਹਨ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਨਤਾ ਨਾਲ ਇਹ ਗਰੰਟੀ ਕੀਤੀ ਗਈ ਹੈ ਨਾ ਕਿ ਕੋਈ ਵਾਅਦਾ ਅਤੇ ਗਰੰਟੀ ਦਾ ਮਤਲਬ ਸਰਕਾਰ ਬਣਨ ‘ਤੇ ਇਸਨੂੰ ਹਰ ਹਾਲਤ ਵਿਚ ਪੂਰਾ ਕੀਤਾ ਜਾਵੇਗਾ।

ਜਾਣੋ ਕੀ ਹਨ 6 ਗਾਰੰਟੀਆਂ ?


ਪੰਜਾਬ ਦੇ ਹਰ ਵਿਅਕਤੀ ਨੂੰ ਮੁਫਤ ਇਲਾਜ ਦੇਣ ਦੀ ਦਿੱਤੀ ਗਰੰਟੀ
1. ਸਿਹਤ ਸੁਵਿਧਾਵਾਂ ਨੂੰ ਲੈਕੇ ਪਹਿਲੀ ਗਰੰਟੀ ਇਹ ਦਿੱਤੀ ਗਈ ਹੈ ਕਿ ਪੰਜਾਬ ਦੇ ਹਰ ਵਿਅਕਤੀ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰ ਬਣਨ ‘ਤੇ ਹਰ ਪੰਜਾਬ ਵਾਸੀ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ।

'ਸਾਰਾ ਇਲਾਜ, ਦਵਾਈਆਂ ਦਿੱਤੀਆਂ ਜਾਣਗੀਆਂ ਮੁਫਤ'
2. ਦੂਜੀ ਗਰੰਟੀ ਸਾਰੀਆਂ ਦਵਾਈਆਂ, ਸਾਰੇ ਟੈਸਟ, ਸਾਰੇ ਇਲਾਜ, ਸਾਰੇ ਆਪਰੇਸ਼ਨ ਮੁਫ਼ਤ ਹੋਣਗੇ ਉਨ੍ਹਾਂ ਕਿਹਾ ਕਿ ਭਾਵੇਂ ਆਪ੍ਰੇਸ਼ਨ 15 ਇੱਕ ਲੱਖ ਰੁਪਏ ਦਾ ਆਗੂ ਵੀ ਉਹ ਵੀ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ

'ਹਰ ਪੰਜਾਬ ਵਾਸੀ ਨੂੰ ਜਾਰੀ ਕੀਤਾ ਜਾਵੇਗਾ ਹੈਲਥ ਕਾਰਡ'
3. ਤੀਜੀ ਗਰੰਟੀ ਹਰ ਪੰਜਾਬ ਵਾਸੀ ਨੂੰ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ ਜਿਸ ਵਿਚ ਉਸ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਹੋਵੇਗੀ ਸਾਰਾ ਸਿਸਟਮ ਆਨਲਾਈਨ ਹੋਵੇਗਾ ਡਾਟਾ ਹੋਵੇਗਾ, ਉਨ੍ਹਾਂ ਕਿਹਾ ਕਿ ਹਸਪਤਾਲ ਜਾਣ ਵੇਲੇ ਸਾਰੀਆਂ ਰਿਪੋਰਟਾਂ ਚੁੱਕਣ ਦੀ ਲੋੜ ਨਹੀਂ ਹੋਵੇਗੀ ਇਸ ਹੈਲਥ ਕਾਰਡ ਵਿਚ ਸਾਰਾ ਡਾਟਾ ਲਿਖਿਆ ਹੋਵੇਗਾ ਜਿਸ ਤੋਂ ਉਸ ਦੀਆਂ ਰਿਪੋਰਟਾਂ ਉਸ ਨੂੰ ਲੱਗਿਆ ਪੁਰਾਣੀਆਂ ਬਿਮਾਰੀਆਂ ਦੇ ਸਾਰਾ ਡਾਟਾ ਹੋਵੇਗਾ ਅਤੇ ਇਹ ਸਾਰਾ ਕੰਪਿਊਟਰ ਚ ਚੜ੍ਹਿਆ ਹੋਵੇਗਾ

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਇੱਕ ਹੋਰ ਦਾਅ
ਪੰਜਾਬ ਦੇ ਹਰ ਪਿੰਡ ਚ ਮੁਹੱਲਾ ਕਲੀਨਿਕ ਖੋਲ੍ਹਣ ਦਾ ਐਲਾਨ4. ਮੁਹੱਲਾ ਕਲੀਨਿਕ ਦੀ ਦਿੱਤੀ ਚੌਥੀ ਗਰੰਟੀ 16 ਹਜ਼ਾਰ ਪਿੰਡਾਂ ਵਿੱਚ ਕੇਜਰੀਵਾਲ ਨੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਗਾਰੰਟੀ ਦਿੱਤੀ ਹੈ ਉਨ੍ਹਾਂ ਕਿਹਾ ਕਿ 15 ਹਜ਼ਾਰ ਦੇ ਕਰੀਬ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਹਰ ਸ਼ਹਿਰ ਵਿਚ ਹਰ ਮੁਹੱਲੇ ਵਿੱਚ ਕਲੀਨਿਕ ਹੋਣਗੇ ਹਸਪਤਾਲਾਂ ਨੂੰ ਸ਼ਾਨਦਾਰ ਬਣਾਉਣ ਦਾ ਐਲਾਨ5.ਪੰਜਵੀਂ ਗਰੰਟੀ ਪੰਜਾਬ ਦੇ ਸਾਰੇ ਵੱਡੇ ਹਸਪਤਾਲਾਂ ਨੂੰ ਸਹੀ ਕੀਤੀ ਜਾਵੇਗਾ ਸ਼ਾਨਦਾਰ ਬਣਾਇਆ ਜਾਵੇਗਾ, ਕੇਜਰੀਵਾਲ ਨੇ ਆਪਣੀ ਪੰਜਵੀਂ ਗਾਰੰਟੀ ਵਿੱਚ ਇਹ ਐਲਾਨ ਕੀਤਾ ਹੈ ਕਿ ਪੰਜਾਬ ਦੇ ਜਿੰਨੇ ਵੀ ਵੱਡੇ ਹਸਪਤਾਲ ਹਨ ਉਨ੍ਹਾਂ ਸਾਰੇ ਹਸਪਤਾਲਾਂ ਨੂੰ ਦਰੁਸਤ ਕੀਤਾ ਜਾਵੇਗਾ ਉਨ੍ਹਾਂ ਦੀ ਦਸ਼ਾ ਸੁਧਾਰੀ ਜਾਵੇਗੀ ਮਸ਼ੀਨਰੀ ਚਾਲੂ ਕੀਤੀ ਜਾਵੇਗੀ ਤਾਂ ਕਿ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਮਿਲ ਸਕੇ 'ਸੜਕ ਹਾਦਸਾਗ੍ਰਸਤ ਦਾ ਮੁਫਤ ਇਲਾਜ ਕਰਨ ਦੀ ਗਰੰਟੀ'6. 6ਵੀਂ ਗਰੰਟੀ ਪੰਜਾਬ ਅੰਦਰ ਜੇਕਰ ਕਿਸੇ ਦਾ ਐਕਸੀਡੈਂਟ ਹੁੰਦਾ ਹੈ ਤਾਂ ਉਸ ਦਾ ਇਲਾਜ਼ ਸਰਕਾਰ ਮੁਫ਼ਤ ਕਰਵਾਏਗੀ, ਦਿੱਲੀ ਦੇ ਵਿੱਚ ਹਾਲਾਂਕਿ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਇਸ ਸੁਵਿਧਾ ਨੂੰ ਪਹਿਲਾਂ ਹੀ ਲੋਕਾਂ ਦੇ ਸਪੁਰਦ ਕਰ ਚੁੱਕੀ ਹੈ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਜੇਕਰ ਕਿਸੇ ਦਾ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਜਾਂਦਾ ਹੈ ਤਾਂ ਸਰਕਾਰੀ ਹਸਪਤਾਲ ਪਹੁੰਚਣ ਦੀ ਉਸ ਦਾ ਪੂਰੀ ਤਰ੍ਹਾਂ ਇਲਾਜ ਮੁਫ਼ਤ ਕੀਤਾ ਜਾਵੇਗਾ।


ਆਪ ਆਗੂਆਂ ਨੇ ਕੇਜਰੀਵਾਲ ਦੀ ਕੀਤੀ ਸ਼ਲਾਘਾ, ਵਿਰੋਧੀਆਂ ਤੇ ਕਸੇ ਤੰਜ਼
ਉਧਰ ਦੂਜੇ ਪਾਸੇ ਜਦੋਂ ਇਸ ਸਬੰਧੀ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸਿਹਤ ਸੁਵਿਧਾਵਾਂ ਤੋਂ ਲੋਕ ਅੱਜ ਤੱਕ ਵਾਂਝੇ ਰਹੇ ਹਨ ਜਿਸ ਕਰਕੇ ਇਹ ਐਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਭ ਮਾਡਲ ਕੇਜਰੀਵਾਲ ਦੀ ਦਿੱਲੀ ਸਰਕਾਰ ਲਾਗੂ ਕਰ ਚੁੱਕੀ ਹੈ ਜਿਸ ਕਰਕੇ ਇਹ ਸਭ ਐਲਾਨ ਕੀਤੇ ਗਏ ਹਨ। ਉਧਰ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀਆਂ ਬਾਰੇ ਤਾਂ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਇਨ੍ਹਾਂ ਜ਼ਰੂਰ ਕਿਹਾ ਕਿ ਪਹਿਲਾਂ 300 ਯੂਨਿਟ ਤੱਕ ਬਿਜਲੀ ਮੁਫਤ ਦੇਣ ਦੀ ਗਰੰਟੀ ਦਿੱਤੀ ਗਈ ਸੀ ਤੇ ਅੱਜ ਦੂਜੀ ਗਰੰਟੀ ਦਿੱਤੀ ਗਈ ਹੈ ਜੋ ਆਪ ਦੀ ਸਰਕਾਰ ਬਣਨ ‘ਤੇ ਪੂਰੀ ਹੋਵੇਗੀ।

ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਇੱਕ ਹੋਰ ਦਾਅ !
ਕਿਉਂ ਸਿਹਤ ਨੂੰ ਲੈਕੇ ਕੇ ਕੇਜਰੀਵਾਲ ਦਾ ਫੋਕਸ ?ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦੀ ਨਬਜ਼ ਨੂੰ ਪਛਾਣ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਜੋ ਗਲਤੀਆਂ 2017 ‘ਚ ਕੀਤੀਆਂ ਉਨ੍ਹਾਂ ਨੂੰ ਨਾ ਦੋਹਰਾ ਕੇ ਦਿੱਲੀ ਮਾਡਲ ਵਿਖਾ ਕੇ ਪੰਜਾਬ ਦੇ ਲੋਕਾਂ ਨੂੰ ਭਰਮਾ ਰਹੇ ਹਨ। ਕੇਜਰੀਵਾਲ ਜਾਣਦੇ ਹਨ ਕਿ ਪੰਜਾਬ ਦੇ ਵਿੱਚ ਸਿਹਤ ਸੁਵਿਧਾਵਾਂ ਦਾ ਹਾਲ ਸਹੀ ਨਹੀਂ ਹੈ, ਉਨ੍ਹਾਂ ਨੇ ਜਿਸ ਕਰਕੇ ਨਾ ਸਿਰਫ ਨਵੇਂ ਮੁਹੱਲਾ ਕਲੀਨਿਕ ਖੋਲ੍ਣਹ ਦਾ ਐਲਾਨ ਕੀਤਾ ਸਗੋਂ ਪੁਰਾਣੇ ਹਸਪਤਾਲ ਵੀ ਦਰੁਸਤ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਗਰੰਟੀ ਦੇ ਕੇ ਇਹ ਕਿਹਾ ਕਿ ਇਹ ਸਭ ਵਾਅਦੇ ਪੂਰੇ ਹੋਣਗੇ, ਕੇਜਰੀਵਾਲ ਨੇ ਦਿੱਲੀ ਦੀ ਉਦਾਹਰਣ ਦਿੱਤੀ ਅਤੇ ਕਿਹਾ ਕਿ ਸਭ ਲਾਗੂ ਕਰ ਚੁੱਕੇ ਹਾਂ ਇਸ ਕਰਕੇ ਕੋਈ ਮੁਸ਼ਕਿਲ ਨਹੀ ਹੈ। ਲੁਧਿਆਣਾ ‘ਚ ਕਿਉਂ ਚੁਣਿਆ ?ਕੇਜਰੀਵਾਲ ਵੱਲੋਂ ਦੂਜੀ ਗਰੰਟੀ ਦੇ ਐਲਾਨ ਲਈ ਲੁਧਿਆਣਾ ਨੂੰ ਚੁਣਨ ਪਿੱਛੇ ਇੱਕ ਵੱਡੀ ਵਜ੍ਹਾ ਹੈ। ਲੁਧਿਆਣਾ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਮਾਲਵੇ ਦਾ ਸਭ ਤੋਂ ਵੱਡਾ ਸ਼ਹਿਰ ਹੈ। ਵਸੋਂ ਪੱਖੋਂ ਵੀ ਅਤੇ ਵਿਧਾਨ ਸਭਾ ਹਲਕੇ ਲਈ ਵੀ। ਦੂਜਾ ਲੁਧਿਆਣਾ ਨੂੰ ਪੰਜਾਬ ਦੀ ਮੈਡੀਕਲ ਹੱਬ ਵਜੋਂ ਜਾਣਿਆ ਜਾਂਦਾ ਹੈ।

ਲੁਧਿਆਣਾ ਵਿੱਚ ਨਿੱਜੀ ਹਸਪਤਾਲਾਂ ਦੀ ਭਰਮਾਰ ਹੈ। ਜਿਸ ਕਾਰਨ ਵਾਰ ਵਾਰ ਕੇਜਰੀਵਾਲ ਇਹ ਕਹਿੰਦੇ ਰਹੇ ਕਿ ਨਿੱਜੀ ਹਸਪਤਾਲਾਂ ‘ਚ ਲੁੱਟ ਖਸੁੱਟ ਹੁੰਦੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦਾ ਬੁੱਢਾ ਦਰਿਆ ਕੈਂਸਰ, ਚਮੜੀ ਰੋਗ, ਕਾਲਾ ਪੀਲੀਆ ਵਰਗੀਆਂ ਵੱਡੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਮਾਲਵੇ ਤੋਂ ਕੈਂਸਰ ਮਰੀਜ਼ਾਂ ਦੀ ਟ੍ਰੇਨ ਭਰ ਕੇ ਚੱਲਣ ਦੀ ਗੱਲ ਹਮੇਸ਼ਾ ਕੀਤੀ ਜਾਂਦੀ ਰਹੀ ਹੈ ਜਿਸ ਕਰਕੇ ਕੇਜਰੀਵਾਲ ਵੱਲੋਂ ਲੁਧਿਆਣਾ ਨੂੰ ਸਿਹਤ ਸੁਵਿਧਾ ਦੇਣ ਲਈ ਚੁਣਿਆ ਗਿਆ।

ਇਹ ਵੀ ਪੜ੍ਹੋ:ਕੈਪਟਨ ਰਹਿਣਗੇ ਕਾਂਗਰਸ 'ਚ ਜਾਂ ਜਾਣਗੇ ਭਾਜਪਾ 'ਚ, ਹੋ ਗਿਆ ਸਾਫ਼

Last Updated :Sep 30, 2021, 5:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.