ETV Bharat / state

'ਪੰਜਾਬ 'ਚ ਡਰੋਨ, ਹਥਿਆਰ ਤੇ ਨਸ਼ੀਲੇ ਪਦਾਰਥ ਆਉਣ ਲਈ ਅਮਿਤ ਸ਼ਾਹ ਤੇ BSF ਜ਼ਿੰਮੇਵਾਰ'

author img

By

Published : May 15, 2022, 8:26 PM IST

Updated : May 16, 2022, 11:56 AM IST

ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪੰਜਾਬ ਵਿੱਚ ਡਰੋਨ, ਨਸ਼ਾ ਅਤੇ ਹਥਿਆਰ ਆਉਣ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਐਸਐਫ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਰੋਨ, ਹਥਿਆਰ ਅਤੇ ਨਸ਼ਾ ਆਉਣ ਲਈ ਜ਼ਿੰਮੇਵਾਰ ਅਮਿਤ ਸ਼ਾਹ ਅਤੇ ਬੀਐਸਐਫ ਹੈ।

ਹਰਜੋਤ ਬੈਂਸ ਨੇ ਅਮਿਤ ਸ਼ਾਹ ਅਤੇ ਬੀਐਸਐਫ ਤੇ ਲਗਾਏ ਗੰਭੀਰ ਇਲਜ਼ਾਮ
ਹਰਜੋਤ ਬੈਂਸ ਨੇ ਅਮਿਤ ਸ਼ਾਹ ਅਤੇ ਬੀਐਸਐਫ ਤੇ ਲਗਾਏ ਗੰਭੀਰ ਇਲਜ਼ਾਮ

ਲੁਧਿਆਣਾ: ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੌਘਰਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਕਰਕੇ ਹੀ ਅਸੀਂ ਆਜ਼ਾਦ ਹੋਏ ਹਾਂ। ਉਨ੍ਹਾਂ ਕਿਹਾ ਇਸ ਸਾਲ ਉਹ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਨ ਅਤੇ ਅਗਲੇ ਸਾਲ ਜੋ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕਰਕੇ ਉਨ੍ਹਾਂ ਦੇ ਫੁੱਲ ਭੇਟ ਕਰਨਗੇ।

ਪੰਜਾਬ ’ਚ ਜੇਲ੍ਹ ਤੇ ਹਰਜੋਤ ਬੈਂਸ ਦਾ ਬਿਆਨ: ਇਸ ਦੌਰਾਨ ਹਰਜੋਤ ਬੈਂਸ ਨੇ ਜੇਲ੍ਹਾਂ ਦੇ ਵਿੱਚ ਸਖ਼ਤੀ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਹ ਹਾਈ ਸਕਿਓਰਿਟੀ ਜੇਲ੍ਹਾਂ ਦੇ ਵਿੱਚ ਇੱਕ ਨਵੀਂ ਸਰਵਿਸ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿਚ ਮੋਬਾਇਲ ਦਾ ਨੈੱਟਵਰਕ ਜਾਮ ਹੋ ਜਾਵੇਗਾ ਮੋਬਾਇਲ ਚੱਲ ਹੀ ਨਹੀਂ ਸਕਣਗੇ। ਉਨ੍ਹਾਂ ਕਿਹਾ ਜਦੋਂ ਤੋਂ ਵੀ ਸਾਡੀ ਸਰਕਾਰ ਬਣੀ ਹੈ ਅਸੀਂ ਵੱਡੀ ਤਾਦਾਦ ਵਿੱਚ ਨਸ਼ੇ ਅਤੇ ਮੋਬਾਇਲ ਜੇਲ੍ਹਾਂ ’ਚੋਂ ਬਰਾਮਦ ਕੀਤੇ ਹਨ ਅਤੇ ਸਖ਼ਤੀ ਵੀ ਵਧਾਈ ਜਾ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਆਰਾਮਦਾਇਕ ਜੇਲ੍ਹਾਂ ਸਨ ਵੱਡੇ ਵੱਡੇ ਫਾਰਮ ਹਾਊਸ ਬਣੇ ਹੋਏ ਸਨ ਉਨ੍ਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਸਿਰਫ਼ ਕੈਦੀਆਂ ਨਾਲ ਕੈਦੀਆਂ ਜਿਹਾ ਵਿਹਾਰ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਚੱਲ ਰਹੇ ਵੀਆਈਪੀ ਕਲਚਰ ਨੂੰ ਵੀ ਅਸੀਂ ਖ਼ਤਮ ਕਰ ਰਹੇ ਹਾਂ।

ਮਾਈਨਿੰਗ ’ਤੇ ਅਹਿਮ ਬਿਆਨ: ਮਾਈਨਿੰਗ ਨੂੰ ਲੈ ਕੇ ਵੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਾਰੀ ਜਗ੍ਹਾ ਹੁਣ ਕਾਨੂੰਨੀ ਮਾਈਨਿੰਗ ਹੀ ਹੋ ਰਹੀ ਹੈ ਗੈਰਕਾਨੂੰਨੀ ਮਾਈਨਿੰਗ ਨਹੀਂ ਹੋ ਰਹੀ। ਉਨ੍ਹਾਂ ਕਿਹਾ ਅਸੀਂ ਜਲਦ ਮਾਈਨਿੰਗ ਪਾਲਿਸੀ ਵੀ ਲੈ ਕੇ ਆ ਰਹੇ ਹਾਂ ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਸਰਕਾਰ ਦੇ ਖਜ਼ਾਨੇ ਵੀ ਭਰਨਗੇ।

ਸੁਰੱਖਿਆ ਨੂੰ ਲੈਕੇ ਘੇਰੀ ਕੇਂਦਰ ਸਰਕਾਰ: ਹਰਜੋਤ ਬੈਂਸ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਪੰਜਾਬ ਦੀ ਸਰਕਾਰ ’ਤੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਇਲਜ਼ਾਮ ਲਗਾ ਰਹੀ ਹੈ ਉਨ੍ਹਾਂ ਕਿਹਾ ਇਸ ਵਿੱਚ ਬੀਐੱਸਐੱਫ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਫੇਲੀਅਰ ਹੈ। ਉਨ੍ਹਾਂ ਕਿਹਾ ਸਰਹੱਦ ਤੋਂ ਡਰੋਨ ਜਾਂ ਹਥਿਆਰ ਨਸ਼ਾ ਕਿਵੇਂ ਅੰਦਰ ਆ ਜਾਂਦੇ ਹਨ। ਹਰਜੋਤ ਬੈਂਸ ਨੇ ਕਿਹਾ ਕਿ ਇਸ ਸਬੰਧੀ ਕੇਂਦਰ ਸਰਕਾਰ ਅਤੇ ਬੀਐਸਐਫ ਨੂੰ ਸਖ਼ਤੀ ਕਰਨੀ ਪਵੇਗੀ।

ਇਹ ਵੀ ਪੜ੍ਹੋ: ਬਮਿਆਲ ਸਰਹੱਦ ’ਤੇ BSF ਨੇ ਡਰੋਨ ’ਤੇ ਫਾਇਰਿੰਗ ਕਰ ਭੇਜਿਆ ਵਾਪਿਸ, ਸਰਚ ਆਪ੍ਰੇਸ਼ਨ ਜਾਰੀ

Last Updated : May 16, 2022, 11:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.