ETV Bharat / state

ਬਮਿਆਲ ਸਰਹੱਦ ’ਤੇ BSF ਨੇ ਡਰੋਨ ’ਤੇ ਫਾਇਰਿੰਗ ਕਰ ਭੇਜਿਆ ਵਾਪਿਸ, ਸਰਚ ਆਪ੍ਰੇਸ਼ਨ ਜਾਰੀ

author img

By

Published : May 15, 2022, 3:52 PM IST

ਬਮਿਆਲ ਖੇਤਰ ਚ ਡਰੋਨ ਦੀ ਹਲਚਲ
ਬਮਿਆਲ ਖੇਤਰ ਚ ਡਰੋਨ ਦੀ ਹਲਚਲ

ਪਠਾਨਕੋਟ ਦੇ ਬਮਿਆਲ ਖੇਤਰ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਹਲਚਲ (Drone Spotted In Pathankot Bamiyal Sector) ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਡਰੋਨ ਦੀ ਗਤੀਵਿਧੀ ਨੂੰ ਲੈਕੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਉੱਪਰ ਤਾਂਬੜਤੋੜ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਡਰੋਨ ਵਾਪਿਸ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਗਿਆ ਹੈ। ਫਿਲਹਾਲ ਇਲਾਕੇ ਵਿੱਚ ਬੀਐਸਐਫ ਤੇ ਪੁਲਿਸ ਵੱਲੋਂ ਸਰਚ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ।

ਪਠਾਨਕੋਟ: ਆਏ ਦਿਨ ਭਾਰਤੀ ਸਰਹੱਦ 'ਚ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਗਤੀਵਿਧੀ ਦੇਖਣ ਨੂੰ ਮਿਲ ਰਹੀ ਹੈ, ਪਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਇਸ ਡਰੋਨ ਗਤੀਵਿਧੀ ਨੂੰ ਰਸਤੇ 'ਚ ਹੀ ਰੋਕਿਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਭਾਰਤ ਪਾਕਿ ਸਰਹੱਦ ਬਮਿਆਲ ਸੈਕਟਰ ਚ ਪੈਂਦੇ ਪਹਾੜੀਪੁਰ ਅਤੇ ਜ਼ੈਦਪੁਰ ਚੌਕੀ ਵਿਚਕਾਰ ਦੇਖਣ ਨੂੰ ਮਿਲਿਆ (Drone Spotted In Pathankot Bamiyal Sector) ਹੈ। ਸਵੇਰੇ ਕਰੀਬ 4 ਵਜੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਦੇ ਪਾਸੇ ਤੋਂ ਡਰੋਨ ਦੀ ਹਲਚਲ ਦੇਖੀ। ਭਾਰਤੀ ਸਰਹੱਦ ਵਿੱਚ ਡਰੋਨ ਦੀ ਗਤੀਵਿਧੀ ਨੂੰ ਲੈਕੇ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉਸ ਉੱਫਪਰ ਫਾਇਰਿੰਗ ਕਰ ਦਿੱਤੀ। ਕਰੀਬ 19 ਰਾਊਂਡ ਫਾਇਰ ਕੀਤੇ ਗਏ ਹਨ।

ਬਮਿਆਲ ਖੇਤਰ ਚ ਡਰੋਨ ਦੀ ਹਲਚਲ

ਬੀਐਸਐਫ ਜਵਾਨਾਂ ਵੱਲੋਂ ਦਿਖਾਈ ਮੁਸਤੈਦੀ ਦੇ ਚੱਲਦੇ ਡਰੋਨ ਫਿਰ ਪਾਕਿਸਤਾਨ ਸਰਹੱਦ ਵੱਲ ਵਾਪਿਸ ਚਲਾ ਗਿਆ। ਇਸ ਘਟਨਾ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਇਲਾਕੇ ਵਿੱਚ ਅਲਰਟ ਤੇ ਹੈ। ਦੋਵਾਂ ਫੋਰਸਾਂ ਵੱਲੋਂ ਇਸ ਖੇਤਰ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ਸਰਹੱਦ ਉੱਤ ਡਰੋਨ ਦੀ ਇਸ ਗਤੀਵਿਧੀ ਨੂੰ ਲੈਕੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਿਲੀ ਜਾਣਕਾਰੀ ਤੋਂ ਬਾਅਦ ਸਰਹੱਦ ਉੱਪਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੋਈ ਪੁਖਤਾ ਤੱਥ ਅਜੇ ਸਾਹਮਣੇ ਨਹੀਂ ਆਏ। ਉਨ੍ਹਾਂ ਕਿਹਾ ਕਿ ਜੋ ਵੀ ਜਾਣਕਾਰੀ ਸਾਹਮਣੇ ਆਈ ਉਸ ਤਹਿਤ ਕਾਰਵਾਈ ਕੀਤੀ ਜਾਵੇਗੀ ਅਤੇ ਜਾਣਕਾਰੀ ਵੀ ਦੇ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:ਸਰਹੱਦ ਤੋਂ ਸ਼ੱਕੀ ਕਬੂਤਰ ਕਾਬੂ, ਪੈਰਾਂ ਨਾਲ ਬੰਨ੍ਹੀ ਮਿਲੀ ਲਾਲ ਝਾਂਜਰ

ETV Bharat Logo

Copyright © 2024 Ushodaya Enterprises Pvt. Ltd., All Rights Reserved.