ETV Bharat / city

ਸਰਹੱਦ ਤੋਂ ਸ਼ੱਕੀ ਕਬੂਤਰ ਕਾਬੂ, ਪੈਰਾਂ ਨਾਲ ਬੰਨ੍ਹੀ ਮਿਲੀ ਲਾਲ ਝਾਂਜਰ

author img

By

Published : May 15, 2022, 1:00 PM IST

ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਮੇਤਲਾ 'ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਕਬੂਤਰ ਨੂੰ ਕਾਬੂ ਕੀਤਾ।

ਬੀਐਸਐਫ ਜਵਾਨਾਂ ਵੱਲੋਂ ਸਰਹੱਦ ਤੋਂ ਸ਼ੱਕੀ ਕਬੂਤਰ ਕਾਬੂ, ਪੈਰਾਂ ਨਾਲ ਬੰਨ੍ਹੀ ਮਿਲੀ ਲਾਲ ਝਾਂਜਰ
ਬੀਐਸਐਫ ਜਵਾਨਾਂ ਵੱਲੋਂ ਸਰਹੱਦ ਤੋਂ ਸ਼ੱਕੀ ਕਬੂਤਰ ਕਾਬੂ, ਪੈਰਾਂ ਨਾਲ ਬੰਨ੍ਹੀ ਮਿਲੀ ਲਾਲ ਝਾਂਜਰ

ਗੁਰਦਾਸਪੁਰ: ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 89 ਬਟਾਲੀਅਨ ਦੀ ਬੀਓਪੀ ਮੇਤਲਾ 'ਤੇ ਤਾਇਨਾਤ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਪਾਕਿਸਤਾਨੀ ਕਬੂਤਰ ਨੂੰ ਕਾਬੂ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੀ 89 ਬਟਾਲੀਅਨ ਹੈੱਡਕੁਆਰਟਰ ਸਿਕਾਰ ਮਾਛੀਆਂ ਦੀ ਬੀਓਪੀ ਮੇਤਲਾ ਦੇ ਜਵਾਨਾਂ ਵੱਲੋਂ ਸਰਹੱਦ 'ਤੇ ਉੱਡਦੇ ਇੱਕ ਸ਼ੱਕੀ ਕਬੂਤਰ ਨੂੰ ਵੇਖਿਆ। ਬੀਐਸਐਫ ਜਵਾਨਾਂ ਵੱਲੋਂ ਜੱਦੋ ਜਹਿਦ ਕਰਨ ਉਪਰੰਤ ਇਸ ਕਬੂਤਰ ਨੂੰ ਕਾਬੂ ਕੀਤਾ ਗਿਆ।

ਫੜ੍ਹੇ ਗਏ ਕਬੂਤਰ ਦੇ ਖੰਭਾਂ 'ਤੇ ਪੀਲੇ ਰੰਗ ਲਗਾਇਆ ਹੋਇਆ ਸੀ। ਬੀਐਸਐਫ ਦੇ ਅਧਿਕਾਰੀਆਂ ਆਪਣਾ ਨਾਂ ਗੁਪਤ ਰੱਖਦਿਆਂ ਹੋਇਆਂ ਦੱਸਿਆ ਕਿ ਇਸ ਕਬੂਤਰ ਦੇ ਪੈਰ 'ਚ ਇਕ ਲਾਲ ਰੰਗ ਦੀ ਝਾਂਜਰ ਸੀ। ਜਿਸ 'ਤੇ ਨੰਬਰ 0318 469288 5 ਲਿਖਿਆ ਹੋਇਆ ਸੀ। ਇਕ ਪੰਛੀ ਦੀ ਫੋਟੋ ਅੰਕਿਤ ਸੀ।

ਬੀਐਸਐਫ ਜਵਾਨਾਂ ਵੱਲੋਂ ਸਰਹੱਦ ਤੋਂ ਸ਼ੱਕੀ ਕਬੂਤਰ ਕਾਬੂ, ਪੈਰਾਂ ਨਾਲ ਬੰਨ੍ਹੀ ਮਿਲੀ ਲਾਲ ਝਾਂਜਰ

ਬੀਐਸਐਫ ਦੇ ਅਧਿਕਾਰੀਆਂ ਨੇ ਕਿਹਾ ਕਿ ਕਬੂਤਰ ਨੂੰ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ। ਡੇਰਾ ਬਾਬਾ ਨਾਨਕ ਤੋਂ ਫੜ੍ਹੇ ਕਬੂਤਰ ਦੇ ਸਬੰਧ 'ਚ ਜਦੋਂ ਜੀਵ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਫੜਿਆ ਗਿਆ ਕਬੂਤਰ ਉਨ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਬੀਐੱਸਐੱਫ ਵੱਲੋਂ ਫੜੇ ਗਏ ਕਬੂਤਰ ਅਤੇ ਉਸ ਦੇ ਪੈਰਾਂ ਵਿੱਚ ਪਾਈ ਝਾਂਜਰ ਦੀ ਫੋਟੋ ਸੀ।

ਪਠਾਨਕੋਟ ਸਰਹੱਦ ’ਤੇ ਮਿਲਿਆ ਸ਼ੱਕੀ: ਭਾਰਤ-ਪਾਕਿ ਸਰਹੱਦ 'ਤੇ ਬਮਿਆਲ ਸੈਕਟਰ ਦੇ ਨਾਲ ਲੱਗਦੀ ਜੈਤਪੁਰ ਚੌਕੀ 'ਤੇ ਬੀ.ਐੱਸ.ਐੱਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ (BSF arrests Pakistani national on Indo-Pak border) ਕੀਤਾ ਹੈ। ਸ਼ੱਕੀ ਵਿਅਕਤੀ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ 'ਚ ਘੁੰਮ ਰਿਹਾ ਸੀ।

ਫਿਲਹਾਲ ਤਲਾਸ਼ੀ ਦੌਰਾਨ ਵਿਅਕਤੀ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ। ਪਾਕਿਸਤਾਨੀ ਸ਼ਖ਼ਸ ਮਾਨਸਿਕ ਤੌਰ 'ਤੇ ਪਰੇਸ਼ਾਨ ਨਜ਼ਰ ਆ ਰਿਹਾ ਹੈ, ਫਿਲਹਾਲ ਸੁਰੱਖਿਆ ਏਜੰਸੀਆਂ ਪੁੱਛਗਿੱਛ 'ਚ ਜੁਟੀਆਂ ਹਨ।

ਇਹ ਵੀ ਪੜ੍ਹੋ:- ਭਾਰਤ-ਪਾਕਿ ਸਰਹੱਦ 'ਤੇ ਬੀ.ਐੱਸ.ਐੱਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.