ETV Bharat / state

Insects In Veg Rice : ਲੁਧਿਆਣਾ ਦਾ ਇਕ ਹੋਰ ਢਾਬਾ ਸੁਰਖੀਆਂ 'ਚ ! ਚੌਲਾਂ ਨੂੰ ਲਾਇਆ ਕੀੜਿਆਂ ਦਾ ਤੜਕਾ, ਦੇਖੋ ਫਿਰ ਗਾਹਕ ਨੇ ਕੀ ਕੀਤਾ

author img

By ETV Bharat Punjabi Team

Published : Aug 25, 2023, 8:38 PM IST

ਲੁਧਿਆਣਾ ਦਾ ਇਕ ਹੋਰ ਢਾਬਾ ਸੁਰਖੀਆਂ 'ਚ ਆ ਗਿਆ ਹੈ। ਜਾਣਕਾਰੀ ਮੁਤਾਬਿਕ ਇੱਥੇ ਵੈੱਜ ਚੌਲਾਂ ਵਿੱਚੋਂ ਕੀੜੇ ਦਾ ਤੜਕਾ ਲੱਗਿਆ ਮਿਲਿਆ ਹੈ। ਦੂਜੇ ਪਾਸੇ ਸਿਹਤ ਵਿਭਾਗ ਨੇ ਢਾਬੇ ਦਾ ਚਲਾਨ ਕਰ ਦਿੱਤਾ ਹੈ।

Insects In Rice
Ludhiana Dhaba in Headlines : ਲੁਧਿਆਣਾ ਦਾ ਇਕ ਹੋਰ ਢਾਬਾ ਸੁਰਖੀਆਂ 'ਚ, ਚੌਲਾਂ ਨੂੰ ਲਾਇਆ ਕੀੜਿਆਂ ਦਾ ਤੜਕਾ, ਪੜ੍ਹੋ ਫਿਰ ਗਾਹਕ ਨੇ ਕੀ ਕੀਤਾ...

ਚੌਲਾਂ ਨੂੰ ਲਾਇਆ ਕੀੜਿਆਂ ਦਾ ਤੜਕਾ

ਲੁਧਿਆਣਾ : ਲੁਧਿਆਣਾ ਦੇ ਅੱਜ ਮਸ਼ਹੂਰ ਢਾਬੇ 'ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਲੋਕਾਂ ਨੇ ਢਾਬੇ ਵਿੱਚੋ ਲਏ ਚੌਲਾਂ ਵਿੱਚ ਕੀੜੇ ਨਿਕਲਣ ਦਾ ਇਲਜਾਮ ਲਗਾਇਆ। ਢਾਬਾ ਮਾਲਕ ਵੱਲੋਂ ਉਨ੍ਹਾਂ ਨੂੰ ਸਮਝੋਤਾ ਕਰਨ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾ ਦੱਸਿਆ ਕਿ ਉਹ ਹਰ ਰੋਜ਼ ਢਾਬੇ ਤੋਂ ਸਾਮਾਨ ਮੰਗਵਾਉਂਦੇ ਹਨ ਪਰ ਅੱਜ ਜਦੋਂ ਖਾਣ ਲਈ ਚਾਵਲ ਮੰਗਵਾਏ ਤਾਂ ਚੌਲਾਂ ਵਿਚੋਂ ਕੀੜੇ ਨਿਕਲੇ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਨੇ ਇਹ ਚਾਵਲ ਖਾ ਲਏ ਸਨ ਅਤੇ ਉਸਨੂੰ ਉਲਟੀਆਂ ਵੀ ਲੱਗ ਗਈਆਂ, ਉਹਨਾਂ ਨੇ ਕਿਹਾ ਕਿ ਚਾਵਲ ਵਿਚੋ ਕੀੜੇ ਨਿਕਲੇ ਹਨ। ਉਹਨਾਂ ਨੇ ਕਿਹਾ ਉਨ੍ਹਾਂ ਵੱਲੋਂ ਇਸਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਵੀ ਕੀਤੀ ਗਈ ਹੈ।

ਮਾਲਿਕ ਸਵਾਲਾਂ ਤੋਂ ਭੱਜਿਆ : ਇਸ ਦੌਰਾਨ ਢਾਬਾ ਮਾਲਕ ਗਾਹਕ ਨੂੰ ਬੈਠ ਕੇ ਗੱਲ ਕਰਨ ਲਈ ਕਹਿੰਦਾ ਹੋਇਆ ਵਿਖਾਈ ਦਿੱਤਾ ਅਤੇ ਜਦੋਂ ਮੀਡੀਆ ਨੇ ਉਸ ਨੂੰ ਸਵਾਲ ਕੀਤਾ ਤਾਂ ਉਹ ਸਵਾਲ ਤੋਂ ਬਚਦਾ ਹੋਇਆ ਵਿਖਾਈ ਦਿੱਤਾ। ਉਨ੍ਹਾ ਕਿਹਾ ਕਿ ਅਸੀਂ ਗੱਲ ਕਰ ਲਈਏ। ਓਥੇ ਹੀ ਮੌਕੇ ਉੱਤੇ ਪਹੁੰਚੇ ਸੀ ਤੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਖਾਣੇ ਵਿੱਚ ਕੀੜੇ ਹਨ ਅਤੇ ਕੁਝ ਕਮੀਆਂ ਪਾਈਆਂ ਗਈਆਂ ਹਨ, ਜਿਸ ਨੂੰ ਲੈ ਕੇ ਮੌਕੇ ਉੱਤੇ ਚਲਾਨ ਵੀ ਕੱਟਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਵੱਲੋਂ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਇਸ ਢਾਬੇ ਦੀ ਰਸੋਈ ਦੀ ਚੈਕਿੰਗ ਕਰਨਗੇ।


ਇਸ ਪੂਰੇ ਵਿਵਾਦ ਤੋਂ ਬਾਅਦ ਹੰਗਾਮਾ ਹੋ ਗਿਆ। ਸਿਹਤ ਅਧਿਕਾਰੀਆਂ ਨੇ ਕਿਹਾ ਕੇ ਅਸੀਂ ਖਾਣੇ ਦੇ ਸੈਂਪਲ ਲਏ ਹਨ ਅਤੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਹਨ, ਜਾਂਚ ਰਿਪੋਰਟ ਦੇ ਆਧਾਰ ਉੱਤੇ ਕਾਰਵਾਈ ਕੀਤੀ ਜਾਵੇਗੀ। ਉੱਧਰ, ਸ਼ਿਕਾਇਤਕਰਤਾ ਗ੍ਰਾਹਕ ਨੇ ਕਿਹਾ ਕਿ ਉਹ ਅਕਸਰ ਹੀ ਇਸ ਢਾਬੇ ਤੋਂ ਖਾਣਾ ਮੰਗਵਾਉਂਦੇ ਸਨ ਪਰ ਅੱਜ ਜਦੋਂ ਖਾਣਾ ਆਇਆ, ਤਾਂ ਉਹ ਵੇਖ ਕੇ ਹੈਰਾਨ ਰਹਿ ਗਏ। ਸਿਹਤ ਮਹਿਕਮੇ ਦੇ ਅਧਿਕਾਰੀਆਂ ਨੇ ਕਿਹਾ ਕਿ ਵੱਖ-ਵੱਖ ਧਾਰਾਵਾਂ ਦੇ ਤਹਿਤ ਅਜਿਹੇ ਖਾਣੇ ਪਰੋਸਣ ਵਾਲਿਆਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ।

ਖ਼ਾਸ ਹੈ ਕਿ ਇਸ ਮਾਮਲੇ ਤੋਂ ਕੁੱਝ ਸਮਾਂ ਪਹਿਲਾਂ ਹੀ ਲੁਧਿਆਣਾ ਦੇ ਇੱਕ ਨਾਮੀ ਰੈਸਟੋਰੈਂਟ ਦੇ ਮੀਟ ਵਿੱਚ ਮਰਿਆ ਚੂਹਾ ਨਿਕਲਿਆ ਸੀ। ਇਸ ਤੋਂ ਇਲਾਵਾ ਖਾਣੇ ਦੇ ਰੋਲ ਵਿੱਚੋਂ ਕਿਰਲੀ ਮਿਲੀ ਸੀ ਪਰ ਇਸ ਦੇ ਬਾਵਜੂਦ ਨਾ ਸਿਹਤ ਮਹਿਕਮੇ ਵੱਲੋਂ ਨਾ ਹੀ ਸਮੇਂ ਸਿਰ ਸਟਰੀਟ ਫੂਡ ਵੇਚਣ ਵਾਲਿਆਂ ਦੇ ਖਾਣੇ ਦੇ ਸੈਂਪਲ ਲਏ ਜਾਂਦੇ ਨੇ ਅਤੇ ਨਾ ਹੀ ਜਿਨ੍ਹਾਂ ਵੱਲੋਂ ਗ਼ਲਤ ਖਾਣਾ ਪਰੋਸਿਆ ਜਾਂਦਾ ਹੈ ਉਹਨਾਂ ਉੱਤੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.