ETV Bharat / state

Suicide by a boy in Ludhiana: ਮੁੰਡੇ ਨੇ ਪਿਆਰ 'ਚ ਧੋਖਾ ਖਾਣ ਮਗਰੋਂ ਕੀਤੀ ਖ਼ੁਦਕੁਸ਼ੀ, ਪੀੜਤ ਪਰਿਵਾਰ ਨੇ ਕੁੜੀ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

author img

By

Published : Mar 17, 2023, 4:14 PM IST

Updated : Mar 17, 2023, 4:22 PM IST

ਲੁਧਿਆਣਾ ਦੇ ਇੱਕ ਨੌਜਵਾਨ ਨੇ ਪਿਆਰ ਵਿੱਚ ਮਿਲੇ ਧੋਖੇ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਲੜਕੀ ਖ਼ਿਲਾਫ਼ ਇਰਾਦਾ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਤੱਥਾਂ ਦੇ ਅਧਾਰ ਉੱਤੇ ਹੀ ਕਾਰਵਾਈ ਹੋਵੇਗੀ।

In Ludhiana the family of the deceased boy staged a protest for justice
protest for justice: ਮੁੰਡੇ ਨੇ ਪਿਆਰ 'ਚ ਧੋਖਾ ਖਾਣ ਮਗਰੋਂ ਕੀਤੀ ਖ਼ੁਦਕੁਸ਼ੀ, ਪੀੜਤ ਪਰਿਵਾਰ ਨੇ ਕੁੜੀ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

In Ludhiana the family of the deceased boy staged a protest for justice

ਲੁਧਿਆਣਾ: ਲੁਧਿਆਣਾ 'ਚ 20 ਸਾਲ ਦੇ ਨੌਜਵਾਨ ਨੇ ਪਿਆਰ ਵਿੱਚ ਧੋਖਾ ਖਾਣ ਕਰਕੇ ਖੁਦਕੁਸ਼ੀ ਕਰ ਲਈ ਹੈ। ਉਸ ਨੂੰ ਇਕ ਲੜਕੀ ਨਾਲ ਪਿਆਰ ਸੀ, ਮ੍ਰਿਤਕ ਲੜਕੀ ਨਾਲ ਵਿਆਹ ਕਰਵਾਉਣਆ ਚਾਹੁੰਦਾ ਸੀ ਪਰ ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਲੜਕੇ ਨੇ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਜਿਸ ਨੂੰ ਲੈ ਕੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਥਾਣਾ ਡਾਬਾ ਦੇ ਬਾਹਰ ਧਰਨਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ, ਪਰਿਵਾਰ ਨੇ ਮੰਗ ਕੀਤੀ ਕਿ ਲੜਕੀ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਲੜਕੇ ਨੂੰ ਉਸ ਨੇ ਵਿਆਹ ਕਰਵਾਉਣ ਦਾ ਝਾਂਸਾ ਦਿੱਤਾ ਸੀ ਅਤੇ ਉਸ ਨੇ ਇਸ ਦਾ ਲਿਖਤੀ ਸਬੂਤ ਵੀ ਦਿੱਤਾ ਹੈ, ਪਰ ਇਸ ਦੇ ਬਾਵਜੂਦ ਉਸ ਨੇ ਲੜਕੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਨਿਰਾਸ਼ ਹੋ ਕੇ ਲੜਕੇ ਨੇ ਖੁਦਕੁਸ਼ੀ ਕਰ ਲਈ।



ਕਾਰਵਾਈ ਦੀ ਮੰਗ: ਦੂਜੇ ਪਾਸੇ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਜਰਨੈਲ ਸਿੰਘ ਨੇ ਕਿਹਾ ਕਿ ਸਾਨੂੰ ਕੋਈ ਖ਼ੁਦਕੁਸ਼ੀ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਲੜਕੇ ਨੇ ਆਪਣੀ ਮੌਤ ਦੀ ਜ਼ਿੰਮੇਵਾਰੀ ਲੜਕੀ ਨੂੰ ਨਹੀਂ ਦੱਸਿਆ ਹੈ, ਜਿਸ ਕਾਰਨ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰ ਸਕਦੇ, ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੀਆਂ ਭਾਵਨਾਵਾਂ ਨੂੰ ਸਮਝਦੇ ਹਾਂ ਪਰ ਜੇਕਰ ਲੜਕੇ ਨੇ ਲੜਕੀ 'ਤੇ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਲਗਾਇਆ ਹੈ ਤਾਂ ਅਸੀਂ ਇਸ 'ਤੇ ਜ਼ਰੂਰ ਕਾਰਵਾਈ ਕਰਾਂਗੇ। ਪਰਿਵਾਰਕ ਮੈਂਬਰਾਂ ਵੱਲੋਂ ਲੜਕੀ ਦੇ ਖਿਲਾਫ ਇਰਾਦਾ ਕਤਲ ਦੇ ਇਲਜ਼ਾਮ 'ਚ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਜਦਕਿ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਲੜਕੀ ਨੇ ਕੋਈ ਗਲਤ ਕਦਮ ਚੁੱਕਿਆ ਹੈ ਤਾਂ ਉਹ ਇਸ ਦੇ ਲਈ ਉਸ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੀਆਂ ਭਾਵਨਾਵਾਂ ਨੂੰ ਸਮਝਾ ਰਹੇ ਹਾਂ, ਮੌਕੇ 'ਤੇ ਸੀਨੀਅਰ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ, ਜਿਸ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਨਾਲ ਗੱਲਬਾਤ ਕਰਕੇ ਕਾਰਵਾਈ ਦਾ ਭਰੋਸਾ ਦੇ ਕੇ ਆਪਣੀ ਹੜਤਾਲ ਖਤਮ ਕਰਵਾਈ।

ਸੰਤੁਸ਼ਟ ਨਹੀਂ ਪਰਿਵਾਰ: ਦੂਜੇ ਪਾਸੇ ਪੁਲਿਸ ਦੀ 174 ਦੀ ਕਾਰਵਾਈ ਦਾ ਪਰਿਵਾਰ ਨੇ ਰੋਸ ਜਤਾਇਆ ਹੈ ਅਤੇ ਕਿਹਾ ਹੈ ਕਿ ਲੜਕੀ ਨਾਲ ਥਾਣੇ ਵਿੱਚ ਸਭ ਕੁਝ ਸਮਝੌਤਾ ਹੋ ਗਿਆ ਸੀ ਪਰ ਲੜਕੀ ਨੇ ਲੜਕੇ ਨੂੰ ਹੋਲੀ ਤੋਂ ਬਾਅਦ ਮੁੜ ਮੈਸੇਜ ਕਰਕੇ ਉਸ ਦੇ ਕਿਸੇ ਹੋਰ ਨਾਲ ਸਬੰਧ ਹੋਣ ਦੀ ਗੱਲ ਕਹੀ ਜਿਸ ਤੋਂ ਬਾਅਦ ਲੜਕੇ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਨੇ ਪੁਲਿਸ ਨੂੰ ਲੜਕੀ ਵਲੋਂ ਲੜਕੇ ਨੂੰ ਲਿਖੇ ਕੁਝ ਪੱਤਰ ਵੀ ਦਿੱਤੇ ਹਨ।



ਇਹ ਵੀ ਪੜ੍ਹੋ: Navjot Sidhu Release: ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਨੂੰ 1 ਅਪ੍ਰੈਲ ਨੂੰ ਮਿਲ ਸਕਦੀ ਹੈ ਰਿਹਾਈ !

Last Updated : Mar 17, 2023, 4:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.