ETV Bharat / state

ਕੀ ਸਿਆਸੀ ਬਦਲਾਖੋਰੀ ਲਈ ਹੁੰਦੀ ਰਹੀ ਹੈ ਪੰਜਾਬ ਪੁਲਿਸ ਦੀ ਦੁਰਵਰਤੋਂ ?

author img

By

Published : May 8, 2022, 12:00 PM IST

ਪੰਜਾਬ ਪੁਲਿਸ (Punjab Police) ਵੱਲੋਂ ਦਿੱਲੀ ਦੇ ਵਿੱਚ ਭਾਜਪਾ ਦੇ ਆਗੂ ਤੇਜਿੰਦਰਪਾਲ ਬੱਗਾ (BJP leader Tejinderpal Bagga) ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਹਾਲਾਂਕਿ ਇਹ ਮਾਮਲਾ ਹੁਣ ਅਦਾਲਤ ਦੇ ਵਿਚਾਰਅਧੀਨ ਵੀ ਹੈ, ਪਰ ਵਿਰੋਧੀ ਪਾਰਟੀਆਂ ਵੱਲੋਂ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਾਂ ਦਿੱਤਾ ਜਾ ਰਿਹਾ ਹੈ। ਖ਼ਾਸ ਕਰਕੇ ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਹੁਣ ਅਕਾਲੀ ਦਲ (Akali Dal) ਅਤੇ ਕਾਂਗਰਸ ਦੇ ਰਸਤੇ ‘ਤੇ ਹੀ ਤੁਰ ਪਈ ਹੈ।

ਕੀ ਸਿਆਸੀ ਬਦਲਾਖੋਰੀ ਲਈ ਹੁੰਦੀ ਰਹੀ ਹੈ ਪੰਜਾਬ ਪੁਲਿਸ ਦੀ ਦੁਰਵਰਤੋਂ ?
ਕੀ ਸਿਆਸੀ ਬਦਲਾਖੋਰੀ ਲਈ ਹੁੰਦੀ ਰਹੀ ਹੈ ਪੰਜਾਬ ਪੁਲਿਸ ਦੀ ਦੁਰਵਰਤੋਂ ?

ਲੁਧਿਆਣਾ: ਪੰਜਾਬ ਪੁਲਿਸ (Punjab Police) ਵੱਲੋਂ ਦਿੱਲੀ ਦੇ ਵਿੱਚ ਭਾਜਪਾ ਦੇ ਆਗੂ ਤੇਜਿੰਦਰਪਾਲ ਬੱਗਾ (BJP leader Tejinderpal Bagga) ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਹਾਲਾਂਕਿ ਇਹ ਮਾਮਲਾ ਹੁਣ ਅਦਾਲਤ ਦੇ ਵਿਚਾਰਅਧੀਨ ਵੀ ਹੈ, ਪਰ ਵਿਰੋਧੀ ਪਾਰਟੀਆਂ ਵੱਲੋਂ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਾਂ ਦਿੱਤਾ ਜਾ ਰਿਹਾ ਹੈ। ਖ਼ਾਸ ਕਰਕੇ ਭਾਜਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਹੁਣ ਅਕਾਲੀ ਦਲ (Akali Dal) ਅਤੇ ਕਾਂਗਰਸ ਦੇ ਰਸਤੇ ‘ਤੇ ਹੀ ਤੁਰ ਪਈ ਹੈ।

ਪੰਜਾਬ ਵਿੱਚ ਸਿਆਸੀ ਬਦਲਾਖੋਰੀ ਕਰਕੇ ਕੀਤੇ ਗਏ ਪਰਚਿਆਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਤੇ ਸਿਆਸੀ ਬਦਲਾਖੋਰੀ ਨੂੰ ਲੈ ਕੇ ਪੁਲਿਸ ਦੀ ਦੁਰਵਰਤੋਂ ਅਤੇ ਝੂਠੀਆਂ ਐੱਫ.ਆਈ.ਆਰ ਦਰਜ (False FIRs filed) ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ (Shiromani Akali Dal and BJP government) ਪੰਜਾਬ ਦੇ ਵਿੱਚ ਦੱਸ ਸਾਲ ਕਾਬਜ਼ ਰਹੀ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਕਾਂਗਰਸ ਸੱਤਾ ‘ਤੇ ਕਾਬਜ਼ ਹੋਈ ਅਤੇ ਫਿਰ ਕਾਂਗਰਸ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਬੰਪਰ ਸੀਟਾਂ ਹਾਸਲ ਕਰਕੇ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਏ ਹਨ, ਪਰ ਇਨ੍ਹਾਂ ਤਿੰਨਾਂ ਸਰਕਾਰਾਂ ਤੇ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਆਪਣੇ ਕਾਰਜਕਾਲ ਦੌਰਾਨ ਲੱਗਦੇ ਰਹੇ।

ਕੀ ਸਿਆਸੀ ਬਦਲਾਖੋਰੀ ਲਈ ਹੁੰਦੀ ਰਹੀ ਹੈ ਪੰਜਾਬ ਪੁਲਿਸ ਦੀ ਦੁਰਵਰਤੋਂ ?

ਸਿਆਸੀ ਬਦਲਾਖੋਰੀ ਤਹਿਤ ਹੋਏ ਪਰਚੇ: ਤੇਜਿੰਦਰਪਾਲ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੜ ਤੋਂ ਸਿਆਸੀ ਬਦਲਾਖੋਰੀ ਸੁਰਖੀਆਂ ਵਿੱਚ ਆ ਗਈ ਹੈ, ਹਾਲਾਂਕਿ ਪੰਜਾਬ ਵਿੱਚ ਇਸ ਦਾ ਇਤਿਹਾਸ ਪੁਰਾਣਾ ਰਿਹਾ ਹੈ, ਜ਼ਿਆਦਾ ਦੂਰ ਨਾ ਜਾਈਏ ਤਾਂ 2007 ਤੋਂ ਲੈ ਕੇ ਸਾਲ 2017 ਤੱਕ ਅਕਾਲੀ ਭਾਜਪਾ ਦੀ ਸਰਕਾਰ ਸੱਤਾ ‘ਤੇ ਕਾਬਜ਼ ਸੀ, ਇਸ ਦੌਰਾਨ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਈ ਅਤੇ ਅਕਾਲੀ ਦਲ ਤੇ ਇਹ ਇਲਜ਼ਾਮ ਲੱਗੇ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਅਕਾਲੀ ਦਲ ਦੇ ਕਾਰਜਕਾਲ ‘ਚ ਸੈਂਕੜੇ ਪਰਚੇ ਦਰਜ ਕੀਤੇ ਗਏ, ਇਹ ਪਰਚੇ ਸਿਰਫ਼ ਕਾਂਗਰਸ ‘ਤੇ ਨਹੀਂ ਸਗੋਂ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ‘ਤੇ ਵੀ ਹੋਏ ਹਨ।

ਜਿਸ ਸਬੰਧੀ ਬਕਾਇਦਾ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮਹਿਤਾਬ ਗਿੱਲ ਕਮਿਸ਼ਨ ਦਾ ਗਠਨ ਕੀਤਾ, ਜਿਨ੍ਹਾਂ ਨੇ ਸਿਆਸੀ ਬਦਲਾਖੋਰੀ ਤਹਿਤ ਹੋਏ ਪਰਚਿਆਂ ਦੀ ਘੋਖ ਕੀਤੀ ਅਤੇ ਇਨ੍ਹਾਂ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀਆਂ, ਇੰਨਾ ਹੀ ਨਹੀਂ ਜਦੋਂ ਕਾਂਗਰਸ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਸੀ ਉਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਥਾਪਿਆ ਗਿਆ।

ਮਹਿਤਾਬ ਗਿੱਲ ਕਮਿਸ਼ਨ ਦੀ ਰਿਪੋਰਟ: ਅਕਾਲੀ-ਭਾਜਪਾ ਦੇ ਦਸ ਸਾਲ ਦੇ ਕਾਰਜਕਾਲ ਦੇ ਦੌਰਾਨ ਸਿਆਸੀ ਬਦਲਾਖੋਰੀ ਦੇ ਤੈਅ ਕੀਤੇ ਗਏ ਪਰਚਿਆਂ ਨੂੰ ਲੈ ਕੇ ਕਾਂਗਰਸ ਵੱਲੋਂ ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਮਹਿਤਾਬ ਗਿੱਲ ਕਮਿਸ਼ਨ ਦੀ ਇਨਕੁਆਰੀ ਲਗਾਈ ਗਈ, ਜਿਸ ਤੋਂ ਬਾਅਦ ਕਮਿਸ਼ਨ ਨੇ 420 ਪੇਜਾਂ ਦੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪੀ ਗਈ, ਜਿਸ ਵਿੱਚ ਸਾਫ਼ ਤੌਰ ‘ਤੇ ਲਿਖਿਆ ਗਿਆ ਹੈ ਅਕਾਲੀ ਭਾਜਪਾ ਦੇ 10 ਸਾਲ ਦੇ ਕਾਰਜਕਾਲ ਦੇ ਦੌਰਾਨ ਨਾ ਸਿਰਫ ਕਾਂਗਰਸੀ ਅਤੇ ਝੂਠੇ ਪਰਚੇ ਸਿਆਸੀ ਬਦਲਾਖੋਰੀ ਦੇ ਤਹਿਤ ਦਰਜ ਕੀਤੇ ਗਏ, ਸਗੋਂ ਆਮ ਆਦਮੀ ਪਾਰਟੀ ਲੋਕ ਇਨਸਾਫ ਪਾਰਟੀ ਅਤੇ ਅਕਾਲੀ ਦਲ ਦੇ ਖੁਦ ਦੇ ਲੀਡਰਾਂ ‘ਤੇ ਵੀ ਇਹ ਪਰਚੇ ਦਰਜ ਕੀਤੇ ਗਏ।

437 ਮਾਮਲਿਆਂ ਵਿੱਚੋਂ ਕਮਿਸ਼ਨ ਵੱਲੋਂ 360 ਪਰਚੇ ਰੱਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ, ਜਦੋਂ ਕਿ ਕਮਿਸ਼ਨ ਕੋਲ ਅਪਰੈਲ 2017 ਤੱਕ 4702 ਸ਼ਿਕਾਇਤਾਂ ਆਈਆਂ ਸਨ, ਹਾਲਾਂਕਿ ਇਸ ਰਿਪੋਰਟ ਨੂੰ ਮੁੱਖ ਮੰਤਰੀ ਪੰਜਾਬ ਕੋਲ ਜਮ੍ਹਾਂ ਕਰਵਾਉਣ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਆਰ ਗਿੱਲ ਵੱਲੋਂ ਕਮਿਸ਼ਨ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਬਾਅਦ ਵਿੱਚ ਪੰਜਾਬ ਵਿਜੀਲੈਂਸ ਦਾ ਚੀਫ਼ ਕਮਿਸ਼ਨਰ ਨਿਯੁਕਤ ਕੀਤਾ ਗਿਆ। ਕਮਿਸ਼ਨ ਦੀ ਰਿਪੋਰਟ ਨੇ ਇਹ ਵੀ ਸਾਫ ਤੌਰ ‘ਤੇ ਦੱਸਿਆ ਕਿ ਰਿਪੋਰਟ ਦੇ ਵਿੱਚ 1132 ਮਾਮਲਿਆਂ ਦੇ ਵਿੱਚ ਕਮਿਸ਼ਨ ਨਹੀਂ ਗਿਆ ਕਿਉਂਕਿ ਉਨ੍ਹਾਂ ਦੇ ਟਰਾਇਲ ਲਈ ਪੈਂਡਿੰਗ ਸਨ।

ਸਿਆਸੀ ਬਦਲਾਖੋਰੀ ਤੇ ਸਿਆਸਤ: ਪੁਲਿਸ ਦੀ ਦੁਰਵਰਤੋਂ ਆਪਣੇ ਨਿੱਜੀ ਮੁਫਾਦ ਲਈ ਕਰਨ ਨੂੰ ਲੈ ਕੇ ਸਿਆਸਤ ਵੀ ਹੁਣ ਗਰਮਾਉਂਦੀ ਜਾ ਰਹੀ ਹੈ। ਸਿਆਸੀ ਮਾਹਰਾਂ ਅਤੇ ਵਿਰੋਧੀ ਪਾਰਟੀਆਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਅਜਿਹੀ ਸਿਆਸੀ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਨਾਲ ਨਾ ਸਿਰਫ ਪੁਲਿਸ ਦਾ ਮਨੋਬਲ ਹੇਠਾਂ ਡਿੱਗਦਾ ਹੈ, ਸਗੋਂ ਬਦਲਾਖੋਰੀ ਹੋਰ ਵੀ ਵਧਦੀ ਹੈ ਅਤੇ ਜਦੋਂ ਦੂਜੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਫਿਰ ਪੁਲਿਸ ਦੀ ਦੁਰਵਰਤੋਂ ਕਰਦੀ ਹੈ।

ਕਾਂਗਰਸ, ਭਾਜਪਾ ਅਤੇ ਸਿਆਸੀ ਮਾਹਿਰਾਂ ਦਾ ਕਹਿਣਾ ਆ ਗਿਆ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਕਰਨ ਲਈ ਸਿਆਸੀ ਬਦਲਾਖੋਰੀ ਦੇ ਤਹਿਤ ਹੋਣ ਵਾਲੇ ਪਰਚਿਆਂ ਅਤੇ ਠੱਲ੍ਹ ਪੈਣੀ ਬੇਹੱਦ ਜ਼ਰੂਰੀ ਹੈ। ਹਾਲਾਂਕਿ ਜਦੋਂ ਇਹ ਪਾਰਟੀਆਂ ਸੱਤਾ ਵਿੱਚ ਹੈ ਉਸ ਵੇਲੇ ਵੀ ਸਿਆਸੀ ਬਦਲਾਖੋਰੀ ਤਹਿਤ ਪਰਚੇ ਦਰਜ ਨਹੀਂ ਹੋਏ, ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ, ਉੱਥੇ ਹੀ ਦੂਜੇ ਪਾਸੇ ਪੰਜਾਬ ਦੀ ਮੌਜੂਦਾ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਸਾਡੀ ਟੀਮ ਨਾਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ 'ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ‘ਤੇ ਕਿਸੇ ਤਰ੍ਹਾਂ ਦਾ ਯਕੀਨ ਨਹੀਂ ਕਰਦੀ ਹੈ।

ਉਨ੍ਹਾਂ ਕਿਹਾ ਕਿ ਪੁਲਿਸ ਨੂੰ ਆਪਣੇ ਨਿੱਜੀ ਮੁਫਾਦ ਲਈ ਕਿਸੇ ਵੀ ਹਾਲਤ ‘ਚ ਨਹੀਂ ਵਰਤਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪੁਲਿਸ ਆਪਣਾ ਕੰਮ ਕਰਦੀ ਹੈ ਅਤੇ ਸਜ਼ਾ ਦੇਣਾ ਨਾ ਦੇਣਾ ਅਦਾਲਤ ਵੱਲੋਂ ਤੱਥਾਂ ਨੂੰ ਘੋਖ ਕੇ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਜੇਕਰ ਪੁਲਿਸ ਕੋਲ ਕੋਈ ਸਬੂਤ ਹੋਣਗੇ ਤਾਂ ਹੀ ਉਨ੍ਹਾਂ ਨੇ ਤੇਜਿੰਦਰਪਾਲ ਬੱਗਾ ਨੂੰ ਗ੍ਰਿਫ਼ਤਾਰ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਇੰਨੇ ਹੀ ਸੱਚੇ ਹਨ ਅਤੇ ਬੇਕਸੂਰ ਨੇ ਤਾਂ ਉਨ੍ਹਾਂ ਨੂੰ ਪੁਲੀਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਸਹਿਯੋਗ ਕਰਨ ਦੀ ਲੋੜ ਹੈ ਉਹ ਸਹੀ ਨੇ ਜਾਂ ਗਲਤ ਹੈ ਇਹ ਤਾਂ ਉਹ ਅਦਾਲਤ ਚ ਸਾਫ ਕਰ ਸਕਦੇ ਹਨ।

ਇਹ ਵੀ ਪੜ੍ਹੋ: ਧਰਮਸ਼ਾਲਾ ਦੇ ਹਿਮਾਚਲ ਅਸੈਂਬਲੀ ਗੇਟ 'ਤੇ ਲੱਗੇ ਖਾਲਿਸਤਾਨੀ ਝੰਡੇ

ETV Bharat Logo

Copyright © 2024 Ushodaya Enterprises Pvt. Ltd., All Rights Reserved.