ETV Bharat / state

ਲਖੀਮਪੁਰ ਘਟਨਾ ਦੇ ਸਦਮੇ 'ਚ ਕਿਸਾਨ ਨੇ ਕੀਤੀ ਖੁਦਕੁਸ਼ੀ

author img

By

Published : Oct 6, 2021, 3:37 PM IST

ਲੁਧਿਆਣਾ ਦੇ ਪਿੰਡ ਸੁਧਾਰ ਦੇ ਵਿੱਚ ਅਧੇੜ ਕਿਸਾਨ ਵੱਲੋਂ ਲਖੀਮਪੁਰ ਘਟਨਾ (Lakhimpur incident) ਦੇ ਸਦਮੇ 'ਚ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਮਦਦ ਦੀ ਅਪੀਲ ਕੀਤੀ ਹੈ।

ਲਖੀਮਪੁਰ ਘਟਨਾ ਦੇ ਸਦਮੇ 'ਚ ਕਿਸਾਨ ਨੇ ਕੀਤੀ ਖੁਦਕੁਸ਼ੀ
ਲਖੀਮਪੁਰ ਘਟਨਾ ਦੇ ਸਦਮੇ 'ਚ ਕਿਸਾਨ ਨੇ ਕੀਤੀ ਖੁਦਕੁਸ਼ੀ

ਲੁਧਿਆਣਾ: ਲੁਧਿਆਣਾ ਦੇ ਨਾਲ ਲੱਗਦੇ ਪਿੰਡ ਸੁਧਾਰ ਦੇ ਵਿੱਚ ਜਸਵਿੰਦਰ ਸਿੰਘ ਨਾਂ ਦੇ ਕਿਸਾਨ ਵੱਲੋਂ ਬੀਤੇ ਦਿਨੀਂ ਆਪਣੀ ਜੀਵਨ ਲੀਲਾ ਫਾਹਾ ਲਾ ਕੇ ਸਮਾਪਤ ਕਰ ਲਈ ਗਈ। ਜਿਸ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਸਦਮੇ ਵਿੱਚ ਹੈ, ਜਸਵਿੰਦਰ ਸਿੰਘ ਦੇ ਤਿੰਨ ਬੇਟੇ ਹਨ ਅਤੇ ਪਰਿਵਾਰ ਦੇ ਵਿੱਚ ਉਹ ਇਕਲੌਤਾ ਹੀ ਕਮਾਉਣ ਵਾਲਾ ਸੀ, ਜਸਵਿੰਦਰ ਸਿੰਘ ਦੇ ਪਰਿਵਾਰ ਪੂਰੀ ਤਰ੍ਹਾਂ ਸਦਮੇ ਵਿੱਚ ਹੈ।

ਉਨ੍ਹਾਂ ਨੇ ਦੱਸਿਆ ਕਿ ਉਹ ਲਗਾਤਾਰ ਕਿਸਾਨੀ ਸੰਘਰਸ਼ (Peasant struggle) ਵਿੱਚ ਜਾਂਦਾ ਸੀ ਅਤੇ ਇੱਕ ਇੱਕ ਮਹੀਨਾ ਵੀ ਦਿੱਲੀ ਰਹਿ ਕੇ ਆਉਂਦਾ ਸੀ। ਪਰ ਇਸ ਵਾਰ ਜਦੋਂ ਤੋਂ ਉਹ ਦਿੱਲੀ ਧਰਨੇ ਤੋਂ ਆਇਆ ਤਾਂ ਕਾਫੀ ਪਰੇਸ਼ਾਨ ਅਤੇ ਚੁੱਪਚਾਪ ਰਹਿੰਦਾ ਸੀ। ਜਿਸ ਤੋਂ ਬਾਅਦ ਲਖੀਮਪੁਰ ਵਿੱਚ ਜੋ ਘਟਨਾ ਵਾਪਰੀ ਉਸ ਨੂੰ ਉਹ ਸਹਾਰ ਨਹੀਂ ਸਕਿਆ ਅਤੇ ਪਿੰਡ ਦੇ ਬਾਹਰ ਨਹਿਰ ਕੋਲ ਜਾ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਲਖੀਮਪੁਰ ਘਟਨਾ ਦੇ ਸਦਮੇ 'ਚ ਕਿਸਾਨ ਨੇ ਕੀਤੀ ਖੁਦਕੁਸ਼ੀ

ਪਰਮਜੀਤ ਸਿੰਘ ਨੇ ਆਪਣੀ ਖੁਦਕੁਸ਼ੀ ਦੇ ਕਾਰਨ ਲਖੀਮਪੁਰ ਵਿੱਚ ਵਾਪਰੀ ਘਟਨਾ (Lakhimpur incident) ਨੂੰ ਲਿਖਿਆ ਹੈ। ਉਧਰ ਉਸਦੇ ਪਰਿਵਾਰਕ ਮੈਂਬਰਾਂ ਦਾ ਵੀ ਕਹਿਣਾ ਹੈ ਕਿ ਉਹ ਇਸ ਘਟਨਾ ਤੋਂ ਬਹੁਤ ਦੁਖੀ ਸੀ। ਕਿਉਂਕਿ ਉਹ ਲੰਬੇ ਸਮੇਂ ਤੋਂ ਕਿਸਾਨੀ ਸੰਘਰਸ਼ ਨਾਲ ਜੁੜਿਆ ਹੋਇਆ ਸੀ ਅਤੇ ਕਿਸਾਨਾਂ ਦੇ ਖਿਲਾਫ਼ ਕਿਸੇ ਨੂੰ ਵੀ ਬੋਲਣ ਨਹੀਂ ਦਿੰਦਾ ਸੀ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪਰਿਵਾਰ ਦੀ ਮਾਲੀ ਹਾਲਤ ਬਹੁਤ ਖ਼ਰਾਬ ਹੈ। ਇਸ ਕਰਕੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (Indian Farmers Union Rajewal) ਨਾਲ ਜੁੜੇ ਹੋਏ ਹਨ ਅਤੇ ਲਗਾਤਾਰ ਕਿਸਾਨੀ ਸੰਘਰਸ਼ ਲੜ ਰਹੇ ਹਨ। ਇਹ ਵੀ ਦੱਸਿਆ ਕਿ ਪਰਿਵਾਰ ਦੇ ਕੋਲ ਇਕ ਵੀ ਮਰਲਾ ਖੇਤੀ ਕਰਨ ਲਈ ਜ਼ਮੀਨ ਨਹੀਂ ਹੈ। ਪਰ ਇਸਦੇ ਬਾਵਜੂਦ ਉਹ ਕਿਸਾਨ ਸੰਘਰਸ਼ (Peasant struggle) ਨਾਲ ਜੁੜੇ ਹੋਏ ਸਨ, ਪਰਮਜੀਤ ਸਿੰਘ ਦੇ ਬੇਟੇ ਵੀ ਦਿੱਲੀ ਕਿਸਾਨ ਅੰਦੋਲਨ (Peasant struggle) ਵਿੱਚ ਜਾ ਕੇ ਸ਼ਾਮਿਲ ਹੋ ਚੁੱਕੇ ਹਨ। ਉੱਧਰ ਪਰਿਵਾਰ ਨੇ ਵੀ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ, ਪਰਮਜੀਤ ਦੀ ਮਾਤਾ ਕੈਂਸਰ ਦੀ ਮਰੀਜ਼ ਹੈ ਅਤੇ ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:- ਹਾਈਕਮਾਂਡ ‘ਚ ਵਧਿਆ ਚੰਨੀ ਦਾ ਕਦ! ਲਖੀਮਪੁਰ ਲੈ ਗਏ ਰਾਹੁਲ

ETV Bharat Logo

Copyright © 2024 Ushodaya Enterprises Pvt. Ltd., All Rights Reserved.