ETV Bharat / state

ਪੁਲਿਸ 'ਤੇ ਲੱਗੇ ਬਲਾਤਕਾਰੀ ਨੂੰ ਬਚਾਉਣ ਦੇ ਇਲਜ਼ਾਮ, ਇਨਸਾਫ਼ ਲਈ ਘੇਰਿਆ ਥਾਣਾ

author img

By

Published : Feb 26, 2022, 12:01 PM IST

ਇਨਸਾਫ਼ ਲਈ ਘੇਰਿਆ ਥਾਣਾ
ਇਨਸਾਫ਼ ਲਈ ਘੇਰਿਆ ਥਾਣਾ

6 ਸਾਲਾਂ ਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ (Cases of rape) ਵਿੱਚ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਣ ਤੇ ਪੀੜਤ ਪਰਿਵਾਰ ਨੇ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾਕੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ।

ਲੁਧਿਆਣਾ: ਬਸਤੀ ਜੋਧੇਵਾਲ ਦੇ ਵਿੱਚ ਇੱਕ 6 ਸਾਲ ਦੀ ਮਾਸੂਮ ਦਾ ਕਥਿਤ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਮਾਮਲਾ ਤਾਂ ਦਰਜ ਕਰਵਾ ਦਿੱਤਾ, ਪਰ ਹਾਲੇ ਤੱਕ ਕੋਈ ਕਾਰਵਾਈ ਨਾ ਹੋਣ ਕਰਕੇ ਗੁੱਸੇ ‘ਚ ਆਏ ਪੀੜਤਾਂ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਜੋਧੇਵਾਲ ਬਸਤੀ ਪੁਲਿਸ ਸਟੇਸ਼ਨ (Jodhewal Basti Police Station) ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ।

ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਫ਼ਰਾਰ ਹੋ ਚੁੱਕਾ ਹੈ, ਜਦੋਂ ਕਿ ਉਹ ਪੁਲਿਸ ਨੂੰ ਕਈ ਵਾਰ ਕਹਿੰਦੇ ਰਹੇ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਇਸ ਕਰਕੇ ਮਜ਼ਬੂਰੀ ਵੱਸ ਉਨ੍ਹਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ।

ਇਸ ਸੰਬੰਧ ਵਿੱਚ ਪਰਿਵਾਰ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ, ਕਿ ਸ਼ਿਕਾਇਤ ਵਿੱਚ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮ ਨੂੰ ਪਨਾਹ ਦੇਣ ਵਾਲੇ ਸ਼ਖਸ ਦਾ ਵੀ ਨਾਮ ਲਿਖਾਇਆ ਸੀ, ਪਰ ਐੱਫ.ਆਈ.ਆਰ. (FIR) ਵਿੱਚ ਉਸ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ, ਉਨ੍ਹਾਂ ਨੇ ਕਿਹਾ ਕਿ ਪੁਲਿਸ ਉਸ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਹੈ।

ਇਨਸਾਫ਼ ਲਈ ਘੇਰਿਆ ਥਾਣਾ

ਉਧਰ ਪੁਲਿਸ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਰਟਿਆ-ਰਟਾਇਆ ਜਵਾਬ ਦਿੱਤਾ ਹੈ, ਪੁਲਿਸ (Police ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਅਜੇ ਸਿੰਘ ਦੇ ਖ਼ਿਲਾਫ਼ ਰੇਪ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ (Arrested) ਕਰਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਵੀ ਪੁਲਿਸ ਵੱਲੋਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ।

ਕੀ ਹੈ ਪੂਰਾ ਮਾਮਲਾ

ਦਰਅਸਲ ਬੱਚੀ ਦੀ ਮਾਂ ਤੇ ਪਿਤਾ ਦੋਵੇਂ ਹੀ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਖਰਚਾ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਜਦੋਂ ਉਹ ਕੰਮ ਤੋਂ ਵਾਪਸ ਆਏ ਤਾਂ ਉਨ੍ਹਾਂ ਨੇ ਵੇਖਿਆ ਕਿ ਬੱਚੀ ਦੀ ਹਾਲਾਤ ਕਾਫ਼ੀ ਖ਼ਰਾਬ ਸੀ, ਜਿਸ ਤੋਂ ਬਾਅਦ ਬੱਚੀ ਨੂੰ ਪੁਛਣ ‘ਤੇ ਬੱਚੀ ਨੇ ਸਾਰੀ ਘਟਨਾ ਆਪਣੇ ਮਾਤਾ-ਪਿਤਾ ਨੂੰ ਦੱਸੀ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਇਨਸਾਫ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ:ਬੱਚੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਪ੍ਰਿੰਸੀਪਲ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.