ETV Bharat / state

ਹਾਦਸਿਆਂ ਨੂੰ ਸੱਦਾ ਦੇ ਰਹੀਆਂ ਇਹ ਸੜਕਾਂ

author img

By

Published : Sep 21, 2019, 2:01 PM IST

ਫ਼ੋਟੋ

ਪ੍ਰੋਗਰਾਮ ਐਕਸੀਡੈਂਟ ਬਲੈਕ ਸਪਾਟਸ ਦੇ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਲੁਧਿਆਣਾ ਸ਼ਹਿਰ ਦਾ ਦੌਰਾ ਕੀਤਾ। ਇਸ ਦੌਰਾਨ ਇਹ ਪਤਾ ਲੱਗਿਆ ਕਿ ਲੁਧਿਆਣਾ ਵਿੱਚ ਕਈ ਸੜਕ ਅਤੇ ਚੌਕ ਅਜਿਹੇ ਹਨ ਜੋ ਖੁਦ ਹਾਦਸਿਆਂ ਨੂੰ ਸੱਦਾ ਦਿੰਦੇ ਹਨ।

ਲੁਧਿਆਣਾ: ਮਿਸ਼ਨ ਤੰਦਰੁਸਤ ਨੂੰ ਲੈ ਕੇ ਚਲਾਏ ਜਾ ਰਹੇ ਪ੍ਰੋਗਰਾਮ ਐਕਸੀਡੈਂਟ ਬਲੈਕ ਸਪਾਟਸ, ਜਿਸ ਵਿੱਚ ਪੰਜਾਬ ਸੜਕ ਦੁਰਘਾਟਨਾਂ ਨੂੰ ਬਲੈਕ ਸਪਾਟਸ ਦੀ ਪਛਾਣ ਕਰਨਾ ਤੇ ਉਸ ਤੇ ਸੁਧਾਰ ਕਰਨਾ ਹੈ। ਪੰਜਾਬ ਸਰਕਾਰ ਦੀ ਇਸੇ ਮੁਹਿੰਮ ਤਹਿਤ ਈਟੀਵੀ ਭਾਰਤ ਦੀ ਟੀਮ ਨੇ ਮੈਨਚੇਸਟਰ ਆਫ ਪੰਜਾਬ ਭਾਵ ਲੁਧਿਆਣਾ ਦੇ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਸਪਾਟ ਦਾ ਜਾਇਜ਼ਾ ਲਿਆ।

ਲੁਧਿਆਣਾ ਦੇ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਥਾਵਾਂ ਉੱਤੇ ਈਟੀਵੀ ਭਾਰਤ ਦਾ ਦੌਰਾ

ਇਸ ਦੌਰੇ ਵਿੱਚ ਪਤਾ ਲੱਗਿਆ ਕਿ ਲੁਧਿਆਣਾ ਵਿੱਚ ਕਈ ਸੜਕ ਅਤੇ ਚੌਕ ਅਜਿਹੇ ਹਨ ਜੋ ਖੁਦ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਥਾਵਾਂ 'ਤੇ ਸਵਧਾਨ ਰਹਿਣ ਦੇ ਬੋਰਡ ਵੀ ਲਾਏ ਗਏ ਹਨ, ਪਰ ਇਸ ਦੇ ਬਾਵਜੂਦ ਲੋਕ ਤੇਜ਼ੀ ਨਾਲ ਉੱਥੋਂ ਆਪਣੇ ਵਾਹਨ ਕੱਢਦੇ ਹਨ ਤੇ ਕਈ ਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਘਟਨਾ ਵਾਲੀਆਂ ਥਾਂਵਾਂ ਤੇ ਨਾ ਹੀ ਲਾਈਟਾਂ ਹਨ ਅਤੇ ਚੌਕ ਦੇ ਨੇੜੇ ਸੜਕਾਂ ਦੀ ਹਾਲਤ ਵੀ ਬਹੁਤ ਖਸਤਾ ਹੈ। ਲੋਕਾਂ ਨੂੰ ਇਸ ਚੌਕ ਵਿੱਚੋਂ ਲੰਘਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਸਾਹਮਣੇ ਆਏ 391 ਐਕਸੀਡੈਂਟ ਬਲੈਕ ਸਪਾਟਸ

ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਚੌਕਾਂ ਵਿੱਚ ਲਾਈਟਾਂ ਨਹੀਂ ਹਨ ਜਿਸ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਹਾਦਸਿਆਂ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਚੌਕ 'ਚ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਸ਼ਾਮ ਤੱਕ ਚੌਕ ਵਿੱਚ ਡਿਊਟੀ ਦਿੰਦੇ ਹਨ, ਤਾਂ ਜੋ ਬਿਨਾਂ ਲਾਈਟਾਂ ਵਾਲੇ ਚੌਕ ਦਾ ਵੀ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਰਹੇ।

Intro:Hl..ਲੁਧਿਆਣਾ ਚ ਟੁੱਟੀਆਂ ਸੜਕਾਂ, ਬਿਨਾਂ ਲਾਈਟਾਂ ਤੋਂ ਚੌਕ, ਦੇ ਰਹੇ ਨੇ ਹਾਦਸਿਆਂ ਨੂੰ ਸੱਦਾ...


Anchor...ਲੁਧਿਆਣਾ ਵਿੱਚ ਸੜਕੀ ਹਾਦਸਿਆਂ ਕਾਰਨ ਰੋਜ਼ਾਨਾ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਅਤੇ ਲੁਧਿਆਣਾ ਵਿੱਚ ਕਈ ਸੜਕਾਂ ਅਤੇ ਚੌਕ ਅਜਿਹੇ ਨੇ ਜੋ ਖੁਦ ਹਾਦਸਿਆਂ ਨੂੰ ਸੱਦਾ ਦਿੰਦੇ ਨੇ...ਲੁਧਿਆਣਾ ਦੇ ਬਾਈਪਾਸ ਰੋਡ ਤੇ ਅਜਿਹੇ ਹਾਦਸਿਆਂ ਨੂੰ ਕਈ ਥਾਂ ਸੱਦਾ ਦੇ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਇੱਥੇ ਬੋਰਡ ਵੀ ਲਾਏ ਗਏ ਹਨ ਪਰ ਇਸ ਦੇ ਬਾਵਜੂਦ ਲੋਕ ਤੇਜ਼ੀ ਨਾਲ ਉੱਥੋਂ ਆਪਣੇ ਵਾਹਨ ਕੱਢਦੇ ਨੇ..ਇਥੋਂ ਤੱਕ ਕਿ ਬਾਈਪਾਸ ਤੇ ਬਣਿਆ ਚੌਕ ਬਿਨਾਂ ਲਾਈਟਾਂ ਤੋਂ ਹੀ ਚੱਲ ਰਿਹਾ ਹੈ..ਚੌਕ ਦੇ ਨੇੜੇ ਸੜਕਾਂ ਦੀ ਹਾਲਤ ਇੰਨੀ ਖਸਤਾ ਹੈ ਕਿ ਉਥੋਂ ਲੰਘਣਾ ਕਾਫ਼ੀ ਮੁਸ਼ਕਿਲ ਹੈ..





Body:Vo...1 ਲੁਧਿਆਣਾ ਵਿੱਚ ਬਾਈਪਾਸ ਤੇ ਬਣੇ ਬਿਨਾਂ ਲਾਈਟਾਂ ਦੇ ਚੌਕ ਅਤੇ ਟੁੱਟੀਆਂ ਸੜਕਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਨੇ, ਹਾਲਾਂਕਿ ਇੱਥੇ ਕਈ ਲੋਕ ਸੜਕ ਹਾਦਸਿਆਂ ਚ ਆਪਣੀ ਜਾਨ ਤੱਕ ਗਵਾ ਚੁੱਕੇ ਨੇ, ਪਰ ਇਸ ਦੇ ਬਾਵਜੂਦ ਨਾ ਤਾਂ ਸੜਕਾਂ ਦੀ ਮੁਰੰਮਤ ਹੋ ਰਹੀ ਹੈ ਅਤੇ ਨਾ ਹੀ ਚੌਕਾਂ ਚ ਰੈੱਡ ਲਾਈਟ ਲੱਗ ਰਹੀ ਹੈ..ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਚੌਕਾਂ ਦੇ ਵਿੱਚ ਲਾਈਟਾਂ ਜ਼ਰੂਰੀ ਨੇ ਕਿਉਂਕਿ ਅਤੇ ਕਈ ਵਾਰ ਹਾਦਸੇ ਵਾਪਰ ਚੁੱਕੇ ਨੇ ਜਦੋਂ ਕਿ ਚੌਕ ਚ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਸਵੇਰ ਤੋਂ ਇੱਥੇ ਡਿਊਟੀ ਦੇ ਰਹੇ ਨੇ..ਤਾਂ ਜੋ ਬਿਨਾਂ ਲਾਈਟਾਂ ਵਾਲੇ ਚੌਕ ਤੇ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲਦਾ ਰਹੇ...


Byte...ਸਥਾਨਕ ਵਾਸੀ, ਰਾਹਗੀਰ


Byte..ਸੁਖਵਿੰਦਰਜੀਤ ਸਿੰਘ ਏਐੱਸਆਈ





Conclusion:Clozing...ਹਾਲਾਂਕਿ ਲੁਧਿਆਣਾ ਵਿੱਚ ਸੜਕ ਹਾਦਸਿਆਂ ਚ ਰੋਜ਼ਾਨਾ ਲੋਕਾਂ ਦੀਆਂ ਕੀਮਤੀ ਜਾਨਾਂ ਜਾਂਦੀਆਂ ਨੇ ਪਰ ਇਸ ਦੇ ਬਾਵਜੂਦ ਇੱਥੇ ਕਈ ਥਾਂ ਅਜਿਹੇ ਨੇ ਜਿਥੇ ਨਿੱਤ ਸੜਕ ਹਾਦਸੇ ਹੁੰਦੇ ਨੇ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ...

ETV Bharat Logo

Copyright © 2024 Ushodaya Enterprises Pvt. Ltd., All Rights Reserved.