ETV Bharat / state

ਪੰਜਾਬ 'ਚ ਸਾਹਮਣੇ ਆਏ 391 ਐਕਸੀਡੈਂਟ ਬਲੈਕ ਸਪਾਟਸ

author img

By

Published : Sep 20, 2019, 3:29 PM IST

ਮਿਸ਼ਨ ਤੰਦਰੁਸਤ ਨੂੰ ਲੈ ਕੇ ਚਲਾਏ ਜਾ ਰਹੇ ਪ੍ਰੋਗਰਾਮ ਐਕਸੀਡੈਂਟ ਬਲੈਕ ਸਪਾਟਸ। ਜਿਸ ਵਿੱਚ ਪੰਜਾਬ ਸੜਕ ਦੁਰਘਾਟਨਾਂ ਨੂੰ ਬਲੈਕ ਸਪਾਟਸ ਦੀ ਪਛਾਣ ਕਰਨਾ ਤੇ ਉਸ ਤੇ ਸੁਧਾਰ ਕਰਨਾ। ਇਸੇ ਤਰ੍ਹਾਂ ਦੀ ਹੀ ਇਕ ਰਿਪੋਰਟ ਤਿਆਰ ਕੀਤੀ ਗਈ ਹੈ। ਜਿਸ ਨੂੰ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਵਲੋਂ ਅੱਜ ਜਾਰੀ ਕੀਤੀ ਗਈ ਹੈ।

ਫੋਟੋ

ਚੰੜੀਗੜ੍ਹ: ਮਿਸ਼ਨ ਤੰਦਰੁਸਤ ਨੂੰ ਲੈ ਕੇ ਚਲਾਏ ਜਾ ਰਹੇ ਪ੍ਰੋਗਰਾਮ ਐਕਸੀਡੈਂਟ ਬਲੈਕ ਸਪਾਟਸ। ਜਿਸ ਵਿੱਚ ਪੰਜਾਬ ਸੜਕ ਦੁਰਘਾਟਨਾਂ ਨੂੰ ਬਲੈਕ ਸਪਾਟਸ ਦੀ ਪਛਾਣ ਕਰਨਾ ਤੇ ਉਸ ਤੇ ਸੁਧਾਰ ਕਰਨਾ। ਇਸੇ ਤਰ੍ਹਾਂ ਦੀ ਹੀ ਇਕ ਰਿਪੋਰਟ ਤਿਆਰ ਕੀਤੀ ਗਈ ਹੈ। ਜਿਸ ਨੂੰ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂ ਵਲੋਂ ਅੱਜ ਜਾਰੀ ਕੀਤੀ ਗਿਆ ਹੈ।

ਇਹ ਕੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤੇ ਕੀਤਾ ਗਿਆ। ਪੰਜਾਬ ਸੜਕ ਐਕਸੀਡੈਟ ਬਲੈਕ ਸਪਾਟਸ ਦੀ ਇਹ ਰਿਪੋਰਟ ਤੰਦਰੁਸਤ ਪੰਜਾਬ ਮਿਸ਼ਨ ਅਧੀਨ, ਪੰਜਾਬ ਵਿਜ਼ਨ ਜ਼ੀਰੋ ਐਕਸੀਡੈਟ ਟੀਮ ਨੇ ਪੰਜਾਬ ਪੁਲਿਸ ਦੇ ਨਾਲ ਰਲ ਕੇ ਤਿਆਰ ਕੀਤੀ ਹੈ।

ਇਸ ਦੀ ਰਿਪੋਰਟ ਦੇ ਪਹਿਲੇ ਹਿੱਸੇ ਚ ਸੂਬੇ ਦੇ 12 ਜਿਲ੍ਹੇ ਚ 391 ਪੰਜਾਬ ਸੜਕ ਐਕਸੀਂਡੈਟ ਬਲਾਕ ਸਪਾਟਸ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚੋ 256 ਬਲਾਕ ਸਪਾਟਸ ਕੌਮੀ ਰਾਜ ਮਾਰਗ ਤੇ 66 ਲੋਕ ਨਿਰਮਾਣ ਵਿਭਾਗ ਦੀ ਸੜਕਾਂ ਤੇ 42 ਸ਼ਹਿਰੀ ਸੜਕਾਂ ਤੇ ਅਤੇ 27 ਪੇਡੂ ਸੜਕਾਂ ਤੇ।

ਇਹਨਾਂ 391 ਸੜਕ ਦੁਰਘਟਨਾਂ ਬਲੈਕ ਸਪਾਟਾਂ ਵਿੱਚ ਪਿਛਲੇ 3 ਸਾਲਾ 2016-18 ਦੌਰਾਨ 2898 ਸੜਕੀ ਹਾਦਸੇ ਹੋਏ। ਜਿਸ ਵਿੱਚੋ 1910 ਲੋਕ ਮਾਰੇ ਗਏ, 1401 ਲੋਕ ਗੰਭੀਰ ਰੂਪ ਚ ਜਖ਼ਮੀ ਹੋਏ ਤੇ 488 ਲੋਕਾਂ ਨੂੰ ਸੱਟਾ ਲਗੀਆਂ।
ਪੰਨੂ ਜਿਲ੍ਹਾਂ ਬਲੈਕ ਸਪਾਟਸ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਮੋਹਾਲੀ ਜਿਲ੍ਹੇ ਵਿੱਚ 92 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ। ਤੇ ਨਾਲ ਹੀ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਖੇਤਰ ਵਿੱਚੋ 91 ਬਲੈਕ ਸਪਾਟਾਂ ਦੀ ਪਛਾਣ ਕੀਤੀ ਗਈ ਹੈ।

ਇਸ ਤੋ ਇਲਾਵਾ ਬਟਾਲਾ ਚ 9, ਗੁਰਦਾਸਪੁਰ ਚ 12, ਤਰਨਤਾਰਨ ਚ 8, ਮੋਗੇ ਚ 9, ਪਟਿਆਲਾ ਚ 55, ਰੂਪਨਗਰ ਚ 30, ਸੰਗਰੂਰ ਚ 6, ਬਠਿੰਡੇ ਚ 8, ਜੰਲਧਰ ਪੁਲਿਸ ਕਮਿਸ਼ਨਰੇਟ ਦੇ ਅਧੀਨ 21, ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰੇਟ ਦੇ ਅਧੀਨ 23 ਆਦਿ ਇਹਨਾ ਸਪਾਟਾਂ ਦੀ ਪਛਾਣ ਕੀਤੀ ਗਈ ਹੈ।

ਉਨਾਂ ਨੇ ਦੱਸਿਆ ਕਿ ਕੇਂਦਰੀ ਸੜਕ ਤੇ ਰਾਜ ਮਾਰਗ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਉਸ ਐਕਸੀਡੈਟ ਨੂੰ ਬਲੈਕ ਸਪਾਟ ਮੰਨਿਆ ਜਾਂਦਾ ਹੈ ਜਿਸ ਤੇ ਕਿਸੇ ਵੀ 500 ਮੀਟਰ ਹਿੱਸੇ ਵਿੱਚ ਪਿਛਲੇ 3 ਸਾਲਾ ਦੋਰਾਨ 5 ਤੋ ਵੱਧ ਹਾਦਸੇ ਵਾਪਰਦੇ ਨੇ ਜਿਸ ਨਾਲ ਮੋਤ ਜਾਂ ਗੰਭੀਰ ਸਟਾਂ ਲਗਦਿਆਂ ਨੇ ਜਾਂ ਤਾਂ ਅਜਿਹੀ ਥਾਂ ਜਿੱਥੇ ਪਿਛਲੇ 3 ਸਾਲਾਂ ਵਿੱਚ ਸੜਕ ਹਾਦਸੇ ਦੋਰਾਨ 10 ਵਿਅਕਤੀਆਂ ਦੀ ਜਾਨਾਂ ਗਈਆਂ ਹੋਣ।

ਮਿਸ਼ਨ ਡਾਇਰੈਕਟਰ ਨੇ ਅਗਲੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਇਹਨਾਂ ਬਲੈਕ ਸਪਾਟਾਂ ਨੂੰ ਠੀਕ ਕਰਨ ਲਈ ਸੂਬਾ ਸਰਕਾਰ ਦੇ ਵਿਭਾਗਾਂ ਨੂੰ ਕਿਹਾ ਗਿਆ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਦੇ ਮੱਦੇਨਜ਼ਰ ਕੋਮੀ ਰਾਜਮਾਰਗ ਦੇ ਬਲਾਕ ਸਪਾਟਾਂ ਨੂੰ ਜਲਦ ਠੀਕ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਅਪੀਲ ਕੀਤੀ ਗਈ ਹੈ।

Intro:Body:

Title *:


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.