ਵਕਫ਼ ਬੋਰਡ ਦੀ ਜ਼ਮੀਨ ਨੂੰ ਲੈ ਕੇ ਵਿਵਾਦ, ਚੱਲਿਆ ਪੀਲਾ ਪੰਜਾ

author img

By

Published : Sep 28, 2022, 11:02 AM IST

Updated : Sep 28, 2022, 11:22 AM IST

Dispute over Waqf Board land in Ludhiana

ਲੁਧਿਆਣਾ ਵਿੱਚ ਵਕਫ਼ ਬੋਰਡ ਦੀ ਜ਼ਮੀਨ ਨੂੰ ਲੈਕੇ ਵਿਵਾਦ ਹੋ ਗਿਆ। ਪ੍ਰਸ਼ਾਸ਼ਨ ਨੇ ਉੱਥੇ ਪੀਲਾ ਪੰਜਾ ਚਲਾ ਦਿੱਤਾ ਹੈ। MLA 'ਤੇ ਦਬਾਅ ਬਣਾਉਣ ਦੇ ਇਲਜ਼ਾਮ ਲੱਗੇ ਹਨ। ਪਹਿਲਾਂ ਖੁਦ ਪ੍ਰਸ਼ਾਸ਼ਨ ਨੇ ਰਜਿਸਟਰੀਆ ਕੀਤੀਆਂ, ਫਿਰ ਤੋੜਨ ਲਈ ਆ ਗਏ

ਲੁਧਿਆਣਾ: ਜੀਕੇ ਸਟੇਟ ਦੇ ਵਿੱਚ ਅੱਜ ਪੂਰਾ ਦਿਨ ਹਾਈ ਵੋਲਟੇਜ ਡਰਾਮਾ ਚੱਲਦਾ ਰਿਹਾ। ਪ੍ਰਸ਼ਾਸ਼ਨ ਵੱਲੋਂ ਕਲੋਨੀ ਦਾ ਕੁੱਝ ਹਿੱਸਾ ਗਰਾਮ ਪੰਚਾਇਤ ਦੀ ਜ਼ਮੀਨ ਦਾ ਹੋਣ ਦਾ ਹਵਾਲਾ ਦੇ ਕੇ ਪੀਲਾ ਪੰਜਾ ਚਲਿਆ ਗਿਆ। ਇਸ ਦੌਰਾਨ ਮੌਕੇ ਤੇ ਤਹਿਸੀਲਦਾਰ ਅਤੇ ਹੋਰ ਸੀਨੀਅਰ ਅਫ਼ਸਰ ਵੀ ਪਹੁੰਚੇ। ਜਿਨ੍ਹਾਂ ਦੀ ਦੇਖ-ਰੇਖ ਹੇਠ ਭਾਰੀ ਸੁਰੱਖਿਆ 'ਚ ਇਹ ਕਾਰਵਾਈ ਹੋਈ ਪਰ ਇਸ ਦੌਰਾਨ ਕੋਲੋਨਾਈਜ਼ਰ ਨੇ ਇਲਜ਼ਾਮ ਲਗਾਇਆ ਕਿ ਹਲਕੇ ਦੇ ਵਿਧਾਇਕ ਦੇ ਦਬਾਅ ਕਰਕੇ ਇਹ ਕਾਰਵਾਈ ਕੀਤੀ ਗਈ ਹੈ।

Dispute over Waqf Board land in Ludhiana

ਕੋਲੋਨਾਈਜ਼ਰ ਅਤੇ ਪ੍ਰਾਪਰਟੀ ਡੀਲਰਾਂ ਨੇ ਮਿਲ ਕੇ ਐਮਐਲਏ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਕੋਲੋਨਾਈਜ਼ਰ ਨੇ ਕਿਹਾ ਕਿ ਇਹ ਕਲੋਨੀ 2004 ਦੀ ਬਣੀ ਹੋਈ ਹੈ ਅਤੇ ਜਦੋਂ ਕਿਸੇ ਕਲੋਨੀ ਦੇ ਰਿਹਾਇਸ਼ੀ ਜਾਂਦੀ ਹੈ ਤਾਂ ਪਲਾਟ ਹੋਲਡਰਾਂ ਤੇ ਇਹ ਫੈਸਲਾ ਛੱਡਿਆ ਜਾਂਦਾ ਹੈ ਕਿ ਉਹ ਕੀ ਚਾਹੁੰਦੇ ਹਨ ਪਰ ਪਲਾਟ ਹੋਲਡਰਾਂ ਨੂੰ ਬਿਨਾਂ ਪੁੱਛੇ ਅਤੇ ਬਿਨਾਂ ਕਿਸੇ ਨੋਟਿਸ ਤੋਂ ਇਸ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਜੋ ਕਿ ਗੈਰ ਕਾਨੂੰਨੀ ਹੈ।

ਉੱਥੇ ਹੀ ਮੌਕੇ ਤੇ ਮੌਜੂਦ ਰੈਵੇਨਿਊ ਵਿਭਾਗ ਦੇ ਅਫਸਰਾਂ ਨੇ ਕਿਹਾ ਕਿ ਸਾਡੇ ਕੋਲ ਬਕਾਇਦਾ ਕੋਰਟ ਦੇ ਆਰਡਰ ਆਏ ਨੇ ਇਹ ਥਾਂ ਗਰਾਮ ਪੰਚਾਇਤ ਦੀ ਮਲਕੀਅਤ ਵੀ ਹੈ ਇਸ ਕਰਕੇ ਇਸ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਨ੍ਹਾਂ ਪਲਾਟਾਂ ਦੀ ਪਹਿਲਾਂ ਰਜਿਸਟਰੀ ਕਿਵੇਂ ਹੋਈ ਤਾਂ ਉਨ੍ਹਾਂ ਕਿਹਾ ਕੇ ਗਲਤ ਰਕਬਾ ਵਿਖਾ ਕੇ ਇਹ ਰਜਿਸਟਰੀਆਂ ਹੋਈਆਂ ਹਨ। ਅਫਸਰਾਂ ਨੇ ਇਹ ਵੀ ਕਿਹਾ ਕਿ ਇਹ ਪਹਿਲਾਂ ਵਕਫ਼ ਬੋਰਡ ਦੀ ਥਾਂ ਹੈ ਅਤੇ ਮਲਕੀਅਤ ਪੰਚਾਇਤ ਕੋਲ ਹੈ ਪਰ ਫਕਫ ਬੋਰਡ ਦੀ ਥਾਂ ਨੂੰ ਵੇਚਿਆ ਹੀ ਨਹੀਂ ਜਾ ਸਕਦਾ ਕਿਉਂਕਿ ਓਥੇ ਕਬਿਰਸਤਾਣ ਬਣਾਇਆ ਜਾਣਾ ਸੀ। ਇਸ ਮੌਕੇ 'ਤੇ ਭਾਰੀ ਪੁਲਿਸ ਬਲ ਵੀ ਤੈਨਾਤ ਰਿਹਾ।

ਇਹ ਵੀ ਪੜ੍ਹੋ:- ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸਾਈਕਲ ਰੈਲੀ ਦਾ ਆਯੋਜਨ

Last Updated :Sep 28, 2022, 11:22 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.