ETV Bharat / state

ਨਸ਼ੇ ਵਿਰੁੱਧ ਸਾਇਕਲ ਰੈਲੀ 'ਚ ਖਿੱਚ ਦਾ ਕੇਂਦਰ ਬਣਿਆ ਸਾਈਕਲਿਸਟ ਜਤਿੰਦਰ, ਦੁਨੀਆਂ ਦੀ ਸਾਈਕਲ 'ਤੇ ਕਰ ਰਿਹਾ ਹੈ ਸੈਰ,ਹੁਣ ਤੱਕ 50 ਹਜ਼ਾਰ km ਦਾ ਸਫਰ ਕੀਤਾ ਤੈਅ

author img

By ETV Bharat Punjabi Team

Published : Nov 16, 2023, 1:40 PM IST

Cyclist Jatinder Singh, who arrived to participate in the anti-drug cycle rally in Ludhiana, became the center of attraction
ਨਸ਼ੇ ਵਿਰੁੱਧ ਸਾਇਕਲ ਰੈਲੀ 'ਚ ਖਿੱਚ ਦਾ ਕੇਂਦਰ ਬਣਿਆ ਸਾਈਕਲਿਸਟ ਜਤਿੰਦਰ, ਦੁਨੀਆਂ ਦੀ ਸਾਈਕਲ 'ਤੇ ਕਰ ਰਿਹਾ ਹੈ ਸੈਰ,ਹੁਣ ਤੱਕ 50 ਹਜ਼ਾਰ km ਦਾ ਸਫਰ ਕੀਤਾ ਤੈਅ

ਲੁਧਿਆਣਾ ਵਿੱਚ ਨਸ਼ੇ ਖ਼ਿਲਾਫ਼ ਹੋ ਰਹੀ ਸਾਈਕਲ ਰੈਲੀ ਜਿੱਥੇ ਨਵੇਂ ਰਿਕਾਰਡ ਸਿਰਜ ਰਹੀ ਹੈ ਉੱਥੇ ਹੀ ਇਸ ਸਾਈਕਲ ਰੈਲੀ ਵਿੱਚ 50 ਹਜ਼ਾਰ ਕਿੱਲੋਮੀਟਰ ਦਾ ਸਫਰ ਸਾਈਕਲ ਉੱਤੇ ਤੈਅ ਕਰਨ ਵਾਲਾ ਸਾਈਕਲਿਸਟ ਜਤਿੰਦਰ ਸਿੰਘ ਸਭ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਾਈਕਲਿਸਟ ਜਤਿੰਦਰ ਨੇ ਦੱਸਿਆ ਕਿ ਉਹ ਘਰੋਂ ਸਾਈਕਲ ਉੱਤੇ ਦੁਨੀਆਂ ਘੁੰਮਣ ਦਾ ਟੀਚਾ ਲੈਕੇ ਨਿਕਲਿਆ ਹੈ। (Bicycle rally in Ludhiana)

ਖਿੱਚ ਦਾ ਕੇਂਦਰ ਬਣਿਆ ਸਾਈਕਲਿਸਟ ਜਤਿੰਦਰ

ਲੁਧਿਆਣਾ: ਦੇਸ਼ ਦੀ ਸਭ ਤੋਂ ਵੱਡੀ ਨਸ਼ੇ ਦੇ ਵਿਰੁੱਧ ਸਾਈਕਲ ਰੈਲੀ (Bicycle rally against drugs) ਦਾ ਜਿੱਥੇ ਅੱਜ ਲੁਧਿਆਣਾ ਦੇ ਵਿੱਚ ਪ੍ਰਬੰਧ ਕੀਤਾ ਗਿਆ ਉੱਥੇ ਹੀ ਇਸ ਸਾਈਕਲ ਰੈਲੀ ਦੇ ਵਿੱਚ ਕਈ ਸ਼ਖਸ਼ੀਅਤਾਂ ਵੀ ਸ਼ਾਮਿਲ ਹੋਈਆਂ ਹਨ। ਵਿਸ਼ੇਸ਼ ਤੌਰ ਉੱਤੇ ਜਤਿੰਦਰ ਸਿੰਘ ਸਭ ਦੀ ਖਿੱਚ ਦਾ ਕੇਂਦਰ (Cyclist Jitinder Singh is the center of attraction) ਬਣਿਆ ਹੋਇਆ ਹੈ,ਜਿਸ ਨੇ ਸਾਈਕਲ ਉੱਤੇ ਵਿਸ਼ਵ ਟੂਰ ਲਈ ਨਿਕਲ ਕੇ ਇੱਕ ਨਵਾਂ ਅਹਿਦ ਲਿਆ ਹੈ ਅਤੇ ਉਹ ਇਸ ਸਾਈਕਲ ਰੈਲੀ ਲਈ ਵਿਸ਼ੇਸ਼ ਤੌਰ ਉੱਤੇ ਪਹੁੰਚਿਆ ਹੈ। ਇਸ ਦੌਰਾਨ ਸਾਈਕਲਿਸਟ ਜਤਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਉਹ 50 ਹਜ਼ਾਰ ਕਿਲੋਮੀਟਰ ਸਾਈਕਲ ਚਲਾ ਚੁੱਕੇ ਹਨ। ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਚਾਰ ਮੁਲਕਾਂ ਦੇ ਵਿੱਚ ਜਾ ਚੁੱਕੇ ਹਨ ਅਤੇ ਉਹ ਵੀ ਸਾਈਕਲ ਉੱਤੇ। ਉਹਨਾਂ ਦੀ ਸਾਈਕਲ ਵੀ ਬਹੁਤ ਵੱਖਰੀ ਹੈ ਜੋ ਕਿ ਅੱਜ ਦੀ ਰੈਲੀ ਵਿੱਚ ਖਿੱਚ ਦਾ ਕੇਂਦਰ ਬਣੀ ਰਹੀ।

ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ: ਜਤਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ 2022 ਦੇ ਵਿੱਚ ਆਪਣਾ ਸਫਰ ਸ਼ੁਰੂ ਕੀਤਾ ਸੀ, ਦਰਅਸਲ ਉਹਨਾਂ ਨੇ ਆਪਣੇ ਸਾਰੇ ਹੀ ਸਰੀਰਕ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਉਸ ਦੇ ਅੰਗ ਤਾਂ ਹੀ ਕਿਸੇ ਦੇ ਕੰਮ ਆ ਸਕਣਗੇ ਜੇਕਰ ਉਹ ਤੰਦਰੁਸਤ ਹੋਣਗੇ। ਇਸ ਕਰਕੇ ਉਸ ਨੇ ਸਾਈਕਲਿੰਗ ਕਰਨੀ ਸ਼ੁਰੂ ਕੀਤੀ ਅਤੇ ਪੂਰੇ ਵਿਸ਼ਵ ਦੇ ਵਿੱਚ ਸਿਹਤਮੰਦ ਰਹਿਣ ਦਾ ਸੁਨੇਹਾ ਦੇਣ ਦੇ ਮੰਤਵ ਦੇ ਨਾਲ ਸਾਈਕਲ ਉੱਤੇ ਹੀ ਵਿਸ਼ਵ ਟੂਰ (World tour on bicycle) ਲਈ ਨਿਕਲ ਗਿਆ। ਜਤਿੰਦਰ ਸਾਇਕਲ ਉੱਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਘੁੰਮਣ ਤੋਂ ਬਾਅਦ ਚਾਈਨਾ, ਜਪਾਨ ਅਤੇ ਹੋਰ ਕਈ ਮੁਲਕਾਂ ਵਿੱਚ ਘੁੰਮ ਚੁੱਕਾ ਹੈ। ਜਤਿੰਦਰ ਨੌਜਵਾਨਾਂ ਦੇ ਲਈ ਪ੍ਰੇਰਨਾ ਸਰੋਤ ਹੈ।

ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਾਨੂੰ ਲੋੜ ਹੈ ਕਿ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ, ਉਹਨਾਂ ਕਿਹਾ ਕਿ ਉਹ ਲੁਧਿਆਣਾ ਦੇ ਹੀ ਰਹਿਣ ਵਾਲੇ ਹਨ। ਲੁਧਿਆਣਾ ਨੂੰ ਅਕਸਰ ਹੀ ਸਾਈਕਲ ਇੰਡਸਟਰੀ ਲਈ ਜਾਣਿਆ ਜਾਂਦਾ ਹੈ ਪਰ ਅੱਜ ਲੁਧਿਆਣਾ ਨੂੰ ਸਾਈਕਲ ਚਲਾਉਣ ਵਾਲਿਆਂ ਦੇ ਨਾਂ ਦੇ ਨਾਲ ਵੀ ਜਾਣਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ (Punjab Govt) ਦਾ ਸਲੋਗਨ ਹੈ ਕਿ 'ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ', ਇਹ ਇੱਕ ਚੰਗਾ ਉਪਰਾਲਾ ਹੈ ਜਿਸ ਨਾਲ ਪੰਜਾਬ ਦੀ ਨੌਜਵਾਨ ਪੀੜੀ ਦੇ ਵਿੱਚ ਚੰਗਾ ਸੁਨੇਹਾ ਜਾਵੇਗਾ ਅਤੇ ਜੇਕਰ ਨਸ਼ੇ ਦੇ ਕੋੜ ਨੂੰ ਜੜੋ ਖਤਮ ਕਰਨਾ ਹੈ ਤਾਂ ਇਹ ਜ਼ਰੂਰੀ ਹੈ ਕਿ ਨੌਜਵਾਨ ਇਸ ਮੁਹਿੰਮ ਵਿੱਚ ਸ਼ਾਮਿਲ ਹੋਣ।



ਸਾਇਕਲ ਵੀ ਵਿਸ਼ੇਸ਼ ਹੈ: ਇਸ ਦੌਰਾਨ ਜਤਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਾਇਕਲ ਵੀ ਵਿਸ਼ੇਸ਼ ਹੈ ਅਤੇ ਇਸੇ ਉੱਤੇ ਹੀ ਉਹ ਜ਼ਿਆਦਾਤਰ ਸਾਈਕਲਿੰਗ ਕਰਦੇ ਨੇ। ਉਨ੍ਹਾਂ ਕਿਹਾ ਕਿ ਜਿਸ ਵੀ ਦੇਸ਼ ਜਾਂ ਸੂਬੇ ਵਿੱਚ ਮੈਂ ਜਾਂਦਾ ਹਾਂ ਤਾਂ ਉੱਥੋਂ ਦੇ ਲੋਕਾਂ ਨੂੰ ਇਸ ਸਾਇਕਲ ਉੱਤੇ ਬੈਠਾ ਕੇ ਉਨ੍ਹਾਂ ਨਾਲ ਵਿਚਾਰ ਸਾਂਝੇ ਕਰਦਾ ਹਾਂ। ਜਤਿੰਦਰ ਸਿੰਘ ਨੇ ਦੱਸਿਆ ਕਿ ਸਾਈਕਲ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਤੁਹਾਨੂੰ ਪ੍ਰਦੂਸ਼ਣ ਤੋਂ ਮੁਕਤ ਕਰਦਾ ਹੈ ਅਤੇ ਤੁਹਾਨੂੰ ਫਿੱਟ ਵੀ ਰੱਖਦਾ ਹੈ। ਜਤਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਕਦੀ ਕੋਈ ਮੁਸ਼ਕਿਲ ਨਹੀਂ ਆਈ। ਕਿਸੇ ਵੀ ਦੇਸ਼ ਨੇ ਉਨ੍ਹਾ ਨੂੰ ਵੀਜ਼ਾ ਦੇਣ ਤੋਂ ਇੰਨਕਾਰ ਨਹੀਂ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.