The Burning Train: ਦਿੱਲੀ ਤੋਂ ਦਰਭੰਗਾ ਜਾ ਰਹੀ ਹਮਸਫਰ ਐਕਸਪ੍ਰੈਸ ਦੀਆਂ ਤਿੰਨ ਬੋਗੀਆਂ ਵਿੱਚ ਲੱਗੀ ਭਿਆਨਕ ਅੱਗ, ਕਈ ਯਾਤਰੀ ਜ਼ਖਮੀ
Published: Nov 15, 2023, 7:33 PM

The Burning Train: ਦਿੱਲੀ ਤੋਂ ਦਰਭੰਗਾ ਜਾ ਰਹੀ ਹਮਸਫਰ ਐਕਸਪ੍ਰੈਸ ਦੀਆਂ ਤਿੰਨ ਬੋਗੀਆਂ ਵਿੱਚ ਲੱਗੀ ਭਿਆਨਕ ਅੱਗ, ਕਈ ਯਾਤਰੀ ਜ਼ਖਮੀ
Published: Nov 15, 2023, 7:33 PM
ਇਟਾਵਾ 'ਚ ਦਿੱਲੀ ਤੋਂ ਦਰਭੰਗਾ ਜਾ ਰਹੀ ਹਮਸਫਰ ਐਕਸਪ੍ਰੈੱਸ (Humsafar Express) ਦੀਆਂ ਤਿੰਨ ਬੋਗੀਆਂ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਬੋਗੀ ਦੇ ਹੇਠਾਂ ਲੱਗੇ ਸਿਲੰਡਰ 'ਚ ਧਮਾਕਾ ਹੋਣ ਕਾਰਨ ਲੱਗੀ।
ਇਟਾਵਾ: ਦਿੱਲੀ ਤੋਂ ਦਰਭੰਗਾ ਜਾ ਰਹੀ ਹਮਸਫਰ ਐਕਸਪ੍ਰੈਸ (Fire broke out in three berths of Humsafar Express) ਵਿੱਚ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਭਿਆਨਕ ਅੱਗ ਲੱਗ ਗਈ। ਬੋਗੀ ਦੇ ਹੇਠਾਂ ਲੱਗੇ ਸਿਲੰਡਰ 'ਚ ਧਮਾਕਾ ਹੋਣ ਕਾਰਨ ਤਿੰਨ ਬੋਗੀਆਂ 'ਚ ਭਿਆਨਕ ਇਹ ਅੱਗ ਲੱਗੀ । ਅੱਗ ਲੱਗਣ ਕਾਰਨ ਟਰੇਨ 'ਚ ਸਵਾਰ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਟਰੇਨ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਬੋਗੀ 'ਚ ਸਵਾਰ ਕਈ ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਅੱਗ ਲੱਗਣ ਮਗਰੋਂ ਮਚੀ ਭਗਦੜ: ਜਾਣਕਾਰੀ ਮੁਤਾਬਕ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਦਰਭੰਗਾ ਐਕਸਪ੍ਰੈਸ ਦੀ S1 ਬੋਗੀ 'ਚ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਤਿੰਨ ਬੋਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸਵਾਰੀਆਂ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ। ਟਰੇਨ ਦਾ ਕੋਚ S1 ਪੂਰੀ ਤਰ੍ਹਾਂ ਸੜ ਗਿਆ। ਬਿਹਾਰ ਤੋਂ ਮੁਜ਼ੱਫਰਪੁਰ ਜਾ ਰਹੇ ਕੁੰਦਨ ਨੇ ਦੱਸਿਆ ਕਿ ਜਿਵੇਂ ਹੀ ਸਰਾਏ ਭੂਪਤ ਸਟੇਸ਼ਨ 'ਤੇ ਟਰੇਨ ਹੌਲੀ ਹੋਈ ਤਾਂ ਟਰੇਨ ਦੇ ਪੱਖੇ ਰੁਕ ਗਏ ਅਤੇ ਲਾਈਟਾਂ ਵੀ ਬੰਦ ਹੋ ਗਈਆਂ। ਥੋੜ੍ਹੀ ਦੇਰ ਵਿਚ ਹੀ ਰੌਲਾ ਪੈ ਗਿਆ। ਜ਼ੋਰਦਾਰ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅੱਗ ਲੱਗ ਗਈ ਅਤੇ ਭਗਦੜ ਮੱਚ ਗਈ। (Several passengers were injured)
ਅੱਗ 'ਤੇ ਕਾਬੂ ਪਾਇਆ ਗਿਆ: ਖੇਤਰੀ ਲੋਕਾਂ ਦਾ ਕਹਿਣਾ ਹੈ ਕਿ ਟਰੇਨ 'ਚ ਕਰੀਬ 5 ਵਜੇ ਅੱਗ ਲੱਗ ਗਈ। ਚਾਰੇ ਪਾਸੇ ਹਫੜਾ-ਦਫੜੀ ਮਚ ਗਈ ਪਰ ਸਰਕਾਰੀ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਮਿਲੀ। ਹਾਦਸੇ ਦੇ ਇੱਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਦੋਂ ਤੱਕ ਅੱਗ ਨੇ ਐਸ 1, 2 ਅਤੇ 3 ਬੋਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਫਿਲਹਾਲ ਪ੍ਰਸ਼ਾਸਨ ਅਤੇ ਫਾਇਰ ਵਿਭਾਗ (Fire Dept) ਅੱਗ 'ਤੇ ਕਾਬੂ ਪਾਉਣ 'ਚ ਜੁਟੇ ਹੋਏ ਹਨ।
