ETV Bharat / state

ਲੁਧਿਆਣਾ 'ਚ ਪਾਰਕਿੰਗ ਦੇ 20 ਰੁਪਏ ਖਾਤਰ ਦੋ ਧਿਰਾਂ ਵਿਚਾਲੇ ਝਗੜਾ, ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਦੇ ਇਲਜ਼ਾਮ

author img

By

Published : Jul 19, 2023, 9:24 PM IST

ਲੁਧਿਆਣਾ 'ਚ 20 ਰੁਪਏ ਦੀ ਪਾਰਕਿੰਗ ਨੂੰ ਲੈਕੇ ਦੋ ਧਿਰਾਂ ਵਿਚਾਲੇ ਲੜਾਈ ਹੋਈ ਹੈ। ਇੱਥੇ ਫਿਲਮ ਦੇਖਣ ਆਏ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਦੇ ਵੀ ਇਲਜ਼ਾਮ ਲੱਗੇ ਹਨ। ਵੀਡੀਓ ਵੀ ਵਾਇਰਲ ਹੋਈ ਹੈ।

Argument between 2 parties over Rs 20 parking in Ludhiana
ਲੁਧਿਆਣਾ 'ਚ ਪਾਰਕਿੰਗ ਦੇ 20 ਰੁਪਏ ਖਾਤਰ ਦੋ ਧਿਰਾਂ ਵਿਚਾਲੇ ਝਗੜਾ, ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਦੇ ਇਲਜ਼ਾਮ

ਝਗੜੇ ਸਬੰਧੀ ਜਾਣਕਾਰੀ ਦਿੰਦਾ ਪੀੜਤ ਨੌਜਵਾਨ, ਪਾਰਕਿੰਗ ਦਾ ਕਰਿੰਦਾ ਤੇ ਪੁਲਿਸ ਜਾਂਚ ਅਧਿਕਾਰੀ।



ਲੁਧਿਆਣਾ :
ਲੁਧਿਆਣਾ ਦੇ ਨਿਰਮਲ ਪੈਲਸ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਨੌਜਵਾਨ ਅਤੇ ਨਿਰਮਲ ਪੈਲੇਸ ਦਾ ਮਾਲਿਕ ਆਪਸ ਵਿੱਚ ਝਗੜਦੇ ਨਜ਼ਰ ਆ ਰਹੇ ਹਨ। ਸਿੱਖ ਨੌਜਵਾਨਾਂ ਨੂੰ ਵਾਲਾਂ ਨੂੰ ਫੜਿਆ ਹੋਇਆ ਹੈ, ਜਿਸ ਨੂੰ ਲੈਕੇ ਵਿਵਾਦ ਹੋ ਗਿਆ ਹੈ। ਇਸਦਾ ਬੁੱਢਾ ਦਲ ਵੱਲੋਂ ਵੀ ਸਖ਼ਤ ਨੋਟਿਸ ਲਿਆ ਗਿਆ ਹੈ ਅਤੇ ਅੱਜ ਵੱਡੇ ਇਕੱਠ ਦੇ ਨਾਲ ਪੈਲੇਸ ਅੱਗੇ ਨਿਹੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆਂ ਹਨ। ਦੂਜੇ ਪਾਸੇ ਪੁਲਿਸ ਵੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।



ਸਕੂਟਰ ਨੂੰ ਲੈ ਕੇ ਹੋਈ ਲੜਾਈ : ਨੌਜਵਾਨਾਂ ਵੱਲੋਂ ਇਲਜਾਮ ਲਗਾਏ ਕਿ ਉਹ ਫ਼ਿਲਮ ਦੇਖਣ ਲਈ ਆਏ ਸਨ ਅਤੇ ਉਹਨਾਂ ਨੇ ਆਪਣਾ ਸਕੂਟਰ ਪਾਰਕਿੰਗ ਵਿੱਚ ਨਾ ਲਗਾ ਕੇ ਨਾਲ ਦੀ ਗਲੀ ਵਿੱਚ ਲਗਾ ਦਿੱਤਾ। ਜਦੋਂ ਵਾਪਿਸ ਆਏ ਤਾਂ ਸਕੂਟਰ ਮੌਕੇ ਉੱਤੇ ਨਹੀਂ ਸੀ ਅਤੇ ਪਾਰਕਿੰਗ ਕਰਿੰਦਿਆਂ ਨੇ ਉਸਦਾ ਸਕੂਟਰ ਚੁੱਕ ਕੇ ਲੁਕੋ ਦਿੱਤਾ ਜਿਸ ਤੋਂ ਬਾਅਦ ਪੈਲੇਸ ਦੇ ਮਾਲਕ ਵੱਲੋਂ ਉਨ੍ਹਾਂ ਨਾਲ ਗਾਲੀ ਗਲੋਚ ਕੀਤਾ ਗਿਆ ਅਤੇ ਉਸ ਨਾਲ ਝਗੜਾ ਕੀਤਾ ਗਿਆ। ਇਸ ਤੋਂ ਬਾਅਦ ਉਸਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ। ਇਸਦੀ ਸ਼ਿਕਾਇਤ ਉਨ੍ਹਾਂ ਨੇ ਪੁਲਿਸ ਕੋਲ ਕੀਤੀ ਹੈ ਪਰ ਪੁਲਿਸ ਵੱਲੋਂ ਇਸਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।


ਦੂਜੇ ਪਾਸੇ, ਪਾਰਕਿੰਗ ਦੇ ਕਰਿੰਦੇ ਦਾ ਕਹਿਣਾ ਹੈ ਕਿ ਨੌਜਵਾਨਾਂ ਵੱਲੋਂ ਪਹਿਲਾ ਅਪਸ਼ਬਦ ਬੋਲੇ ਗਏ ਹਨ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਅਸੀਂ ਦੋਵੇਂ ਧਿਰਾਂ ਦਾ ਪੱਖ ਸੁਣਕੇ ਅੱਗੇ ਦੀ ਕਾਰਵਾਈ ਕਰਾਂਗੇ। ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੌਜਵਾਨ ਦੇ ਨਾਲ ਝਗੜਾ ਹੋ ਰਿਹਾ ਹੈ। ਬੁੱਢਾ ਦਲ ਵੱਲੋਂ ਨੌਜਵਾਨ ਦੇ ਵਾਲਾਂ ਦੀ ਬੇਅਦਬੀ ਕਰਨ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਅਤੇ ਬੇਅਦਬੀ ਕਰਨ ਵਾਲੇ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੋਵਾਂ ਧਿਰਾਂ ਨੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਹਨ ਜਦੋਂ ਕਿ ਪੁਲਿਸ ਜਾਂਚ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.