ETV Bharat / state

Barnala Police: ਪੁਲਿਸ ਨੇ 13.7 ਲੱਖ ਨਸ਼ੀਲੇ ਕੈਪਸੂਲਾਂ ਸਮੇਤ 5 ਤਸਕਰ ਕੀਤੇ ਕਾਬੂ, ਦੋ ਲਗਜ਼ਰੀ ਕਾਰਾਂ ਤੇ ਇਕ ਛੋਟਾ ਹਾਥੀ ਵੀ ਬਰਾਮਦ

author img

By

Published : Jul 19, 2023, 6:23 PM IST

ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਰਅਸਲ ਸੀਆਈ ਸਟਾਫ ਨੇ 5 ਨਸ਼ਾ ਤਸਕਰਾਂ ਨੂੰ 13.7 ਲੱਖ ਨਸ਼ੀਲੇ ਕੈਪਸੂਲ ਤੇ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੂੰ ਦੋ ਲਗਜ਼ਰੀ ਗੱਡੀਆਂ ਤੇ ਇਕ ਛੋਟਾ ਹਾਥੀ ਵੀ ਬਰਾਮਦ ਹੋਇਆ ਹੈ।

Barnala police arrested 5 smugglers with 13 lakh drug capsules
ਪੁਲਿਸ ਨੇ 13.7 ਲੱਖ ਨਸ਼ੀਲੇ ਕੈਪਸੂਲਾਂ ਸਮੇਤ 5 ਤਸਕਰ ਕੀਤੇ ਕਾਬੂ

ਬਰਨਾਲਾ : ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੇ CIA ਸਟਾਫ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਅਤੇ ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਫੜੀ ਹੈ। 13,71,040 ਨਸ਼ੀਲੇ ਕੈਪਸੂਲ ਤੇ ਗੋਲੀਆਂ ਸਮੇਤ 5 ਮੁਲਜ਼ਮ ਗ੍ਰਿਫਤਾਰ ਕੀਤੇ ਹਨ, ਜਿਸ ਵਿੱਚ 13,57,500 ਨਸ਼ੀਲੇ ਕੈਪਸੂਲ ਅਤੇ 13,540 ਨਸ਼ੀਲੀਆਂ ਗੋਲੀਆਂ, ਜਦਕਿ ਦੋ ਲਗਜ਼ਰੀ ਕਾਰਾਂ ਅਤੇ ਇੱਕ ਛੋਟਾ ਹਾਥੀ ਗੱਡੀ ਬਰਾਮਦ ਕੀਤੇ ਹਨ।


  • .@BarnalaPolice delivers another big blow to Pharma Opioids by busting one of biggest #NDPS consignments of the year by arresting 2 persons and recovering 13.7 lakh intoxicated capsules and tablets

    The seizure includes Tramadol capsules. (1/2) pic.twitter.com/R1JnB3wUNV

    — DGP Punjab Police (@DGPPunjabPolice) July 19, 2023 " class="align-text-top noRightClick twitterSection" data=" ">

ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਨੇ ਮਾਮਲੇ ਦਰਜ : ਨਸ਼ਾ ਤਸਕਰਾਂ ਖਿਲਾਫ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ ਕਈ ਕੇਸ ਦਰਜ ਹਨ। ਐਸਐਸਪੀ ਬਰਨਾਲਾ ਨੇ ਦਾਅਵਾ ਕੀਤਾ ਕਿ ਜਾਂਚ ਦੌਰਾਨ ਇਸ ਨਸ਼ਾ ਤਸਕਰਾਂ ਦੇ ਹੋਰ ਵੱਡੇ ਗਿਰੋਹ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ 13.71 ਲੱਖ 890 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਪੁਲਿਸ ਨੇ ਦੋ ਗੱਡੀਆਂ ਅਤੇ ਇੱਕ ਟਾਟਾ ਏਸ ਬਰਾਮਦ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਤਿੰਨ ਨਸ਼ਾ ਵੇਚਣ ਲਈ ਬਦਨਾਮ ਸੈਂਸੀ ਬਸਤੀ ਦੇ ਵਸਨੀਕ ਹਨ। ਜਦਕਿ 2 ਜ਼ਿਲ੍ਹਾ ਬਠਿੰਡਾ ਨਾਲ ਸਬੰਧਿਤ ਹਨ।


ਇਸ ਮੌਕੇ ਪੱਤਰਕਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੁਝ ਦਿਨ ਪਹਿਲਾਂ ਸਾਂਸੀ ਬਸਤੀ ਦੇ ਰਹਿਣ ਵਾਲੇ ਰਾਜ ਸਿੰਘ ਉਰਫ਼ ਰਾਜੂ ਨੂੰ 850 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਸੀ। ਉਨ੍ਹਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਨੇ ਵਿੱਕੀ ਅਤੇ ਹਰਵਿੰਦਰ ਦੋਵੇਂ ਵਾਸੀ ਸੈਂਸੀ ਬਸਤੀ ਬਰਨਾਲਾ, ਵਿਵੇਕ ਅਤੇ ਪਦਮ ਕੁਮਾਰ ਦੋਵੇਂ ਵਾਸੀ ਜ਼ਿਲਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ।

ਹੋਰ ਖੁਲਾਸੇ ਹੋਣ ਦੀ ਸੰਭਾਵਨਾ : ਇਨ੍ਹਾਂ ਮੁਲਜ਼ਮਾਂ ਕੋਲੋਂ 13 ਲੱਖ 71 ਹਜ਼ਾਰ 40 ਗੋਲੀਆਂ ਬਰਾਮਦ ਹੋਈਆਂ ਹਨ। ਇੱਕ ਬਰੀਜ਼ਾ ਕਾਰ, ਇੱਕ ਬਲੇਨੋ ਕਾਰ ਅਤੇ ਇੱਕ ਟਾਟਾ ਏਸ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ। ਇਸ 'ਚ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ। ਸਾਰੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.