ETV Bharat / state

ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾਈ, ਵਿਰੋਧੀਆਂ ਨੇ ਸਰਕਾਰ 'ਤੇ ਲਗਾਏ ਇਲਜ਼ਾਮ

author img

By

Published : Oct 4, 2022, 11:02 PM IST

BJP Congress Amritpal Singh news
BJP Congress Amritpal Singh news

ਅੰਮ੍ਰਿਤਪਾਲ ਨੂੰ ਲੈ ਕੇ ਸੂਬੇ 'ਚ ਸਿਆਸੀ ਸੰਗਰਾਮ ਚੱਲ (waris punjab de chief Amritpal Singh) ਰਿਹਾ ਹੈ। ਭਾਜਪਾ ਅਤੇ ਕਾਂਗਰਸ ਦਾ ਇਲਜ਼ਾਮ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਸਹਿ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ੀਸ ਕੀਤੀ ਜਾ ਰਹੀ ਹੈ ਉਧਰ ਆਪ ਸਰਕਾਰ ਨੇ ਵੀ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਆਪ ਸਰਕਾਰ ਵਿਰੋਧੀ ਅਨਸ਼ਰਾਂ ਉਤੇ ਕਾਰਵਾਈ ਕਰੇਗੀ ਪੰਜਾਬ ਵਿੱਚ ਅਮਨਸ਼ਾਤੀ ਦਾ ਮਾਹੌਲ ਹੈ ਲੋਕ ਬਹੁਤ ਸਮਝਦਾਰ ਹਨ।

ਲੁਧਿਆਣਾ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (waris punjab de chief Amritpal Singh) ਇਨ੍ਹੀਂ ਦਿਨੀਂ ਆਪਣੀ ਗਰਮ ਬਿਆਨਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪੂਰੇ ਪੰਜਾਬ ਦੇ ਵਿਚ ਅੰਮ੍ਰਿਤਪਾਲ ਨੂੰ ਲੈ ਕੇ ਇਕ ਨਵਾਂ ਸਿਆਸੀ ਬਵਾਲ ਮੱਚਿਆ ਹੋਇਆ ਹੈ। ਵਿਰੋਧੀ ਪਾਰਟੀਆਂ ਇਸ ਨੂੰ ਸੱਤਾ ਧਿਰ ਵੱਲੋਂ ਪਲਾਂਟ ਕੀਤਾ ਗਿਆ ਦੱਸ ਰਹੀ ਹੈ ਜਦੋਂ ਕਿ ਸੱਤਾ ਧਿਰ ਇਸ ਦੀ ਜਾਂਚ ਦੀ ਇਹ ਗੱਲ ਕਹਿ ਰਹੀ ਹੈ।

ਸਿਮਰਨਜੀਤ ਸਿੰਘ ਮਾਨ (Simranjit Singh mann) ਵੱਲੋਂ ਬਰਨਾਲਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਹੈ ਕਿ ਖਾਲਿਸਤਾਨ ਦੇ ਨਾਰੇ ਲਾਉਣ ਜਾਂ ਕੰਧਾਂ 'ਤੇ ਲਿਖਣਾ ਗਲਤ ਨਹੀਂ ਹੈ, ਉੱਥੇ ਹੀ ਕਾਂਗਰਸ ਅਤੇ ਭਾਜਪਾ ਲਗਾਤਾਰ ਕਹਿ ਰਹੀ ਹੈ ਕਿ ਪੰਜਾਬ ਵਿੱਚ ਕਾਲੇ ਦੌਰ ਨੂੰ ਮੁੜ ਲਿਆਉਣ ਦੀਆਂ ਸਾਜਿਸ਼ਾਂ ਹੋ ਰਹਿਆਂ ਹਨ ਜਿਸ ਤੋਂ ਬੇਹੱਦ ਸਤਰਕ ਰਹਿਣ ਦੀ ਲੋੜ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਨੂੰ ਕਾਲੇ 80 ਦੇ ਦਹਾਕੇ 'ਚ ਝੋਕਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ।

ਜਿਸ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਮੂਲੀਅਤ ਹੈ। ਉੱਥੇ ਹੀ ਅੰਮ੍ਰਿਤਪਾਲ ਨੂੰ ਲੈ ਕੇ ਕਾਂਗਰਸ ਨੇ ਕਿਹਾ ਕਿ ਉਸ ਦੀ ਸਮਾਜ ਨੂੰ ਅਤੇ ਪੰਜਾਬ ਨੂੰ ਕੀ ਦੇਣ ਹੈ ਇਸ ਬਾਰੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਹੈ। ਕਾਂਗਰਸ ਅਤੇ ਭਾਜਪਾ ਨੇ ਕਿਹਾ ਕੇ ਸੂਬੇ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ ਨੌਜਵਾਨਾਂ ਨੂੰ ਵਰਗਲਾਇਆ ਜਾ ਰਿਹਾ ਹੈ।

ਵਿਵਦਾਂ 'ਚ ਅਮ੍ਰਿਤਪਾਲ: ਵਾਰਿਸ ਪੰਜਾਬ ਦੇ ਸੰਸਥਾ ਦਾ ਨਵਾਂ ਬਣਿਆ ਮੁੱਖੀ ਅੰਮ੍ਰਿਤਪਾਲ ਦੁਬਈ 'ਚ 9 ਸਾਲ ਰਹਿਣ ਤੋਂ ਬਾਅਦ ਭਾਰਤ ਪਰਤਿਆ ਹੈ ਅਤੇ ਦੀਪ ਸਿੱਧੂ ਦੀ ਜਥੇਬੰਦੀ ਦਾ ਉਸ ਨੂੰ ਪ੍ਰਧਾਨ ਥਾਪਿਆ ਗਿਆ ਉਸ ਦੀ ਦਸਤਾਰਬੰਦੀ ਬਕਾਇਦਾ ਰੋਡੇ ਪਿੰਡ 'ਚ ਕੀਤੀ ਗਈ। ਜੋ ਕਿ ਦਮਦਮੀ ਟਕਸਾਲ ਦੇ ਮੁੱਖੀ ਰਹੇ ਜਰਨੈਲ ਸਿੰਘ ਭਿੰਡਰਾਂ ਵਾਲਾ ਦੀ ਜਨਮਭੂਮੀ ਹੈ।

BJP Congress Amritpal Singh news
BJP Congress Amritpal Singh news

ਦਸਤਾਰਬੰਦੀ ਤੋਂ ਬਾਅਦ ਅੰਮ੍ਰਿਤਪਾਲ ਲਗਾਤਾਰ ਸੋਸ਼ਲ ਮੀਡੀਆ 'ਤੇ ਆਜ਼ਾਦੀ ਅਤੇ ਖਾਲਿਸਤਾਨ ਦੀ ਖੁੱਲ ਕੇ ਮੰਗ ਕਰ ਰਿਹਾ ਹੈ। ਕੁਝ ਗਰਮ ਖਿਆਲੀ ਵੀ ਉਸ ਨੂੰ ਸਮਰਥਨ ਦੇ ਰਹੇ ਹਨ। ਅੰਮ੍ਰਿਤਪਾਲ ਦਾ ਕਹਿਣਾ ਕੇ ਨੌਜਵਾਨ ਪੀੜ੍ਹੀ ਨੂੰ ਗੁਲਾਮ ਬਣਾਇਆ ਗਿਆ ਹੈ ਸਾਨੂੰ ਆਪਣੇ ਹੱਕਾਂ ਲਈ ਲੜਨਾ ਪਵੇਗਾ ਪਹਿਲਾਂ ਭਾਈਬੰਦੀ ਨਾਲ ਬੇਨਤੀ ਕਰਨੀ ਹੈ ਅਤੇ ਲੋੜ ਪੈਣ ਤੇ ਹਥਿਆਰ ਚੁੱਕਣ 'ਚ ਵੀ ਗੁਰੇਜ ਨਹੀਂ ਕਰਨਾ ਚਾਹਿਦਾ।

BJP Congress Amritpal Singh news
BJP Congress Amritpal Singh news

ਸਿਮਰਜੀਤ ਮਾਨ ਦਾ ਬਿਆਨ : ਸੰਗਰੂਰ ਲੋਕ ਸਭਾ ਸੀਟ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਮੰਗ ਨੂੰ ਸੁਪਰੀਮ ਕੋਰਟ ਵੱਲੋਂ ਦਿੱਤਾ ਹੱਕ ਦੱਸ ਰਹੇ ਹਨ। ਬਰਨਾਲਾ 'ਚ ਬੀਤੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੰਧਾਂ 'ਤੇ ਖਾਲਿਸਤਾਨ ਲਿਖਣਾ ਜਾਂ ਖਾਲਿਸਤਾਨ ਦੇ ਨਾਅਰੇ ਲਾਉਣੇ ਗਲਤ ਨਹੀਂ ਹੈ। ਦੀਪ ਸਿੱਧੂ ਨੇ ਸਿਮਰਨਜੀਤ ਸਿੰਘ ਮਾਨ ਨੂੰ ਅਪਣਾ ਸਮਰਥਨ ਦਿੱਤਾ ਸੀ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਮਾਨ ਨੇ ਇਸ ਨੂੰ ਏਜੰਸੀਆਂ ਦੀ ਚਾਲ ਦੱਸੀ ਸੀ ਅਤੇ ਹੁਣ ਵਾਰਿਸ ਪੰਜਾਬ ਦੀ ਸੰਸਥਾ ਦੇ ਮੁਖੀ ਦੀ ਦਸਤਾਰ ਬੰਦੀ ਦੌਰਾਨ ਮਾਨ ਦੀ ਸ਼ਮੂਲੀਅਤ ਕੀਤੀ ਸੀ।

Simranjit Singh mann

ਭਾਜਪਾ 'ਤੇ ਕਾਂਗਰਸ ਨੇ ਚੁੱਕੇ ਸਵਾਲ: ਅੰਮ੍ਰਿਤਪਾਲ ਦੀ ਸਖਸ਼ੀਅਤ ਨੂੰ ਲੈ ਕੇ ਕਾਂਗਰਸ ਅਤੇ ਭਾਜਪਾ ਨੇ ਸਵਾਲ ਖੜੇ ਕੀਤੇ ਹਨ। ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਉਸ ਨੂੰ ਸੂਬੇ ਦਾ ਮਾਹੌਲ ਖ਼ਰਾਬ ਕਰਨ ਲਈ ਪਲਾਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ 'ਚ ਆਪ ਸਰਕਾਰ ਬਣੀ ਸੀ ਉਸ ਵੇਲੇ ਸਿੱਖ ਫਾਰ ਜਸਟਿਸ ਸੰਸਥਾ ਦੇ ਮੁਖੀ ਗੁਰਪਤਵੰਤ ਪਨੂੰ ਨੇ ਚਿੱਠੀ ਲਿਖ ਕੇ ਕਿਹਾ ਸੀ ਆਮ ਆਦਮੀ ਪਾਰਟੀ ਦਾ ਅਸੀਂ ਸਮਰਥਨ ਕੀਤਾ ਸੀ ਅਤੇ ਹੁਣ ਖਾਲਿਸਤਾਨ ਨੂੰ ਲੈਕੇ ਸਰਕਾਰ ਸਾਡੀ ਮਦਦ ਕਰੇ। ਉੱਥੇ ਕਾਂਗਰਸ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਪੰਜਾਬ ਅਤੇ ਸਮਾਜ ਲਈ ਕੀ ਕੀਤਾ ਹੈ ਇਸ ਦਾ ਖੁਲਾਸਾ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ ਕਿਉਂਕਿ 80 ਦੇ ਦਹਾਕੇ ਦੇ ਵਿਚ ਸੋਸ਼ਲ ਮੀਡੀਆ ਨਹੀਂ ਸੀ ਪਰ ਹੁਣ ਸੋਸ਼ਲ ਮੀਡੀਆ ਵੀ ਆ ਗਿਆ ਹੈ ਇਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਮਝਣਾ ਪਵੇਗਾ ਕੀ ਉਹਨਾਂ ਨੇ ਕੀ ਦੇਖਣਾ ਹੈ, ਉਹਨਾਂ ਸਰਕਾਰ ਦੀ ਮਨਸ਼ਾ 'ਤੇ ਵੀ ਸਵਾਲ ਖੜੇ ਕੀਤੇ।

BJP Congress Amritpal Singh news

ਸਰਕਾਰ ਦਾ ਜਵਾਬ: ਉਧਰ ਸਰਕਾਰ 'ਤੇ ਚੁੱਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਵਿਧਾਇਕ ਮਦਨ ਲਾਲ ਬੱਗਾ ਨੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਹੈ ਕਿ ਸਰਕਾਰ ਇਸ ਤੇ ਨਜ਼ਰਸਾਨੀ ਹੈ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਹਰ ਮੁੱਦੇ ਨੂੰ ਸਰਕਾਰ ਦੇ ਸਿਰ ਥੋਪਣਾ ਹੈ, ਉਨ੍ਹਾਂ ਕਿਹਾ ਕਿ ਅਸੀਂ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਉਸਦੀ ਜਾਂਚ ਕਰਵਾਉਣਗੇ।

BJP Congress Amritpal Singh news
BJP Congress Amritpal Singh news

ਇਹ ਵੀ ਪੜ੍ਹੋ:- ਸਫਾਈ ਸਰਵੇਖਣ 'ਚ ਨੰਗਲ ਨਗਰ ਕੌਂਸਲ ਨੇ ਮਾਰੀ ਬਾਜ਼ੀ,ਪੂਰੇ ਭਾਰ ਵਿੱਚੋਂ ਹਾਸਿਲ ਕੀਤਾ ਦੂਜਾ ਸਥਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.