ETV Bharat / state

ਮਾਛੀਵਾੜਾ ਸਾਹਿਬ: ਬੁੱਢੇ ਨਾਲੇ 'ਚ ਰੁੜਿਆ 15 ਸਾਲ ਦਾ ਮੁੰਡਾ, ਪਰਿਵਾਰ ਦਾ ਇਕਲੌਤਾ ਸੀ ਪੁੱਤ

author img

By

Published : Jul 12, 2023, 1:55 PM IST

A young man got stuck in a stream in Ludhiana
ਮਾਛੀਵਾੜਾ ਸਾਹਿਬ 'ਚ ਬੁੱਢੇ ਨਾਲੇ 'ਚ ਰੁੜਿਆ 15 ਸਾਲਾਂ ਦਾ ਮੁੰਡਾ, ਪਰਿਵਾਰ ਦਾ ਸੀ ਇਕਲੌਤਾ ਪੁੱਤ

ਲੁਧਿਆਣਾ ਦੇ ਇਲਾਕੇ ਮਾਛੀਵਾੜਾ ਸਾਹਿਬ ਵਿੱਚ ਬੁੱਢਾ ਦਰਿਆ ਪਾਰ ਕਰਨ ਦੀ ਕੋਸ਼ਿਸ਼ ਕਰਦਾ ਇੱਕ ਨੌਜਵਾਨ ਦਰਿਆ ਅੰਦਰ ਰੁੜ ਗਿਆ ਅਤੇ ਲਾਪਤਾ ਹੋ ਗਿਆ। ਦਰਿਆ ਵਿੱਚ ਰੁੜੇ ਨੌਜਵਾਨ ਦੀ ਉਮਰ ਮਹਿਜ਼ 16 ਸਾਲ ਸੀ ਅਤੇ ਉਹ ਘਰਦਿਆਂ ਦਾ ਇੱਕਲੌਤਾ ਪੁੱਤਰ ਸੀ।

ਪ੍ਰਸ਼ਾਸਨ ਵੱਲੋਂ ਨੌਜਵਾਨ ਦੀ ਭਾਲ ਜਾਰੀ

ਲੁਧਿਆਣਾ: ਹੜ੍ਹਾਂ ਵਰਗੇ ਹਾਲਾਤਾਂ 'ਚ ਜਾਨੀ ਨੁਕਸਾਨ ਵੀ ਹੋ ਰਿਹਾ ਹੈ। ਮਾਛੀਵਾੜਾ ਸਾਹਿਬ 'ਚ ਬੁੱਢੇ ਨਾਲੇ 'ਚ 15 ਸਾਲਾਂ ਦਾ ਲੜਕਾ ਰੁੜ ਗਿਆ। ਜਿਸਦੀ ਭਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਗੋਤਾਖੋਰਾਂ ਦੀ ਮਦਦ ਨਾਲ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਮਗਰੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ। ਜ਼ਿਲ੍ਹਾ ਖੰਨਾ ਦੇ ਪਿੰਡ ਚੱਕੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਸੁਖਪ੍ਰੀਤ ਸਿੰਘ ਮੋਟਰਸਾਈਕਲ ’ਤੇ ਕੰਮ ਤੋਂ ਵਾਪਸ ਆ ਰਿਹਾ ਸੀ। ਸੁਖਪ੍ਰੀਤ ਸਿੰਘ ਨੇ ਗੁਰੂਗੜ੍ਹ ਦੀ ਪੁਲੀ ਨੇੜੇ ਮੋਟਰਸਾਈਕਲ ਖੜ੍ਹਾ ਕੀਤਾ ਕਿਉਂਕਿ ਸੜਕ 'ਤੇ ਬਹੁਤ ਪਾਣੀ ਸੀ। ਉਹ ਦੇਖਣ ਲੱਗਾ ਕਿ ਮੋਟਰਸਾਈਕਲ ਨਿਕਲ ਜਾਵੇਗਾ ਜਾਂ ਨਹੀਂ। ਇਸੇ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਪਾਣੀ ਵਿੱਚ ਰੁੜ੍ਹ ਗਿਆ। ਜਦੋਂ ਤੱਕ ਲੋਕ ਇਕੱਠੇ ਹੋਏ ਅਤੇ ਸੁਖਪ੍ਰੀਤ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਤਾਂ ਸੁਖਪ੍ਰੀਤ ਕਾਫੀ ਦੂਰ ਤੱਕ ਰੁੜ ਚੁੱਕਾ ਸੀ।

ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ: ਇਸ ਹਾਦਸੇ 'ਚ ਪ੍ਰਸ਼ਾਸਨ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਬੁੱਢਾ ਨਾਲਾ ਦੋ ਦਿਨਾਂ ਤੋਂ ਓਵਰਫਲੋ ਹੋਇਆ, ਸੜਕਾਂ ਨਜ਼ਰ ਨਹੀਂ ਆਉਂਦੀਆਂ ਹਨ। ਜਿਸ ਕਰਕੇ ਲੋਕ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸਨ ਨੇ ਉੱਥੇ ਕੋਈ ਸੂਚਨਾ ਬੋਰਡ ਵੀ ਨਹੀਂ ਲਗਾਇਆ ਸੀ। ਇਸੇ ਕਰਕੇ ਸੁਖਪ੍ਰੀਤ ਨੂੰ ਸੜਕ ਦਿਖਾਈ ਨਹੀਂ ਦੇ ਰਹੀ ਸੀ ਅਤੇ ਉਹ ਪਾਣੀ 'ਚ ਰੁੜ ਗਿਆ।

ਪੰਜ ਮਹੀਨੇ ਪਹਿਲਾਂ ਪਿਤਾ ਦੀ ਮੌਤ, ਇਕੱਲਾ ਸੀ ਸਹਾਰਾ: ਸੁਖਪ੍ਰੀਤ ਸਿੰਘ ਦੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਸੁਖਪ੍ਰੀਤ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ। ਉਸਦੇ ਪਿਤਾ ਦੀ ਕਰੀਬ ਪੰਜ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਇੱਕ ਛੋਟੀ ਭੈਣ ਹੈ। ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।

ਭਾਲ ਕੀਤੀ ਜਾ ਰਹੀ ਹੈ: ਇਸ ਸਬੰਧੀ ਸਮਰਾਲਾ ਦੇ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਹੈ। ਕਈ ਥਾਵਾਂ 'ਤੇ ਸੁਖਪ੍ਰੀਤ ਦੀ ਭਾਲ ਕੀਤੀ ਜਾ ਰਹੀ ਹੈ। ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਪਾਣੀ ਦਾ ਵਹਾਅ ਤੇਜ਼ ਹੈ ਅਤੇ ਪਾਣੀ ਬਹੁਤ ਜ਼ਿਆਦਾ ਹੈ ਜਿਸ ਕਰਕੇ ਮੁਸ਼ਕਲ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.