ETV Bharat / state

Water Logging: ਬਰਸਾਤ ਘਟੀ ਪਰ ਨਹੀਂ ਬਦਲੇ ਹਾਲਾਤ, ਲੁਧਿਆਣਾ ਦੇ ਬੁੱਢੇ ਨਾਲੇ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਵੜਿਆ

author img

By

Published : Jul 12, 2023, 12:19 PM IST

Updated : Jul 13, 2023, 1:26 PM IST

ਕਹਿਰ ਦੀ ਬਰਸਾਤ ਤੋਂ ਬਾਅਦ ਭਾਵੇਂ ਪਿਛਲੇ ਦੋ ਦਿਨਾਂ ਤੋਂ ਮੌਸਮ ਸਾਫ ਹੈ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਇੱਥੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਨੇ। ਲੁਧਿਆਣਾ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੁਣ ਵੀ ਪਾਣੀ ਖੜ੍ਹਾ ਹੈ ਅਤੇ ਨਿਕਾਸੀ ਨਹੀਂ ਹੋ ਰਹੀ।

In Ludhiana, people are upset due to rain water entering the houses
ਬਰਸਾਤ ਘਟੀ ਪਰ ਨਹੀਂ ਬਦਲੇ ਹਾਲਾਤ, ਲੁਧਿਆਣਾ ਦੇ ਬੁੱਢਾ ਦਰਿਆ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਹੋਇਆ ਦਾਖਿਲ

ਗੰਦੇ ਪਾਣੀ ਵਿੱਚ ਰਹਿਣ ਲਈ ਮਜਬੂਰ ਲੋਕ

ਲੁਧਿਆਣਾ: ਪੰਜਾਬ ਦੇ ਵਿੱਚ ਬਰਸਾਤ ਨੂੰ ਬੰਦ ਹੋਏ ਦੋ ਦਿਨ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਹੁਣ ਦਰਿਆਵਾਂ ਦਾ ਪਾਣੀ ਹੇਠਾਂ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਨਿਕਾਸੀ ਨਾ ਹੋਣ ਕਾਰਣ ਜਿਉਂ ਦਾ ਤਿਉਂ ਖੜ੍ਹਾ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਹਾਲਾਤ ਖਰਾਬ ਹੋ ਚੁੱਕੇ ਨੇ। ਲੁਧਿਆਣਾ ਦਾ ਰਣਜੀਤ ਸਿੰਘ ਪਾਰਕ ਇਲਾਕਾ, ਸ਼ਿੰਗਾਰ ਸਿਨੇਮਾ ਅਤੇ ਮਾਧੋਪੁਰੀ ਦਾ ਇਲਾਕਾ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਸਥਾਨਕ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਦਾ ਜਿਉਣਾ ਮੋਹਾਲ ਹੋ ਚੁੱਕਾ ਹੈ। ਇਲਾਕੇ ਦੇ ਵਿੱਚ ਗੰਦੇ ਨਾਲੇ ਦਾ ਪਾਣੀ, ਲੋਕਾਂ ਦੇ ਘਰਾਂ ਅੰਦਰ ਵੜ ਚੁੱਕਾ ਹੈ। ਲੋਕਾਂ ਨੇ ਕਿਹਾ ਕਿ ਐੱਮ.ਐੱਲ.ਏ ਸਾਬ੍ਹ ਆਏ ਸਨ ਅਤੇ ਵੀਡੀਓ ਬਣਾ ਕੇ ਚਲੇ ਗਏ।



ਫੈਕਟਰੀਆਂ ਬੰਦ ਕਰਨ ਦੇ ਨਿਰਦੇਸ਼: ਦਰਅਸਲ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੀਤੇ ਦਿਨੀਂ ਪ੍ਰਿੰਟਿੰਗ ਅਤੇ ਰੰਗਣ ਵਾਲੀਆਂ ਫੈਕਟਰੀਆਂ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ, ਕਿਉਂਕਿ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਲਈ ਲੱਗਿਆ ਐਸ.ਟੀ ਪੀ ਪਲਾਂਟ ਕੰਮ ਕਰਨਾ ਬੰਦ ਹੋ ਚੁੱਕਾ ਹੈ, ਜਿਸ ਕਰਕੇ ਫੈਕਟਰੀਆਂ ਕੁੱਝ ਦਿਨ ਦੇ ਲਈ ਬੰਦ ਕੀਤੀਆਂ ਗਈਆਂ ਹਨ। ਹਾਲਾਂਕਿ ਲੁਧਿਆਣਾ ਦੇ ਨਾਲ ਲਗਦੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਕੁੱਝ ਜ਼ਰੂਰ ਘਟਿਆ ਹੈ ਪਰ ਬੁੱਢੇ ਨਾਲੇ ਦੇ ਵਿੱਚ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ।

ਸੀਵਰੇਜ ਜਾਮ ਹੋਣ ਕਰਕੇ ਪਾਣੀ ਦੀ ਨਿਕਾਸੀ ਬੰਦ: ਇਸ ਦੌਰਾਨ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਇਸ ਮੌਕੇ ਲੋਕਾਂ ਨੇ ਕਿਹਾ ਕਿ ਸਾਡੀਆਂ ਦੁਕਾਨਦਾਰੀਆਂ ਖਰਾਬ ਹੋ ਰਹੀਆਂ ਨੇ ਜਿਹੜੇ ਲੋਕ ਇਲਾਕੇ ਵਿੱਚ ਰਹਿੰਦੇ ਹਨ ਉਹਨਾਂ ਦੇ ਪੈਰ ਖ਼ਰਾਬ ਹੋ ਚੁੱਕੇ ਨੇ। ਸਥਾਨਕ ਲੋਕਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਸੀ ਪਰ ਹੁਣ ਮੁੜ ਤੋਂ ਸੀਵਰੇਜ ਜਾਮ ਹੋਣ ਕਰਕੇ ਪਾਣੀ ਦੀ ਨਿਕਾਸੀ ਅੱਗੇ ਨਹੀਂ ਹੋ ਰਹੀ। ਇਲਾਕੇ ਦੇ ਵਿੱਚ ਪਾਣੀ ਭਰ ਚੁੱਕਾ ਹੈ। ਸਥਾਨਕ ਦੁਕਾਨਦਾਰਾਂ ਨੇ ਕਿਹਾ ਹੈ ਕਿ ਉਹਨਾਂ ਦਾ ਜਿਉਣਾ ਮੁਹਾਲ ਹੋ ਚੁੱਕਾ ਹੈ। ਦੁਕਾਨਦਾਰਾਂ ਅਤੇ ਸਥਾਨਕਵਾਸੀਆਂ ਨੇ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ।

Last Updated :Jul 13, 2023, 1:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.