ETV Bharat / state

ਹਵਾਲਾਤੀਆਂ ਨਾਲ ਭਰੀ ਬੱਸ ਨੇ ਕਾਰ ਨੂੰ ਮਾਰੀ ਟੱਕਰ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

author img

By

Published : Jun 28, 2023, 10:01 PM IST

A bus full of refugees collided with a car
ਲੁਧਿਆਣਾ ਚ ਹਵਾਲਾਤੀਆਂ ਨਾਲ ਭਰੀ ਪੁਲਿਸ ਦੀ ਬੱਸ ਅਤੇ ਕਾਰ ਦੀ ਟੱਕਰ, ਸੀਸੀਟੀਵੀ ਤਸਵੀਰਾਂ ਵੀ ਆਈਆਂ ਸਾਹਮਣੇ

ਲੁਧਿਆਣਾ ਵਿੱਚ ਹਵਾਲਾਤੀਆਂ ਨਾਲ ਭਰੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਹੈ। ਇਸਦੀਆਂ ਸੀਸੀਟੀਵੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਦੂਜੇ ਪਾਸੇ ਦੋਵਾਂ ਗੱਡੀਆਂ ਦੇ ਡਰਾਇਵਰਾਂ ਨੇ ਇਕ ਦੂਜੇ ਉੱਤੇ ਇਲਜਾਮ ਲਗਾਏ ਹਨ।

ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਅਤੇ ਪੁਲਿਸ ਮੁਲਾਜਮ।

ਲੁਧਿਆਣਾ : ਲੁਧਿਆਣਾ ਦੇ ਕੋਛੜ ਮਾਰਕੀਟ ਵਿੱਚ ਅੱਜ ਦੁਪਹਿਰ ਬਾਅਦ ਲੁਧਿਆਣਾ ਜ਼ਿਲ੍ਹਾ ਕਚਹਰੀ ਤੋਂ ਪੇਸ਼ੀ ਭੁਗਤ ਕੇ ਕੇਂਦਰੀ ਜੇਲ੍ਹ ਲਿਜਾ ਰਹੇ ਹਵਾਲਾਤੀਆਂ ਨਾਲ ਭਰੀ ਬੱਸ ਦੀ ਟੱਕਰ ਇਕ ਕਾਰ ਦੇ ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕੇ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆਂ ਗਿਆ ਹੈ। ਪਰ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਦੀ ਕਿਸੇ ਤਰ੍ਹਾਂ ਜਾਨ ਬਚ ਗਈ। ਇਸ ਹਾਦਸੇ ਤੋਂ ਬਾਅਦ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਜਿਕਰਯੋਗ ਹੈ ਕਿ ਕੈਦੀਆਂ ਨਾਲ ਭਰੀ ਬੱਸ ਚਲਾ ਰਹੇ ਡਰਾਈਵਰ ਨੇ ਕਿਹਾ ਕਿ ਕਾਰ ਚਾਲਕ ਦੀ ਗਲਤੀ ਹੈ, ਉਨ੍ਹਾਂ ਗੱਡੀ ਆ ਕੇ ਬੱਸ ਦੇ ਵਿੱਚ ਮਾਰੀ ਹੈ। ਦੂਜੇ ਪਾਸੇ ਕਾਰ ਚਾਲਕ ਨੇ ਕਿਹਾ ਹੈ ਕਿ ਬਸ ਦੀ ਬਹੁਤ ਜ਼ਿਆਦਾ ਤੇਜ਼ ਰਫਤਾਰ ਸੀ। ਉਸਨੇ ਟੱਕਰ ਮਾਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟਾਇਰ ਪੰਚਰ ਹੋਣ ਕਾਰਨ ਭੱਜ ਨਹੀਂ ਸਕਿਆ ਹੈ। ਇਸ ਤੋਂ ਬਾਅਦ ਪੁਲਿਸ ਵੀ ਮੌਕੇ ਉੱਕੇ ਪਹੁੰਚ ਗਈ ਅਤੇ ਦੂਜੀ ਬੱਸ ਮੰਗਵਾ ਕੇ ਕੈਦੀਆਂ ਨੂੰ ਕੇਂਦਰੀ ਜੇਲ੍ਹ ਲਿਜਾਇਆ ਗਿਆ ਹੈ। ਕੈਦੀਆਂ ਦੀ ਗਿਣਤੀ ਵੀ ਪੁਲਿਸ ਨੂੰ ਮੁੜ ਤੋਂ ਕਰਨੀ ਪਈ ਹੈ ਤਾਂ ਜੋ ਕੋਈ ਮੌਕੇ ਦਾ ਫਾਇਦਾ ਚੁੱਕ ਕੇ ਫਰਾਰ ਨਾ ਹੋ ਗਿਆ ਹੋਵੇ।


ਕਾਰ ਚਾਲਕ ਦਾ ਬਿਆਨ: ਉਧਰ ਦੂਜੇ ਪਾਸੇ ਕਾਰ ਚਲਾ ਰਹੇ ਨੌਜਵਾਨਾਂ ਨੇ ਕਿਹਾ ਕਿ ਚੌਂਕ ਦੇ ਵਿਚ ਅਕਸਰ ਗੱਡੀਆਂ ਅਰਾਮ ਨਾਲ ਲੰਘਦੀਆਂ ਹਨ ਪਰ ਬੱਸ ਚਾਲਕ ਬਹੁਤ ਤੇਜ਼ੀ ਨਾਲ ਆ ਰਿਹਾ ਸੀ। ਉਸ ਤੋ ਬੱਸ ਸੰਭਾਲੀ ਨਹੀਂ ਗਈ ਅਤੇ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਬੱਸ ਚਾਲਕ ਦੀ ਗਲਤੀ ਹੈ। ਉਨ੍ਹਾਂ ਕਿਹਾ ਕਿ ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪੁਲਿਸ ਮੁਲਾਜ਼ਮ ਹੈ ਅਤੇ ਪੁਲਿਸ ਉਲਟਾ ਉਨ੍ਹਾਂ ਉੱਤੇ ਰੋਹਬ ਪਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.