ETV Bharat / state

CBI ਨੇ ਇਮੀਗ੍ਰੇਸ਼ਨ ਕੰਪਨੀ 'ਤੇ ਮਾਰਿਆ ਛਾਪਾ, ਰਿਕਾਰਡ ਦੀ ਜਾਂਚ, ਪਰਿਵਾਰਕ ਮੈਂਬਰਾਂ ਤੋਂ ਕੀਤੀ ਪੁੱਛਗਿੱਛ

author img

By

Published : Jun 28, 2023, 7:13 PM IST

CBI team raided in Machhiwara Sahib
CBI team raided in Machhiwara Sahib

CBI ਦੀ ਟੀਮ ਨੇ ਖੰਨਾ ਦੇ ਮਾਛੀਵਾੜਾ ਸਾਹਿਬ ਵਿਖੇ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਵਿੱਚ ਛਾਪਾ ਮਾਰਿਆ। ਜਿਸ ਦਾ ਕੰਪਨੀ ਮਾਲਕ ਖੁਦ ਵਿਦੇਸ਼ ਬੈਠਾ ਹੈ, ਉਸਦੇ ਨਾਈਜੀਰੀਆ ਹੋਣ ਦੀ ਖ਼ਬਰ ਹੈ। ਸੀਬੀਆਈ ਟੀਮ ਨੇ ਟਰੈਵਲ ਏਜੰਟ ਦੀ ਕੋਠੀ 'ਚ ਵੀ ਰੇਡ ਕੀਤੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ।

ਲੁਧਿਆਣਾ: ਸੀਬੀਆਈ ਨੇ ਪੰਜਾਬ 'ਚ ਇਮੀਗ੍ਰੇਸ਼ਨ ਕੰਪਨੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਹੀ ਅੱਜ ਬੁੱਧਵਾਰ ਨੂੰ ਸੀਬੀਆਈ ਦੀ ਟੀਮ ਨੇ ਖੰਨਾ ਦੇ ਮਾਛੀਵਾੜਾ ਸਾਹਿਬ ਵਿਖੇ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਵਿੱਚ ਛਾਪਾ ਮਾਰਿਆ। ਜਿਸ ਕੰਪਨੀ ਮਾਲਕ ਖੁਦ ਵਿਦੇਸ਼ ਬੈਠਾ ਹੈ, ਤੇ ਉਸ ਦੇ ਨਾਈਜੀਰੀਆ ਹੋਣ ਦੀ ਖ਼ਬਰ ਹੈ। ਫਿਲਹਾਲ ਸੀਬੀਆਈ ਟੀਮ ਨੇ ਟਰੈਵਲ ਏਜੰਟ ਦੀ ਕੋਠੀ 'ਚ ਵੀ ਰੇਡ ਕੀਤੀ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ।

ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸੀਬੀਆਈ ਨੇ ਇਮੀਗ੍ਰੇਸ਼ਨ ਕੰਪਨੀ ਦਾ ਕੁੱਝ ਰਿਕਾਰਡ ਜ਼ਬਤ ਕੀਤਾ ਹੈ। ਦੱਸ ਦਈਏ ਕਿ ਸਮਰਾਲਾ ਰੋਡ 'ਤੇ ਜਗਦੰਬੇ ਇੰਟਰਨੈਸ਼ਨਲ ਸਰਵਿਸਿਜ਼ ਇਮੀਗ੍ਰੇਸ਼ਨ ਕੰਪਨੀ ਦਾ ਦਫ਼ਤਰ ਹੈ। ਇਸ ਦਫ਼ਤਰ ਤੋਂ ਅਮਰੀਕਾ, ਆਸਟ੍ਰੇਲੀਆ, ਯੂਰਪ, ਯੂਕੇ ਅਤੇ ਨਿਊਜ਼ੀਲੈਂਡ ਦੇ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ ਸਮੇਤ ਪੀ.ਆਰ ਤੱਕ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਇਸ ਦਫ਼ਤਰ ਦਾ ਸੰਚਾਲਕ ਬਲਵਿੰਦਰ ਸਿੰਘ ਵਾਸੀ ਪਿੰਡ ਝੜੌਦੀ ਇਲਾਕੇ ਦਾ ਜਾਣਿਆ-ਪਛਾਣਿਆ ਟਰੈਵਲ ਏਜੰਟ ਹੈ। ਉਹ ਲੰਬੇ ਸਮੇਂ ਤੋਂ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ। ਦੂਜੇ ਪਾਸੇ ਸੀਬੀਆਈ ਦੇ ਇਸ ਛਾਪੇ ਬਾਰੇ ਕਿਸੇ ਵੀ ਅਧਿਕਾਰੀ ਨੇ ਕੁੱਝ ਨਹੀਂ ਦੱਸਿਆ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਉਹ ਦਿੱਲੀ ਤੋਂ ਕਿਸੇ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਆਏ ਸਨ। ਜਾਂਚ ਪੂਰੀ ਹੋਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ।

ਕੋਠੀ ਤੇ ਦਫ਼ਤਰ 'ਚ ਪੁੱਛਗਿੱਛ:- ਸੀਬੀਆਈ ਦੀ ਟੀਮ ਨੇ ਸਮਰਾਲਾ ਰੋਡ ’ਤੇ ਸਥਿਤ ਜਗਦੰਬੇ ਇਮੀਗ੍ਰੇਸ਼ਨ ਦਫ਼ਤਰ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਤੇ ਰਿਕਾਰਡ ਦੀ ਪੜਤਾਲ ਕੀਤੀ। ਉਸੇ ਸਮੇਂ ਦਫ਼ਤਰ ਦੇ ਨਾਲ ਹੀ ਟੀਮ ਦੇ ਕੁਝ ਮੈਂਬਰ ਪਿੰਡ ਝੜੌਦੀ ਸਥਿਤ ਬਲਵਿੰਦਰ ਸਿੰਘ ਦੀ ਕੋਠੀ 'ਤੇ ਪੁੱਜੇ, ਉੱਥੇ ਪਰਿਵਾਰ ਵਾਲਿਆਂ ਤੋਂ ਪੁੱਛਗਿੱਛ ਕੀਤੀ ਗਈ। ਸੂਤਰਾਂ ਮੁਤਾਬਕ ਮਾਮਲਾ ਸੰਨ 2022 ਦਾ ਦੱਸਿਆ ਜਾ ਰਿਹਾ ਹੈ। ਜਿਸ ਦੀਆਂ ਤਾਰਾਂ ਵਿਦੇਸ਼ ਵਿੱਚ ਜੁੜੀਆਂ ਦੱਸੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿੱਚ ਫੰਡਿੰਗ ਨੂੰ ਲੈ ਕੇ ਸੀਬੀਆਈ ਵੱਲੋਂ ਜਾਂਚ ਦੀ ਖ਼ਬਰ ਹੈ। ਪ੍ਰੰਤੂ ਇਸ ਬਾਰੇ ਹਾਲੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ।



ਟਰੈਵਲ ਏਜੰਟ ਅਮਰੀਕਾ ਭੇਜਣ ਲਈ ਮਸ਼ਹੂਰ:- ਬਲਵਿੰਦਰ ਸਿੰਘ ਦਾ ਟਰੈਵਲ ਏਜੰਟ ਦਾ ਕਿੱਤਾ ਕਾਫੀ ਪੁਰਾਣਾ ਹੈ। ਉਸਦਾ ਨਾਂ ਇਲਾਕੇ ਵਿੱਚ ਮਸ਼ਹੂਰ ਹੈ। ਖਾਸ ਕਰਕੇ ਉਹ ਅਮਰੀਕਾ ਭੇਜਣ ਵਿੱਚ ਮਾਹਿਰ ਮੰਨਿਆ ਜਾਂਦਾ ਹੈ। ਸੂਤਰਾਂ ਅਨੁਸਾਰ ਬਲਵਿੰਦਰ ਸਿੰਘ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਹੈ। ਸੀਬੀਆਈ ਇਨ੍ਹਾਂ ਸਾਰਿਆਂ ਦਾ ਰਿਕਾਰਡ ਵੀ ਹਾਸਲ ਕਰ ਰਹੀ ਹੈ।


ਰੇਡ ਨਾਲ ਸਾਡਾ ਕੋਈ ਸਬੰਧ ਨਹੀਂ - ਡੀ.ਐਸ.ਪੀ:- ਡੀਐਸਪੀ ਸਮਰਾਲਾ ਵਰਿਆਮ ਸਿੰਘ ਨੇ ਕਿਹਾ ਕਿ ਇਹ ਸੀਬੀਆਈ ਦੀ ਆਪਣੀ ਕਾਰਵਾਈ ਹੈ। ਇਸ ਰੇਡ ਨਾਲ ਪੰਜਾਬ ਪੁਲਿਸ ਦਾ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਸੀਬੀਆਈ ਨੇ ਹੁਣ ਤੱਕ ਇਸ ਸਬੰਧੀ ਪੁਲਿਸ ਤੋਂ ਕਿਸੇ ਤਰ੍ਹਾਂ ਦਾ ਸਹਿਯੋਗ ਮੰਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.